ਯੂਨੀਕੋਡ ਇੱਕ ਅੰਤਰਰਾਸ਼ਟਰੀ ਅਖਰ ਕੋਡ ਪ੍ਰਣਾਲੀ ਹੈ। ਇਸ ਵਿਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ ਵਿਸਰਾਮ ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪੰਜਾਬੀ ਅੱਖਰਾਂ ਨੂੰ ਵਿਲੱਖਣ ਕੋਡ ਮੁਹੱਈਆ ਕਰਵਾਉਂਦੀ ਹੈ ਕੰਪਿਊਟਰ ਹਮੇਸ਼ਾ ਰਵਾਇਤੀ (ਅੰਗਰੇਜ਼ੀ ਵਾਲੀ) ਕੋਡ ਪ੍ਰਣਾਲੀ (ਅਸਕਾਈ) ਤੋਂ ਦੁੱਗਣੇ (੪ ਬਿੱਟ ਦੀ ਬਜਾਏ 16 ਬਿੱਟਸ) ਆਕਾਰ ਵਾਲੀ ਕੋਡ ਪ੍ਰਣਾਲੀ ਹੈ। ਇਸ ਵਿਚ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ ਦੇ ਹਜ਼ਾਰਾਂ ਅੱਖਰਾਂ ਨੂੰ ਦਰਸਾਇਆ ਜਾ ਸਕਦਾ ਹੈ।[1]

ਯੂਨੀਕੋਡ ਪ੍ਰਣਾਲੀ

ਯੂਨੀਕੋਡ ਵਿਚ ਟਾਈਪ ਕਰਨਾ

ਸੋਧੋ

ਯੂਨੀਕੋਡ ਪ੍ਰਣਾਲੀ ਦੇ ਆਉਣ ਕਰਕੇ ਟਾਈਪ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ। ਯੂਨੀਕੋਡ (ਆਧਾਰਿਤ ਕਿਸੇ ਫੌਂਟ) ਵਿਚ ਟਾਈਪ ਕਰਨ ਲਈ ਕਿਸੇ ਇੱਕ ਕੀ-ਬੋਰਡ (ਲੇਆਊਟ) ਦਾ ਮੁਥਾਜ ਰਹਿਣ ਦੀ ਲੋੜ ਨਹੀਂ ਸਗੋਂ ਇਸ ਨੂੰ ਕਿਸੇ ਵੀ (ਅਨਮੋਲ ਲਿਪੀ, ਅਸੀਸ ਵਾਲੇ ਰਵਾਇਤੀ) ਕੀ-ਬੋਰਡ ਲੇਆਊਟ ਰਾਹੀਂ ਟਾਈਪ ਕੀਤਾ ਜਾ ਸਕਦਾ ਹੈ। ਫੋਨੈਟਿਕ ਤੇ ਰਮਿੰਗਟਨ ਲੇਆਊਟ ਰਾਹੀਂ ਯੂਨੀਕੋਡ ਅਧਾਰਿਤ (ਰਾਵੀ ਆਦਿ) ਫੌਂਟਾਂ ਵਿਚ ਟਾਈਪ ਕਰਨ ਲਈ ਖੋਜਕਾਰਾਂ ਵੱਲੋਂ ਵੱਖ-ਵੱਖ ਡਰਾਈਵਰ/ਪ੍ਰੋਗਰਾਮ ਵਿਕਸਿਤ ਕੀਤੇ ਜਾ ਚੁੱਕੇ ਹਨ। ਜਿਵੇਂ ਕਿ ਯੂਨੀਵਰਸਿਟੀ ਵੱਲੋਂ ਯੂਨੀ-ਟਾਈਪ ਅਤੇ ਜੀ-ਲਿਪੀਕਾ (ਆਫ਼-ਲਾਈਨ) ਪ੍ਰੋਗਰਾਮ।

ਹਵਾਲੇ

ਸੋਧੋ
  1. ਕੰਬੋਜ, ਸੀ.ਪੀ.. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰ.ਲਿ. pp. 61, 62. ISBN 978-93-5205-732-0.