ਪੂਰੀਆ ਧਨਾਸ਼੍ਰੀ

(ਰਾਗ ਪੂਰੀਆ ਧਨਾਸ਼੍ਰੀ ਤੋਂ ਮੋੜਿਆ ਗਿਆ)

ਪੂਰੀਆ ਧਨਾਸ਼੍ਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਮਧੁਰ,ਮਸ਼ਹੂਰ ਅਤੇ ਪ੍ਰਚਲਿਤ ਰਾਗ ਹੈ। ਇਹ ਪੂਰਵੀ ਥਾਟ ਨਾਲ ਸਬੰਧਤ ਹੈ ਅਤੇ ਉਸ ਥਾਟ ਦੇ ਪਰਿਭਾਸ਼ਿਤ ਰਾਗ - ਰਾਗ ਪੂਰਵੀ ਤੋਂ ਲਿਆ ਗਿਆ ਹੈ।

ਕੋਮਲ ਰੇ-ਧ ਤੀਵ੍ਰ ਨੀ ਗ ਮ, ਹੈ ਪੰਚਮ ਸੁਰ ਵਾਦੀ।

ਯੇਹ ਪੂਰੀਆ ਧਨਾਸ਼੍ਰੀ,ਜਹਾਂ ਰਿਖਬ ਸੰਵਾਦੀ।।'

-ਪ੍ਰਚੀਨ ਸੰਗੀਤ ਗ੍ਰੰਥ ਰਾਗ ਚੰਦ੍ਰਿਕਾਸਾਰ

ਸੰਖੇਪ ਜਾਣਕਾਰੀ

ਸੋਧੋ
ਥਾਟ ਪੂਰਵੀ
ਸੁਰ ਰਿਸ਼ਭ(ਰੇ) ਅਤੇ ਧੈਵਤ(ਧ) ਕੋਮਲ

ਮਧ੍ਯਮ(ਮ)ਤੀਵ੍ਰ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਸਮਪੂਰਣ-ਸਮਪੂਰਣ ਵਕ੍ਰ
ਵਾਦੀ ਪੰਚਮ (ਪ)
ਸੰਵਾਦੀ ਸ਼ਡਜ (ਸ)
ਆਰੋਹ ਨੀ(ਮੰਦਰ) ਰੇ ਗ ਮ(ਤੀਵ੍ਰ) ਪ,ਮ(ਤੀਵ੍ਰ) ਨੀ ਸੰ
ਅਵਰੋਹ ਰੇੰ ਨੀ ਪ,ਮ(ਤੀਵ੍ਰ) ਗ, ਮ(ਤੀਵ੍ਰ) ਰੇਰੇ
ਪਕੜ ਨੀ ਰੇ ਗ ਮ(ਤੀਵ੍ਰ)ਪ, ਪ,ਮ(ਤੀਵ੍ਰ)ਗ ਮ(ਤੀਵ੍ਰ) ਰੇ ਗ,ਰੇ
ਠਹਿਰਾਵ ਵਾਲੇ ਸੁਰ ਸ;ਗ;ਪ;ਨੀ-ਸੰ;ਪ;ਗ;ਰੇ;
ਮੁੱਖ ਅੰਗ ਨੀ ਰੇ ਗ ਮ(ਤੀਵ੍ਰ) ਪ;ਪ ਮ(ਤੀਵ੍ਰ) ਗ ਮ(ਤੀਵ੍ਰ) ਰੇ ਗ; ਮ(ਤੀਵ੍ਰ) ਪ; ਮ(ਤੀਵ੍ਰ) ਨੀ ਸੰ;ਨੀ ਰੇੰ ; ਨੀ ਪ;ਪ ਪ ਪ ਮ(ਤੀਵ੍ਰ) ਗ ਮ(ਤੀਵ੍ਰ) ਰੇਰੇ
ਸਮਾਂ ਦਿਨ ਦਾ ਚੌਥਾ ਪਹਿਰ- ਸੰਧੀ-ਪ੍ਰਕਾਸ਼
ਮਿਲਦੇ ਜੁਲਦੇ ਰਾਗ ਪੂਰਵੀ ਅਤੇ ਜੈਤਾਸ਼੍ਰੀ

ਵਿਸਤਾਰ ਜਾਣਕਾਰੀ

ਸੋਧੋ
  • ਰਾਗ ਪੂਰੀਆ ਧਨਾਸ਼੍ਰੀ ਨੂੰ ਪੂਰਵੀ ਥਾਟ ਦੀ ਪੈਦਾਇਸ਼ ਮੰਨੀਆਂ ਜਾਂਦਾ ਹੈ।
  • ਰਾਗ ਪੂਰੀਆ ਧਨਾਸ਼੍ਰੀ ਵਿਚ ਰਿਸ਼ਭ(ਰੇ) ਅਤੇ ਧੈਵਤ(ਧ) ਕੋਮਲ ਅਤੇ ਮਧ੍ਯਮ(ਮ) ਤੀਵ੍ਰ ਲਗਦੇ ਹਨ।
  • ਰਾਗ ਪੂਰੀਆ ਧਨਾਸ਼੍ਰੀ ਦਾ ਵਾਦੀ ਪੰਚਮ(ਪ) ਅਤੇ ਸੰਵਾਦੀ ਸ਼ਡਜ(ਸ) ਹੈ।
  • ਰਾਗ ਪੂਰੀਆ ਧਨਾਸ਼੍ਰੀ ਦੀ ਜਾਤੀ ਸਮਪੂਰਣ-ਸਮਪੂਰਣ ਵਕ੍ਰ ਹੈ।
  • ਪੂਰੀਆ ਧਨਾਸ਼੍ਰੀ ਨਾਂ ਤੋਂ ਇਹ ਜਾਹਿਰ ਹੈ ਕਿ ਇਹ ਦੋ ਰਾਗਾਂ ਯਾਨੀ ਕਿ ਪੂਰੀਆ ਅਤੇ ਧਨਾਸ਼੍ਰੀ ਦੇ ਮਿਸ਼੍ਰਣ ਤੋਂ ਬਣਿਆ ਹੈ। ਮਸ਼ਹੂਰ ਰਾਗ ਧਨਾਸ਼੍ਰੀ ਕਾਫੀ ਥਾਟ ਦਾ ਰਾਗ ਹੈ ਜਿਸ ਵਿੱਚ ਲੱਗਣ ਵਾਲੇ ਸੁਰ ਗੰਧਾਰ(ਗ) ਅਤੇ ਨਿਸ਼ਾਦ(ਨੀ) ਕੋਮਲ ਹਨ ਜਿਸ ਕਰਕੇ ਬਹੁਤ ਸਾਰੇ ਸੰਗੀਤਕਾਰ ਪੂਰੀਆ ਧਨਾਸ਼੍ਰੀ ਨੂੰ ਇਕ ਸੁਤੰਤਰ ਰਾਗ ਮੰਨਦੇ ਹਨ।
  • ਸ਼ਾਮ ਨੂੰ ਗਾਏ-ਵਜਾਏ ਜਾਨ ਵਾਲੇ ਸੰਧਿਪ੍ਰਕਾਸ਼ ਰਾਗਾਂ ਚੋਂ ਇਹ ਸਭ ਤੋਂ ਵੱਧ ਪ੍ਰਚਲਿਤ ਅਤੇ ਮਨ ਭਾਉਂਦਾ ਰਾਗ ਹੈ ਅਤੇ ਸ਼ਾਮ ਨੂੰ ਗਾਏ-ਵਜਾਏ ਜਾਣ ਵਾਲੇ ਮਾਰਵਾ,ਪੂਰਵੀ,ਸ਼੍ਰੀ ਵਰਗੇ ਰਾਗਾਂ ਦੀ ਬਜਾਏ ਸੰਗੀਤਕਾਰ ਰਾਗ ਪੂਰੀਆ ਧਨਾਸ਼੍ਰੀ ਨੂੰ ਗਾਨਾ-ਵਜਾਣਾ ਜ਼ਿਆਦਾ ਪਸੰਦ ਕਰਦੇ ਹਨ।
  • ਰਾਗ ਪੂਰੀਆ ਧਨਾਸ਼੍ਰੀ ਵਿੱਚ ਰੇ ਅਤੇ ਰੇ ਨੀ ਸੁਰਾਂ ਦੀ ਸੰਗਤ ਵਾਰ-ਵਾਰ ਪ੍ਰਦਰਸ਼ਿਤ ਕੀਤੀ ਜਾਂਦੀ ਹੈ।
  • ਰਾਗ ਪੂਰੀਆ ਧਨਾਸ਼੍ਰੀ ਸ਼ਾਮ ਦਾ ਇਕ ਸੰਧਿਪ੍ਰਕਾਸ਼ ਰਾਗ ਹੋਣ ਕਰਕੇ ਇਹ ਕਰੁਣਾ ਰਸ ਨਾਲ ਭਰਿਆ ਹੋਇਆ ਇਕ ਗੰਭੀਰ ਰਾਗ ਹੈ। ਇਸ ਦਾ ਨੇੜਲਾ ਰਾਗ ਪੂਰਵੀ ਹੈ ਜਿਸ ਵਿਚ ਦੋਨੋ ਮਧ੍ਯਮ ਲਗਦੇ ਹਨ।
  • ਰਾਗ ਪੂਰੀਆ ਧਨਾਸ਼੍ਰੀ ਵਿੱਚ ਪੰਚਮ ਬਹੁਤ ਹੀ ਮਹੱਤਵਪੂਰਨ ਸੁਰ ਹੈ ਅਤੇ ਰਾਗ ਉਸ ਦੇ ਦੁਆਲੇ ਹੀ ਘੁੰਮਦਾ ਹੈ।ਉਤਰਾਂਗ ਵਿੱਚ ਅਰੋਹ 'ਚ ਇਸਦਾ ਇਸਤੇਮਾਲ ਘੱਟ ਕੀਤਾ ਜਾਂਦਾ ਹੈ ਅਤੇ ਰਾਗ ਦੀ ਸੁੰਦਰਤ'ਚ ਇਜ਼ਾਫ਼ਾ ਕਰਣ ਲਈ ਕਈ ਵਾਰ ਬਿਲਕੁਲ ਵੀ ਨਹੀਂ ਵਰਤਿਆ ਜਾਂਦਾ।
  • ਰਾਗ ਪੂਰੀਆ ਧਨਾਸ਼੍ਰੀ ਵਿਚ ਹੇਠ ਲਿਖੀਆਂ ਸੁਰ ਸੰਗਤੀਆਂ ਇਸ ਰਾਗ ਦਾ ਸਰੂਪ ਨਿਖਾਰਦੀਆਂ ਹਨ ਤੇ ਇਸ ਵਿੱਚ ਦੁਹਰਾਈਆਂ ਜਾਂਦੀਆਂ ਹਨ।

ਖਾਸ ਸੁਰ ਸੰਗਤੀਆਂ

ਸੋਧੋ
  • ਨੀ ਰੇ ਗ ਮ(ਤੀਵ੍ਰ) ਪ
  • (ਪ)ਮ(ਤੀਵ੍ਰ) ਗ ਮ(ਤੀਵ੍ਰ) ਰੇ
  • ਰੇੰ ਨੀ ਪ, ਮ(ਤੀਵ੍ਰ) ਗ, ਮ(ਤੀਵ੍ਰ) ਰੇ

ਹਿੰਦੀ ਫਿਲਮੀ ਗੀਤ

ਸੋਧੋ
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਮੇਰੀ ਸਾਂਸੋਂ ਕੋ ਜੋ

ਮੇਹਕਾ ਰਹੀ ਹੈ

ਲਕਸ਼ਮੀ ਕਾੰਤ

ਪਿਆਰੇ ਲਾਲ/ ਆਨੰਦ ਬਕਸ਼ੀ

ਮਹਿੰਦਰ ਕਪੂਰ/

ਲਤਾ ਮੰਗੇਸ਼ਕਰ

ਬਦਲਤੇ ਰਿਸ਼ਤੇ/

1978

ਪ੍ਰੇਮ ਲਗਣ ਮਨ

ਮੇਂ ਬਸਾਏ

ਰੋਸ਼ਨ/ਸ਼ੈਲੇਂਦਰ ਆਸ਼ਾ ਭੋੰਸਲੇ ਸੂਰਤ ਔਰ ਸੀਰਤ/

1962

ਰੁੱਤ ਆ ਗਈ ਰੇ

ਰੁੱਤ ਛਾ ਗਈ ਰੇ

ਏ ਆਰ ਰਹਮਾਨ/

ਜਾਵੇਦ ਅਖ਼ਤਰ

ਸੁਖਵਿੰਦਰ ਸਿੰਘ 1947 ਅਰਥ/

1999

ਤੋਰੀ ਜੈ ਜੈ ਕਰਤਾਰ ਨੌਸ਼ਾਦ/ਸ਼ਕੀਲ ਬਦਾਯੁਨੀ ਅਮੀਰ ਖਾਨ ਬੈਜੂ ਬਾਵਰਾ/

1952

ਤੁਮਨੇ ਕ੍ਯਾ ਕ੍ਯਾ ਕਿਆ ਹੈ ਹਮਾਰੇ ਲਿਏ ਜਗਜੀਤ ਸਿੰਘ/

ਇੰਦੀਵਰ

ਆਸ਼ਾ ਭੋੰਸਲੇ ਪ੍ਰੇਮ ਗੀਤ/

1981

ਬਣਤਰ

ਸੋਧੋ

ਰਾਗ ਪੂਰਵੀ, ਪੂਰਵੀ ਥਾਟ ਦੇ "ਕਿਸਮ-ਰਾਗ" ਵਿੱਚ ਸਾਰੇ ਸੱਤ ਨੋਟ (ਭਾਵ ਸ਼ਡਜ, ਰਿਸ਼ਭ, ਗੰਧਾਰ, ਮੱਧਮ, ਪੰਚਮ, ਧੈਵਤ ਅਤੇ ਨਿਸ਼ਾਦ) ਸ਼ਾਮਲ ਹਨ। ਪਰ ਰਿਸ਼ਭ ਅਤੇ ਧੈਵਤ ਚੜ੍ਹਾਈ ਅਤੇ ਉਤਰਾਈ ਦੋਨਾਂ ਵਿੱਚ ਕੋਮਲ ਹਨ ਅਤੇ ਮੱਧ ਤੀਵਰ ਤੋਂ ਸ਼ੁੱਧ ਤੱਕ ਬਦਲਦਾ ਹੈ ਜਦੋਂ ਕਿ ਗੰਧਰ ਅਤੇ ਨਿਸ਼ਾਦ ਸਾਰੇ ਸਮੇਂ ਵਿੱਚ ਸ਼ੁੱਧ ਰਹਿੰਦੇ ਹਨ।

ਪੁਰੀਆ ਧਨਸ਼੍ਰੀ ਵਿੱਚ, ਹਾਲਾਂਕਿ, ਆਰੋਹਣ ਜਾਂ ਚੜ੍ਹਾਈ ਇਸ ਤਰ੍ਹਾਂ ਹੈ - -N r GM d N S+। ਇਹ ਦਰਸਾਉਂਦਾ ਹੈ ਕਿ ਪੰਚਮ ਦੀ ਵਰਤੋਂ ਅਰੋਹਣ ਵਿੱਚ ਅਕਸਰ ਨਹੀਂ ਕੀਤੀ ਜਾਂਦੀ ਹੈ ਜਿਸ ਨਾਲ ਇਸਨੂੰ ਛੇ ਨੋਟਾਂ ਵਾਲਾ ਸ਼ਾਦਵ ਆਰੋਹਣ ਜਾਂ ਆਰੋਹਣ ਬਣਾ ਦਿੱਤਾ ਜਾਂਦਾ ਹੈ। ਰਾਗ ਪੁਰੀਆ ਧਨਸ਼੍ਰੀ ਵਿੱਚ ਰਿਸ਼ਭ ਅਤੇ ਧੈਵਤ ਕੋਮਲ ਜਾਂ ਸਮਤਲ ਹਨ ਜਦੋਂ ਕਿ ਮੱਧਮ ਤੀਵਰਾ ਜਾਂ ਤਿੱਖਾ ਹੈ। ਉਤਰਾਧਿਕਾਰ ਜਾਂ ਅਵਰੋਹਣ ਇਸ ਪ੍ਰਕਾਰ ਹੈ: S+ N d PMGM r G r S, ਉੱਤਰਾਧਿਕਾਰੀ ਕੋਮਲ ਧੈਵਤ ਅਤੇ ਸ਼ਡਜ ਅਤੇ ਇੱਕ ਤੀਵਰਾ ਮੱਧਮ ਦੇ ਨਾਲ ਸਾਰੇ ਸੱਤ ਨੋਟ ਲੈਂਦੀ ਹੈ। ਇਸ ਰਾਗ ਦੀ ਵਾਦੀ ਪੰਚਮ ਹੈ ਅਤੇ ਸਮਾਵਦੀ ਰਿਸ਼ਭ ਹੈ। ਰਾਗ ਪੂਰਵੀ ਦੀ ਬਣਤਰ ਰਾਗ ਪੂਰੀਆ ਧਨਸ਼੍ਰੀ ਦੇ ਬਹੁਤ ਨੇੜੇ ਹੈ ਇਸਲਈ ਦੋ ਸ਼ੁੱਧ ਮੱਧਮ ਵਿਚਕਾਰ ਫਰਕ ਕਰਨ ਲਈ ਅਕਸਰ ਰਾਗ ਪੂਰਵੀ ਵਿੱਚ ਵਰਤਿਆ ਜਾਂਦਾ ਹੈ ਰਾਗ ਪੂਰੀਆ ਧਨਸ਼੍ਰੀ ਵਿੱਚ ਵਰਤੇ ਗਏ ਤੀਵਰਾ ਮਾਧਿਆਮ ਦੇ ਉਲਟ।

ਗਯਾਨ ਸਮੇ ਜਾਂ ਇਸ ਰਾਗ ਨੂੰ ਗਾਉਣ ਦਾ ਸਮਾਂ ਸ਼ਾਮ ਵੇਲੇ ਹੁੰਦਾ ਹੈ। ਰਾਗ ਪੁਰੀਆ ਧਨਸ਼੍ਰੀ ਨੂੰ ਦੁਪਹਿਰ ਤੋਂ ਸ਼ਾਮ ਤੱਕ ਤਬਦੀਲੀ ਦੇ ਸਮੇਂ ਗਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਸਨੂੰ ਸੰਧੀਪ੍ਰਕਾਸ਼ ਰਾਗ ਵਜੋਂ ਜਾਣਿਆ ਜਾਂਦਾ ਹੈ। ਇਸ ਰਾਗ ਦਾ ਪਕੜ ਜਾਂ ਭਟਕੰਡੇ ਪ੍ਰਣਾਲੀ ਦੇ ਅਧੀਨ ਇਸ ਰਾਗ ਦਾ ਕੈਚ ਵਾਕੰਸ਼ ਹੈ-N r G, M r GP, M d P, MGM r G d MG r S। ਇਸ ਰਾਗ ਦੇ ਉਤਰਰੰਗ ਹਿੱਸੇ ਦੀ ਵਿਆਖਿਆ ਕਰਦੇ ਸਮੇਂ ਤਾਰਾ ਸਪਤਕ (ਉੱਚ ਅਸ਼ਟਕ) ਵਿੱਚ ਜਾਣ ਲਈ Md N d S+ ਦੀ ਵਰਤੋਂ ਕੀਤੀ ਜਾਂਦੀ ਹੈ। ਤਾਰਾ ਸਪਤਕ ਰੇ ਤੋਂ ਮੱਧ ਸਪਤਕ ਨੀ ਤੱਕ ਤਬਦੀਲੀ ਆਮ ਤੌਰ 'ਤੇ ਮੇਂਧ ਦੀ ਵਰਤੋਂ ਦੁਆਰਾ ਹੁੰਦੀ ਹੈ।

ਹਵਾਲੇ

ਸੋਧੋ