ਈਸਾ ਮਸੀਹ
ਈਸਾ ਮਸੀਹ ਜਾਂ ਯਿਸੂ ਮਸੀਹ ਮਸੀਹੀ ਧਰਮ ਦੇ ਆਗੂ ਅਤੇ ਪੇਸ਼ਵਾ ਨੇਂ। ਮਸੀਹੀ ਅਕੀਦੇ ਦੇ ਮੁਤਾਬਿਕ ਉਹ ਪਰਮੇਸ਼੍ਵਰ ਦੇ ਪੁਤੱਰ ਹਨ ਅਤੇ ਪਵਿੱਤਰ ਤ੍ਰਿਮੂਰਤੀ (ਤਸਲੀਸ) ਦੇ ਦੂਜੇ ਸਦੱਸ ਹੁੰਦੇ ਹੋਏ ਆਪ ਪਰਮੇਸ਼੍ਵਰ ਹਨ(ਰੂਮੀ ਕੈਥੋਲਿਕ ਕਲੀਸਿਯਾ, ਓਰਥੋਡੋਕ੍ਸ ਕਲੀਸਿਯਾ ਅਤੇ ਵਧੇਰੀ ਪਰੋਟੀਸਟੰਟ ਕਲੀਸਿਯਾਂ ਦਾ ਇਹ ਈਮਾਨ ਹੈ) ਉਹਨਾਂ ਨੂੰ ਆਕਾ, ਪ੍ਰਭੂ, ਯਹੂਦੀਆਂ ਦੇ ਬਾਦਸ਼ਾਹ, ਪਰਮੇਸ਼੍ਵਰ ਦੇ ਸ਼ਬਦ, ਸਾਡੇ ਪ੍ਰਭੂ, ਇਬਨੇ ਖ਼ੁਦਾ, ਮਨੱਖ ਦੇ ਪੁਤੱਰ ਅਤੇ ਇਮਾਨੁਏਲ ਦੇ ਲਕ਼ਬਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਵਾਸਤੇ ਯੁਹੰਨਾ ਰਸੂਲ ਦੇ ਅਨੁਸਾਰ ਇੰਜੀਲ ਵਿੱਚ ਇੰਜ ਲਿਖਿਆ ਹੋਇਆ ਹੈ "ਪਿਰਥਸੇ ਸ਼ਬਦ ਸੀ ਅਤੇ ਸ਼ਬਦ ਪਰਮੇਸ਼੍ਵਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼੍ਵਰ ਸੀ, ਏਹੋ ਪਿਰਥਸੇ ਪਰਮੇਸ਼੍ਵਰ ਦੇ ਨਾਲ ਸੀ"।
ਈਸਾ ਮਸੀਹ |
---|
ਯੇਸੂ ਮਸੀਹ
ਸੋਧੋਸ਼ਬਦ "ਯਿਸੂ" ਦਰਅਸਲ ਇ਼ਬਰਾਨੀ ਅਤੇ ਆਰਾਮੀ ਸ਼ਬਦ(יהושע - ܝܫܘܥ) ਯੇਸ਼ੁਆ [ਤਲੱਫ਼ੁਜ਼ ਯੇ।ਸ਼ੂ।ਆ] ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ "ਪ੍ਰਭੂ ਮੁਕਤੀ ਹੈ". ਅਤੇ ਮਸੀਹ ਇ਼ਬਰਾਨੀ ਸ਼ਬਦ ਮਸ਼ੀਅਖ਼ [ਤਲੱਫ਼ੁਜ਼ ਮ-ਸ਼ੀ-ਅਖ਼ ] ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ "ਮਸ੍ਹਾ ਕੀਤਾ ਗਿਆ".
ਉਹਨਾਂ ਦੀ ਜ਼ਿੰਦਗੀ ਵਿਖੇ ਸਭ ਤੋਂ ਅਹਿਮ ਦਸਤਾਵੀਜ਼ਾਤ ਚਾਰ ਕਾਨੂਨੀ ਇੰਜੀਲਾਂ ਯਾਨੀ ਬਮੁਤਾਬਿਕ ਮੱਤੀ, ਮਰਕੁਸ, ਲੂਕਾ, ਅਤੇ ਯੁਹੰਨਾ ਨੇਂ। ਇਹ ਚਾਰੇ ਇੰਜੀਲਾਂ ਪਵਿੱਤਰ ਪੋਥੀ [ਬਾਈਬਲ] ਦੇ ਨਵੇਂ ਨਿਯਮ ਵਿੱਚ ਪਾਈਆਂ ਜਾਂਦੀਆਂ ਨੇਂ।
ਯੇਸੂ ਮਸੀਹ ਇੱਕ ਗਲੀਲੀ ਯਹੂਦੀ ਸਨ ਅਤੇ ਬੈਤਲਹਮ ਸ਼ਹਿਰ ਵਿੱਚ ਕੁਆਰੀ ਮਰਯਮ ਤੋਂ ਜੰਮੇ ਸਨ। ਓਨਹਾਂ ਬਚਪਣ ਅਤੇ ਲੜਕਪਣ ਦਾ ਵਧੇਰਾ ਚਿਰ ਨਾਸਰਤ ਸ਼ਹਿਰ ਵਿੱਚ ਲੰਘਾਇਆ। ਉਹ ਆਪਣੀ ਏ਼ਲਾਨੀਆ ਜ਼ਿੰਦਗੀ ਦੇ ਤਿੰਨ ਸਾਲ ਤੀਕਰ ਪ੍ਰਭੂ ਦੀ ਬਾਦਸ਼ਾਹਤ ਦੀ ਮੁਨਾਦੀ ਕਰਦੇ ਰਹੇ। ਇਸ ਵਾਸਤੇ ਉਹ ਪੂਰੇ ਫ਼ਲਸਤੀਨ, ਦੀਕਾਪੋਲਿਸ, ਗਲੀਲ, ਸਾਮਰੀਆ ਅਤੇ ਯਰਦਨ ਨਦੀ ਦੇ ਪਾਰ ਤੋਡ਼ੀ ਗਏ। ਏਪਰ ਜਦੋਂ ਉਹ ਯਰੁਸ਼ਲੀਮ ਗਏ ਤਾਂ ਯਹੂਦੀਆਂ ਦੇ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੈ ਰਲ ਕੇ ਉਹਨਾਂ ਉੱਤੇ ਕੁਫ਼ਰ ਗੋਈ ਦਾ ਇਲਜ਼ਾਮ ਲਾ ਦਿੱਤਾ ਅਤੇ ਗ੍ਰਿਫ਼ਤਾਰ ਕਰਵਾਉਂਦਿਆਂ ਹੋਇਆਂ ਰੂਮੀ ਹਾਕਮ ਪੈਨਤੁਸ ਪਿਲਾਤੁਸ ਥਾਣੀ ਸਲੀਬ (ਕ੍ਰੂਸ) ਉੱਤੇ ਲਮਕਾ ਕੇ ਸਾਰ ਦਿੱਤਾ।
ਉਹ ਪੁਰਾਣੇ ਨਿਯਮ ਵਿੱਚ ਪਰਮੇਸ਼੍ਵਰ ਵੱਲੋਂ ਕੀਤੇ ਹੋਏ ਵਚਨ ਸੇਤੀ ਮੁਕਤੀਦਾਤਾ ਨੇ ਜਿਡ਼ੇ ਜਗਤ ਨੂੰ ਉਸ ਦੇ ਪਾਪਾਂ ਤੋਂ ਖ਼ਲਾਸੀ ਦੁਆਣ ਲਈ ਦਿਹ ਧਾਰੀ ਹੋਏ। ਪ੍ਰਭੂ ਯਿਸੂ ਮਸੀਹ ਦੇ ਹਾਲਾਤੇ ਜ਼ਿੰਦਗੀ ਪੁਰਾਣੇ ਨਿਯਮ ਵਿੱਚ ਕੀਤੇ ਗਏ ਵਚਨਾਂ ਅਤੇ ਪੀਸ਼ੀਨਗੋਈਉਂ ਨੂੰ ਪੂਰਿਆਂ ਕਰਦੇ ਨੇਂ।
ਆਪਣੀ ਮੌਤ ਦੇ ਤੀਜੇ ਦਿਹਾੜੇ ਯਿਸੂ ਮਸੀਹ ਮੁਰਦਿਆਂ ਵਿਚੋਂ ਜੀ ਉੱਠੇ ਸਨ। ਇਸ ਦੇ ਮਗਰੋਂ ਉਹ ਚਾਲ਼ੀਹ ਦਿਹਾੜਿਆਂ ਤੀਕਰ ਆਪਣਿਆਂ ਚੇਲਿਆਂ ਨੂੰ ਵਖਾਈ ਦਿੰਦੇ ਰਹੇ ਜਿਸ ਦੇ ਮਗਰ ਉਹ ਸ੍ਵਹਗ ਉੱਤੇ ਚੜ੍ਹ ਗਏ ਤਾਂਜੋ ਆਪਣੇ ਸ੍ਵਹਗੀ ਪਿਤਾ ਦੇ ਸੱਜੇ ਹੱਥ ਉੱਤੇ ਬਿਰਾਜਮਾਨ ਹੋ ਜਾਣ। ਮਸੀਹੀ ਦੀਨ ਦੇ ਅਨੁਸਾਰ ਉਹ ਦੁਨੀਆ ਦੇ ਅੰਤ ਵਿੱਚ ਆਪਣੇ ਸ੍ਵਹਗੀ ਪਿਤਾ ਦੇ ਨਾਲ ਕਮਾਲ ਜਾਹੋ ਜਲਾਲ ਦੇ ਨਾਲ ਮੁਡ਼ਿ ਆਉਣਗੇ ਅਤੇ ਜੀਉਂਦਿਆਂ ਅਤੇ ਮਰਿਆਂ ਦੇ ਵਿਚਕਾਰ ਨਿਆਂ ਕਹਨਗੇ।
ਜਨਮ ਅਤੇ ਸ਼ੁਰੂਆਤੀ ਜ਼ਿੰਦਗੀ
ਸੋਧੋਪ੍ਰਭੂ ਯਿਸੂ ਮਸੀਹ ਦੀ ਪੈਦਾਇਸ਼ ਵਿਖੇ ਸਭ ਤੋਂ ਵੱਧ ਜ਼ਿਕਰ ਮੱਤੀ ਅਤੇ ਲੂਕਾ ਦੀਆਂ ਇੰਜੀਲਾਂ ਵਿੱਚ ਪਾਇਆ ਜਾਂਦਾ ਹੈ। ਭਾਵੇਂ ਉਹਨਾਂ ਦਾ ਜੰਮਣ-ਦੀਹਾਡ਼ 25 ਦਸੰਬਰ ਨੂੰ ਮਣਾਇਆ ਜਾਂਦਾ ਹੋਵੇ ਤਾਂ ਵੀ ਵਧੇਰੇ ਵਿਸ਼ੇਸ਼ਗਯਾਂ ਮੁਤਾਬਿਕ ਇਹ ਤਾਰੀਖ਼ ਜ਼ਰੂਰੀ ਨਹੀਂ ਭਈ ਠੀਕ ਹੋਵੇ। ਕੁਝ ਕਹਿੰਦੇ ਨੇ ਭਈ ਉਹਨਾਂ ਦੀ ਪੈਦਾਇਸ਼ ਗਰਮੀਆਂ ਵਿੱਚ ਹੋਈ ਸੀ। ਤਾਰੀਖ਼ਆਂ ਦੇ ਮਲੂਮ ਰੱਖਣ ਦਾ ਮੌਜੂਦਾ ਨਿਜ਼ਾਮ ਪ੍ਰਭੂ ਮਸੀਹ ਦੀ ਜੰਮਣ ਤਾਰੀਖ਼ ਅਨੁਸਾਰ 'ਯੇਸੂ ਪੂਰ੍ਵ' ਅਤੇ 'ਈਸਵੀ' ਦੀਆਂ ਇਕਾਈਆਂ ਵਿੱਚ ਮੇਤਰਿਆ ਜਾਂਦਾ ਹੈ।
ਇੰਜੀਲਾਂ ਦੇ ਅਨੁਸਾਰ ਪ੍ਰਭੂ ਯਿਸੂ ਦਾ ਜਨਮ ਯਹੂਦੀ ਬਾਦਸ਼ਾਹ ਹੈਰੋਦੀਸ ਦੇ ਰਾਜ ਵਿੱਚ ਹੋਇਆ। ਯੇਸੂ ਦੇ ਜਨਮ ਤੋਂ ਪਹਿਲੋਂ ਪਰਮੇਸ਼੍ਵਰ ਦੇ ਫ਼ਰਿਸ਼ਤੇ ਜਿਬਰਾਈਲ ਉਹਨਾਂ ਦੀ ਮਾਂ ਸੰਤ ਮਰਯਮ ਦੇ ਕੋਲ ਹਾਜ਼ਰ ਹੋਏ ਤਾਂ ਭਈ ਉਹਨਾਂ ਨੂੰ ਦੱਸਣ ਕਿ ਉਹ ਪਰਮੇਸ਼੍ਵਰ ਦੇ ਪੁਤੱਰ ਦੀ ਮਾਂ ਬਣਨਗੀਆਂ। ਜਦੋਂ ਸੰਤ ਮਰਯਮ ਨੈ ਇਹ ਉਜ਼ਰ ਪੇਸ਼ ਕੀਤਾ ਭਈ ਉਹ ਮਨੁੱਖ ਤੋਂ ਅਣਜਾਣ ਨੇ ਤਾਂ ਜਿਬਰਾਈਲ ਨੈ ਉਤਰ ਦਿੱਤਾ " ਪਵਿੱਤਰ ਆਤਮਾਂ ਤੇਰੇ ਉੱਤੇ ਸਾਇਆ ਪਾਵੇਗਾ ਅਤੇ ਤੂੰ ਪੈਰ ਭਾਰੇ ਹੋਵੇਂਗੀ" ਜਿਸ ਉੱਤੇ ਸੰਤ ਮਰਯਮ ਨੈ ਉਤਰ ਦਿੱਤਾ " ਵੇਖ ਮੈਂ ਪ੍ਰਭੂ ਦੀ ਦਾਸੀ ਹਾਂ, ਮੇਰੇ ਲਈ ਤੇਰੇ ਆਖੇ ਸੇਤੀ ਹੋਵੇ"।
ਲੂਕਾ ਦੀ ਇੰਜੀਲ ਅਨੁਸਾਰ ਯੇਸੂ ਮਸੀਹ ਦੇ ਜਨਮ ਦੇ ਨੈਡ਼ੇ ਰੂਮੀ ਹਾਕਮਾਂ ਨੈ ਹੁਕਮ ਕੀਤਾ ਸੀ ਭਈ ਹਰ ਮਨੁੱਖ ਮਰਦਮਸ਼ੁਮਾਰੀ ਵਿੱਚ ਆਪਣਾ ਨਾਉਂ ਲਿਖਾਣ ਲਈ ਆਪਣੇ ਪੁਰਖਾਂ ਦੇ ਦੇਸ ਵਲ ਹੋ ਟੁਰੇ। ਇਸ ਕਰ ਕੇ ਸੰਤ ਯੂਸਫ਼ [ਸੰਤ ਮਰਯਮ ਦੇ ਮਨੁੱਖ- ਇਸ ਜੋੜੇ ਦੇ ਅੰਤ ਤੇਡ਼ੀ ਕੋਈ ਸਰੀਰੀ ਸੰਬੰਧ ਨਹੀਂ ਸਨ] ਮਰਯਮ ਸਣੇ ਆਪਣੇ ਦੇਸ ਬੈਤ-ਲਹਮ ਵਲ ਰਵਾਨਾ ਹੋਗਏ ਅਤੇ ਓਸੇ ਥਾਂ ਮਸੀਹ ਦਾ ਜਨਮ ਇੱਕ ਖੁਰਲੀ ਵਿੱਚ ਹੋਇਆ ਕਿਉਂਜੋ ਸ਼ਹਿਰ ਦੀ ਸਰਾਂ ਵਿੱਚ ਕੋਈ ਥਾਂ ਨਾ ਸੀ। ਜਨਮ ਦੇ ਕੁਝ ਚੀਰ ਮਗਰੋਂ "ਪੂਰਬ ਤੋਂ ਜੋਤਸੀ" ਉਹਨਾਂ ਨੂੰ ਸਿਜਦਾ ਕਰਨ ਬੈਤ-ਲਹਮ ਆਏ। ਇਹ ਜੋਤਸੀ ਇੱਕ ਤਾਰੇ ਦਾ ਖਹਿਡ਼ਾ ਕਰਦੇ ਕਰਦੇ ਪਵਿੱਤਰ ਧਰਤੀ ਆਏ ਸਨ। ਪਰ ਜਦੋਂ ਹੈਰੋਦੀਸ ਨੂੰ ਇਹ ਦੱਸ ਪਈ ਕਿ ਯਹੂਦੀਆਂ ਦੇ ਬਾਦਸ਼ਾਹ ਦਾ ਜਨਮ ਹਇਆ ਹੈ ਤੇ ਅੱਤ ਗ਼ੁੱਸੇ ਵਿੱਚ ਉਸ ਨੈ ਬੈਤ-ਲਹਮ ਅਤੇ ਉਸ ਦੇ ਆਲੇ-ਦੁਆਲੇ ਇਲਾਕਿਆਂ ਵਿਚੋਂ ਦੋ ਵਰਹਿਆਂ ਤੋਂ ਘਟ ਉਮਰ ਦੇ ਸਭ ਮੁੰਡਿਆਂ ਨੂੰ ਕ਼ਤਲ ਕਰਣ ਦਾ ਅਦੇਸ਼ ਦੇ ਦਿੱਤਾ। ਇਸ ਨੂੰ ਵੇਖਦਿਆਂ ਹੋਇਆਂ ਸੰਤ ਯੂਸਫ਼ ਯੇਸੂ ਨੂੰ ਸੰਤ ਮਰਯਮ ਦੇ ਨਾਲ ਮਿਸਰ ਲੈ ਗਏ।
ਕੁਝ ਚਿਰ ਮਗਰੋਂ ਖ਼ਾਬ ਵਿੱਚ ਅਗਾਹੀ ਪਾਕੇ ਪਵਿੱਤਰ ਖ਼ਾਨਦਾਨ ਵਾਪਸ ਆਪਣੇ ਦੇਸ ਰਵਾਨਾ ਹੋਗਿਆ ਅਤੇ ਨਾਸਰਤ ਵਿੱਚ ਆ ਵੱਸਿਆ। ਏਥੇ ਯੇਸੂ ਮਸੀਹ ਪਰਵਾਨ ਚੜ੍ਹੇ ਅਤੇ ਆਖਿਆ ਜਾਂਦਾ ਹੈ ਭਈ ਯੂਸਫ਼ ਕੋਲੋਂ ਤਰਖਾਨ ਦਾ ਕੰਮ ਵੀ ਸਿੱਖਿਆ। ਉਹਨਾਂ ਨੈ ਯਰੁਸ਼ਲੀਮ ਦੀਆਂ ਵੀ ਯਾਤਰਾਂ ਕੀਤੀਆਂ। ਉਹਨਾਂ ਦੀ ਜ਼ਿੰਦਗੀ ਦੇ ਇਸ ਹਿੱਤੋਂ ਵਿਖੇ ਸਾਡੇ ਕੇਲ ਸਭ ਤੋਂ ਘਟ ਜਾਨਕਾਰੀ ਹੈ। ਨਾਸਰਤ ਵਿੱਚ ਉਹਨਾਂ ਦੀ ਜ਼ਿੰਦਗੀ ਅੱਤ ਮਮੂਲੀ ਰਹੀ ਹੋਈ ਹੋਵੇਗੀ। ਇੰਜ ਉਹਨਾਂ ਆਪਣੀ ਜ਼ਿੰਦਗੀ ਦੇ ਤ੍ਰੀਹ ਸਾਲ ਜੁਜ਼ਾਰੇ।
ਬਪਤਿਸਮਹ ਅਤੇ ਅਜ਼ਮਾਈਸ਼
ਸੋਧੋਮੱਤੀ, ਮਰਕੁਸ, ਅਤੇ ਲੂਕਾ ਦੇ ਮੁਤਾਬਕ ਪ੍ਰਭੂ ਯਿਸੂ ਮਸੀਹ ਨੈ ਆਪਣੇ ਸਾਕ ਯੁਹੰਨਾ [ਯੁਹੰਨਾ ਬਪਤਿਸਮਾ ਦੇਣ ਵਾਲੇ] ਦੇ ਹੱਥੀਂ ਬਪਤਿਸਮਾ ਪਾਇਆ। ਬਪਤਿਸਮਾ ਲੈਣ ਵਾਸਤੇ ਯਿਸੂ ਮਸੀਹ ਯਰਦਨ ਨਦੀ ਆਏ ਜਿੱਥੇ ਯੁਹੰਨਾ ਮੁਨਾਦੀ ਅਤੇ ਬਪਤਿਸਮਾ ਕੀਤਾ ਕਰਦੇ ਸਨ। ਯੁਹੰਨਾ ਪਹਿਲੋਂ ਬਪਤਿਸਮਾ ਦੇਣ ਤੋਂ ਕਤਰਾਏ ਕਿਉਂਕਿ ਉਹ ਚਾਹੰਦੇ ਸਨ ਕਿ ਮਸੀਹ ਯੇਸੂ ਉਹਨਾਂ ਨੂੰ ਬਪਤਿਸਮਾ ਦੇਣ। ਲੇਕਿਨ ਮਸੀਹ ਯੇਸੂ ਦੇ ਫਿਰ ਕਹਿਣ ਉੱਤੇ ਯੁਹੰਨਾ ਬਪਤਿਸਮਾ ਦੇਣ ਉੱਤੇ ਰਾਜ਼ੀ ਹੋ ਗਏ। ਜਦੋਂ ਉਹ ਪਾਣੀ ਤੋਂ ਨਿਕਲੇ ਤਾਂ "ਸ੍ਵਹਗ ਨੂੰ ਖੁਲੇਦਿਆਂ ਵੇਖਿਆ ਅਤੇ ਪਵਿੱਤਰ ਆਤਮਾਂ ਨੂੰ ਕਬੂਤਰ ਵਾਂਙੂ ਆਪਣੇ ਉੱਤੇ ਲਹਿੰਦਿਆਂ ਵੇਖਿਆ। ਫਿਰ ਅਕਾਸ਼ਬਾਣੀ ਆਈ: ਤੂੰ ਮੇਰਾ ਪਿਆਰਾ ਪੁਤੱਰ ਹੈਂ, ਜਿਸ ਤੋਂ ਮੈਂ ਪ੍ਰਸੰਨ ਹਾਂ" [ਮਰਕੁਸ1:10-11 ]।
ਆਪਣੇ ਬਪਤਿਸਮੇ ਦੇ ਮਗਰੋਂ ਪਵਿੱਤਰ ਆਤਮਾਂ ਉਹਨਾਂ ਨੂੰ ਉਜਾਡ਼ ਵਿੱਚ ਲੈ ਗੀਆ ਜਿੱਥੇ ਉਹਨਾਂ ਨੈ ਚਾਲ਼ੀਹ ਦਿਨ ਅਤੇ ਚਾਲ਼ੀਹ ਰਾਤਾਂ ਤੀਕਰ ਬਰਤ ਰੁੱਖਿਆ [ਮੱਤੀ 4 :1-2]। ਇਸ ਦੌਰਾਨ ਆਜ਼ਮਾਣ ਵਾਲਾ [ਸ਼ੈਤਾਨ] ਕਈ ਵਾਰੀ ਉਹਨਾਂ ਨੂੰ ਆਜ਼ਮਾਣ ਆਇਆ ਪਰ ਹਰ ਵਾਰੀ ਉਹਨਾਂ ਨੈ ਓਸ ਨੂੰ ਤੋਰਾਤ ਵੁੱਚੋਂ ਹਵਾਲੇ ਸੁਣਾ ਕੇ ਨਾਕਾਮ ਅਤੇ ਨਿਰਾਸ ਕਰ ਦਿੱਤਾ।
ਏਲਾਨੀਆ ਜ਼ਿੰਦਗੀ ਅਤੇ ਤਾਲੀਮਾਤ
ਸੋਧੋਯੁਹੰਨਾ ਦੀ ਅੰਜੀਲ ਵਿੱਚ ਪ੍ਰਭੂ ਯਿਸੂ ਮਸੀਹ ਦੀ ਏਲਾਨੀਆ ਜ਼ਿੰਦਗੀ ਵੀਚ ਤਿੰਨ ਫ਼ਸਾ ਦੀਆਂ ਏਦਾਂ ਦਾ ਜ਼ਿਕਰ ਲਭਦਾ ਹੈ ਜਿਸ ਤੋਂ ਸਾਨੂੰ ਦੱਸ ਪੈਂਦੀ ਹੈ ਕਿ ਉਹਨਾਂ ਦੀ ਏਲਾਨੀਆ ਜ਼ਿੰਦਗੀ ਦਾ ਦੌਰਾਨੀਆ ਤਿਨ ਸਾਸ ਸੀ। ਇਸ ਦੌਰਾਨ ਉਹਨਾਂ ਨੈ ਕਈ ਕਰਾਮਾਤਾਂ ਵਖਾਈਆਂ ਜਨ੍ਹਾਂ ਵਿੱਚ ਬਮਾਰਾਂ ਨੂੰ ਚੰਜਗਿਆਂ ਕਰਨਾ, ਪਾਣੀ ਉੱਤੇ ਟੁਰਨਾ, ਪਾਣੀ ਨੂੰ ਮੈ ਵਿੱਚ ਬਦਲਣਾ ਅਤੇ ਮਨੁੱਖਾਂ ਨੂੰ ਮੌਤ ਦੇ ਮਗਰੋਂ ਜ਼ਿੰਦਾ ਕਰਨਾ ਸ਼ਾਮਲ ਹਨ। ਉਹਨਾਂ ਦੀ ਏਲਾਨੀਆ ਜ਼ਿੰਦਗੀ ਵਿੱਚ ਉਹਨਾਂ ਦੇ ਸਭ ਤੋਂ ਨੇਡ਼ੇ ਉਹਨਾਂ ਦੇ ਬਾਰਾ ਚੇਲੇ ਸਨ। ਉਹ ਸਿੱਖੀਆ ਦੇਂਦੇ ਸਨ ਕਿ ਉਹ ਅਖ਼ੀਰਲੇ ਸਮਿਆਂ ਵਿੱਚ ਦੁਨੀਆ ਵਿੱਚ ਵਾਪਸ ਆਉਣਗੇ ਤਾਂਜੋ ਲੋਕਾਂ ਦਿਆਂ ਕਰਤੱਬਾਂ ਦਾ ਹਸਾਬ ਲੈ ਸਕਣ। ਇਸ ਲਈ ਉਹਨਾਂ ਨੈ ਆਪਣੇ ਮੰਨਣ ਵਾਲਿਆਂ ਨੂੰ ਹਮੇਸ਼ਾ ਤਿਆਰ ਰਹਿਣ ਦੀ ਹਦਾਇਤ ਕੀਤੀ।
ਉਹਨਾਂ ਦੀ ਤਾਲੀਮਾਤ ਵਿਚੋਂ ਸਭ ਤੋਂ ਮਸ਼ਹੂਰ "ਪਹਾੜੀ ਸੰਦੇਸ" ਹੈ। ਇਹ ਸੰਦੇਸ ਮਸੀਹੀਅਤ ਦੀ ਸਭ ਤੋਂ ਕਲੀਦੀ ਦਸਤਾਵੇਜ਼ ਹੈ। ਏਸੇ ਸੰਦੇਸ ਵਿੱਚ 'ਧੰਨਬਾਦੀਆਂ' ਬਿਆਨ ਕੀਤੀਆਂ ਗਈਆਂ ਨੇਂ। ਉਹ ਅਕਸਰ ਦ੍ਰਿਸਟਾਂਤਾਂ ਦਾ ਸਹਾਰਾ ਲਿਆ ਕਰਦੇ ਸਨ ਜਿੰਜ ਉਡਾਊ ਪੁੱਤ ਦੀ ਦ੍ਰਿਸਟਾਂਤ ਅਤੇ ਬੀਹ ਬੀਜਣ ਵਾਲੇ ਦੀ ਦ੍ਰਿਸਟਾਂਤ। ਉਹਨਾਂ ਦਿਆਂ ਸੰਦੇਸਾਂ ਦਾ ਮਰਕਜ਼ੀ ਖ਼ਿਆਲ ਸੇਵਾ, ਪਾਕਦਾਮਨੀ, ਮਾਫ਼ੀ, ਈਮਾਨ, "ਆਪਣੀ ਗੱਲ ਫੇਰਣਾ", ਦੁਸ਼ਮਨਾਂ ਨਾਲ ਪ੍ਰੇਮ ਰੱਖਣਾ ਅਤੇ ਹਲੀਮੀ ਹੋਂਦਾ ਸੀ। ਸ਼ਰੀਅਤ ਨੂੰ ਨਿਰੇ ਦਿਖਾਵੇ ਦੇ ਲਈ ਵਰਤਨ ਦੇ ਉਹ ਮੁਖ਼ਾਲਿਫ਼ ਸਨ।
ਇੰਜੀਲਾਂ ਅਨੁਸਾਰ ਇੱਕ ਵਾਰੀ ਉਹ ਆਪਣੇ ਤਿੰਨ ਚੇਲਿਆਂ ਯਾਨੀ ਪਤਰਸ, ਯੁਹੰਨਾ, ਅਤੇ ਯਾਕੂਬ ਨੂੰ ਪਹਾੜ ਦੀ ਚੋਟੀ ਉੱਤੇ ਦੁਆ ਦੀ ਖ਼ਾਤਰ ਲੈ ਗਏ ਅਤੇ ਏਥੇ ਉਹਨਾਂ ਦਾ ਮੁਹਾਂਦਰਾ ਸੂਰਜ ਵਾਂਙੂੰ ਨੂਰੋ-ਨੂਰ ਹੋ ਗਿਆ ਅਤੇ ਇਲਿਆਸ ਅਤੇ ਮੂਸਾ ਉਹਨਾਂ ਦੇ ਸੱਜੇ-ਖੱਬੇ ਵਖਾਈ ਦਿੱਤੇ। ਇੱਕ ਬੱਦਲ ਨੈ ਉਹਨਾਂ ਨੂੰ ਆ ਘੇਰਿਆ ਅਤੇ ਸ੍ਵਹਗ ਤੋਂ ਫਿਰ ਅਕਾਸ਼ਬਾਣੀ ਆਈ "ਇਹ ਮੇਰਾ ਪੀਆਰਾ ਪੁਤੱਰ ਹੈ, ਜਿਸ ਤੋਂ ਮੈਂ ਖ਼ੁਸ਼ ਹਾਂ"। ਤਕਰੀਬਨ ਏਸੇ ਜ਼ਮਾਨੇ ਵਿੱਚ ਉਹ ਆਪਣੇ ਚੇਲਿਆਂ ਨੂੰ ਆਪਣੇ ਆਉਣਵਾਲੇ ਕਸ਼ਟ, ਸ਼ਹਾਦਤ ਅਤੇ ਕਿਆਮਤ ਵਿਖੇ ਦੱਸਣ ਲੱਗੇ। [ਮੱਤੀ 16:21–28]।
ਗ੍ਰਿਫ਼ਤਾਰੀ, ਮੁਕੱਦਮਾ ਅਤੇ ਸ਼ਹਾਦਤ
ਸੋਧੋਇੰਜੀਲਾਂ ਦੇ ਮੁਤਾਬਿਕ ਉਹ ਆਪਣਾ ਆਖ਼ਰੀ ਫ਼ਸਾ ਮਨਾਣ ਲਈ ਯਰੁਸ਼ਲੀਮ ਤਸ਼ਰੀਫ਼ ਲਿਆਏ। ਜਦੋਂ ਉਹ ਸ਼ਹਿਰ ਵਿੱਚ ਦਾਖ਼ਲ ਹੋਏ ਤਾਂ ਆਮ ਲੋਕਾਂ ਦਾ ਇੱਕ ਵੱਡਾ ਕੱਠ ਉਹਨਾਂ ਦੇ ਸੁਆਗਤ ਲਈ ਕੱਠਾ ਹੋ ਗਿਆ ਅਤੇ ਚਿੱਲਾਉਣਾ ਸ਼ੁਰੂ ਹੋ ਗਿਆ "ਹੋਸ਼ਾਨਾ, ਧੰਨ ਹੈ ਉਹ ਜਿਡ਼ਾ ਪਰਮੇਸ਼੍ਵਰ ਦੇ ਨਾਂ ਤੋਂ ਆਉਂਦਾ ਹੈ, ਧੰਨ ਹੈ ਇਸਰਾਏਲ ਦਾ ਬਾਦਸ਼ਾਹ"। ਇਸ ਦੇ ਮਗਰੋਂ ਉਹ ਹੈਕਲ (ਮੰਦਿਰ) ਵਿੱਚ ਹਾਜ਼ਰੀ ਦੇਣ ਗਏ ਜਿੱਥੇ ਉਹਨਾਂ ਨੈ ਵਪਾਰੀਆਂ ਦੀਆਂ ਚੌਕੀਆਂ ਕਲਟੀ ਕਰ ਦਿਤੀਆਂ ਅਤੇ ਉਹਨਾਂ ਨੂੰ ਝਿੜਕਿਆ। ਫੇਰ ਉਹਨਾਂ ਨੈ ਆਪਣਾ ਫ਼ਸਾ ਕੁਰਬਾਨ ਕੀਤਾ ਅਤੇ ਆਪਣਾ ਅਖ਼ੀਰਲਾ ਭੋਜਨ ਖਾਧਾ ਅਤੇ ਪਵਿੱਤਰ ਯੂਖ਼ਰਿਸਤ ਦੇ ਸਾਕਰਾਮਿੰਟ ਦੀ ਸਥਾਪਨਾ ਕੀਤੀ। ਉਹਨਾਂ ਨੈ ਟੁੱਕਰ ਅਤੇ ਮੈ ਲਈ ਅਤੇ ਫ਼ਰਮਾਇਆ " ਇਹ ਮੇਰਾ ਬਦਨ ਹੈ " ਅਤੇ ਇਹ ਕਿ "ਇਹ ਮੇਰਾ ਖ਼ੂਨ ਹੈ ਜਿਹਡ਼ਾ ਤੁਹਾਡੇ ਸਗੋਂ ਬਥੇਰਿਆਂ ਦਿਆਂ ਪਾਪਾਂ ਦੀ ਮੁਆਫ਼ੀ ਲਈ ਡੋਲ੍ਹਿਆ ਜਾਏਗਾ ਮੇਰੀ ਯਾਦਗਾਰੀ ਵਿੱਚ ਏਹੋ ਕੀਤਾ ਕਰੋ" [ਲੂਕਾ22:7–20 ] ਏਸ ਦੇ ਮਗਰੋਂ ਉਹ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਦੇ ਬਾਗ਼ ਵਿੱਚ ਦੁਆ ਦੀ ਖ਼ਾਤਰ ਟੁਰ ਗਏ।
ਗਤਸਮਨੀ ਦੇ ਬਾਗ਼ ਵਿੱਚ ਮਸੀਹ ਯੇਸੂ ਨੂੰ ਹੈਕਲ ਦੀ ਰਖਵਾਲੀ ਕਰਨ ਵਾਲਿਆਂ ਸਪਾਹੀਆਂ ਨੈ ਗ੍ਰਿਫ਼ਤਾਰ ਕਰ ਲਿਆ। ਇਹ ਅਮਲ ਰਾਤ ਦੀ ਰਾਜ਼ਦਾਰੀ ਵਿੱਚ ਕੀਤਾ ਗਿਆ ਤਾਂਜੋ ਉਹਨਾਂ ਦੇ ਚਾਹਣ ਵਾਲਿਆਂ ਨੂੰ ਇਲਮ ਨਾ ਹੋ ਜਾਵੇ। ਯਹੂਦਾ ਅਸਖ਼ਰੀਊਤੀ, ਰਿਹਡ਼ਾ ਉਹਨਾਂ ਦਾ ਹੀ ਇੱਕ ਚੇਲਾ ਸੀ, ਨੈ ਉਹਨਾਂ ਨੂੰ ਫਡ਼ਵਾਇਆ। ਏਸੇ ਵੇਲੇ ਸ਼ਿਮੋਨ ਪਤਰਸ, ਜਿਹੜੇ ਚੇਲਿਆਂ ਵਿੱਚੋਂ ਸਭ ਤੋਂ ਪਹਿਲੇ ਸਨ, ਨੈ ਆਪਣੀ ਤਲਵਾਰ ਖਿੱਚ ਦਿੱਤੀ ਅਤੇ ਇੱਕ ਸਿਪਾਹੀ ਦਾ ਕੰਨ ਵੱਢ ਛੱਡਿਆ, ਏਪਰ ਪ੍ਰਭੂ ਯਿਸੂ ਮਸੀਹ ਨੈ ਪਤਰਸ ਨੂੰ ਇਹ ਕਹਿਦਿਆਂ ਹੋਇਆਂ ਉਸ ਦਾ ਕੰਨ ਵਾਪਸ ਲਾ ਦਿੱਤਾ "ਜਿਹਡ਼ਾ ਤਲਵਾਰ ਖਿੱਚੇਗਾ ਤਲਵਾਰ ਤੋਂ ਹੀ ਮਾਰਿਆ ਜਾਵੇਗਾ" [ਮੱਤੀ 26:52 ]। ਉਹਨਾਂ ਦੀ ਗ੍ਰਿਫ਼ਤਾਰੀ ਦੇ ਮਗਰੋਂ ਉਹਨਾਂ ਦੇ ਚੇਲੇ ਆਪਣੀ ਜਾਨ ਬਚਾਣ ਲਈ ਲੁੱਕ ਗਏ।
ਯਹੂਦੀਆਂ ਦੀ ਅਦਾਲਤ ਦੇ ਸਾਹਮਣੇ ਉਹਨਾਂ ਤੋਂ ਪੁੱਛਿਆ ਗਿਆ "ਕੀ ਤੂੰ ਪਰਮੇਸ਼੍ਵਰ ਦਾ ਪੁਤੱਰ ਹੈਂ? " ਜਿਸ ਦਾ ਉਹਨਾਂ ਨੈ ਉਤਰ ਦਿੱਤਾ "ਤੂੰ ਆਪ ਹੀ ਕਹਿੰਦਾ ਹੈਂ ਕਿ ਮੈਂ ਹਾਂ "। ਸੋ ਪਰਧਾਨ ਜਾਜਕ ਨੈ ਉਹਨਾਂ ਉੱਤੇ ਕੁਫ਼ਰ ਗੋਈ ਦਾ ਇਲਜ਼ਾਮ ਲਾ ਦਿੱਤਾ ਅਤੇ ਉਹਨਾਂ ਨੂੰ ਇਹ ਕਹਿੰਦਿਆਂ ਹੋਇਆਂ ਰੂਮੀ ਗਵਰਨਰ ਪੈਨਤੁਸ ਪਿਲਾਤੁਸ ਦੇ ਗੋਚਰੇ ਕਰ ਦਿੱਤਾ ਭਈ ਇਹ ਆਪਣੇ ਆਪ ਨੂੰ ਯਹੂਦੀਆਂ ਦਾ ਬਾਦਸ਼ਾਹ ਕਹਿੰਦਾ ਹੈ। ਇੰਜੀਲਾਂ ਦੇ ਅਨੁਸਾਰ ਪਿਲਾਤੁਸ ਆਪ ਨਹੀਂ ਸੀ ਚਾਹੁੰਦਾ ਜੋ ਮਸੀਹ ਯੇਸੂ ਨੂੰ ਸਜ਼ਾ ਹੋਵੇ ਪਰ ਯਹੂਦੀ ਜਾਜਕਾਂ ਦੇ ਡਰ ਤੋਂ ਉਹਨਾਂ ਨੂੰ ਸਲੀਬ ਚਡ਼੍ਹਾਏ ਜਾਣ ਦਾ ਹੁਕਮ ਦੇ ਦਿੱਤਾ।
ਮਸੀਹੀ ਧਰਮ ਦੇ ਮੁਤਾਬਿਕ ਉਹਨਾਂ ਨੂੰ ਕਲਵਰੀ ਪਹਾਡ਼ੀ ਉੱਤੇ ਫ਼ਸਾ ਦੇ ਦਿਨ ਅੱਤ ਤਕਲੀਫ਼ਦੇਹ ਰੂਪ ਨਾਲ ਸਲੀਬ ਦਿੱਤੀ ਗਈ। ਸਰਨ ਵੇਲੇ ਉਹਨਾਂ ਦੀ ਮਾਂ ਅਤੇ ਯੁਹੰਨਾ ਰਸੂਲ ਉਹਨਾਂ ਦਾ ਨਾਲ ਸਨ। ਉਹਨਾਂ ਦੇ ਦੋ ਚਾਹਣ ਵਾਲੇ ਯਾਨੀ ਯੂਸਫ਼ ਰਾਮਤੀ ਅਤੇ ਨਿਕੋਦੀਮੁਸ ਨੈ ਉਹਨਾਂ ਦੇ ਕਫ਼ਨ ਦਫ਼ਨ ਦਾ ਇੰਤਜ਼ਾਮ ਕੀਤਾ। ਪਿਲਾਤੁਸ ਦੇ ਅਦੇਸ਼ ਉੱਤੇ ਉਹਨਾਂ ਦੀ ਕਬਰ ਦੇ ਮੂੰਹ ਉੱਤੇ ਇੱਕ ਭਾਰਾ ਪੱਥਰ ਪਰਤ ਦਿੱਤਾ ਗਿਆ।
ਜੀ ਉੱਠਣ ਅਤੇ ਸ੍ਵਰਗ ਵਲ ਜਾਣਾ
ਸੋਧੋਪ੍ਰਭੂ ਯੇਸੂ ਮਸੀਹ ਆਪਣੇ ਮਰਨ ਦੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ। ਮੱਤੀ ਦੀ ਅੰਜੀਲ ਦੇ ਅਨੁਸਾਰ ਜਦੋਂ ਮਰਯਮ ਮਗਦਲੀਨੀ ਅਤੇ 'ਦੂਸਰੀ ਮਰਯਮ' ਉਹਨਾਂ ਦੀ ਕਬਰ ਉੱਤੇ ਖ਼ੁਸ਼ਬੋਈਆਂ ਲੈਕੇ ਆਈਆਂ ਤਾਂ ਪੱਥਰ ਡੁੱਲ੍ਹਿਆ ਹੋਇਆ ਡਿੱਠਾ ਅਤੇ ਕਬਰ ਖ਼ਾਲੀ ਸੀ। ਇੰਜ ਮਸੀਹ ਯੇਸੂ ਚਾਲ਼ੀਹ ਦਿਹਾੜੇ ਤੀਕਰ ਆਪਣੇ ਚੇਲਿਆਂ ਨੂੰ ਵਖਾਈ ਦੇਂਦੇ ਰਹੇ ਅਤੇ ਏਸ ਦੇ ਮਗਰੋਂ ਉਹ ਸ੍ਵਰਗ ਉੱਤੇ ਤਸ਼ਰੀਫ਼ ਲੈ ਗਏ।
ਹਵਾਲੇ
ਸੋਧੋ- ↑ Brown (1999) p. 513
- ↑ Rahner (page 731) states that the consensus among historians is c. 4 BC/BCE. Sanders supports c. 4 BC/BCE. Vermes supports c. 6/5 BC/BCE. Finegan supports c. 3/2 BC/BCE. Sanders refers to the general consensus, Vermes a common 'early' date, Finegan defends comprehensively the date according to early Christian traditions.