ਰਸ ਮਲਾਈ ਉੱਤਰੀ ਅਤੇ ਪੂਰਬੀ ਭਾਰਤ ਦੀ ਇੱਕ ਮਠਿਆਈ ਹੈ। ਇਸਦਾ ਮੂਲ ਵੀ ਭਾਰਤੀ ਉੱਪ ਮਹਾਂਦੀਪ ਵਿਚ ਹੈ। ਇਸ ਵਿਚ ਰਸਗੁੱਲੇ ਵਰਗਾ ਗੋਲ ਆਕਾਰ ਦਾ ਪਨੀਰ ਹੁੰਦਾ ਹੈ, ਜਿਸ ਨੂੰ ਕਰੀਮ ਦੇ ਰਸ ਵਿਚ ਡੁਬੋਇਆ ਜਾਂਦਾ ਹੈ। ਇਹ ਰਸ ਅਕਸਰ ਕੇਸਰ ਯੁਕਤ ਹੋਣ ਕਾਰਨ ਪੀਲੇ ਰੰਗ ਦਾ ਹੁੰਦਾ ਹੈ। ਰਸ ਮਲਾਈ ਇੱਕ ਤਰ੍ਹਾਂ ਦਾ ਪਕਵਾਨ ਹੈ, ਜੋ ਦੁੱਧ, ਪਨੀਰ ਅਤੇ ਖੰਡ ਤੋਂ ਬਣਾਇਆ ਜਾਂਦਾ ਹੈ।

ਰਸ ਮਲਾਈ ਨੂੰ ਕਰੀਮ ਵਿਚ ਦੁੱਧ ਦੀ ਕਰੀਮ ਜਾਂ ਕੇਸਰ ਮਿਲਾ ਕੇ ਬਣਾਇਆ ਜਾਂਦਾ ਹੈ, ਜਿਸ ਨਾਲ ਇਸ ਨੂੰ ਕੁਝ ਕਰੀਮ ਰੰਗ ਮਿਲਦਾ ਹੈ। ਇਸ ਨੂੰ ਪਨੀਰ ਦੇ ਪੇੜੇ ਜੋੜ ਕੇ ਪਕਾਇਆ ਜਾਂਦਾ ਹੈ, ਫਿਰ ਇਹ ਕੁਝ ਪਤਲੀ ਖੀਰ ਦੀ ਤਰ੍ਹਾਂ ਬਣ ਜਾਂਦੀ ਹੈ। ਇਸ ਰਸ ਮਲਾਈ ਨੂੰ ਪਿਸਤਿਆ ਨਾਲ ਸਜਾਇਆ ਜਾਂਦਾ ਹੈ ਤੇ ਪਰੋਸਿਆ ਜਾਂਦਾ ਹੈ।

ਫੋਟੋ ਗੈਲਰੀ

ਸੋਧੋ