ਯੂਕੀਓ ਮਿਸ਼ੀਮਾ

ਜਪਾਨੀ ਲੇਖਕ

ਯੂਕੀਓ ਮਿਸ਼ੀਮਾ (三島 由紀夫 ਮਿਸ਼ੀਮਾ ਯੂਕੀਓ ?) ਕਿਮੀਤਾਕੇ ਹੀਰਾਓਕਾ (平岡 公威 ਹੀਰਾਓਕਾ ਕਿਮੀਤਾਕੇ?) (14 ਜਨਵਰੀ 1925 - 25 ਨਵੰਬਰ, 1970), ਇਕ ਜਪਾਨੀ ਲੇਖਕ, ਕਵੀ, ਨਾਟਕਕਾਰ, ਅਭਿਨੇਤਾ, ਮਾਡਲ, ਫਿਲਮ ਨਿਰਦੇਸ਼ਕ, ਟਟਯੋਕਾਏ ਦੇ ਸੰਸਥਾਪਕ ਅਤੇ ਰਾਸ਼ਟਰਵਾਦੀ ਸੀ। ਮਿਸ਼ੀਮਾ ਨੂੰ 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਜਪਾਨੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।  ਉਸ ਨੂੰ 1968 ਵਿਚ ਸਾਹਿਤ ਲਈ ਨੋਬਲ ਪੁਰਸਕਾਰ ਲਈ ਵਿਚਾਰਿਆ ਗਿਆ ਸੀ ਪਰ ਇਹ ਪੁਰਸਕਾਰ ਉਸ ਦੇ ਦੇਸ਼ ਵਾਸੀ ਯਾਸੂਨਾਰੀ ਕਵਾਬਾਤਾ ਨੂੰ ਮਿਲ ਗਿਆ ਸੀ।[1]ਉਸ ਦੇ ਨਾਵਲਾਂ ਵਿੱਚ ਇੱਕ ਨਕਾਬ ਦੇ ਇਕਬਾਲ ਅਤੇ ਸੁਨਹਿਰੀ ਮੰਡਪ ਵਾਲਾ ਮੰਦਰ, ਅਤੇ ਆਤਮਕਥਾਈ ਲੇਖ ਸੂਰਜ ਅਤੇ ਸਟੀਲ ਸ਼ਾਮਲ ਹਨ। ਉਸ ਦੇ ਐਵਾਂ ਗਾਰਦ ਦੇ ਕੰਮ ਨੇ ਆਧੁਨਿਕ ਅਤੇ ਪਰੰਪਰਾਗਤ ਸੁਹਜ-ਸ਼ਾਸਤਰ ਦੇ ਸੰਜੋਗ ਨੂੰ ਪ੍ਰਦਰਸ਼ਿਤ ਕੀਤਾ ਜਿਸ ਨੇ ਜਿਨਸੀ ਸੰਬੰਧ, ਮੌਤ ਅਤੇ ਸਿਆਸੀ ਤਬਦੀਲੀ ਨੂੰ ਫ਼ੋਕਸ ਰੱਖਿਆ ਅਤੇ ਸਭਿਆਚਾਰਕ ਹੱਦਾਂ ਭੰਨ ਦਿੱਤੀਆਂ।[2]

ਯੂਕੀਓ ਮਿਸ਼ੀਮਾ
ਮਿਸ਼ੀਮਾ 1956 ਵਿੱਚ
ਮਿਸ਼ੀਮਾ 1956 ਵਿੱਚ
ਜਨਮਕਿਮੀਤਾਕੇ ਹੀਰਾਓਕਾ
(1925-01-14)14 ਜਨਵਰੀ 1925
ਸ਼ਿੰਜੁਕੂ, ਟੋਕੀਓ, ਜਪਾਨ
ਮੌਤ25 ਨਵੰਬਰ 1970(1970-11-25) (ਉਮਰ 45)
ਇਚੀਗਾਇਆ, ਟੋਕੀਓ, ਜਾਪਾਨ
ਕਲਮ ਨਾਮਯੂਕੀਓ ਮਿਸ਼ੀਮਾ
ਕਿੱਤਾ
  • ਨਾਵਲਕਾਰ, ਨਾਟਕਕਾਰ, ਕਵੀ,
  • ਨਿੱਕੀ ਕਹਾਣੀ ਲੇਖਕ,
  • ਨਿਬੰਧਕਾਰ, ਆਲੋਚਕ
ਰਾਸ਼ਟਰੀਅਤਾਜਾਪਾਨੀ
ਅਲਮਾ ਮਾਤਰਟੋਕੀਓ ਯੂਨੀਵਰਸਿਟੀ
ਕਾਲ1941–1970
ਜੀਵਨ ਸਾਥੀਯੋਕੋ ਸੁਗੀਯਾਮਾ(m. 1958)
ਬੱਚੇ
  • ਨੋਰੀਕੋ ਨੋਮੀਤਾ (ਧੀ)
  • ਆਈਚਿਰੋ ਹੀਰਾਓਕਾ (ਪੁੱਤਰ)

ਮਿਸ਼ੀਮਾ ਇੱਕ ਰਾਸ਼ਟਰਵਾਦੀ ਦੇ ਤੌਰ ਤੇ ਸਰਗਰਮ ਸੀ ਅਤੇ ਉਸਨੇ ਆਪਣੀ ਸੱਜੇ-ਵਿੰਗ ਦੀ ਮਿਲੀਸ਼ੀਆ ਤਤਨੋਕੇਈ ਦੀ ਸਥਾਪਨਾ ਕੀਤੀ। 1970 ਵਿਚ, ਉਸ ਨੇ ਅਤੇ ਉਸ ਦੇ ਤਿੰਨ ਹੋਰ ਮੈਂਬਰਾਂ ਨੇ ਇਕ ਰਾਜ ਪਲਟੇ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਨੇ ਇਕ ਜਪਾਨੀ ਫੌਜੀ ਆਧਾਰ ਉੱਤੇ ਕਬਜ਼ਾ ਕਰ ਲਿਆ ਅਤੇ ਕਮਾਂਡਰ ਨੂੰ ਬੰਧਕ ਬਣਾ ਲਿਆ, ਫਿਰ ਸਮਰਾਟ ਦੀਆਂ ਯੁੱਧ ਤੋਂ ਪਹਿਲਾਂ ਵਾਲੀਆਂ ਸ਼ਕਤੀਆਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰਾਜ ਪਲਟੇ ਨੂੰ ਪ੍ਰੇਰਣਾ ਵਿੱਚ ਅਸਫਲ ਰਿਹਾ। ਮਿਸ਼ੀਮਾ ਨੇ ਫਿਰ ਰਸਮੀ ਆਤਮਘਾਤ ਕਰ ਲਿਆ। ਇਸ ਪਲਟੇ ਦੀ ਕੋਸ਼ਿਸ਼ ਨੂੰ "ਮਿਸ਼ੀਮਾ ਘਟਨਾ" ਵਜੋਂ ਜਾਣਿਆ ਜਾਣ ਲੱਗਿਆ।  

1988 ਵਿੱਚ ਉਨ੍ਹਾਂ ਦੇ ਜੀਵਨ ਅਤੇ ਕੰਮਾਂ ਦਾ ਸਨਮਾਨ ਕਰਨ ਲਈ ਮਿਸ਼ੀਮਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਸੀ। 

ਜੀਵਨ ਅਤੇ ਕੰਮ ਸੋਧੋ

ਸ਼ੁਰੂ ਦਾ ਜੀਵਨ ਸੋਧੋ

 
ਮਿਸ਼ੀਮਾ ਆਪਣੇ ਬਚਪਨ ਵਿੱਚ (ਅੰ. ਅਪ੍ਰੈਲ 1931)

ਮਿਸ਼ੀਮਾ ਦਾ ਜਨਮ ਟੋਕੀਓ ਦੇ ਯੋਤਸੁਯਾ ਜ਼ਿਲੇ (ਹੁਣ ਸ਼ਿੰਜੁਕੂ ਦਾ ਹਿੱਸਾ) ਵਿਚ ਹੋਇਆ ਸੀ। ਉਸ ਦਾ ਪਿਤਾ ਅਸੂਸਾ ਹੀਰਾਓਕਾ ਸੀ, ਜੋ ਇਕ ਸਰਕਾਰੀ ਅਧਿਕਾਰੀ ਸੀ ਅਤੇ ਉਸ ਦੀ ਮਾਂ ਸ਼ੀਜ਼ੂ ਕੈਸਈ ਅਕਾਦਮੀ ਦੇ ਪੰਜਵੇਂ ਪ੍ਰਿੰਸੀਪਲ ਦੀ ਧੀ ਸੀ। ਸ਼ਿਜ਼ੂ ਦਾ ਪਿਤਾ, ਕੈਨਜੋ ਹਾਸ਼ੀ, ਚੀਨੀ ਭਾਸ਼ਾ ਦੀਆਂ ਕਲਾਸਿਕੀ ਪੁਸਤਕਾਂ ਦਾ ਵਿਦਵਾਨ ਸੀ, ਅਤੇ ਹਾਸ਼ੀ ਪਰਵਾਰ ਨੇ ਕਾਗਾ ਡੋਮੇਨ ਦੀਆਂ ਕੀ ਪੀੜ੍ਹੀਆਂ ਲਈ ਮਾਏਦਾ ਕਬੀਲੇ ਦੀ ਸੇਵਾ ਕੀਤੀ ਸੀ। ਮਿਸ਼ੀਮਾ ਦੇ ਦਾਦਾ ਸਤਾਦਰੋ ਹੀਰਾਓਕਾ ਅਤੇ ਦਾਦੀ ਨਤਸੁਕੋ (ਪਰਿਵਾਰਕ ਰਜਿਸਟਰ ਨਾਮ: ਨਾਤਸੂ) ਹੀਰਾਓਕਾ ਸਨ। ਉਸਦੀ ਇੱਕ ਛੋਟੀ ਭੈਣ, ਮਿਤਸੁਕੋ ਸੀ, ਜਿਸ ਦੀ 17 ਸਾਲ ਦੀ ਉਮਰ ਵਿੱਚ 1945 ਵਿੱਚ ਟਾਈਫਸ ਨਾਲ ਮੌਤ ਹੋ ਗਈ ਸੀ ਅਤੇ ਇੱਕ ਛੋਟਾ ਭਰਾ, ਚਿਯੂਕੀ ਸੀ।  [3]

ਮਿਸ਼ੀਮਾ ਦੇ ਬਚਪਨ ਵਿਚ ਆਪਣੀ ਦਾਦੀ ਨਤਸੁਕੋ ਦੀ ਮੌਜੂਦਗੀ ਦਾ ਪ੍ਰਮੁੱਖ ਗ਼ਲਬਾ ਸੀ, ਜਿਸ ਨੇ ਲੜਕੇ ਨੂੰ ਆਪਣੇ ਪਰਿਵਾਰ ਵਿਚੋਂ ਕਈ ਸਾਲਾਂ ਲਈ ਵੱਖ ਕਰ ਦਿੱਤਾ ਸੀ। [4]ਨਾਤਸੁਕੋ ਹਿਤਾਚੀ ਪ੍ਰਾਂਤ ਵਿਚ ਸ਼ੀਸੀਡੋ ਦੇ ਦੈਮਿਓ, ਮਾਤਸੁਦਾਏਰਾ ਯੋਰੀਤਕਾ ਦੀ ਪੋਤੀ ਸੀ ਅਤੇ ਇਹ ਰਾਜਕੁਮਾਰ ਅਰਿਸੁਗਵਾ ਤਰੁਹੀਤੋ ਦੇ ਘਰ ਵਿਚ ਪਲੀ ਸੀ; ਉਸਨੇ ਮਿਸ਼ੀਮਾ ਦੇ ਦਾਦਾ, ਇਕ ਨੌਕਰਸ਼ਾਹ, ਜਿਸ ਨੇ ਉੱਤਰ ਵਿਚ ਨਵੀਂ ਖੁੱਲ੍ਹੀ ਬਸਤੀਵਾਦੀ ਸੀਮਾ ਵਿਚ ਚੰਗੀ ਦੌਲਤ ਕਮਾਈ ਸੀ ਅਤੇ ਆਖਰਕਾਰ ਸਖਾਲਿਨ ਆਈਲੈਂਡ ਤੇ ਕਰਫੁਟੋ ਪ੍ਰੀਫੈਕਚਰ ਦਾ ਗਵਰਨਰ-ਜਨਰਲ ਬਣ ਗਿਆ ਸੀ, ਨਾਲ ਵਿਆਹ ਕਰਾਉਣ ਤੋਂ ਬਾਅਦ ਵੀ ਕਾਫ਼ੀ ਅਮੀਰਸ਼ਾਹੀ ਢਕੌਂਸਲੇ ਜਾਰੀ ਰੱਖੇ ਸਨ। ਉਸਦੀ ਨਾਨੀ ਦੇ ਜ਼ਰੀਏ, ਮਿਸ਼ੀਮਾ ਟੋਕੁਗਾਵਾ ਆਈਏਸੁ ਦੇ ਸਿੱਧੇ ਵੰਸ਼ ਵਿਚੋਂ ਸੀ।[5]ਨਾਤਸੁਕੋ ਹਿੰਸਾ ਅਤੇ ਬੀਮਾਰ ਕਿਸਮ ਦੀਆਂ ਭੜਕਾਹਟਾਂ ਦੀ ਸ਼ਿਕਾਰ ਸੀ, ਜਿਸ ਵੱਲ ਇਸ਼ਾਰੇ ਕਦੇ-ਕਦੇ ਮਿਸ਼ੀਮਾ ਦੀਆਂ ਰਚਨਾਵਾਂ ਵਿਚ ਮਿਲ ਜਾਂਦੇ ਹਨ। [6] ਇਹ ਨਾਟਸੂ ਕਰਕੇ ਹੈ ਕਿ ਕੁਝ ਲੇਖਕਾਂ ਨੇ ਮਿਸ਼ੀਮਾ ਦੀ ਮੌਤ ਪ੍ਰਤੀ ਖਿਚ ਦਾ ਪਤਾ ਲਗਾਇਆ ਹੈ।[7] ਨਾਤਸੁਕੋ ਮਿਸ਼ੀਮਾ ਨੂੰ ਸੂਰਜ ਦੀ ਰੌਸ਼ਨੀ ਵਿਚ ਜਾਣ ਦੀ, ਕਿਸੇ ਵੀ ਖੇਡ ਵਿਚ ਹਿੱਸਾ ਲੈਣ ਜਾਂ ਦੂਜੇ ਮੁੰਡਿਆਂ ਨਾਲ ਖੇਡਣ ਲਦੀ ਆਗਿਆ ਨਹੀਂ ਸੀ ਦਿੰਦੀ; ਉਹ ਆਪਣਾ ਬਹੁਤਾ ਸਮਾਂ ਇਕੱਲੇ ਜਾਂ ਕਜ਼ਨ ਕੁੜੀਆਂ ਅਤੇ ਉਨ੍ਹਾਂ ਦੀਆਂ ਗੁੱਡੀਆਂ ਨਾਲ ਬਤੀਤ ਕਰਦਾ।[6]

ਨੋਟ ਅਤੇ ਹਵਾਲੇ ਸੋਧੋ

  1. Revealing the many masks of Mishima. The Japan Times. Retrieved on 2014-05-12.
  2. Yukio Mishima Essay – Mishima, Yukio. eNotes.com. Retrieved on 2014-05-12.
  3. Naoki Inose & Hiroaki Sato, Persona: A Biography of Yukio Mishima (Naoki Inose, Hiroaki Sato) (Stone Bridge Pr 2012)
  4. Liukkonen, Petri. "Yukio Mishima". Books and Writers (kirjasto.sci.fi). Finland: Kuusankoski Public Library. Archived from the original on 10 October 2004. {{cite web}}: Italic or bold markup not allowed in: |website= (help); Unknown parameter |dead-url= ignored (help)
  5. "Matsudaira-Tokugawa genealogy (jp)". Archived from the original on 2018-02-06. Retrieved 2018-04-26.
  6. 6.0 6.1 glbtq Entry Archived February 21, 2015, at the Wayback Machine. Mishima, Yukio (1925–1970). Retrieved on 2007-2-6.
  7. Profile Yukio Mishima (January 14, 1925 – November 25, 1970 Archived November 21, 2008, at the Wayback Machine.. 2007 February 2–6.