ਰਾਗ ਪੂਰਵੀ ਦਾ ਪਰਿਚੈ:-

ਸੁਰ ਦੋਂਵੇਂ ਮਧ੍ਯਮ

ਰਿਸ਼ਭ ਤੇ ਧੈਵਤ ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਸੰਪੂਰਣ-ਸੰਪੂਰਣ (ਵਕ੍ਰ)
ਥਾਟ ਪੂਰਵੀ
ਵਾਦੀ-ਸੰਵਾਦੀ ਗੰਧਾਰ-ਨਿਸ਼ਾਦ
ਸਮਾਂ ਦਿਨ ਦਾ ਚੌਥਾ ਪਹਿਰ
ਠੇਹਿਰਾਵ ਦੇ ਸੁਰ ਸ ਗ ਪ-ਸੰ ਪ ਗ
ਮੁੱਖ ਅੰਗ ਨੀ(ਮੰਦਰ) ਰੇ ਗ;ਮ(ਤੀਵ੍ਰ) ਰੇ ਗ ;ਮ(ਤੀਵ੍ਰ) ਗ ਮ(ਤੀਵ੍ਰ)ਗ ; ਮ(ਤੀਵ੍ਰ) ਪ ; ਨੀ ਪ  ; ਗ ਮ(ਤੀਵ੍ਰ)  ; ਮ(ਤੀਵ੍ਰ) ਗ ਮ(ਤੀਵ੍ਰ)ਗ
ਅਰੋਹ ਨੀ(ਮੰਦਰ) ਰੇ ਗ;ਮ(ਤੀਵ੍ਰ) ਪ ਨੀ ਸੰ
ਅਵਰੋਹ ਸੰ ਨੀ ਪ ; ਮ(ਤੀਵ੍ਰ) ਗ ਮ (ਤੀਵ੍ਰ) ਰੇ ਸ ; ਨੀ(ਮੰਦਰ) ਰੇ
ਮਿਲਦੇ ਜੁਲਦੇ ਰਾਗ ਪੁਰਵਾੰਗ ਵਿੱਚ ਪਰਾਜ ਤੇ ਉਤਰਾਂਗ ਵਿੱਚ ਪੂਰਿਆ ਧਨਾਸ਼੍ਰੀ

ਰਾਗ ਪੂਰਵੀ ਦੀ ਵਿਸ਼ੇਸ਼ਤਾ-

  • ਰਾਗ ਪੂਰਵੀ ਸ਼ਾਮ ਦਾ ਸੰਧੀ-ਪ੍ਰਕਾਸ਼ ਸਮੇਂ ਗਾਉਣ-ਵਜਾਉਣ ਵਾਲਾ ਰਾਗ ਹੈ।
  • ਰਾਗ ਪੂਰਵੀ ਪੁਰਵਾੰਗ ਪ੍ਰਧਾਨ ਰਾਗ ਹੈ।
  • ਰਾਗ ਪੂਰਵੀ ਦਾ ਵਿਸਤਾਰ ਮੰਦਰ ਤੇ ਮੱਧ ਸਪਤਕ ਵਿੱਚ ਜ਼ਿਆਦਾ ਹੁੰਦਾ ਹੈ।
  • ਰਾਗ ਪੂਰਵੀ ਦਾ ਸੁਭਾ ਗੰਭੀਰ ਅਤੇ ਰਹਸਮਈ ਰਾਗ ਹੈ।
  • ਇਸ ਰਾਗ ਦੇ ਅਰੋਹ ਵਿੱਚ ਸੁਰ ਦੇ ਦੋਂਵੇਂ ਰੂਪਾਂ ਯਾਨੀ ਕਿ ਤੀਵ੍ਰ ਮ ਤੇ ਸ਼ੁੱਧ ਮ ਦਾ ਪ੍ਰਯੋਗ ਹੁੰਦਾ ਹੈ।ਪਰ ਸੁਰ ਸ਼ੁੱਧ ਮ ਦਾ ਪ੍ਰਯੋਗ ਸਿਰਫ ਅਵਰੋਹ 'ਚ ਹੁੰਦਾ ਹੈ ਉਹ ਵੀ ਵਕ੍ਰ ਰੂਪ ਵਿੱਚ ਜਿੰਵੇਂ- ਪ ਮ(ਤੀਵ੍ਰ) ਗ ਮ ਗ ਮਤਲਬ ਸ਼ੁੱਧ ਮਧ੍ਯਮ (ਮ) ਗੰਧਾਰ ਦੇ ਵਿੱਚਕਾਰ ਰਹਿੰਦਾ ਹੈ ਅਤੇ ਇਹੀ ਸੁਰ ਸੰਗਤੀ ਰਾਗ ਦੀ ਵਾਚਕ ਸੁਰ ਸੰਗਤੀ ਵੀ ਹੈ। ਪੰਚਮ (ਪ) ਤੇ ਜਿਆਦਾ ਨਾ ਰੁੱਕ ਕੇ ਪ ਮ(ਤੀਵ੍ਰ) ਗ ਮ ਗ ਵਾਲੀ ਸੁਰ ਸੰਗਤ ਲਗਾ ਕੇ ਰਾਗ ਪੂਰਿਆ ਧਨਾਸ਼੍ਰੀ ਤੋਂ ਬਚਿਆ ਜਾਂਦਾ ਹੈ।
  • ਰਾਗ ਪੂਰਵੀ 'ਚ ਮੀੰਡ ਅਤੇ ਗਮਕ ਦੀ ਗੁੰਜਾਇਸ਼ ਜਿਆਦਾ ਹੁੰਦੀ ਹੈ।
  • ਰਾਗ ਪੂਰਵੀ 'ਚ ਵੱਡਾ ਖਿਆਲ,ਛੋਟਾ ਖਿਆਲ,ਮਸੀਤਖਾਣੀ ਗਤ ਤੇ ਰਜਾਖਾਨੀ ਗਤ ਬਹੁਤ ਮਧੁਰ ਲਗਦੀਆਂ ਹਨ।
  • ਅੱਜਕੱਲ੍ਹ ਇਹ ਰਾਗ ਪ੍ਰਦਰਸ਼ਨਾਂ ਆਮ ਨਹੀਂ ਹੈ।
  • ਰਾਗ ਪੂਰਵੀ ਨੂੰ ਉਸਤਾਦ ਤੋਂ ਹੀ ਸਿਖਿਆ ਜਾਣਾ ਚਾਹੀਦਾ ਹੈ।

ਹੇਠਾਂ ਲਿਖੀਆਂ ਸੁਰ ਸੰਗਤੀਆਂ ਵਿੱਚ ਰਾਗ ਪੂਰਵੀ ਉਭਰਦਾ ਹੈ।

  • ਨੀ(ਮੰਦਰ) ਸ ਰੇ ਗ,ਰੇ ਮ --ਗ
  • ਗ ਮ ਗ ਰੇਰੇ
  • ਨੀ(ਮੰਦਰ) ਸ ਰੇ ਗ ਮ(ਤੀਵ੍ਰ) ਪ -- ਮ(ਤੀਵ੍ਰ) ਗ ਮ -- ਗ
  • (ਪ) ਮ(ਤੀਵ੍ਰ) ਪ ਮ(ਤੀਵ੍ਰ)ਗ ਮ ਗ ਰੇਰੇ ਮ ਗ


ਰਾਗ ਪੂਰਵੀ 'ਚ ਫਿਲਮੀ ਗੀਤ -

ਗੀਤ ਫਿਲਮ ਸੰਗੀਤਕਾਰ ਗਾਇਕ ਗੀਤਕਾਰ
ਕਰੁਣਾ ਸੁਨੋ ਸ਼ਿਆਮ ਮੋਰੇ ਮੀਰਾ ਪੰਡਿਤ ਰਵੀ ਸ਼ੰਕਰ ਵਾਣੀ ਜੈਰਾਮ ਮੀਰਾ
ਬਹੁਤ ਸ਼ੁਕਰੀਆ ਬਦੀ ਮੇਹਰਬਾਨੀ <b>ਏਕ ਮੁਸਾਫਿਰ ਏਕ ਹਸੀਨਾ</b> ਓ ਪੀ ਨਈਅਰ ਮੁਹੰਮਦ ਰਫੀ ਅਤੇ ਆਸ਼ਾ ਭੌਂਸਲੇ ਐਸਐਚ ਬਿਹਾਰੀ


ਗੀਤ ਫਿਲਮ ਕੰਪੋਜ਼ਰ ਗਾਇਕ ਗੀਤਕਾਰ
ਬਹੁਤ ਸ਼ੁਕਰੀਆ ਬਦੀ ਮੇਹਰਬਾਨੀ ਏਕ ਮੁਸਾਫਿਰ ਏਕ ਹਸੀਨਾ ਓਪੀ ਨਈਅਰ ਮੁਹੰਮਦ ਰਫੀ ਅਤੇ ਆਸ਼ਾ ਭੌਂਸਲੇ ਐਸਐਚ ਬਿਹਾਰੀ