ਰਣਦੀਪ ਹੁੱਡਾ
ਰਣਦੀਪ ਹੁੱਡਾ (ਜਨਮ 20 ਅਗਸਤ 1976) ਹਿੰਦੀ ਫਿਲਮਾਂ ਦੇ ਅਦਾਕਾਰ ਹਨ। ਹੁੱਡਾ ਨੇ ਅਦਾਕਾਰੀ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਸ਼ੁਰੂ ਕਰ ਲਈ ਸੀ। ਹੁੱਡਾ ਸਕੂਲ ਦੀਆਂ ਨਾਟਕੀ ਰਚਨਾਵਾਂ ਵਿੱਚ ਭਾਗ ਲੈਂਦੇ ਸਨ। ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਤੋਂ ਆਪਣੀ ਪੜ੍ਹਾਈ ਖਤਮ ਕਰ ਕੇ ਹੁੱਡਾ ਭਾਰਤ ਵਾਪਸ ਆਏ ਅਤੇ ਥੀਏਟਰ ਕੀਤਾ।
ਰਣਦੀਪ ਹੁੱਡਾ | |
---|---|
ਜਨਮ | ਰਣਦੀਪ ਹੁੱਡਾ 20 ਅਗਸਤ 1976 ਰੋਹਤਕ,ਹਰਿਆਣਾ ਭਾਰਤ |
ਪੇਸ਼ਾ | ਫਿਲਮੀ ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2001–ਹੁਣ ਤੱਕ |
ਜੀਵਨ ਸਾਥੀ | [1][2] |
ਹੁੱਡਾ ਨੇ ਆਪਣੀ ਬਾਲੀਵੁਡ ਕੈਰੀਅਰ ਦੀ ਸ਼ੁਰੁਆਤ 2001 ਦੀ ਮੀਰਾ ਨਾਇਰ ਦੀ ''ਮਾਨਸੂਨ ਵੈਡਿੰਗ'' ਫਿਲਮ ਨਾਲ ਕੀਤੀ। ਹਾਲਾਂਕਿ ਫਿਲਮ ਵਿੱਚ ਆਪਣੇ ਚੰਗੇ ਕੰਮ ਦੇ ਬਾਦ ਵੀ ਉਸ ਨੇ ਅਗਲੀ ਫਿਲਮ ਲਈ ਚਾਰ ਸਾਲ ਤੱਕ ਦੀ ਉਡੀਕ ਕੀਤੀ। 2005 ਵਿੱਚ ਰਿਲੀਜ ਹੋਈ ਰਾਮ ਗੋਪਾਲ ਵਰਮਾ ਦੀ ਫਿਲਮ ਡੀ ਵਿੱਚ ਆਪਣੇ ਕਿਰਦਾਰ ਲਈ ਹੁੱਡਾ ਨੂੰ ਆਲੋਚਕਾਂ ਦੀ ਖੂਬ ਪ੍ਰਸ਼ੰਸਾ ਮਿਲੀ। ਡੀ ਦੇ ਬਾਅਦ ਹੁੱਡਾ ਨੇ ਕਈ ਫਿਲਮਾਂ ਵਿੱਚ ਕਾਰਜ ਕੀਤਾ। ਪਰ ਅਗਲੀ ਸਫਲਤਾ ਉਸ ਨੂੰ ਮਿਲਾਨ ਲੁਥਰੀਆ ਦੀ 2010 ਦੀ ਫਿਲਮ ਵੰਸ ਅਪੋਨ ਅ ਟਾਈਮ ਇਨ ਮੁੰਬਈ ਨਾਲ ਮਿਲੀ, ਜੋ ਉਸ ਦੇ ਕੈਰੀਅਰ ਵਿੱਚ ਨਿਰਣਾਇਕ ਬਿੰਦੂ ਰਿਹਾ। ਇਸਦੇ ਬਾਦ ਇਹ ਸਾਹਿਬ, ਬੀਵੀ ਔਰ ਗੈਂਗਸਟਰ (2011) ਅਤੇ ਜੰਨਤ 2 (2012) ਵਿੱਚ ਨਿਭਾਈਆਂ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹੋਇਆ।
ਹਵਾਲੇ
ਸੋਧੋ- ↑ "Randeep Hooda and Lin Laishram Are Now Married; Video From Meitei Ceremony in Manipur Goes Viral". News18 (in ਅੰਗਰੇਜ਼ੀ). Retrieved 29 November 2023.
- ↑ India Today (29 November 2023). "Actor Randeep Hooda to marry Lin Laishram on November 29. Details" (in ਅੰਗਰੇਜ਼ੀ). Archived from the original on 29 November 2023. Retrieved 29 November 2023.
- ↑ "KoiMoi - Bollywood Box Office". M.koimoi.com. 1976-08-20. Retrieved 2014-08-11.