ਰਸ਼ੀਦ ਅਨਵਰ
ਡਾਕਟਰ ਰਸ਼ੀਦ ਅਨਵਰ (7 ਸਤੰਬਰ 1923) ਇੱਕ ਪਾਕਿਸਤਾਨੀ ਕਵੀ ਅਤੇ ਗਜ਼ਲਕਾਰ ਸੀ[1]। ਰਸ਼ੀਦ ਅਨਵਰ ਦਾ ਜਨਮ ਸੰਧੂ ਜੱਟਾਂ ਦੇ ਘਰ 7 ਸਤੰਬਰ 1923 ਨੂੰ ਹੋਇਆ। ਰਸ਼ੀਦ ਨੇ 1942 ਵਿੱਚ ਮੀਆਂ ਵਾਲੀ ਤੋਂ ਮੈਟ੍ਰਿਕ ਪਾਸ ਕੀਤੀ। ਕੁਝ ਸਮਾਂ ਰਸ਼ੀਦ ਨੇ ਸਿੰਚਾਈ ਵਿਭਾਗ ਵਿੱਚ ਨੌਕਰੀ ਕੀਤੀ ਪਰ ਫੇਰ ਹੋਮੋਪੈਥੀ ਕਾਲਜ ਲਾਹੌਰ ਤੋਂ ਡਾਕਟਰੀ ਦਾ ਕੋਰਸ ਕਰ ਕੇ ਡਾਕਟਰੀ ਦਾ ਪੇਸ਼ਾ ਅਖ਼ਤਿਆਰ ਕੀਤਾ[2]।ਰਸ਼ੀਦ ਅਨਵਰ ਨੇ ਪੰਜਾਬੀ ਅਦਥੀ ਲੀਗ ਦੇ ਪਰਚੇ, ਪੰਜਾਬੀ ਜ਼ਬਾਨ ਦਾ ਬਹੁਤ ਦੇਰ ਸੰਪਾਦਨ ਕੀਤਾ। ਰਸ਼ੀਦ ਅਨਵਰ ਦੇ ਤਿੰਨ ਕਾਵਿ-ਸੰਗਹ੍ਰਿ 'ਮੰਜ਼ਿਲਾਂ', 'ਲੰਮੀਆਂ ਉਡਾਰੀਆਂ' ਅਤੇ 'ਯਾਦਾਂ' ਛਪ ਚੁੱਕੇ ਹਨ[3]।
ਰਸ਼ੀਦ ਅਨਵਰ ਦੀ ਰਚਨਾ
ਸੋਧੋਆਪੋ ਆਪਣੇ ਪੱਥਰ ਲੈ ਕੇ ਨਾਲ ਘਰਾਂ ਤੋਂ ਆਇਓ,
ਮੰਗਵੇਂ ਪੱਥਰਾਂ ਨਾਲ ਮੈਂ ਦਿਲ ਨੂੰ ਨਈਂ ਸੰਗਸਾਰ ਕਰਾਉਣਾ।
ਆ ਕਾਗਜ਼ ਦੇ ਫੁੱਲ ਸਜ਼ਾਵਾਂ ਤੇਰੀਆਂ ਜ਼ੁਲਫਾਂ ਉੱਤੇ,
ਨਾ ਇਨ੍ਹਾ ਦਾ ਰੰਗ ਬਦਲਣੈ ਨਾ ਇਨ੍ਹਾ ਕਮਲਾਉਣਾ।
'ਅਨਵਰ' ਵੀ ਹੁਣ ਸਮਝ ਗਿਆ ਏ ਪਿਆਰ ਦੇ ਤੌਰ ਤਰੀਕੇ,
ਅੱਗ ਦੇ ਉੱਤੇ ਬਰਫ਼ ਪਕਾਉਣੀ, ਪੱਥਰ ਫੁੱਲ ਬਣਾਉਣਾ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2015-12-26.
{{cite web}}
: Unknown parameter|dead-url=
ignored (|url-status=
suggested) (help) - ↑ https://passivevoices.wordpress.com/2012/09/05/september-6-1965-let-us-not-forget-noor-jehan-dr-rasheed-anwar-and-inayatullah/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-12-26.
{{cite web}}
: Unknown parameter|dead-url=
ignored (|url-status=
suggested) (help)