ਰਘਬੀਰ ਸਿੰਘ ਮਹਿਮੀ
ਰਘਬੀਰ ਸਿੰਘ ਮਹਿਮੀ ਦਾ ਜਨਮ 9 ਫ਼ਰਬਰੀ,1949 ਵਿਚ ਹੋਇਆ। ਮਹਿਮੀ ਇੱਕ ਮਿੰਨੀ ਕਹਾਣੀਕਾਰ ਹਨ| ਹੁਣ ਤੱਕ ਇਨ੍ਹਾਂ ਦੇ 6 ਕਹਾਣੀ ਸੰਗ੍ਰਹਿ ਆ ਚੁਕੇ ਹਨ।
ਜਨਮ ਅਤੇ ਸਿੱਖਿਆ
ਸੋਧੋਰਘਬੀਰ ਸਿੰਘ ਮਹਿਮੀ ਦਾ ਜਨਮ 1949 ਵਿੱਚ ਪਿੰਡ ਫੱਗਣ ਮਾਜਰਾ, ਜਿਲ੍ਹਾ ਪਟਿਆਲਾ ਵਿਖੇ ਹੋਇਆ। ਪਿਤਾ ਜੀ ਦੀ ਨੌਕਰੀ ਵੱਖ-ਵੱਖ ਥਾਵਾਂ ਤੇ ਹੋਣ ਕਰਕੇ ਮਹਿਮੀ ਨੇ ਵੱਖ-ਵੱਖ ਸਕੂਲਾਂ ਵਿਚ ਪੜ੍ਹਾਈ ਕੀਤੀ। ਨੌਕਰੀ ਵੀ ਵੱਖ-ਵੱਖ ਥਾਵਾਂ ਤੇ ਕੀਤੀ।[1] ਐੱਮ.ਏ.ਪੰਜਾਬੀ, ਐਮ.ਏ.ਸਿੱਖ ਅਧਿਆਨ ਵਿਚ ਕੀਤੀ। ਉਹ ਪੰਜਾਬ ਰਾਜ ਬਿਜਲੀ ਬੋਰਡ ਵਿਚ (ਪੀ.ਐੱਸ.ਪੀ.ਸੀ.ਐੱਲ)ਵਿਚ ਸਭ ਤੋਂ ਹੇਠਲੀ ਅਸਾਮੀ【ਹੇਠਲੀ ਸ਼੍ਰੇਣੀ ਕਲਰਕ(LDC)】'ਤੇ ਲੱਗੇ ਸਨ ਤੇ ਤਰੱਕੀ ਕਰਦੇ-ਕਰਦੇ ਅਧੀਨ ਸਕੱਤਰ(ਕਲਾਸ ਵੱਨ)'ਤੇ ਜਾ ਕੇ ਸੇਵਾ ਨਿਰੁਕਤ ਹੋਏ।
ਉਹਨਾਂ ਦਾ ਸਾਹਿਤ ਲਿਖਣ ਵੱਲ ਪਹਿਲੀ ਵਾਰ ਝੁਕਾ ਸਤੰਬਰ 1973 ਵਿਚ ਪ੍ਰੋ:ਹਰਬੰਸ ਸਿੰਘ ਦੁਆਰਾ ਲਿਖੀ ਗਈ ਕਹਾਣੀ "ਤੇਰੀ ਦੁਨੀਆਂ ਮੇਰੀ ਦੁਨੀਆਂ" ਨੂੰ ਪੜ੍ਹ ਕੇ ਹੋਇਆ ਤੇ ਆਪ ਨੇ ਸੰਪਾਦਕ ਨੂੰ ਚਿੱਠੀ ਲਿਖ ਕੇ ਕਿਹਾ ਮੈਂ ਇਸ ਕਹਾਣੀ ਨੂੰ ਪੂਰਾ ਕਰਨਾ ਚਾਹੁੰਦਾ ਹਾਂ ਅਤੇ ਫਿਰ ਉਹਨਾਂ ਦੀ ਸਹਿਮਤੀ ਨਾਲ ਮਹਿਮੀ ਨੇ ਕਹਾਣੀ ਵਿਚ ਆਪਣੇ ਬੋਲ ਪਾ ਕੇ ਉਸ ਕਹਾਣੀ ਨੂੰ ਪੂਰਾ ਕੀਤਾ। ਇਸ ਤਰ੍ਹਾਂ ਉਹਨਾਂ ਦਾ ਸਾਹਿਤ ਵੱਲ ਝੁਕਾ ਹੋਰ ਵਧਦਾ ਗਿਆ। ਉਹਨਾਂ ਨੇ ਪਹਿਲੀ ਵਾਰ ਸੰਨ 1996 ਵਿਚ ਮਿੰਨੀ ਕਹਾਣੀ ਲਿਖਣੀ ਸ਼ੁਰੂ ਕੀਤੀ। ਇਸ ਤਰ੍ਹਾਂ1996 ਤੋਂ 2018 ਤੱਕ ਉਹ ਪੰਜ ਮਿੰਨੀ ਕਹਾਣੀ ਸੰਗ੍ਰਹਿ ("ਗਗਨ ਮੈ ਥਾਲੁ", "ਚੰਗੇਰ", "ਤਿੜਕ", "ਤੇਰੀਆਂ-ਮੇਰੀਆਂ ਬਾਤਾਂ", "ਬੂਹਾ ਨਹੀਂ ਖੁਲੇਗਾ")ਅਤੇ ਇੱਕ ਕਹਾਣੀ ਸੰਗ੍ਰਹਿ("ਤੇਰੇ ਜਾਣ ਤੋਂ ਬਾਅਦ")ਪੰਜਾਬੀ ਸਾਹਿਤ ਦੀ ਗੋਦ ਵਿਚ ਪਾ ਚੁੱਕੇ ਹਨ ਤੇ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਪ੍ਰਤੀ ਆਪਣਾ ਫ਼ਰਜ਼ ਨਿਭਾ ਰਹੇ ਹਨ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |