"ਯੋਨਿਚ" (ਰੂਸੀ:Ионыч) ਐਂਤਨ ਚੈਖ਼ਵ ਦੀ 1898 ਵਿੱਚ ਲਿਖੀ ਇੱਕ ਨਿੱਕੀ ਕਹਾਣੀ ਹੈ।

ਪ੍ਰਕਾਸ਼ਨ

ਸੋਧੋ

ਇਹ ਕਹਾਣੀ ਨਿਵਾ ਰਸਾਲੇ ਦੇ ਮਾਸਿਕ ਸਾਹਿਤਕ ਸਪਲੀਮੈਂਟਸ ਦੇ ਨੰਬਰ 9, ਸਤੰਬਰ 1898 ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਥੋੜ੍ਹੇ ਜਿਹੇ ਸੋਧੇ ਹੋਏ ਰੂਪ ਵਿੱਚ, ਚੈਖ਼ਵ ਨੇ ਇਸਨੂੰ ਆਪਣੀ ਸਮੂਹਿਕ ਰਚਨਾਵਾਂ ਦੇ 1899-1901 ਵਾਲ਼ੇ ਖੰਡ 9 ਵਿੱਚ ਸ਼ਾਮਲ ਕੀਤਾ, ਜਿਨ੍ਹਾਂ ਦਾ ਪਹਿਲਾ ਐਡੀਸ਼ਨ ਅਡੌਲਫ ਮਾਰਕਸ ਨੇ ਪ੍ਰਕਾਸ਼ਿਤ ਕੀਤਾ ਸੀ। [1]

ਪਿਛੋਕੜ

ਸੋਧੋ

1898 ਦੇ ਸ਼ੁਰੂ ਵਿੱਚ, ਨੀਸ, ਫਰਾਂਸ ਵਿੱਚ ਲਿਖੀ ਗਈ ਕਹਾਣੀ, ਅਸਲ ਵਿੱਚ ਰੂਸਕਾਯਾ ਮਾਈਸਲ ਵਾਸਤੇ ਲਿਖੀ ਸੀ। ਚੈਖ਼ਵ ਨੇ ਖਰੜਾ ਡਾਕ ਰਾਹੀਂ ਨਾ ਭੇਜਿਆ ਅਤੇ, ਮਈ ਵਿੱਚ ਘਰ ਪਰਤਣ 'ਤੇ, ਇਹ ਵੁਕੋਲ ਲਾਵਰੋਵ ਨੂੰ ਸੌਂਪ ਦਿੱਤਾ। ਫਿਰ ਉਸਨੇ ਅਚਾਨਕ ਆਪਣਾ ਮਨ ਬਦਲ ਲਿਆ ਅਤੇ 6 ਜੂਨ ਦੀ ਇੱਕ ਚਿੱਠੀ ਰਾਹੀਂ ਇਹ ਕਹਿੰਦੇ ਹੋਏ ਵਾਪਸ ਬੁਲਵਾ ਲਿਆ ਕਿ ਇਹ ਰੂਸਕਾਯਾ ਮਾਈਸਲ ਲਈ ਫਿੱਟ ਨਹੀਂ ਹੈ। 10 ਜੂਨ ਨੂੰ ਉਸ ਨੇ ਗੈਲੀ ਪ੍ਰੂਫ਼ ਪ੍ਰਾਪਤ ਹੋਏ ਅਤੇ ਉਸੇ ਦਿਨ ਇਹ ਨਿਵਾ ਨੂੰ ਭੇਜ ਦਿੱਤਾ। ਇਸ ਮੈਗਜ਼ੀਨ ਦੇ ਸੰਪਾਦਕ ਰੋਸਤੀਸਲਾਵ ਸੇਮੇਂਤਕੋਵਸਕੀ ਸਪੱਸ਼ਟ ਤੌਰ 'ਤੇ ਹੈਰਾਨ ਅਤੇ ਖੁਸ਼ ਸੀ। "ਮੈਂ ਤੁਹਾਡੀ ਕਹਾਣੀ ਨੂੰ ਬਹੁਤ ਖੁਸ਼ੀ ਨਾਲ ਪੜ੍ਹਿਆ ਹੈ ਅਤੇ, ਇਹ ਕਹਿਣ ਦੀ ਜ਼ਰੂਰਤ ਨਹੀਂ, ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ," ਉਸਨੇ 18 ਜੂਨ ਦੀ ਇੱਕ ਚਿੱਠੀ ਵਿੱਚ ਚੈਖ਼ਵ ਨੂੰ ਲਿਖਿਆ।

ਪਲਾਟ

ਸੋਧੋ
 
ਐਫਡੀ ਕੋਟੋਪੁਲੀ ਵਾਲਟ, ਜਿਸ ਨੂੰ ਤਾਗਨਰੋਗ ਪੁਰਾਣੇ ਕਬਰਸਤਾਨ ਵਿੱਚ ਡੈਮੇਟੀ ਗ੍ਰੇਵ ਵਜੋਂ ਵੀ ਜਾਣਿਆ ਜਾਂਦਾ ਹੈ, ਉੱਤੇ ਫਰਿਸ਼ਤਾ। । ਇਹ ਇੱਥੇ ਸੀ ਕਿ ਡਾਕਟਰ ਸਤਾਰਤਸੇਵ ਇੱਕ ਵਾਰ ਅੱਧੀ ਰਾਤ ਨੂੰ ਪਹੁੰਚ ਗਿਆ ਸੀ, ਥੋੜ੍ਹੇ ਸਮੇਂ ਲਈ ਅਨੰਦਮਈ, ਉਤਸਾਹ ਨਾਲ ਭਰਿਆ, ਆਪਣੀ ਪਿਆਰੀ ਕੋਤਿਕ ਦੀ ਬੇਅਰਥ ਉਡੀਕ ਕਰ ਰਿਹਾ ਸੀ।

ਡਾਕਟਰ ਦਮਿੱਤਰੀ ਇਓਨੋਵਿਚ ਸਤਾਰਟਸੇਵ ਸਥਾਨਕ ਜ਼ੇਮਸਤਵੋ ਵਿੱਚ ਕੰਮ ਕਰਨ ਲਈ ਸੂਬਾਈ ਕਸਬੇ ਸੱਸਾ ਵਿੱਚ ਆਉਂਦਾ ਹੈ। ਉਹ ਤੁਰਕੀਨ ਪਰਿਵਾਰ ਨੂੰ ਮਿਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਕਸਬੇ ਦਾ ਮਾਣ ਮੰਨਿਆ ਜਾਂਦਾ ਹੈ, ਜਿੱਥੇ ਪਤੀ ਇੱਕ ਛੋਟਾ ਸ਼ੌਕੀਆ ਥੀਏਟਰ ਚਲਾਉਂਦਾ ਹੈ, ਪਤਨੀ ਨਾਵਲ ਲਿਖਦੀ ਹੈ ਅਤੇ ਉਨ੍ਹਾਂ ਦੀ ਖੂਬਸੂਰਤ ਧੀ ਏਕਾਤਰੀਨਾ (ਗੈਰ-ਰਸਮੀ ਤੌਰ 'ਤੇ ਕੋਤਿਕ, ਜਿਸਦਾ ਮਤਲਬ ਹੈ ਕਿਟੀ) ਪਿਆਨੋ ਵਜਾਉਂਦੀ ਹੈ, ਆਪਣੇ ਆਪ ਨੂੰ ਕੰਜ਼ਰਵੇਟਰੀ ਲਈ ਤਿਆਰ ਕਰਦੀ ਹੈ। ਕਸਬੇ ਦੇ ਬਹੁਗਿਣਤੀ ਲੋਕਾਂ ਦੇ ਉਲਟ, ਸਤਾਰਟਸੇਵ ਸਥਾਨਕ ਸਭਿਆਚਾਰਕ ਜੀਵਨ ਦੀ ਇਸ ਕਿਰਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਫਿਰ ਵੀ ਸੁਹਜ, ਭੋਲੇਪਣ ਅਤੇ ਜਵਾਨੀ ਦੇ ਉਤਸਾਹ ਨਾਲ ਭਰਪੂਰ, ਕੋਤਿਕ ਆਸਾਨੀ ਨਾਲ਼ ਉਸਦਾ ਦਿਲ ਜਿੱਤ ਲੈਂਦੀ ਹੈ। ਸ਼ਾਦੀ ਦਾ ਪ੍ਰਸਤਾਵ ਦੇਣ ਤੋਂ ਪਹਿਲਾਂ, ਉਹ ਕਸਬੇ ਦੇ ਪੁਰਾਣੇ ਕਬਰਿਸਤਾਨ The exact meeting place was supposed to be the so-called Demetti Monument: this detail points to Taganrog as being the Town S.</ref> ਵਿੱਚ ਅੱਧੀ ਰਾਤ ਨੂੰ ਜਾਂਦਾ ਹੈ ਜਿੱਥੇ ਕੋਤਿਕ ਨੇ ਉਸ ਨਾਲ਼ ਮੁਲਾਕਾਤ ਕਰਨ ਦਾ ਮਖੌਲ ਕੀਤਾ ਸੀ। ਉਸ ਦੇ ਸੁਪਨੇ ਵੱਡੇ ਹਨ, ਅਤੇ ਉਸ ਦਾ ਪ੍ਰਸਤਾਵ ਠੁਕਰਾ ਦਿੰਦੀ ਹੈ। ਸਤਾਰਟਸੇਵ ਤਿੰਨ ਦਿਨ ਬਹੁਤ ਦੁੱਖੀ ਹੁੰਦਾ ਹੈ। ਫਿਰ ਪਤਾ ਲੱਗਦਾ ਹੈ ਕਿ ਉਹ ਕਨਜ਼ਰਵੇਟਰੀ ਵਿੱਚ ਦਾਖਲਾ ਲੈਣ ਲਈ ਸਚਮੁਚ ਕਸਬੇ ਛੱਡ ਕੇ ਚਲੀ ਗਈ ਸੀ। ਉਹ ਛੇਤੀ ਨਾਰਮਲ ਹੋ ਜਾਂਦਾ ਹੈ ਅਤੇ ਜਲਦੀ ਹੀ ਸਭ ਕੁਝ ਉਸਨੂੰ ਭੁੱਲ ਜਾਂਦਾ ਹੈ।

ਚਾਰ ਸਾਲ ਬੀਤ ਜਾਂਦੇ ਹਨ, ਅਤੇ ਸਤਾਰਤਸੇਵ ਹੁਣ ਇੱਕ ਸਤਿਕਾਰਤ ਡਾਕਟਰੀ ਹੈ, ਜੋ ਇੱਕ ਘੋੜਾ-ਗੱਡੀ ਦਾ ਮਾਲਕ ਹੈ। ਏਕਾਤਰੀਨਾ ਵਾਪਸ ਆ ਜਾਂਦੀ ਹੈ। ਉਹ ਪਹਿਲਾਂ ਹਮੇਸ਼ਾ ਨਾਲੋਂ ਬਿਹਤਰ ਦਿਖਾਈ ਦਿੰਦੀ ਹੈ, ਅਤੇ ਉਸ ਦੇ ਸੰਗੀਤਕ ਸੁਪਨੇ ਪਿੱਛੇ ਰਹਿ ਗਏ ਹਨ। ਫਿਰ ਵੀ, ਭੋਲਾਪਣ ਅਤੇ ਤਾਜ਼ਗੀ ਜਾਂਦੀ ਰਹੀ ਹੈ। ਜਦੋਂ ਦੋਨੋਂ ਮਿਲਦੇ ਹਨ, ਉਹ ਆਪਣੇ ਵਿੱਚ ਉਸਦੀ ਦਿਲਚਸਪੀ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਸਤਾਰਤਸੇਵ ਤੇ ਹੁਣ ਕੋਈ ਅਸਰ ਨਹੀਂ ਹੁੰਦਾ। ਹੁਣ ਪਰਿਵਾਰ ਬਾਰੇ ਸਭ ਕੁਝ ਉਸਨੂੰ ਨਾਪਸੰਦ ਹੈ ਅਤੇ ਉਹ ਬਹੁਤ ਖੁਸ਼ ਹੈ ਕਿ ਉਹ ਵਿਆਹ ਤੋਂ ਬਚ ਗਿਆ ਸੀ। ਉਸ ਨੂੰ ਦੁਬਾਰਾ ਮਹਿਮਾਨ ਬਣਾਉਣ ਲਈ ਏਕਾਤਰੀਨਾ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਉਹ ਤੁਰਕੀਨ ਦੇ ਘਰ ਦੁਬਾਰਾ ਕਦੇ ਪੈਰ ਨਹੀਂ ਪਾਉਂਦਾ।

ਕਈ ਸਾਲ ਹੋਰ ਲੰਘ ਜਾਂਦੇ ਹਨ। ਸਤਾਰਤਸੇਵ ਹੁਣ ਇੱਕ ਅਮੀਰ ਆਦਮੀ ਹੈ। ਉਸਦਾ ਇੱਕੋ ਇੱਕ ਸ਼ੌਕ ਵਿੰਟ ਖੇਡਣਾ ਅਤੇ ਮਰੀਜ਼ਾਂ ਤੋਂ ਪੈਸੇ ਬਟੋਰਨਾ ਹੈ। ਘੋੜਾ-ਗੱਡੀ ਵਿੱਚ ਬੈਠ ਆਪਣੇ ਆਲੇ ਦੁਆਲੇ ਕੈਬਮੈਨਾਂ ਤੇ ਰੋਹਬ ਪਾਉਂਦਾ ਉਹ ਇੱਕ 'ਪੈਗਨ ਦੇਵਤਾ' ਦੀ ਤਰ੍ਹਾਂ ਦਿਖਾਈ ਦਿੰਦਾ ਹੈ।ਦੋ ਘਰਾਂ ਅਤੇ ਇੱਕ ਜਾਇਦਾਦ ਦਾ ਮਾਲਕ, ਉਹ ਹੁਣ ਮੋਟਾ, ਚਿੜਚਿੜਾ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਪ੍ਰਤੀ ਆਮ ਤੌਰ 'ਤੇ ਉਦਾਸੀਨ ਹੈ। ਲੋਕ ਉਸਨੂੰ 'ਯੋਨਿਚ' ਕਹਿੰਦੇ ਹਨ, ਜਿਸ ਵਿੱਚ ਜਾਣ-ਪਛਾਣ ਅਤੇ ਮਾਮੂਲੀ ਨਫ਼ਰਤ ਦੇ ਰਲ਼ੇ ਮਿਲ਼ੇ ਭਾਵ ਹਨ। ਅਤੇ ਤੁਰਕੀਨ ਉਹੀ ਹਨ ਜਿਵੇਂ ਕਿ ਉਹ ਕਈ ਸਾਲ ਪਹਿਲਾਂ ਸਨ: ਪਤੀ ਇੱਕ ਛੋਟਾ ਜਿਹਾ ਥੀਏਟਰ ਚਲਾਉਂਦਾ ਹੈ, ਆਪਣੇ ਮਹਿਮਾਨਾਂ ਦਾ ਚੰਗੀ ਤਰ੍ਹਾਂ ਅਭਿਆਸ ਕੀਤੇ ਹਾਸੇ ਠੱਠੇ ਨਾਲ਼ ਮਨੋਰੰਜਨ ਕਰਦਾ ਹੈ, ਪਤਨੀ ਉੱਚੀ ਆਵਾਜ਼ ਵਿੱਚ ਆਪਣੇ ਨਾਵਲ ਪੜ੍ਹਦੀ ਹੈ, ਅਤੇ ਏਕਾਤਰੀਨਾ ਅਜੇ ਵੀ ਆਪਣਾ ਪਿਆਨੋ ਬਹੁਤ ਉੱਚੀ ਆਵਾਜ਼ ਵਿੱਚ ਵਜਾਉਣਾ ਪਸੰਦ ਕਰਦੀ ਹੈ। ਇਹ ਸਿਰਫ ਇਹ ਹੈ ਕਿ ਉਹ ਹੁਣ ਬਹੁਤ ਵੱਡੀ ਲੱਗ ਰਹੀ ਹੈ ਅਤੇ, ਉਸਦੀ ਸਿਹਤ ਵਿਗੜਦੀ ਜਾ ਰਹੀ ਹੈ, ਹਰ ਪਤਝੜ ਵਿੱਚ ਕ੍ਰੀਮੀਆ ਦੀ ਯਾਤਰਾ ਕਰਦੀ ਹੈ।

ਹੁੰਗਾਰਾ

ਸੋਧੋ

ਕਹਾਣੀ ਨੂੰ ਨਿੱਘਾ ਹੁੰਗਾਰਾ ਮਿਲ਼ਿਆ। ਸਭ ਤੋਂ ਵਿਸਤ੍ਰਿਤ ਅਤੇ, ਮਝਦਾਰ ਸਮੀਖਿਆ ਡੀ.ਐਨ. ਓਵਸਯਾਨਿਕੋ-ਕੁਲੀਕੋਵਸਕੀ ਨੇ ਕੀਤੀ, ਜਿਸ ਨੇ ਜ਼ੁਰਨਲ ਡੱਲਿਆ ਵਸੇਖ ਲਈ ਲਿਖਦੇ ਹੋਏ, [2] ਚੈਖ਼ਵ ਨੂੰ "ਸਾਹਿਤ ਵਿੱਚ ਆਪਣੀ ਵਿਲੱਖਣ ਲੀਕ ਵਾਹੁੰਦੀ ਬਲ਼ਦੀ ਹੋਈ ਇੱਕ ਸੁਤੰਤਰ ਸ਼ਕਤੀ" ਵਜੋਂ ਪ੍ਰਸੰਸਾ ਕੀਤੀ। ਆਲੋਚਕ ਨੇ ਚੈਖਵ ਦੀ ਵਿਧੀ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਜੋ "...ਸਾਨੂੰ ਕਦੇ ਵੀ ਆਪਣੇ ਪਾਤਰਾਂ ਦਾ ਇੱਕ ਚੰਗੀ ਤਰ੍ਹਾਂ ਤਿਆਰ, ਸਰਬ-ਪੱਖੀ ਪੋਰਟਰੇਟ ਨਹੀਂ ਦਿੰਦਾ ਹੈ। . . ਬਸ ਇੱਕ, ਦੋ, ਤਿੰਨ ਸਟ੍ਰੋਕ ਪ੍ਰਦਾਨ ਕਰਦਾ ਹੈ ਅਤੇ ਫਿਰ ਇਸ ਸਕੈਚ ਨੂੰ ਇੱਕ ਕਿਸਮ ਦੇ ਦ੍ਰਿਸ਼ਟੀਕੋਣ, ਅਸਧਾਰਨ ਤੌਰ 'ਤੇ ਸੂਖਮ ਅਤੇ ਚੁਸਤ ਮਨੋਵਿਗਿਆਨਕ ਵਿਸ਼ਲੇਸ਼ਣ ਦੇ ਨਾਲ ਬੈਕਅੱਪ ਕਰਦਾ ਹੈ। ਓਵਸਯਾਨਿਕੋ-ਕੁਲੀਕੋਵਸਕੀ ਨੇ "ਯੋਨਿਚ" ਨੂੰ ਚੈਖ਼ਵ ਦੀ ਕਲਾ ਦਾ ਸਭ ਤੋਂ ਕਾਮਲ, ਮੁਕੰਮਲ ਉਦਾਹਰਣ ਮੰਨਿਆ। [1]

ਹਵਾਲੇ

ਸੋਧੋ
  1. 1.0 1.1 Rodionova, V.M. Commentaries to Ионыч. The Works by A.P. Chekhov in 12 volumes. Khudozhestvennaya Literatura. Moscow, 1960. Vol. 8, pp. 541-543
  2. Журнал для всех, 1899, №2, 3, февраль-март

ਬਾਹਰੀ ਲਿੰਕ

ਸੋਧੋ
  • Ионыч, ਮੂਲ ਰੂਸੀ ਪਾਠ
  • Ionych, ਅੰਗਰੇਜ਼ੀ ਅਨੁਵਾਦ