ਰਾਗ ਕੋਮਲ ਰਿਸ਼ਭ ਆਸਾਵਰੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਕੋਮਲ ਰਿਸ਼ਭ ਆਸਾਵਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਮਧੁਰ ਤੇ ਪ੍ਰਚਲਿਤ ਰਾਗ ਹੈ।
ਰਾਗ ਕੋਮਲ ਰਿਸ਼ਭ ਆਸਾਵਰੀ ਦਾ ਪਰਿਚੈ
ਸੋਧੋਸੁਰ | ਅਰੋਹ ਵਿੱਚ ਗੰਧਾਰ ਤੇ ਨਿਸ਼ਾਦ ਵਰਜਿਤ
ਅਵਰੋਹ ਵਿੱਚ ਪੰਚਮ ਵਰਜਿਤ ਰਿਸ਼ਭ,ਗੰਧਾਰ,ਧੈਵਤ ਤੇ ਨਿਸ਼ਾਦ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
---|---|
ਥਾਟ | ਭੈਰਵੀ |
ਵਾਦੀ | ਧੈਵਤ |
ਸੰਵਾਦੀ | ਰਿਸ਼ਭ |
ਸਮਾਂ | ਦਿਨ ਸਾ ਦੂਜਾ ਪਹਿਰ |
ਠੇਹਿਰਨ ਦੇ ਸੁਰ | ਸ; ਮ; ਪ; ਧ - ਧ; ਮ; ਰੇ |
ਮੁੱਖ ਅੰਗ | ਮ ਪ ਧ ਸੰ ; ਰੇੰ ਨੀ ਧ ਮ ਗ ਰੇ ;ਗ ; ਰੇ ;ਸ |
ਅਰੋਹ | ਸ ਰੇ ਮ ਪ ਧ ਸੰ |
ਅਵਰੋਹ | ਸੰ ਰੇੰ ਨੀ ਧ ਮ ਪ ਧ ਮ ਗ ਰੇ ਗ ਰੇ ਨੀ(ਮੰਦਰ) ਧ(ਮੰਦਰ)ਰੇ ਸ |
ਜਾਤੀ | ਔਡਵ-ਸ਼ਾਡਵ |
ਮਿਲਦਾ ਜੁਲਦਾ
ਰਾਗ |
ਬਿਲਾਸਖਾਨੀ ਤੋੜੀ |
ਰਾਗ ਕੋਮਲ ਰਿਸ਼ਭ ਆਸਾਵਰੀ ਦੀ ਵਿਸ਼ੇਸ਼ਤਾ:-
- ਰਾਗ ਕੋਮਲ ਰਿਸ਼ਭ ਆਸਾਵਰੀ ਜਿਸਨੂੰ ਅਕਸਰ ਸਿਰਫ ਆਸਾਵਰੀ ਵੀ ਕਿਹਾ ਜਾਂਦਾ ਹੈ, ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਮਧੁਰ ਰਾਗ ਹੈ। ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ, ਇਸ ਰਾਗ ਵਿੱਚ ਕੋਮਲ ਰਿਸ਼ਭ (ਰੇ) ਦੀ ਵਰਤੋਂ ਹੋਣ ਕਰਕੇ ਇਹ ਰਾਗ ਸ਼ੁੱਧ ਰਿਸ਼ਭ ਆਸਾਵਰੀ ਤੋਂ ਵੱਖਰਾ ਹੈ। ਆਸਾਵਰੀ ਇੱਕ ਸ਼ੁੱਧ ਰਿਸ਼ਭ (ਰੇ) ਦੀ ਵਰਤੋਂ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਕੋਮਲ ਰਿਸ਼ਭ ਆਸਵਰੀ, ਆਸਾਵਰੀ ਦਾ ਮੂਲ ਰੂਪ ਸੀ। [1]
- ਰਾਗ ਕੋਮਲ ਰਿਸ਼ਭ ਆਸਾਵਰੀ ਦਿਨ ਦਾ ਇੱਕ ਬਹੁਤ ਹੀ ਮਧੁਰ ਰਾਗ ਹੈ।
- ਰਾਗ ਕੋਮਲ ਰਿਸ਼ਭ ਆਸਾਵਰੀ ਨੂੰ ਆਸਾਵਰੀ ਤੋੜੀ ਵੀ ਕਿਹਾ ਜਾਂਦਾ ਹੈ।
- ਰਾਗ ਕੋਮਲ ਰਿਸ਼ਭ ਆਸਾਵਰੀ ਰਾਗ ਬਿਲਾਸ ਖਾਨੀ ਤੋੜੀ ਨਾਲ ਮਿਲਦਾ ਜੁਲਦਾ ਰਾਗ ਹੈ। ਰਾਗ ਬਿਲਾਸਖਾਨੀ ਤੋੜੀ ਦੇ ਅਰੋਹ ਵਿੱਚ ਮਧ੍ਯਮ(ਮ) ਤੇ ਨਿਸ਼ਾਦ(ਨੀ) ਸੁਰ ਵਰਜਿਤ ਹਨ ਜਦਕਿ ਰਾਗ ਕੋਮਲ ਰਿਸ਼ਭ ਆਸਾਵਰੀ ਦੇ ਅਰੋਹ ਵਿੱਚ ਗੰਧਾਰ ਤੇ ਨਿਸ਼ਾਦ ਸੁਰ ਵਰਜਿਤ ਹਨ ਪਰ ਦੋਵਾਂ ਰਾਗਾਂ ਦੇ ਅਵਰੋਹ ਵਿੱਚ ਪੰਚਮ(ਪ) ਸੁਰ ਵਰਜਿਤ ਹੈ।
- ਰਾਗ ਕੋਮਲ ਰਿਸ਼ਭ ਆਸਾਵਰੀ ਵਿੱਚ ਮੀੰਡ ਦਾ ਇਸਤੇਮਾਲ ਬਹੁਤ ਹੁੰਦਾ ਹੈ।
- ਰਾਗ ਕੋਮਲ ਰਿਸ਼ਭ ਆਸਾਵਰੀ ਨੂੰ ਤਿੰਨਾ ਸਪਤਕਾਂ ਵਿੱਚ ਗਾਇਆ ਵਜਾਇਆ ਜਾਂਦਾ ਹੈ।
- ਰਾਗ ਕੋਮਲ ਰਿਸ਼ਭ ਆਸਾਵਰੀ ਦਾ ਸੁਭਾ ਸ਼ਾਂਤ ਅਤੇ ਗੰਭੀਰ ਹੈ।
ਰਾਗ ਕੋਮਲ ਰਿਸ਼ਭ ਆਸਾਵਰੀ 'ਚ ਲੱਗਣ ਵਾਲੀਆਂ ਖਾਸ ਸੁਰ ਸੰਗਤੀਆਂ
ਸੋਧੋ- ਸ ਰੇ,ਨੀ(ਮੰਦਰ),ਧ(ਮੰਦਰ),ਪ(ਮੰਦਰ),ਧ(ਮੰਦਰ),ਨੀ(ਮੰਦਰ),ਧ(ਮੰਦਰ);
- ਮ(ਮੰਦਰ)ਪ(ਮੰਦਰ)ਧ(ਮੰਦਰ)ਧ(ਮੰਦਰ)ਸ;ਰੇ,ਰੇ,ਗ,ਰੇ,ਗ ਰੇ ;
- ਨੀ(ਮੰਦਰ) ਧ(ਮੰਦਰ) ਸ ;ਰੇ ਮ ਮ ਪ ;ਮ ਪ ਧ ਮ ;
- ਨੀ(ਮੰਦਰ)ਧ(ਮੰਦਰ)ਸ ;ਰੇ ਮ ਮ ਪ ; ਮ ਪ ਧ ਮ ;
- ਪ ਧ ਨੀ ਧ ਮ;ਮ ਗ ਰੇ ;ਗ ਰੇ ਨੀ(ਮੰਦਰ) ਧ(ਮੰਦਰ) ਸ;