ਚੀਨੀ ਦਰਸ਼ਨ ਵਿੱਚ, ਯਿਨ-ਯਾਂਗ ਦਾ ਸੰਕਲਪ (ਸਰਲੀਕ੍ਰਿਤ ਚੀਨੀ ਭਾਸ਼ਾ: 阴阳; ਪਿਨਯਿਨ ਅਤੇ ਰਵਾਇਤੀ ਚੀਨੀ ਭਾਸ਼ਾ: 陰陽; ਯਿਨਯਾਂਗ), ਜਿਸ ਨੂੰ ਅਕਸਰ "ਯਿਨ ਅਤੇ ਯਾਂਗ" ਕਿਹਾ ਜਾਂਦਾ ਹੈ, ਦੀ ਵਰਤੋਂ ਇਹ ਦਰਸਾਉਣ ਲਈ ਕੀਤੀ ਜਾਂਦੀ ਹੈ ਕਿ ਕਿਵੇਂ ਕੁਦਰਤ ਦੀ ਦੁਨੀਆਂ ਵਿੱਚ ਪ੍ਰਤੀਤ ਹੁੰਦੇ ਧਰੁਵੀ ਵਿਪਰੀਤ ਜਾਂ ਵਿਪਰੀਤ ਬਲ ਅਤੇ ਆਪਸ ਵਿੱਚ ਅੰਤਰ-ਨਿਰਭਰ ਹੁੰਦੇ ਹਨ; ਅਤੇ, ਉਹ ਕਿਵੇਂ ਇੱਕ ਦੂਜੇ ਨਾਲ ਜੁੜਦੇ ਘੁਲਦੇ ਇੱਕ ਦੂਜੇ ਨੂੰ ਉਭਾਰਦੇ ਹਨ। ਅਨੇਕ ਕੁਦਰਤੀ ਦਵੈਤਾਂ (ਜਿਵੇਂ ਨਰ ਅਤੇ ਮਾਦਾ, ਰੋਸ਼ਨੀ ਅਤੇ ਹਨੇਰਾ, ਉੱਚਾ ਅਤੇ ਨੀਵਾਂ, ਗਰਮ ਅਤੇ ਠੰਡਾ, ਪਾਣੀ ਅਤੇ ਅੱਗ, ਜੀਵਨ ਅਤੇ ਮੌਤ, ਬਗੈਰਾ ਬਗੈਰਾ) ਨੂੰ ਯਿਨ-ਯਾਂਗ ਦੇ ਸੰਕਲਪ ਦੇ ਭੌਤਿਕ ਪ੍ਰਗਟਾਵੇ ਹਨ। ਇਹ ਸੰਕਲਪ ਕਲਾਸਕੀ ਚੀਨੀ ਵਿਗਿਆਨ ਅਤੇ ਦਰਸ਼ਨ ਦੀਆਂ ਅਨੇਕ ਸਾਖਾਵਾਂ ਦੀ ਬੁਨਿਆਦ ਹੈ, ਅਤੇ ਰਵਾਇਤੀ ਚੀਨੀ ਚਿਕਿਤਸਾ (ਮੈਡੀਸ਼ਨ)[1] ਦੀ ਮੁਢਲੀ ਸੇਧ ਵੀ ਹੈ ਅਤੇ ਨਾਲ ਹੀ ਚੀਨੀ ਮਾਰਸ਼ਲ ਆਰਟ ਅਤੇ ਕਸਰਤਾਂ ਵੱਖ ਵੱਖ ਰੂਪਾਂ ਦਾ ਕੇਂਦਰੀ ਸਿੱਧਾਂਤ ਵੀ ਹੈ।