ਰਗਬੀ ਫੁੱਟਬਾਲ
ਰਗਬੀ ਫੁੱਟਬਾਲ, ਰਗਬੀ, ਵਾਰਵਿਕਸ਼ਾਇਰ ਦੇ ਰਗਬੀ ਸਕੂਲ ਵਿੱਚ ਵਿਕਸਤ ਫੁੱਟਬਾਲ ਦੀ ਇੱਕ ਸ਼ੈਲੀ ਹੈ ਅਤੇ ਇਹ 19ਵੀਂ ਸਦੀ ਦੇ ਦੌਰਾਨ ਇੰਗਲਿਸ਼ ਪਬਲਿਕ ਸਕੂਲਾਂ ਵਿੱਚ ਖੇਡੇ ਜਾਂਦੇ ਫੁੱਟਬਾਲ ਦੇ ਬਹੁਤ ਸਾਰੇ ਵਰਜਨਾਂ ਵਿੱਚੋਂ ਇੱਕ ਸੀ।[1] ਇਹ ਯੁਨਾਈਟਡ ਕਿੰਗਡਮ ਦੇ ਵੱਖ ਵੱਖ ਇਲਾਕਿਆਂ ਵਿੱਚ ਵਿਕਸਿਤ ਫੁਟਬਾਲ ਦੇ ਇੱਕ ਆਮ ਰੂਪ ਤੋਂ ਨਿਕਲੇ ਹੋਏ ਅਨੇਕ ਖੇਲ ਰੂਪਾਂ ਵਿੱਚੋਂ ਇੱਕ ਹੈ। ਰਗਬੀ ਲੀਗ ਜਾਂ ਰਗਬੀ ਯੂਨੀਅਨ ਇਸ ਦੀਆਂ ਦੋ ਕਿਸਮਾਂ ਹਨ ਅਤੇ ਇਹ ਦੋ ਰੂਪਾਂ ਦਾ ਇੱਕ ਹੀ ਟੀਚਾ ਹੁੰਦਾ ਹੈ: ਬਾਲ ਨੂੰ ਸਕੋਰ ਲਾਈਨ ਤੋਂ ਪਾਰ ਕਰਨਾ। ਐਪਰ ਇਨ੍ਹਾਂ ਦੇ ਹੋਰ ਨਿਯਮਾਂ ਵਿੱਚ ਬੜਾ ਫਰਕ ਹੁੰਦਾ ਹੈ।