ਬਿਭਾਸ
(ਰਾਗ ਬਿਭਾਸ(ਵਿਭਾਸ) ਤੋਂ ਮੋੜਿਆ ਗਿਆ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਬਿਭਾਸ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ,ਮਿਠ੍ਹਾ ਤੇ ਮਨ ਨੂੰ ਅਨੰਦ ਤੇ ਸਕੂਨ ਦੇਣ ਵਾਲਾ ਰਾਗ ਹੈ।
ਰਾਗ ਬਿਭਾਸ ਦੀ ਵਿਸਤਾਰ 'ਚ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
" ਵਿਭਾਸ ਕੋਮਲ ਰਿਖਬਰੂ ਧੈਵਤਹਿ, ਸੁਰ ਮਨਿ ਬਿਨਾ ਉਦਾਸ।
ਵਾਦੀ ਧ ਸੰਵਾਦੀ ਰੇ, ਔਡਵ ਰਾਗ ਵਿਭਾਸ ।।"
---ਚੰਦ੍ਰਿਕਾਸਾਰ (ਇਕ ਪੁਰਾਣਾ ਸੰਗੀਤ ਗ੍ਰੰਥ)
ਥਾਟ | ਭੈਰਵ |
---|---|
ਸੁਰ | ਮਧ੍ਯਮ(ਮ) ਤੇ ਨਿਸ਼ਾਦ(ਨੀ)ਵਰਜਿਤ
ਰਿਸ਼ਭ(ਰੇ) ਤੇ ਧੈਵਤ(ਧ) ਕੋਮਲ ਤੇ ਬਾਕੀ ਅਰੇ ਸੁਰ ਸ਼ੁੱਧ |
ਜਾਤੀ | ਔਡਵ-ਔਡਵ |
ਅਰੋਹ | ਸ ਰੇ ਗ ਪ ਧ ਸੰ |
ਅਵਰੋਹ | ਸੰ ਧ ਪ, ਗ ਪ ਧ ਪ, ਗ ਰੇ ਸ |
ਪਕੜ | ਧ ਧ ਪ, ਗ ਪ ਗ ਰੇ ਸ |
ਠੇਹਿਰਾਵ ਦੇ ਸੁਰ | ਪ ਧ ਤੇ ਸ |
ਸਮਾਂ | ਤੜਕਸਾਰ |
ਮਿਲਦਾ ਜੁਲਦਾ ਰਾਗ | ਦੇਸ਼ਕਾਰ(ਇਸ ਵਿਚ ਰੇ ਅਤੇ ਧ ਧ ਸ਼ੁੱਧ ਲਗਦੇ ਹਨ |
ਵਾਦੀ-ਸੰਵਾਦੀ | ਧੈਵਤ(ਧ)-(ਸ਼ਡਜ) ਸ |
ਵਿਸਤਾਰ 'ਚ ਜਾਣਕਾਰੀ
ਸੋਧੋ- ਰਾਗ ਬਿਭਾਸ ਨੂੰ ਰਾਗ ਵਿਭਾਸ ਵੀ ਕਿਹਾ ਜਾਂਦਾ ਹੈ
- ਇਹ ਰਾਗ ਭੈਰਵ ਥਾਟ ਵਾਲਾ ਇਕ ਪੰਜਕੋਣੀ ਰਾਗ ਹੈ ਮਤਲਬ ਇਸ ਵਿਚ ਪੰਜ ਸੁਰ ਲਗਦੇ ਹਨ
- ਇਸ ਦੀ ਜਾਤੀ ਔਡਵ-ਔਡਵ ਹੁੰਦੀ ਹੈ।
- ਇਸ ਰਾਗ ਦਾ ਗਾਉਣ-ਵਜਾਉਣ ਦਾ ਸਮਾਂ ਤੜਕਸਾਰ ਹੈ
- ਇਹ ਰਾਗ ਦੇਸ਼ਕਾਰ ਰਾਗ ਨਾਲ ਬਹੁਤ ਮਿਲਦਾ ਜੁਲਦਾ ਹੈ।ਜੇਕਰ ਦੇਸ਼ਕਾਰ ਰਾਗ 'ਚ ਕੋਮਲ ਰੇ ਅਤੇ ਕੋਮਲ ਧੈਵਤ ਲਗਾ ਕੇ ਗਾਇਆ-ਵਜਾਇਆ ਜਾਵੇ ਤਾਂ ਇਹ ਰਾਗ ਬਿਭਾਸ ਬਣ ਜਾਂਦਾ ਹੈ
- ਰਾਗਾ ਬਿਭਾਸ ਦਾ ਮੂਲ ਰੂਪ ਕੋਮਲ ਰੇ ਅਤੇ ਕੋਮਲ ਧੈਵਤ ਲੱਗਣ ਨਾਲ ਸਪਸ਼ਟ ਹੁੰਦਾ ਹੈ
- ਰਾਗ ਬਿਭਾਸ ਦਾ ਸ਼ੁੱਧ ਰੂਪ ਬਰਕਰਾਰ ਰਖਣ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਇਸ ਰਾਗ 'ਚ ਕੀਤਾ ਗਿਆ ਆਲਾਪ ਯਾਂ ਤਾਣ ਦੀ ਸਮਾਪਤੀ ਪੰਚਮ(ਪ) ਸੁਰ ਤੇ ਨਹੀਂ ਹੋਣੀ ਚਾਹੀਦੀ।
- ਕੋਮਲ ਰੇ ਅਤੇ ਕੋਮਲ ਧ ਲੱਗਣ ਨਾਲ ਰਾਗ ਬਿਭਾਸ ਦ੍ਵਾਰਾ ਸਿਰਜਿਆ ਗਿਆ ਵਾਤਾਵਰਨ ਬਹੁਤ ਹੀ ਗੰਭੀਰ ਹੁੰਦਾ ਹੈ।
- ਰਾਗ ਬਿਭਾਸ ਰਾਗ ਦੇਸ਼ਕਾਰ ਨਾਲ ਬਹੁਤ ਮਿਲਦਾ ਜੁਲਦਾ ਹੈ ਜੇਕਰ ਕੋਮਲ ਰੇ ਅਤੇ ਕੋਮਲ ਧ ਦੀ ਥਾਂ ਤੇ ਸ਼ੁੱਧ ਰੇ ਤੇ ਸ਼ੁੱਧ ਧ ਸੁਰ ਲਗਾ ਦਿੱਤੇ ਜਾਣ ਤਾਂ ਇਹ ਰਾਗ ਦੇਸ਼ਕਾਰ ਬਣ ਜਾਂਦਾ ਹੈ।
- ਬਿਭਾਸ ਉਤਰਾਂਗ ਪ੍ਰਧਾਨ ਰਾਗ ਹੈ।
- ਇਸ ਦਾ ਵਿਸਤਾਰ ਜ਼ਿਆਦਾਤਰ ਮੰਦਰ ਤੇ ਮੱਧ ਸਪ੍ਤਕ 'ਚ ਹੁੰਦਾ ਹੈ।
- ਭੈਰਵ ਦੀ ਤੁਲਣਾ 'ਚ ਬਿਭਾਸ ਵਿਚ ਰੇ ਅਤੇ ਧ ਸੁਰਾਂ ਨੂ ਘੱਟ ਆਂਦੋਲਿਤ ਕੀਤਾ ਜਾਂਦਾ ਹੈ।
- ਮ ਅਤੇ ਨੀ ਸੁਰ ਵਰਜਿਤ ਹੋਣ ਕਰਕੇ ਇਸ ਰਾਗ ਵਿਚ ਗ ਅਤੇ ਪ ਸੁਰਾਂ ਦੀ ਸੰਗਤੀ ਵਾਰ-ਵਾਰ ਸੁਣਨ ਨੂੰ ਮਿਲਦੀ ਹੈ।
- ਧੈਵਤ ਦੇ ਨਾਲ ਨਾਲ ਪੰਚਮ ਸੁਰ ਵੀ ਇਸ ਰਾਗ ਵਿਚ ਬਹੁਤ ਖੁਲ ਕੇ ਨਿਖਰਦਾ ਹੈ।
ਸਰੂਪ
ਸੋਧੋ- ਸ ਪ,ਧ ਪ,ਗ ਪ, ਗ ਰੇ ਸ, ਸ ਰੇ ਗ ਪ ,ਪ ਧ -- ਧ ਪ
- ਧ ਪ ਗ ਪ ,ਧ ਪ ਗ ਰੇ ਸ,ਗ ਪ ਧ ਧ ਪ ,ਗ ਪ ਧ ਸੰ
- -- ਧ -- ਪ -- ,ਧ ਪ ਗ ਪ, ਗ ਰੇ ਸ -- --,ਗ ਪ ਧ ਸੰ
- ਰੇੰ ਸੰ -- -- --,ਗੰ ਰੇੰ ਸੰ --,ਧ ਸੰ ਧ ਪ ਗ ਪ ,-- -- --
- ਗ ਪ ਧ ਧ ਪ ,ਗ ਪ ਗ ਰੇ ਸ -- -- -- ਗ ਰੇ ਸ -- --
ਮਹੱਤਵਪੂਰਨ ਰਿਕਾਰਡਿੰਗ
ਸੋਧੋਰਾਗ ਭਿਬਾਸ ਨੂੰ ਇੱਕ ਵਾਰ ਸੰਗੀਤ ਵਰਸ਼ਾ ਨਾਮਕ ਸੰਗੀਤ ਸਭਾ, ਜਿਹੜੀ 7 ਜੂਨ, 2015 ਨੂੰ ਸਵਰ ਸੰਗਮ ਦੁਆਰਾ ਆਯੋਜਿਤ ਕੀਤੀ ਗਈ ਸੀ, ਵਿੱਚ ਗਾਇਆ ਗਿਆ ਸੀ, ਇਹ ਰਾਗ ਬਹੁਤ ਸਾਰੇ ਮਾਨਯੋਗ ਉਸਤਾਦਾਂ ਦੁਆਰਾ ਗਾਇਆ ਗਿਆ ਹੈ,ਜਿੰਵੇਂ ਪੰ. ਜਤਿੰਦਰ ਅਭਿਸ਼ੇਕੀ, ਪੰ.ਮੱਲਿਕਾਰਜੁਨ ਮਨਸੂਰ ਅਤੇ ਵਿਧੂਸ਼ੀ ਕਿਸ਼ੋਰੀ ਅਮੋਨਕਰ।