ਰਣਜੀਤ ਸਿੰਘ ਕੁੱਕੀ ਗਿੱਲ
ਰਣਜੀਤ ਸਿੰਘ ਕੁੱਕੀ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐੱਮਐਸੀ ਕਰ ਰਿਹਾ ਸੀ ਅਤੇ ਪੀਐੱਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ।
ਰਣਜੀਤ ਸਿੰਘ ਕੁੱਕੀ ਗਿੱਲ | |
---|---|
ਜਨਮ | ਰਣਜੀਤ ਸਿੰਘ ਕੁੱਕੀ ਗਿੱਲ 22 ਜੁਲਾਈ 1967 |
ਜੀਵਨ
ਸੋਧੋਕੁੱਕੀ ਗਿੱਲ ਨੇ, 1984 ਵਿੱਚ ਅਕਾਲ ਤਖਤ ਸਾਹਿਬ ਉੱਤੇ ਜੋ ਮੰਜ਼ਰ ਦੇਖ ਕੇ ਜ਼ਿੰਦਗੀ ਦਾ ਰਾਹ ਹੀ ਬਦਲ ਲਿਆ। 1984 ਦੌਰਾਨ ਕਾਂਗਰਸੀ ਆਗੂ ਲਲਿਤ ਮਾਕਨ, ਜਰਨਲ ਵੈਦਿਆ ਸਣੇ ਕਈ ਕਤਲ ਹੋਏ। 1986 ਵਿੱਚ ਕੁੱਕੀ ਅਮਰੀਕਾ ਚਲੇ ਗਏ। ਇਸ ਦੌਰਾਨ ਇੰਟਰਪੋਲ ਦੀ ਮਦਦ ਨਾਲ ਭਾਰਤ ਤੋਂ ਉਨ੍ਹਾਂ ਦੇ ਵਾਰੰਟ ਜਾਰੀ ਹੋ ਗਏ ਉਨ੍ਹਾਂ ਨੂੰ ਲਲਿਤ ਮਾਕਨ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਹ ਡੇਢ ਸਾਲ ਦੇ ਕਰੀਬ ਅਮਰੀਕਾ ਵਿੱਚ ਗਤੀਵਿਧੀਆਂ ਚਲਾਉਦੇ ਰਹੇ ਫਿਰ ਜਦੋਂ ਭਾਰਤ ਮੁੜਨ ਦੀ ਕੋਸ਼ਿਸ਼ ਦੌਰਾਨ ਉਹ ਫੜੇ ਗਏ। ਉਨ੍ਹਾਂ ਦੀ ਭਾਰਤ ਹਵਾਲਗੀ ਦਾ 13 ਸਾਲ ਕੇਸ ਚੱਲਿਆ। ਉਹ ਕੇਸ ਤਾਂ ਜਿੱਤ ਗਏ ਪਰ ਭਾਰਤ ਵਾਪਸ ਆਉਣ ਲਈ ਉਨ੍ਹਾਂ ਨੂੰ ਭਾਰਤ ਵਿੱਚ ਵੀ 5 ਸਾਲ ਜੇਲ੍ਹ ਕੱਟਣੀ ਪਈ। 2004 ਵਿੱਚ ਜਦੋਂ ਕੁੱਕੀ ਪੈਰੋਲ ਉੱਤੇ ਸਨ ਤਾਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਪ੍ਰਚਾਰ ਲਈ ਲਲਿਤ ਮਾਕਨ ਦੀ ਧੀ ਅਵੰਤਿਕਾ ਮਾਕਨ ਆਈ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਦੇ ਕਹਿਣ ਉੱਤੇ ਉਹ ਕੁੱਕੀ ਨੂੰ ਮਿਲਣ ਆ ਗਈ। ਕੁੱਕੀ ਨੇ ਉਸ ਨੂੰ ਦੱਸਿਆ ਕਿ ਉਹ ਹਾਲਾਤ ਅਜਿਹੇ ਸਨ। ਇਹ ਸਾਰਾ ਕੁਝ ਸਾਕਾ ਨੀਲਾ ਤਾਰਾ ਦਾ ਨਤੀਜਾ ਸੀ। ਉਨ੍ਹਾਂ ਦੀ ਮਾਕਨ ਪਰਿਵਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਕੁੱਕੀ ਦੀ ਕਹਾਣੀ ਤੇ ਵਿਚਾਰ ਸੁਣ ਕੇ ਅਵਿੰਕਤਾ ਐਨਾ ਪ੍ਰਭਾਵਿਤ ਹੋਈ ਕਿ ਉਸ ਨੇ ਕੁੱਕੀ ਦੀ ਰਿਹਾਈ ਲਈ ਅਪੀਲ ਕੀਤੀ।[1]
ਜੇਲ੍ਹ ਰਿਹਾਅ ਤੋਂ ਬਾਅਦ
ਸੋਧੋ2009 ਦੇ ਸ਼ੁਰੂ ਵਿੱਚ, ਕੁਕੀ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਦੀ ਪੁਸ਼ਟੀ ਕਰਦਿਆਂ ਲੰਮਾ ਮੁਕੱਦਮਾ ਸਮਾਪਤ ਹੋਇਆ, ਅਤੇ ਦਿੱਲੀ ਵਿੱਚ ਪੁਲਿਸ ਨੂੰ ਆਤਮ ਸਮਰਪਣ ਕਰਨ ਤੋਂ ਬਾਅਦ ਉਹ ਇੱਕ ਵਾਰ ਫਿਰ ਜੇਲ੍ਹ ਪ੍ਰਣਾਲੀ ਵਿੱਚ ਦਾਖਲ ਹੋ ਗਿਆ। ਪਰ ਆਖਰਕਾਰ, ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇਣ ਵਾਲੀ ਘਟਨਾ ਤੋਂ ਲਗਭਗ 25 ਸਾਲਾਂ ਬਾਅਦ, ਰਣਜੀਤ ਸਿੰਘ ਗਿੱਲ ਇੱਕ ਆਜ਼ਾਦ ਆਦਮੀ ਬਣ ਗਿਆ ਜਦੋਂ ਉਸਦੀ ਸਜ਼ਾ ਦਿੱਲੀ ਦੇ ਮੁੱਖ ਮੰਤਰੀ ਦੁਆਰਾ ਘਟਾ ਦਿੱਤੀ ਗਈ।[2]
ਹਵਾਲੇ
ਸੋਧੋ- ↑ "1984 ਆਪਰੇਸ਼ਨ ਬਲੂ ਸਟਾਰ: ਕਲਮਾਂ ਛੱਡ ਖਾੜਕੂ ਲਹਿਰ 'ਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ". BBC News ਪੰਜਾਬੀ. 2018-06-05. Retrieved 2022-11-27.
- ↑ Codingest (2020-06-19). "ਸਿੱਖ ਖਾੜਕੂ ਸੰਘਰਸ਼ ਦਾ ਹਿੱਸਾ ਰਹੇ ਰਣਜੀਤ ਸਿੰਘ ਕੁੱਕੀ ਗਿੱਲ ਨਾਲ ਖਾਸ ਮੁਲਾਕਾਤ -". Amritsar Times (in ਅੰਗਰੇਜ਼ੀ). Retrieved 2022-11-27.