ਰਜਿੰਦਰ ਸਿੰਘ ਬੱਲ
ਰਜਿੰਦਰ ਸਿੰਘ ਬੱਲ ਇੱਕ ਪੰਜਾਬੀ ਲੇਖਕ ਸੀ।[ਹਵਾਲਾ ਲੋੜੀਂਦਾ]
ਜੀਵਨਸੋਧੋ
ਰਜਿੰਦਰ ਸਿੰਘ ਬੱਲ ਦਾ ਜਨਮ 15 ਅਕਤੂਬਰ 1922 ਨੂੰ ਜ਼ਿਲ੍ਹਾ ਲਾਇਲਪੁਰ ਵਿੱਚ ਸ੍ਰ. ਰਣਧੀਰ ਸਿੰਘ ਜਾਗੀਰਦਾਰ ਦੇ ਘਰ ਮਾਤਾ ਰੁਕਮਣੀ ਦੇਵੀ ਦੀ ਕੁਖੋਂ ਹੋਇਆ।
ਸਿੱਖਿਆਸੋਧੋ
ਆਪ ਜੀ ਨੇ ਲਾਇਲਪੁਰ ਦੇ ਖਾਲਸਾ ਕਾਲਜ ਤੋਂ ਐਫ. ਏ. ਬੰਬਈ ਦੇ ਲੈਨਟਨ ਕਾਮਰਸ ਕਾਲਜ ਤੋਂਬੀ. ਕਾਮ ਦੀ ਪੜ੍ਹਾਈ ਕੀਤੀ।
ਕਾਰਜਸੋਧੋ
ਆਪ ਨੇ ਬਹੁਤ ਕਾਰਜ ਵੀ ਕੀਤੇ, ਜਿਵੇਂ ਪੰਜਾਬੀ ਸਾਹਿਤ ਦੇ ਇਮਤਿਹਾਨਾਂ ਦਾ ਕਾਲਜ ਖੋਲਿਆ ਤੇ ਇਸਦੇ ਨਾਲ ਨਾਲ ਸਾਿਹਤ ਦੀ ਰਚਨਾ ਵੀ ਕੀਤੀ। 1942 ਵਿੱਚ 'ਭਾਰਤ ਛੱਡੋ' ਲਹਿਰ ਵਿੱਚ ਹਿੱਸਾ ਪਾਇਆ।ਵੰਡ ਤੋਂ ਬਾਅਦ ਜਲੰਧਰ ਆ ਪੁਰਾਣੀਆਂ ਸਰਗਰਮੀਆਂ ਜਾਰੀ ਰੱਖੀਆਂ। 'ਸੁਰਜੀਤ'ਤੇ 'ਦਲੇਰ ਸਿੰਘ ਖਾਲਸਾ' ਪੱਤਰ ਕੱਢੇ।
ਰਚਨਾਵਾਂਸੋਧੋ
ਆਪ ਜੀ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ।
ਨਾਟਕਸੋਧੋ
- ਚਾਚੇ ਦੀ ਸਹੁੰ
- ਗਲਤੀ
- ਸਾਜਨ ਟੁਰ ਗਏ
- ਸਹਿਕਦੀ ਲੋਅ
- ਫੜਕਦਾ ਪੰਛੀ
ਆਲੋਚਨਾਸੋਧੋ
- ਪੰਜਾਬੀ ਸਾਹਿਤ ਦੀ ਸਮਰੱਥਾ
- ਆਧੁਨਿਕ ਪੰਜਾਬੀ ਕਵੀ
ਸੰਪਾਦਿਤਸੋਧੋ
- ਪੰਜਾਬੀ ਪਿੰਗਲ
- ਟੈਗੋਰ ਦੇ ਨਗਮੇ
- ਟਾਈਪ ਰਾਈਟਿੰਗ ਇੰਸਟਰਕਟਰ
- ਅਜੀਤ ਗਿਆਨੀ ਗਾਈਡ
- ਪੂਰਨ ਪੰਜਾਬੀ ਲੇਖ
- ਸ੍ਰੋਮਣੀ ਪੰਜਾਬੀ ਲੇਖ
ਵਿਚਾਰਧਾਰਾਸੋਧੋ
ਆਪ ਦੀ ਵਿਚਾਰਧਾਰਾ ਵਿੱਚ ਧਾਰਮਿਕ ਪ੍ਰਗਤੀਵਾਦ ਦੀ ਪ੍ਰਧਾਨਤਾ ਹੈ।[1]
ਹਵਾਲੇਸੋਧੋ
- ↑ ਸੰਪਾਦਕ-ਜੋਗਿੰਦਰ ਸਿੰਘ ਰਮਦੇਵ,ਨਿਊ ਬੁੱਕ ਕੰਪਨੀ, ਜਲੰਧਰ, ਪੰਨਾ ਨੰ. 281-282