ਰਵਨੀਤ ਕੌਰ ਪੰਜਾਬੀ ਲੇਖਿਕਾ ਹੈ, ਜੋ ਕਵਿਤਾ, ਕਹਾਣੀ, ਇਕਾਂਗੀ,ਨਾਟਕ ਤੇ ਲੇਖ ਆਦਿ ਵਿਧਾਵਾਂ ਵਿੱਚ ਰਚਨਾਵਾਂ ਲਿਖ ਰਹੀ ਹੈ। ਹੁਣ ਤੱਕ ਉਸ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਲੇਖ ਸੰਗ੍ਰਹਿ (ਖ਼ਿਆਲਾਂ ਦੀ ਖਾਰੀ), ਨਾਟਿ-ਸੰਗ੍ਰਹਿ (ਤਰਕ ਦੀ ਲੋਅ) ਅਤੇ ਕਾਵਿ-ਸੰਗ੍ਰਹਿ (ਪੀੜਾਂ ਤੇ ਪੈੜਾਂ) ਸ਼ਾਮਲ ਹਨ। ਇਸ ਤੋਂ ਇਲਾਵਾ ਉਇ ਵੱਲੋਂ ਪੰਜਾਬੀ ਦਾ ਤਿਮਾਹੀ ਰਸਾਲਾ ਸ਼ਮਾਦਾਨ ਵੀ ਸ਼ੁਰੂ ਕੀਤਾ ਗਿਆ।

ਉਹ ਲੁਧਿਆਣੇ ਜ਼ਿਲ੍ਹਾ ਦੇ ਮੁੱਲਾਂਪੁਰ ਦਾਖਾ ਦੀ ਵਸਨੀਕ ਹੈ। ਉਹ 11 ਨਵੰਬਰ,1981 ਨੂੰ ਸ. ਕੋਮਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਜਨਮੀ। ਉਹ ਆਪਣੇ ਵੱਡੇ ਭਰਾ ਡਾ. ਰਵਿੰਦਰ ਸਿੰਘ ਤੋਂ ਅੱਠ ਸਾਲ ਛੋਟੀ ਹੈ ਅਤੇ 2006 ਤੋਂ ਅਧਿਆਪਨ ਕਿੱਤੇ ਨਾਲ਼ ਜੁੜੀ ਹੋਈ ਹੈ। ਰਵਨੀਤ ਕੌਰ ਦਾ ਸਾਹਿਤਕ ਨਾਂ 'ਰਵਨੀਤ ਕੌਰ' ਅਤੇ ਰਵਨੀਤ ਰਿਆਜ਼ ਹੈ। ਉਸ ਦੀਆਂ ਕਿਤਾਬਾਂ 'ਤੇ, ਉਸ ਦਾ ਨਾਂ 'ਰਵਨੀਤ ਕੌਰ' ਵਜੋਂ ਹੀ ਪ੍ਰਕਾਸ਼ਿਤ ਹੈ।

ਉਸ ਵੱਲੋਂ ਦਇਆ ਦਰਵੇਸ਼ ਨਾਮਕ ਸ਼ੈਲਟਰ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੇਸਹਾਰਾ ਤੇ ਬੇਜ਼ਬਾਨ ਕੁੱਤਿਆਂ ਦੀ ਸਾਂਭ ਸੰਭਾਲ ਤੇ ਦਵਾ ਦਾਰੂ ਕੀਤਾ ਜਾਂਦਾ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਰਵਨੀਤ ਕੌਰ ਕਵਿੱਤਰੀ ਹੋਣ ਨਾਤੇ ਹੀ ਰਹਿਮ ਦਿਲ ਨਹੀਂ, ਸਗੋਂ ਇਨਸਾਨੀ ਗੁਣਾਂ ਕਾਰਨ ਨੇਕ ਬਖ਼ਤ ਹੈ।

ਹਵਾਲੇ

ਸੋਧੋ