ਯੂਕਲਿਡ ਦੀ ਤੱਤ
ਤੱਤ (ਪੁਰਾਤਨ ਯੂਨਾਨੀ: Στοιχεῖα Stoicheia) ਇੱਕ ਗਣਿਤਕ ਗ੍ਰੰਥ ਹੈ ਜਿਸ ਵਿਚ 13 ਕਿਤਾਬਾਂ ਹਨ, ਜੋ ਅਲੈਗਜ਼ੈਂਡਰੀਆ, ਟੋਲੇਮਿਕ ਮਿਸ਼ਰ (ਅੰ. 300 ਈਪੂ) ਵਿਚ ਪੁਰਾਤਨ ਯੂਨਾਨੀ ਗਣਿਤ-ਸ਼ਾਸਤਰੀ ਯੂਕਲਿਡ ਦੇ ਨਾਮ ਲੱਗਦੀ ਹੈ, ਇਹ ਪਰਿਭਾਸ਼ਾਵਾਂ , ਅਨੁਮਾਨਾਂ, ਪ੍ਰਸਤਾਵਾਂ (ਥਿਊਰਮਾਂ ਅਤੇ ਰਚਨਾਵਾਂ), ਅਤੇ ਪ੍ਰਸਤਾਵਾਂ ਦੇ ਗਣਿਤਕ ਪ੍ਰਮਾਣਾਂ ਦਾ ਸੰਗ੍ਰਹਿ ਹੈ। ਕਿਤਾਬਾਂ ਵਿਚ ਪਲੇਨ ਅਤੇ ਸੌਲਿਡ ਯੂਕਲੀਡੀਅਨ ਜਿਓਮੈਟਰੀ, ਐਲੀਮੈਂਟਰੀ ਨੰਬਰ ਥਿਊਰੀ, ਅਤੇ ਅਸਮਮਾਪੀ ਲਾਈਨਾਂ ਸ਼ਾਮਲ ਹਨ। ਤੱਤ ਗਣਿਤ ਦਾ ਸਭ ਤੋਂ ਪੁਰਾਣਾ, ਵੱਡੇ ਪੈਮਾਨੇ ਦਾ ਨਿਗਮਨੀ ਅਧਿਐਨ ਹੈ। ਇਸ ਨੇ ਤਰਕ ਅਤੇ ਆਧੁਨਿਕ ਵਿਗਿਆਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਅਤੇ ਇਸਦੀ ਲਾਜ਼ੀਕਲ ਸਖਤੀ ਨੂੰ 19 ਵੀਂ ਸਦੀ ਤੱਕ ਮਾਤ ਨਹੀਂ ਸੀ ਪਾ ਸਕਿਆ। .
[[File:ਸਰ ਹੈਨਰੀ ਬਿਲਿੰਗਸਲੇ ਦਾ ਯੂਕਲੀਡਜ਼ ਦੇ ਤੱਤ ਦੇ ਪਹਿਲੇ ਅੰਗਰੇਜ਼ੀ ਐਲੀਮੈਂਟਸ ਦਾ ਸੰਸਕਰਣ ਦਾ ਸਿਰਲੇਖ ਪੰਨਾ, 1570 (560x900).jpg|frameless|upright=1]] | |
ਲੇਖਕ | ਯੂਕਲਿਡ |
---|---|
ਭਾਸ਼ਾ | Ancient Greek |
ਵਿਸ਼ਾ | ਯੂਕਲੀਡੀਅਨ ਜਿਓਮੈਟਰੀ, ਐਲੀਮੈਂਟਰੀ ਨੰਬਰ ਥਿਊਰੀ, ਅਸਮਮਾਪੀ ਲਾਈਨਾਂ |
ਵਿਧਾ | ਗਣਿਤ ਸ਼ਾਸਤਰ |
ਪ੍ਰਕਾਸ਼ਨ ਦੀ ਮਿਤੀ | ਅੰ. 300 ਈਪੂ |
ਸਫ਼ੇ | 13 ਕਿਤਾਬਾਂ |
ਯੂਕਲਿਡ ਦੀ ਤੱਤਾਂ ਨੂੰ ਕਦੇ ਲਿਖੀ ਜਾਣ ਵਾਲੀ ਸਭ ਤੋਂ ਸਫਲ [1][2] ਅਤੇ ਪ੍ਰਭਾਵਸ਼ਾਲੀ ਪਾਠ ਪੁਸਤਕ ਵਜੋਂ ਜਾਣਿਆ ਜਾਂਦਾ ਹੈ।[3] ਇਹ ਛਪਾਈ ਪ੍ਰੈਸ ਦੀ ਖੋਜ ਦੇ ਬਾਅਦ ਛਾਪੀਆਂ ਜਾਣ ਵਾਲੀਆਂ ਸਭ ਤੋਂ ਪਹਿਲੀਆਂ ਗਣਿਤਕ ਰਚਨਾਵਾਂ ਵਿਚੋਂ ਇਕ ਸੀ ਅਤੇ 1482 ਵਿਚ ਪਹਿਲੀ ਛਪਾਈ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ ਐਡੀਸ਼ਨਾਂ ਦੀ ਗਿਣਤੀ ਵਿਚ ਬਾਈਬਲ ਤੋਂ ਬਾਅਦ ਇਹ ਦੂਜੇ ਨੰਬਰ ਤੇ ਆਉਂਦੀ ਹੈ।ਐਡੀਸ਼ਨਾਂ ਦੀ ਗਿਣਤੀ ਇਕ ਹਜ਼ਾਰ ਤੋਂ ਉੱਤੇ ਪਹੁੰਚਦੀ ਹੈ।[4] ਸਦੀਆਂ ਪਹਿਲਾਂ ਜਦੋਂ ਸਾਰੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿੱਚ ਕੁਆਦਰੀਵੀਅਮ ਨੂੰ ਸ਼ਾਮਿਲ ਕੀਤਾ ਗਿਆ ਸੀ, ਯੂਕਲਿਡ ਦੇ ਤੱਤਾਂ ਦੇ ਘੱਟੋ ਘੱਟ ਕੁਝ ਹਿੱਸੇ ਦਾ ਗਿਆਨ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਸੀ। 20 ਵੀਂ ਸਦੀ ਤਕ, ਉਸ ਸਮੇਂ ਤੱਕ, ਜਦੋਂ ਇਸ ਦੀ ਸਮੱਗਰੀ ਨੂੰ ਸਕੂਲਾਂ ਦੀਆਂ ਹੋਰਨਾਂ ਪਾਠ-ਪੁਸਤਕਾਂ ਦੇ ਦੁਆਰਾ ਸਰਵ ਵਿਆਪਕ ਤੌਰ ਤੇ ਪੜ੍ਹਾਇਆ ਜਾਣ ਲੱਗ ਪਿਆ ਸੀ, ਇਹ ਸਮਝਿਆ ਜਾਂਦਾ ਰਿਹਾ ਕਿ ਇਹ ਸਾਰੇ ਪੜ੍ਹੇ-ਲਿਖੇ ਲੋਕਾਂ ਨੇ ਪੜ੍ਹੀ ਹੋਣੀ ਚਾਹੀਦਾ ਸੀ।[5]
ਇਤਿਹਾਸ
ਸੋਧੋਪਹਿਲਾਂ ਦੇ ਕੰਮ ਵਿੱਚ ਆਧਾਰ
ਸੋਧੋਵਿਦਵਾਨ ਮੰਨਦੇ ਹਨ ਕਿ ਇਹ ਤੱਤ ਮੂਲ ਤੌਰ ਤੇ ਪੁਰਾਣੇ ਗਰੀਕ ਗਣਿਤ-ਸ਼ਾਸਤਰੀਆਂ ਦੀਆਂ ਕਿਤਾਬਾਂ ਦੇ ਆਧਾਰ ਤੇ ਪ੍ਰਸਤਾਵਾਂ ਦਾ ਇਕ ਸੰਗ੍ਰਹਿ ਹੈ।[6]
ਪ੍ਰੋਕਲਸ (412-485 ਈ.), ਇਕ ਯੂਨਾਨੀ ਗਣਿਤ-ਸ਼ਾਸਤਰੀ ਜੋ ਯੂਕਲਿਡ ਤੋਂ ਸੱਤ ਸਦੀਆਂ ਬਾਅਦ ਹੋਇਆ ਸੀ, ਨੇ ਤੱਤ ਬਾਰੇ ਆਪਣੀਆਂ ਟਿੱਪਣੀਆਂ ਵਿਚ ਲਿਖਿਆ: "ਯੂਕਲਿਡ,...ਨੇ ਤੱਤ ਵਿੱਚ ਕਈ ਯੂਡੌਕਸ ਦੀਆਂ ਥਿਊਰਮਾਂ' ਇਕੱਠੀਆਂ ਕਰ ਕੇ, ਥੀਟੈਟਸ ਦੀਆਂ ਬਹੁਤ ਸਾਰੀਆਂ ਨੂੰ ਸੰਪੂਰਨ ਕੀਤਾ, ਅਤੇ ਉਨ੍ਹਾਂ ਚੀਜ਼ਾਂ ਨੂੰ ਵੀ ਜਿਨ੍ਹਾਂ ਨੂੰ ਉਸਦੇ ਪੂਰਵਜਾਂ ਨੇ ਕੁਝ ਕੁ ਅਟਸਟਾ ਸਿੱਧ ਕੀਤਾ ਸੀ ਉਨ੍ਹਾਂ ਨੂੰ ਤਸੱਲੀਬਖਸ਼ ਢੰਗ ਨਾਲ ਸਾਬਤ ਕੀਤਾ"।
ਸੂਚਨਾ
ਸੋਧੋ- ↑ Encyclopedia of Ancient Greece (2006) by Nigel Guy Wilson, page 278. Published by Routledge Taylor and Francis Group. Quote:"Euclid's Elements subsequently became the basis of all mathematical education, not only in the Roman and Byzantine periods, but right down to the mid-20th century, and it could be argued that it is the most successful textbook ever written."
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.Missing or empty
|title=
(help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.Missing or empty
|title=
(help) - ↑ The Historical Roots of Elementary Mathematics by Lucas Nicolaas Hendrik Bunt, Phillip S. Jones, Jack D. Bedient (1988), page 142. Dover publications. Quote:"the Elements became known to Western Europe via the Arabs and the Moors. There, the Elements became the foundation of mathematical education. More than 1000 editions of the Elements are known. In all probability, it is, next to the Bible, the most widely spread book in the civilization of the Western world."
- ↑ From the introduction by Amit Hagar to Euclid and His Modern Rivals by Lewis Carroll (2009, Barnes & Noble) pg. xxviii:
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
<ref>
tag defined in <references>
has no name attribute.