ਯੂਰੀ ਮਿਖੇਲੋਵਿਚ ਲੋਤਮਾਨ (ਰੂਸੀ: Ю́рий Миха́йлович Ло́тман, ਇਸਤੋਨੀਆਈ: [Juri Lotman] Error: {{Lang}}: text has italic markup (help)) (28 ਫਰਵਰੀ 1922 – 28 ਅਕਤੂਬਰ 1993) ਪ੍ਰਸਿੱਧ ਸੋਵੀਅਤ ਸਾਹਿਤਕ ਵਿਦਵਾਨ, ਚਿੰਨ੍ਹ-ਵਿਗਿਆਨੀ, ਅਤੇ ਸੱਭਿਆਚਾਰ ਦਾ ਇਤਿਹਾਸਕਾਰ ਸੀ।

ਯੂਰੀ ਲੋਤਮਾਨ

ਜੀਵਨੀ

ਸੋਧੋ

ਯੂਰੀ ਲੌਟਮੈਨ ਦਾ ਜਨਮ ਯਹੂਦੀ ਵਕੀਲ ਮਿਖਾਇਲ ਲੋਤਮਾਨ ਅਤੇ ਸੋਰਬਨੇ ਤੋਂ ਪੜ੍ਹੀ ਦੰਦਾਂ ਦੀ ਡਾਕਟਰ ਅਲੇਕਸੈਂਡਰਾ ਲੋਤਮਾਨ ਦੇ ਪਰਿਵਾਰ ਵਿੱਚ ਪੈਟਰੋਗਰਾਡ, ਰੂਸ ਵਿੱਚ ਹੋਇਆ ਸੀ। ਉਸਦੀ ਵੱਡੀ ਭੈਣ ਇੰਨਾ ਓਬਰਾਜ਼ਤਸੋਵਾ ਲੈਨਿਨਗ੍ਰਾਡ ਕਨਜ਼ਰਵੇਟਰੀ ਤੋਂ ਗ੍ਰੈਜੂਏਟ ਹੋਈ ਅਤੇ ਸੰਗੀਤਕ ਸਿਧਾਂਤ ਦੀ ਇੱਕ ਕੰਪੋਜ਼ਰ ਅਤੇ ਲੈਕਚਰਾਰ ਬਣ ਗਈ। ਉਸਦੀ ਛੋਟੀ ਭੈਣ ਵਿਕਟੋਰੀਆ ਲੋਤਮਾਨ ਇੱਕ ਮਸ਼ਹੂਰ ਦਿਲ ਦੇ ਰੋਗਾਂ ਦੀ ਮਾਹਰ ਸੀ ਅਤੇ ਉਸਦੀ ਤੀਜੀ ਭੈਣ ਲੀਡੀਆ ਲੋਤਮਾਨ 19 ਵੀਂ ਸਦੀ ਦੇ ਦੂਜੇ ਅੱਧ ਦੇ ਰੂਸੀ ਸਾਹਿਤ ਦੀ ਵਿਦਵਾਨ ਸੀ। ਉਹ ਰੂਸੀ ਵਿਗਿਆਨ ਅਕਾਦਮੀ ਦੇ ਰੂਸੀ ਸਾਹਿਤ ਇੰਸਟੀਚਿਊਟ ([ਪੁਸ਼ਕਿਨ ਹਾਊਸ]]) ਦੇ ਸਟਾਫ ਵਿੱਚ ਸੀ। (ਉਹ ਸੇਂਟ-ਪੀਟਰਸਬਰਗ ਵਿੱਚ ਰਹਿੰਦੀ ਸੀ)।

ਲੋਤਮਾਨ ਨੇ 1939 ਵਿਚ ਸੈਕੰਡਰੀ ਸਕੂਲ ਤੋਂ ਸ਼ਾਨਦਾਰ ਅੰਕ ਲੈ ਕੇ ਗ੍ਰੈਜੂਏਸ਼ਨ ਕੀਤੀ ਅਤੇ ਬਿਨਾਂ ਕੋਈ ਇਮਤਿਹਾਨ ਪਾਸ ਕੀਤੇ ਹੀ [[[ਲੈਨਿਨਗ੍ਰਾਡ ਸਟੇਟ ਯੂਨੀਵਰਸਿਟੀ]]] ਵਿਚ ਦਾਖਲ ਹੋ ਗਿਆ। ਉਥੇ ਉਸ ਨੇ ਫਿਲੋਲੌਜੀ ਦਾ ਅਧਿਐਨ ਕੀਤਾ, ਜੋ ਕਿ ਲੀਡੀਆ ਲੋਤਮਾਨ ਦੇ ਯੂਨੀਵਰਸਿਟੀ ਦੇ ਦੋਸਤਾਂ ਕਰਕੇ ਉਹ ਇੱਕ ਵਿਕਲਪ ਸੀ (ਅਸਲ ਵਿੱਚ ਉਹ ਫਿਲੋਲੌਜੀ ਵਿੱਚ ਯੂਨੀਵਰਸਿਟੀ ਲੈਕਚਰ ਉਦੋਂ ਵੀ ਸੁਣਦਾ ਹੁੰਦਾ ਸੀ ਜਦੋਂ ਉਹ ਸੈਕੰਡਰੀ ਸਕੂਲ ਵਿੱਚ ਹੀ ਸੀ)। ਯੂਨੀਵਰਸਿਟੀ ਵਿਚ ਉਸ ਦੇ ਪ੍ਰੋਫੈਸਰ ਪ੍ਰਸਿੱਧ ਲੈਕਚਰਾਰ ਅਤੇ ਅਕਾਦਮੀਸ਼ੀਅਨ ਸਨ - ਗੂਕੋਵਸਕੀ, ਅਜ਼ਾਦੋਵਸਕੀ, ਤੋਮਾਸ਼ੇਵਸਕੀ ਅਤੇ ਪ੍ਰੋਪ। ਉਸ ਨੂੰ 1940 ਵਿਚ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਤੋਪਖਾਨੇ ਵਿਚ ਇਕ ਰੇਡੀਓ ਆਪ੍ਰੇਟਰ ਵਜੋਂ ਕੰਮ ਕੀਤਾ ਸੀ। 1946 ਵਿਚ ਸੈਨਾ ਤੋਂ ਵਿਹਲਾ ਹੋ ਕੇ, ਉਹ ਯੂਨੀਵਰਸਿਟੀ ਵਿਚ ਆਪਣੀ ਪੜ੍ਹਾਈ ਤੇ ਵਾਪਸ ਪਰਤ ਆਇਆ ਅਤੇ 1950 ਵਿਚ ਆਪਣਾ ਡਿਪਲੋਮਾ ਪ੍ਰਾਪਤ ਕੀਤਾ। ਉਸਦੇ ਪਹਿਲਾ ਪ੍ਰਕਾਸ਼ਤ ਖੋਜ ਪੱਤਰ 18 ਵੀਂ ਅਤੇ 19 ਵੀਂ ਸਦੀ ਦੇ ਰੂਸੀ ਸਾਹਿਤਕ ਅਤੇ ਸਮਾਜਕ ਵਿਚਾਰਾਂ ਉੱਤੇ ਕੇਂਦ੍ਰਿਤ ਸਨ।

ਲੈਨਿਨਗ੍ਰਾਦ ਵਿੱਚ ਸਾਮੀਵਾਦ ਦਾ ਵਿਰੋਧੀ ਹੋਣ ਕਾਰਨ ਵਿਦਿਅਕ ਅਹੁਦਾ ਲੱਭਣ ਵਿੱਚ ਅਸਮਰੱਥ (ਉਹ ਪੀਐਚਡੀ ਪ੍ਰੋਗਰਾਮ ਲਈ ਅਰਜ਼ੀ ਦੇਣ ਤੋਂ ਅਸਮਰੱਥ ਸੀ), ਲੋਤਮਾਨ 1950 ਵਿੱਚ ਐਸਟੋਨੀਆ ਚਲਾ ਗਿਆ ਅਤੇ ਟਾਰਤੂ ਯੂਨੀਵਰਸਿਟੀ ਦੇ ਰੂਸੀ ਸਾਹਿਤ ਵਿਭਾਗ ਵਿੱਚ 1954 ਤੋਂ ਲੈਕਚਰਾਰ ਵਜੋਂ ਆਪਣਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਵਿਭਾਗ ਦਾ ਮੁਖੀ ਬਣ ਗਿਆ।

60 ਵਿਆਂ ਦੇ ਦਹਾਕੇ ਦੇ ਅਰੰਭ ਵਿੱਚ ਲੋਤਮਾਨ ਨੇ ਮਾਸਕੋ ਵਿੱਚ ਸੰਰਚਨਾਵਾਦੀ ਭਾਸ਼ਾ ਵਿਗਿਆਨੀਆਂ ਦੇ ਇੱਕ ਸਮੂਹ ਨਾਲ ਅਕਾਦਮਿਕ ਸੰਪਰਕ ਸਥਾਪਿਤ ਕੀਤੇ ਅਤੇ ਉਨ੍ਹਾਂ ਨੂੰ 19 ਤੋਂ 29 ਅਗਸਤ 1964 ਦੇ ਵਿੱਚ ਕਰੀਕੁ ਵਿੱਚ ਸੈਕੰਡਰੀ ਮਾਡਲਿੰਗ ਪ੍ਰਣਾਲੀਆਂ ਬਾਰੇ ਪਹਿਲੇ ਹੁਨਾਲ ਸਕੂਲ ਵਿੱਚ ਸੱਦਿਆ।[1] ਪਹਿਲੇ ਗਰਮੀਆਂ ਦੇ ਸਕੂਲ ਵਿਚ ਇਕੱਤਰ ਹੋਇਆ ਸਮੂਹ ਬਾਅਦ ਵਿਚ ਵਿਕਸਤ ਹੋ ਕੇ ਇੱਕ ਸੰਸਥਾ ਬਣ ਗਿਆ ਜਿਸ ਨੂੰ ਹੁਣ ਟਾਰਤੂ – ਮਾਸਕੋ ਸੇਮੀਓਟਿਕ ਸਕੂਲ ਕਿਹਾ ਜਾਂਦਾ ਹੈ। ਗਰਮੀਆਂ ਦੇ ਸਕੂਲ ਦੇ ਹਿੱਸਾ ਲੈਣ ਵਾਲਿਆਂ, ਅਤੇ ਬਾਅਦ ਵਿਚ ਟਾਰਤੂ-ਮਾਸਕੋ ਸਕੂਲ ਦੇ ਮੈਂਬਰਾਂ ਵਿੱਚ, ਬੋਰਿਸ ਉਸਪੇਂਸਕੀ, ਵਿਆਚਸਲਾਵ ਇਵਾਨੋਵ, ਵਲਾਦੀਮੀਰ ਤੋਪੋਰੋਵ, ਮਿਖਾਇਲ ਗਾਸਪਾਰੋਵ, ਅਲੈਗਜ਼ੈਂਡਰ ਪਿਆਤੀਗੋਰਸਕੀ, ਆਈਸਾਕ ਆਈ. ਰੇਵਜਿਨ ਅਤੇ ਜੌਰਜੀ ਲੇਸਕਿਸ ਵਰਗੀਆਂ ਹਸਤੀਆਂ ਸ਼ਾਮਲ ਸਨ। ਉਨ੍ਹਾਂ ਦੇ ਸਮੂਹਕ ਕੰਮ ਦੇ ਨਤੀਜੇ ਵਜੋਂ, ਉਨ੍ਹਾਂ ਨੇ ਸਭਿਆਚਾਰ ਦੇ ਚਿੰਨ-ਵਿਗਿਆਨ ਦੇ ਅਧਿਐਨ ਲਈ ਇੱਕ ਸਿਧਾਂਤਕ ਢਾਂਚਾ ਸਥਾਪਤ ਕੀਤਾ।

ਹਵਾਲੇ

ਸੋਧੋ
  1. Lotman, Yuri, ed. (1964). Программа и тезисы докладов в летней школе по вторичным моделирующим системам : 19-29 авг. 1964 г. [Programme and proceedings of the summer school on secondary modeling systems: 19-29 August 1964]. Tartu: Tartu University.[permanent dead link]