ਰਜਨੀ ਨਾਨਕ ਸਿੰਘ ਦਾ ਅਨੁਵਾਦ ਕੀਤਾ ਇੱਕ ਬੰਗਾਲੀ ਨਾਵਲ ਹੈ।

ਰਜਨੀ
ਲੇਖਕਨਾਨਕ ਸਿੰਘ
ਭਾਸ਼ਾਪੰਜਾਬੀ
ਵਿਧਾਨਾਵਲ

"ਰਜਨੀ" ਨਾਵਲ ਬੰਕਿਮ ਚੰਦਰ ਜੀ ਦਾ ਲਿਖਿਆ ਹੋਇਆ ਹੈ। ਪਹਿਲੇ ਐਡੀਸ਼ਨ ਵਿੱਚ ਏਸ ਦਾ ਨਾਮ "ਰਾਗਨੀ" ਸੀ ਪਰ ਅਗਲੇ ਵਿੱਚ ਏਸ ਦਾ ਨਾਮ "ਰਜਨੀ" ਰਖ ਦਿਤਾ ਗਿਆ। ਰਜਨੀ ਸ਼ਬਦ ਤੋਂ ਮਤਲਬ ਰਾਤ ਕਿਉਂਕਿ ਇਸ ਨਾਵਲ ਦੀ ਨਾਇਕਾ ਅੰਨ੍ਹੀ ਹੈ।[1] ਅੰਨ੍ਹੇ ਮਨੁਖ ਦੀ ਉਪਮਾ ਰਾਤ ਨਾਲ ਹੀ ਕੀਤੀ ਜਾ ਸਕਦੀ ਹੈ, ਕਿਉਂਕਿ ਉਸ ਦਾ ਹਨੇਰਾ ਜੀਵਨ ਰਾਤ ਵਰਗਾ ਹੀ ਹੁੰਦਾ ਏ। ਬੰਗਾਲ ਦੇ ਕਈ ਅਲੋਚਕਾਂ ਦਾ ਖ਼ਿਆਲ ਹੈ ਕਿ "ਰਜਨੀ" ਬੰਕਿਮ ਬਾਬੂ ਦੀ ਦਿਮਾਗੀ ਰਚਨਾ ਨਹੀ, ਇਹ "ਲਾਰਡ ਲਿਟਨ" ਦੇ ਨਾਵਲ "the last days of pompei" ਦੇ ਅਧਾਰ ਤੇ ਲਿਖਿਆ ਗਿਆ ਹੈ। ਕਈ ਵਾਰ ਦੋਹਾ ਪੁਸਤਕਾ ਦਾ ਕਰੈਕਟਰ ਆਪਸ ਵਿੱਚ ਮਿਲ ਜਾਂਦਾ ਹੈ। ਨਾਨਕ ਸਿੰਘ ਵਲੋ ਏਸ ਨਾਵਲ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਜੋ ਕਿ ਬਹੁਤ ਮਕਬੂਲ ਹੋਇਆ।

ਹਵਾਲੇ ਸੋਧੋ

  1. "Page:ਬੰਕਿਮ ਬਾਬੂ.pdf/6 - ਵਿਕੀਸਰੋਤ". pa.wikisource.org. Retrieved 2019-02-16.