ਰਾਗ ਗਉੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਤੀਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਕੁੱਲ 743 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 151 ਤੋਂ ਪੰਨਾ 346 ਤੱਕ, ਰਾਗ ਗਉੜੀ ਵਿੱਚ ਦਰਜ ਹਨ। ਇਸ ਰਾਗ ਨੂੰ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) ਗਾਇਆ ਜਾਂਦਾ ਹੈ। 14 ਪ੍ਰਤੀਸਤ ਗੁਰਬਾਣੀ ਦਾ ਭਾਗ ਰਾਗ ਗਉੜੀ ਨਾਲ ਹੈ। [1]

ਥਾਟ ਭੈਰਵ
ਜਾਤਿ ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ)
ਪ੍ਰਾਕਰਿਤੀ ਭਗਤੀਮਈ
ਸਵਰ ਰੇ ਧਾ ਕੋਮਲ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ
ਵਾਦੀ ਰੇ
ਸਮਵਾਦੀ ਪਾ
ਵਰਜਿਤ ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ
ਆਰੋਹੀ ਸਾ ਰੇ ਮਾ ਪਾ ਨੀ ਸਾ
ਅਵਰੋਹੀ ਸਾਂ ਨੀ ਧੁ ਪਾ ਮਾ ਗਾ ਰੇ ਸਾ, ਨੀ ਸਾ
ਪਕੜ ਸਾ ਰੇ ਮਾ ਪਾ, ਗਾ ਰੇ ਸਾ ਨੀ ਧਾ ਪਾ ਮਾ ਪਾ ਨੀ ਸਾ

ਹਵਾਲੇ

ਸੋਧੋ