ਯੂਟੋਪੀਆਈ ਸਮਾਜਵਾਦ

ਕਾਰਲ ਮਾਰਕਸ ਦੇ ਵਿਗਿਆਨਿਕ ਸਮਾਜਵਾਦ ਤੋਂ ਪਹਿਲਾਂ ਦਾ ਸਮਾਜਵਾਦ ਯੂਟੋਪੀਆਈ ਸਮਾਜਵਾਦ ਕਹਾਉਂਦਾ ਹੈ- ਕਿਉਂਕਿ ਮਾਰਕਸ ਤੋਂ ਪਹਿਲਾਂ ਦੇ ਸਮਾਜਵਾਦੀ ਸਮਾਜ ਦੇ ਨੇਮਾਂ ਨੂੰ ਸਮਝਣ ਤੋਂ ਅਸਮਰੱਥ ਰਹੇ – ਜਿਹਨਾਂ ਨੂੰ ਮਾਰਕਸ ਤੇ ਏਂਗਲਜ਼ ਹੋਰਾਂ ਨੇ ਸੂਤਰਬੱਧ ਕੀਤਾ। ਇਹਨਾਂ ਵਿੱਚ ਸਾਂ ਸੀਮਾਂ, ਚਾਰਲਸ ਫੁਰੀਏ, ਅਤੇ ਰਾਬਰਟ ਓਵੇਨ[1] ਆਦਿ ਦੇ ਸਮਾਜਵਾਦੀ ਵਿਚਾਰ ਸ਼ਾਮਿਲ ਕੀਤੇ ਗਏ ਹਨ।

ਜਾਣ ਪਹਿਚਾਣ ਸੋਧੋ

ਕਾਰਲ ਮਾਰਕਸ ਦੇ ਸਾਥੀ ਐਂਗਲਸ ਨੇ ਆਪਣੇ ਪੂਰਵ ਪ੍ਰਚੱਲਤ ਸਮਾਜਵਾਦੀ ਵਿਚਾਰਾਂ ਨੂੰ ਯੂਟੋਪੀਆਈ ਸਮਾਜਵਾਦ ਦਾ ਨਾਮ ਦਿੱਤਾ। ਇਨ੍ਹਾਂ ਵਿਚਾਰਾਂ ਦਾ ਆਧਾਰ ਵਿਗਿਆਨਕ ਨਹੀਂ, ਨੈਤਿਕ ਸੀ; ਇਨ੍ਹਾਂ ਦੇ ਵਿਚਾਰਕ ਉਦੇਸ਼ ਦੀ ਪ੍ਰਾਪਤੀ ਦੇ ਸੁਧਾਰਵਾਦੀ ਸਾਧਨਾਂ ਵਿੱਚ ਵਿਸ਼ਵਾਸ ਕਰਦੇ ਸਨ; ਅਤੇ ਭਵਿੱਖ ਦੇ ਸਮਾਜ ਦੀ ਵਿਸਥਾਰਪੂਰਨ ਪਰ ਅਵਾਸਤਵਿਕ ਕਲਪਨਾ ਕਰਦੇ ਸਨ।

ਹਵਾਲੇ ਸੋਧੋ

  1. "Heaven on Earth: The Rise and Fall of Socialism". Public Broadcasting System. Retrieved December 15, 2011.