ਰਾਗ ਜੌਨਪੁਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ ਅਸਾਵਰੀ ਥਾਟ ਦਾ ਰਾਗ ਹੈ। ਪੰਡਿਤ ਔਂਕਾਰ ਨਾਥ ਠਾਕੁਰ ਵਰਗੇ ਕੁੱਛ ਸੰਗੀਤਕਾਰ ਇਸ ਰਾਗ ਨੂੰ ਸ਼ੁੱਧ ਰਿਸ਼ਭ (ਰੇ) ਅਸਾਵਰੀ ਤੋਂ ਵੱਖਰਾ ਨਹੀਂ ਮੰਨਦੇ ਹਨ।ਇਸ ਵਿੱਚ ਲੱਗਣ ਵਾਲੇ ਮਧੁਰ ਸੁਰਾਂ ਕਰਕੇ ਇਹ ਕਰਨਾਟਕ ਮੰਡਲੀ'ਚ ਇੱਕ ਬਹੁਤ ਪ੍ਰਚਲਿਤ ਰਾਗ ਹੈ।ਦੱਖਣ ਭਾਰਤ 'ਚ ਜੌਨਪੁਰੀ ਰਾਗ ਵਿੱਚ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਗਈਆਂ ਹਨ।

ਰਾਗ ਜੌਨਪੁਰੀ ਦਾ ਸੰਖੇਪ ਜਿਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਅਤੇ ਵਿਸਤਾਰ ਨਾਲ ਚਰਚਾ ਲੇਖ ਵਿੱਚ ਕੀਤੀ ਗਈ ਹੈ।

ਥਾਟ - ਅਸਾਵਰੀ

ਜਾਤੀ- ਸ਼ਾਡਵ-ਸੰਪੂਰਨ

ਵਰ੍ਜਿਤ ਸੁਰ-ਅਰੋਹ 'ਚ ਗ(ਗੰਧਾਰ) ਦਾ ਪ੍ਰਯੋਗ ਵਰਜਿਤ ਹੈ

ਅਰੋਹ - ਸ ਰੇ ਮ ਪ ਨੀ ਸੰ

ਅਵਰੋਹ -ਸੰ ਨੀ ਪ ਮ ਰੇ ਸ

ਪਕੜ- ਮ ਪ ,ਨੀ ਪ, ਮ ਪ ,ਰੇ ਮ ਪ

ਵਾਦੀ ਸੁਰ- ਧ (ਧੈਵਤ)

ਸੰਵਾਦੀ ਸੁਰ -ਗ (ਗੰਧਾਰ)

ਸਮਾਂ- ਦਿਨ ਦਾ ਦੂਜਾ ਪਹਿਰ

ਮੁੱਖ ਅੰਗ -ਰੇ ਮ ਪ; ਮ ਪ ਸੰ ; ਰੇੰ ਨੀ ਧ ਪ ; ਮ ਪ ਨੀ ਪ; ਮ ਪ

ਰੇ ਮ ਪ

ਇਸ ਰਾਗ ਵਿੱਚ ਗ,ਧ ਅਤੇ ਨੀ ਕੋਮਲ ਲਗਦੇ ਹਾਂ ਤੇ ਬਾਕੀ ਸੁਰ ਸ਼ੁੱਧ ਲਗਦੇ ਹਨ।

ਇਸ ਰਾਗ ਦਾ ਨਾਂ ਇਸ ਨਾਂ ਦੇ ਥਾਂਵਾਂ ਨਾਲ ਜੋਡ਼ ਸਕਦਾ ਹੈ, ਜਿਵੇਂ ਕਿ ਗੁਜਰਾਤ ਵਿੱਚ ਸੌਰਾਸ਼ਟਰ ਖੇਤਰ ਦੇ ਨੇਡ਼ੇ ਜਾਵਾਂਪੁਰ, ਅਤੇ ਉੱਤਰ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਜੌਨਪੁਰ ਨਾਲ।

ਇਤਿਹਾਸ

ਸੋਧੋ

ਇਸ ਰਾਗ ਬਾਰੇ ਕਿਹਾ ਜਾਂਦਾ ਹੈ ਕਿ ਰਾਗ ਜੌਨਪੁਰੀ ਦੀ ਸਿਰਜਣਾ ਜੌਨਪੁਰ ਦੇ ਸੁਲਤਾਨ ਹੁਸੈਨ ਸ਼ਾਰਕੀ ਨੇ ਕੀਤੀ ਸੀ।

ਇਸ ਰਾਗ ਨੂੰ ਅਸਾਵਰੀ ਤੋਂ ਅਲਗ ਕਰਨ ਲਈ 'ਰੇ ਮ ਪ' ਸੁਰਾਂ ਦੀ ਵਰਤੋਂ ਵਾਰ ਵਾਰ ਕੀਤੀ ਜਾਂਦੀ ਹੈ।

ਕੁੱਛ ਸੰਗੀਤਕਾਰ ਇਸ ਰਾਗ ਵਿੱਚ ਕਦੀਂ-ਕਦੀਂ ਸ਼ੁਧ ਨੀ ਦਾ ਪ੍ਰਯੋਗ ਕਰਦੇ ਹਨ ਪਰ ਆਮ ਪ੍ਰਚਲਣ ਵਿੱਚ ਕੋਮਲ ਨੀ ਹੀ ਹੈ।

ਇਸ ਰਾਗ ਵਿੱਚ ਮ ਪ, ਮ ਪ - ਰੇ ਮ ਪ ਦੀ ਸੁਰ ਸੰਗਤੀ ਜਿਆਦਾ ਵਰਤੀ ਜਾਂਦੀ ਹੈ।

ਰਾਗ ਜੌਨ੍ਪੁਰੀ ਦਿਨ ਦੇ ਸਮੇਂ ਗਾਉਣ/ਵਜਾਉਣ ਵਾਲੇ ਰਾਗਾਂ 'ਚ ਬਹੁਤ ਮਧੁਰ ਅਤੇ ਵਿਸ਼ਾਲ ਸੁਰ ਸੰਗਮ ਵਾਲਾ ਰਾਗ ਹੈ। ਰੇ ਰੇ ਮ ਪ ਸੁਰਾਂ ਦੀ ਵਰਤੋਂ ਨਾਲ ਇਹ ਰਾਗ ਪੂਰੀ ਤਰਾਂ ਨਾਲ ਖਿੜਦਾ ਹੈ ਅਤੇ ਇਸ ਦਾ ਪੂਰਾ ਮਾਹੌਲ ਵਾਤਾਵਰਣ ਵਿੱਚ ਗੂੰਜਦਾ ਹੈ। ਇਸ ਰਾਗ ਵਿੱਚ ਧੈਵਤ (ਧ) ਅਤੇ ਗ (ਗੰਧਾਰ) ਸੁਰਾਂ ਨੂੰ ਅੰਦੋਲਿਤ ਕਰਕੇ ਵਰਤਣ ਨਾਲ ਇਹ ਹੋਰ ਵੀ ਮਧੁਰ ਹੋ ਜਾਂਦਾ ਹੈ। ਮ ਪ ਸੁਰਾਂ ਨੂੰ ਜਦੋਂ ਮੀੰਡ 'ਚ ਵਰਤਿਯਾ ਜਾਂਦਾ ਹੈ ਤਾਂ ਇਸ ਦਾ ਰੂਪ ਹੋਰ ਵੀ ਨਿਖਰਦਾ ਹੈ।

ਇਸ ਰਾਗ ਦੇ ਪੂਰ੍ਵਾੰਗ 'ਚ ਰਾਗ ਸਾਰੰਗ ਅਤੇ ਉਤ੍ਰਾੰਗ 'ਚ ਅਸਾਵਰੀ ਦੀ ਝਲਕ ਪੈਂਦੀ ਹੈ।

ਇਹ ਇੱਕ ਉਤ੍ਰਾੰਗਵਾਦੀ ਰਾਗ ਹੈ। ਇਸ ਦਾ ਵਿਸਤਾਰ ਮੱਧ ਅਤੇ ਤਾਰ ਸਪ੍ਤਕ 'ਚ ਕੀਤਾ ਜਾਂਦਾ ਹੈ।

ਇਹ ਰਾਗ ਇੱਕ ਗੰਭੀਰ ਸੁਭਾ ਦਾ ਰਾਗ ਹੈ। ਇਹ ਰਾਗ ਭਗਤੀ ਰਸ ਤੇ ਸ਼ਿੰਗਾਰ ਰਸ ਦਾ ਆਨੰਦ ਦੇਂਦਾ ਹੈ।

ਹੇਠ ਲਿਖੀਆਂ ਸੁਰ ਸੰਗਤੀਆਂ 'ਚ ਇਸ ਰਾਗ ਦਾ ਪੂਰਾ ਸਰੂਪ ਬੇਹਦ ਮਧੁਰਤਾ ਨਾਲ ਸਾਮਨੇ ਆਂਦਾ ਹੈ :-

ਸ,ਨੀ,ਨੀ ਸ ;ਰੇ ਰੇ ਸ; ਰੇ ਰੇ ਮ ਮ ਪ; ਪ ਪ; ਪ ਪ ; ਮ ਪ ; ਰੇ ਰੇ ਮ ਮ ਪ ; ਮ ਪ ਨੀ ਪ ;ਮ ਪ ਨੀ ਨੀ ਸੰ ; ਰੇ ਮ ਪ ਮ ਪ ਸੰ ; ਸੰ ਰੇੰ ਰੇੰ ਸ ;ਰੇੰ ਰੇੰ ਨੀ ਨੀ ਸੰ ਰੇੰ ਨੀ ਨੀ ਸੰ ; ਰੇੰ ਨੀ ਸੰ ਰੇੰ ਨੀ ਪ ; ਮ ਪ ਰੇ ਸ ਰੇ ਮ ਪ; ਮ ਪ ਸ


ਰਾਗ ਜੌਨ੍ਪੁਰੀ 'ਚ ਰਚੇ ਗਏ ਕੁੱਛ ਹਿੰਦੀ ਗੀਤ:

ਗੀਤ ਸੰਗੀਤਕਾਰ ਗੀਤਕਾਰ ਗਾਇਕ /

ਗਾਇਕਾ

ਫਿਲਮ/

ਸਾਲ

ਚਿਤ੍ਨੰਦਨ ਆਗੇ ਨਾਚੂਂਗੀ ਰਵੀ ਸਾਹਿਰ

ਲੁਧਿਆਨਾਵੀ

ਆਸ਼ਾ ਭੋੰਸਲੇ ਦੋ ਕਲੀਆਂ /

1968

ਦਿਲ ਛੇੜ ਕੋਈ ਨਗਮਾ ਹੇਮੰਤ ਕੁਮਾਰ ਏਸ.ਏਚ.

ਬਿਹਾਰੀ

ਲਤਾ ਮੰਗੇਸ਼ਕਰ ਇੰਸਪੇਕਟਰ/

1956

ਦਿਲ ਮੇਂ ਹੋ ਤੁਮ ਆਂਖੋਂ ਮੇਂ ਤੁਮ ਭਪ੍ਪੀ ਲੇਹਰੀ ਫ਼ਾਰੂਕ਼ ਕੈਸਰ ਏਸ.ਜਾਨਕੀ ਸਤ੍ਯਮੇਵ ਜਯਤੇ/

1985

ਘੁੰਘਟ ਕੇ ਪਟ ਖੋਲ ਬੁਲੋ ਸੀ. ਰਾਨੀ ਕਬੀਰ ਗੀਤਾ ਦੁੱਤ ਜੋਗਨ/

।95੦

ਜਾਏੰ ਤੋ ਜਾਏਂ

ਕਹਾਂ

ਏਸ.ਡੀ.

ਬਰਮਨ

ਸਾਹਿਰ ਲੁਧਿਆਨਾਵੀ ਲਤਾ ਮੰਗੇਸ਼ਕਰ ਟੈਕ੍ਸੀ ਡ੍ਰਾਈਵਰ
ਮੇਰੀ ਯਾਦ ਮੇਂ ਤੁਮ ਨਾ ਆਂਸੂ ਬਹਾਨਾ ਮਦਨ ਮੋਹਨ ਰਾਜਾ ਮੇਹੰਦੀ ਅਲੀ ਖਾਨ ਤਲਤ ਮੇਹਮੂਦ ਮਦਹੋਸ਼ /

।95।

ਪਲ ਪਲ ਹੈ ਭਾਰੀ ਏ.ਆਰ.ਰਹਮਾਨ ਜਾਵੇਦ ਅਖ਼ਤਰ ਅਲਕਾ ਯਾਗਨਿਕ ਸ੍ਵਾਦੇਸ/

2004

ਜਲਤੇ ਹੈਂ ਜਿਸਕੇ ਲਿਏ ਏਸ.ਡੀ.

ਬਰਮਨ

ਮਜਰੂਹ ਸੁਲਤਾਨਪੁਰੀ ਤਲਤ ਮੇਹਮੂਦ ਸੁਜਾਤਾ/

।959

ਪਰਦੇਸਿਯੋੰ ਸੇ ਨਾ ਅਖਿਯਾਂ ਮਿਲਾਨਾ ਕਲਯਾਨ ਜੀ ਆਨੰਦ ਜੀ ਆਨੰਦ ਬਕਸ਼ੀ ਮੁਹੰਮਦ ਰਫੀ /ਲਤਾ ਮੰਗੇਸ਼ਕਰ ਜਬ ਜਬ ਫੂਲ ਖਿਲੇ/

।965

ਹਵਾਲੇ

ਸੋਧੋ