ਯੂਸਫ਼ ਜੁਲੈਖਾ ਦੀ ਕੁਰਾਨ ਵਾਲੀ ਕਹਾਣੀ ਦਾ ਅਧਾਰ ਬਾਈਬਲ ਵਿੱਚ ਯੂਸੁਫ਼ ਅਤੇ ਪੋਤੀਫਰ ਦੀ ਪਤਨੀ ਹੈ ਜਿਸਦਾ ਕੋਈ ਨਾਮ ਨਹੀਂ ਮਿਲਦਾ। ਮੁਸਲਮਾਨਾਂ ਦੀਆਂ ਭਾਸ਼ਾਵਾਂ ਵਿੱਚ, ਖਾਸ ਕਰ ਫ਼ਾਰਸੀ ਵਿੱਚ, ਇਹ ਅਣਗਿਣਤ ਦਫ਼ਾ ਸੁਣੀ ਸੁਣਾਈ ਗਈ ਹੈ। ਇਸਦਾ ਸਭ ਤੋਂ ਮਸ਼ਹੂਰ ਵਰਜਨ ਫ਼ਾਰਸੀ ਕਵੀ, ਜਾਮੀ (1414-1492), ਦੀ ਰਚਨਾ ਹਫ਼ਤ ਅਵ੍ਰੰਗ ("ਸੱਤ ਤਖਤ") ਵਿੱਚ ਮਿਲਦਾ ਹੈ। ਇਸ ਕਹਾਣੀ ਦੀਆਂ ਅਨੇਕ ਵਿਆਖਿਆਵਾਂ ਕੀਤੀਆਂ ਜਾ ਚੁੱਕੀਆਂ ਹਨ। ਇਹ ਸੂਫ਼ੀ ਵਿਆਖਿਆ ਵੀ ਹੈ ਜਿਸ ਅਨੁਸਾਰ ਜੁਲੈਖਾ ਦੀ ਯੂਸੁਫ਼ ਲਈ ਤਾਂਘ ਰੂਹ ਦੀ ਖੁਦਾ ਲਈ ਤਾਂਘ ਵਜੋਂ ਲਈ ਜਾਂਦੀ ਹੈ।

ਮੁਗਲ ਪੇਂਟਿੰਗ ਵਿੱਚ ਯੂਸਫ਼ ਜੁਲੈਖਾ
ਯੂਸਫ਼ ਤੇ ਜੁਲੈਖਾ (ਯੂਸੁਫ਼ ਦੇ ਪਿੱਛੇ ਪਈ ਪੋਤੀਫਰ ਦੀ ਪਤਨੀ), ਬਹਿਜ਼ਾਦ ਦਾ ਬਣਾਇਆ ਚਿੱਤਰ, 1488.

ਹਵਾਲੇਸੋਧੋ