ਰਵਿੰਦਰ ਸਿੰਘ ਸੋਢੀ
ਰਵਿੰਦਰ ਸਿੰਘ ਸੋਢੀ (ਜਨਮ 1951) ਪੰਜਾਬੀ ਸਾਹਿਤਕਾਰ ਹੈ। ਉਸ ਨੇ ਹੁਣ ਤੱਕ ਆਲੋਚਨਾ, ਨਾਟਕ, ਜੀਵਨੀ, ਕਵਿਤਾ ਸਮੇਤ ਸਾਹਿਤ ਦੀਆਂ ਅਨੇਕ ਵਿਧਾਵਾਂ ਵਿੱਚ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ। ਸ੍ਰੀ ਜੈਵੰਤ ਦਲਵੀ ਦੇ ਮਰਾਠੀ ਨਾਟਕ ‘ਸੰਧਿਆ ਛਾਇਆ’ ਦਾ ਪੰਜਾਬੀ ਰੂਪ ਵੀ ਕੀਤਾ ਹੈ।
ਰਵਿੰਦਰ ਸਿੰਘ ਸੋਢੀ | |
---|---|
ਜਨਮ | 1951 |
ਦਫ਼ਨ ਦੀ ਜਗ੍ਹਾ | ਕੈਨੇਡਾ (ਪਹਿਲਾਂ ਨਾਭਾ) |
ਕਿੱਤਾ | ਅਧਿਆਪਨ, ਸਾਹਿਤਕ ਰਚਨਾ,ਰੰਗਮੰਚ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਸਿੱਖਿਆ | ਐਮਫ਼ਿਲ ਪੰਜਾਬੀ |
ਕਾਲ | 1980 - 1981 |
ਸ਼ੈਲੀ | ਨਾਟਕ, ਵਾਰਤਕ |
ਜੀਵਨੀ
ਸੋਧੋਰਵਿੰਦਰ ਸਿੰਘ ਸੋਢੀ ਪਟਿਆਲਾ ਸ਼ਹਿਰ ਦਾ ਜੰਮ-ਪਲ ਹੈ। ਉਸ ਨੇ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ (ਆਨਰਜ) ਕੀਤੀ। ਇਸੇ ਦੌਰਾਨ ਕਹਾਣੀ ਅਤੇ ਕਵਿਤਾ ਲਿਖਣ ਵੱਲ ਪ੍ਰੇਰਿਤ ਹੋਇਆ। ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ ਵੀ ਰਿਹਾ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਐਮ.ਏ ਪੰਜਾਬੀ ਅਤੇ ਐਮ.ਫਿਲ ਕੀਤੀ। ਐਮ. ਏ ਕਰਨ ਉਪਰੰਤ ਉਹ ਕੁਝ ਸਮਾਂ ਸਰਕਾਰੀ ਹਾਈ ਸਕੂਲ ਮਲੇਰਕੋਟਲਾ ਵਿਖੇ ਪੰਜਾਬੀ ਲੈਕਚਰਾਰ ਵੀ ਰਿਹਾ। ਫਿਰ ਬਿਜਲੀ ਬੋਰਡ ਦੀ ਨੌਕਰੀ ਕੀਤੀ ਅਤੇ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਵੀ ਕੁਝ ਦੇਰ ਪੰਜਾਬੀ ਲੈਕਚਰਾਰ ਰਿਹਾ। ਰੋਜੀ-ਰੋਟੀ ਦੀ ਖਾਤਰ ਤਿੰਨ ਸਾਲ ਖਾੜੀ ਮੁਲਕ-ਉਮਾਨ ਵਿਚ ਵੀ ਕੰਮ ਕੀਤਾ। ਕੁਝ ਸਾਲ ਰੰਗਮੰਚ ਨਾਲ ਵੀ ਜੁੜਿਆ ਰਿਹਾ ਅਤੇ ਕਈ ਪੰਜਾਬੀ, ਹਿੰਦੀ ਨਾਟਕਾਂ ਵਿਚ ਅਦਾਕਾਰੀ ਕੀਤੀ। 1981 ਤੋਂ 2013 ਵਿੱਚ ਸੇਵਾ ਮੁਕਤੀ ਤੱਕ ਪੰਜਾਬ ਪਬਲਿਕ ਸਕੂਲ ਨਾਭਾ (ਪੰਜਾਬ) ਵਿੱਚ ਅਧਿਆਪਕ ਰਿਹਾ। ਸਕੂਲ ਦੇ ਬੱਚਿਆਂ ਨੂੰ ਨਾਟਕ ਦੇ ਹਰ ਖੇਤਰ ਦੀ ਸਿਖਲਾਈ ਦਿੱਤੀ ਅਤੇ ਪੰਜਾਬੀ, ਅੰਗਰੇਜੀ ਦੇ ਕਈ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਹੁਣ ਤੱਕ (2024) 15 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਹਿੰਦ ਦੀ ਚਾਦਰ' ਨਾਟਕ ਜੋ ਪਹਿਲੀ ਵਾਰ 1975 ਵਿਚ ਲਿਖਿਆ ਅਤੇ ਮੰਚ ਤੇ ਪੇਸ਼ ਕੀਤਾ ਸੀ, ਉਹ ਹੁਣ ਤੱਕ ਵੀ ਖੇਡਿਆ ਜਾ ਰਿਹਾ ਹੈ। 1987 ਵਿਚ ਨਾਟਕ ਸੰਗ੍ਰਿਹ 'ਦੋ ਬੂਹਿਆਂ ਵਾਲਾ ਘਰ' ਨੂੰ ਪੰਜਾਬ ਭਾਸ਼ਾ ਵਿਭਾਗ ਵੱਲੋਂ ਈਸ਼ਵਰ ਚੰਦਰ ਨੰਦਾ ਪੁਰਸਕਾਰ ਪ੍ਰਾਪਤ ਹੋਇਆ। ਕੁਝ ਸਾਲਾਂ ਤੋਂ ਆਪਣੀਆਂ ਬੇਟੀਆਂ ਕੋਲ ਕੈਨੇਡਾ ਰਹਿ ਰਿਹਾ ਹੈ। ਉਸ ਦੇ ਕੀਤੇ ਪੁਸਤਕ ਰਿਵੀਊ ਅਤੇ ਆਰਟੀਕਲ ਪੰਜਾਬੀ ਅਖਬਾਰਾਂ ਅਤੇ ਵੈਬਸਾਈਟਾਂ ਤੇ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਵਰਤਮਾਨ (2024) ਸਮੇਂ ਉਹ ਕੈਨੇਡਾ ਦੇ ਪਰਵਾਸੀ ਸਿੱਖ ਬੱਚਿਆਂ ਨੂੰ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇਣ ਲਈ ਅੰਗਰੇਜੀ ਵਿੱਚ ਪੰਜ ਕਿਤਾਬਾਂ ਦਾ ਇੱਕ ਸੈੱਟ ਤਿਆਰ ਕਰ ਰਿਹਾ ਹੈ।
ਰਚਨਾਵਾਂ
ਸੋਧੋਕਾਵਿ ਰਚਨਾਵਾਂ
ਸੋਧੋ- ਅੱਧਾ ਅੰਬਰ ਅੱਧੀ ਧਰਤੀ
- ਧੰਨਵਾਦ! ਧੰਨਵਾਦ!ਧੰਨਵਾਦ!
ਆਲੋਚਨਾ ਤੇ ਖੋਜ
ਸੋਧੋ- ਨਾਨਕ ਸਿੰਘ ਦੇ ਨਾਵਲਾਂ ਦਾ ਵਸਤੂ ਵਿਵੇਚਨ (1974)
- ਗੋਗਾ ਕਥਾ ਆਧੁਨਿਕ ਪਰਿਪੇਖ
ਵਾਰਤਕ
ਸੋਧੋ- ਸ੍ਰੀ ਗੁਰੂ ਗ੍ਰੰਥ ਸਾਹਿਬ-ਮੁੱਢਲੀ ਜਾਣਕਾਰੀ
- ਸਿੱਖ ਧਰਮ ਦੀਆਂ ਝਲਕੀਆਂ
- ਇੱਕ ਵਿਲੱਖਣ ਸ਼ਖ਼ਸੀਅਤ:ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ (ਜੀਵਨੀ ਸਹਿ ਲੇਖਕ)
ਨਾਟਕ
ਸੋਧੋ- ਹਿੰਦ ਦੀ ਚਾਦਰ
- ਦੋ ਬੂਹਿਆਂ ਵਾਲਾ ਘਰ
- ਸੂਰਾ ਸੋ ਪਹਿਚਾਨੀਐ
- ਬੁੱਢੀ ਮੈਨਾ ਦਾ ਗੀਤ
- ਜਿਥੇ ਬਾਬਾ ਪੈਰ ਧਰੇ