ਬਿਲਾਸਖਾਨੀ ਤੋੜੀ

(ਰਾਗ ਬਿਲਾਸਖਾਨੀ ਤੋੜੀ ਤੋਂ ਮੋੜਿਆ ਗਿਆ)

" ਰੇ ਗ ਧ ਨੀ ਕੋਮਲ ਲੀਏ,ਧ ਗ ਸੰਵਾਦ ਬਖਾਨ।

ਸ਼ਾਡਵ-ਸਮਪੂਰਣ ਜਾਤਿ ਹੈ,ਦ੍ਵਿਤ੍ਯੇ ਪ੍ਰਹਿਰ ਦਿਨ ਮਾਨ।।"

ਰਾਗ ਚੰਦ੍ਰਿਕਾਸਾਰ (ਇੱਕ ਪੁਰਾਤਨ ਸੰਗੀਤ ਗ੍ਰੰਥ)

ਬਿਲਾਸਖਾਨੀ  ਤੋੜੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ।

ਰਾਗ ਬਿਲਾਸਖਾਨੀ ਤੋੜੀ ਦੀ ਮੁਢਲੀ ਜਾਣਕਾਰੀ :-

ਥਾਟ ਭੈਰਵੀ
ਸੁਰ ਰੇ ਗ ਧ ਨੀ ਸੁਰ ਕੋਮਲ ਲਗਦੇ ਹਨ

ਅਰੋਹ 'ਚ ਮਧ੍ਯਮ(ਮ) ਵਰਜਿਤ ਅਤੇ ਨਿਸ਼ਾਦ(ਨੀ) ਦਾ ਥੋੜਾ ਘੱਟ ਪ੍ਰਯੋਗ ਹੁੰਦਾ ਹੈ

ਅਵਰੋਹ 'ਚ ਸਾਰੇ ਸੁਰ ਲਗਦੇ ਹਨ।

ਜਾਤੀ ਸ਼ਾਡਵ-ਸਮਪੂਰਣ(ਵਕ੍ਰ)*
ਵਾਦੀ ਧ (ਧੈਵਤ)
ਸੰਵਾਦੀ ਗ (ਗੰਧਾਰ)
ਆਰੋਹ ਸ,ਨੀ(ਮੰਦਰ)ਸ ਰੇ , ਪ -- ਨੀ ਸੰ
ਅਵਰੋਹ ਰੇੰ ਨੀ -- ਪ, ਨੀ -- ਰੇ ਰੇ
ਪਕੜ -- ਮ ਰੇ ਰੇ ਸ,ਰੇ ਨੀਰੇ
ਠਹਿਰਾਵ ਦੇ ਸੁਰ ਸ; ; ਪ; ;--; ਪ; ; ਸ
ਸਮਾਂ ਦਿਨ ਦਾ ਦੂਜਾ ਪਹਿਰ
ਮਿਲੇ ਜੁਲਦੇ ਰਾਗ ਭੈਰਵੀ,ਭੂਪਾਲੀ ਤੋੜੀ,ਕੋਮਲ ਰਿਸ਼ਭ ਆਸਾਵਰੀ

* ਇਸ ਰਾਗ ਦੀ ਜਾਤੀ ਨੂੰ ਲਈ ਕੇ ਕਈ ਮਤਭੇਦ ਹਨ।ਇਸ ਦਾ ਮੁਖ ਕਾਰਣ ਇਸ ਦੇ ਚਲਣ ਵਕ੍ਰ ਰੂਪ 'ਚ ਹੋਣਾ ਹੈ।ਆਰੋਹ ਵਿਚ ਮਧ੍ਯਮ ਦਾ ਇਸਤੇਮਾਲ ਅਵਰੋਹ ਵਰਗਾ ਹੈ ਤੇ ਨਿਸ਼ਾਦ ਦਾ ਇਸਤੇਮਾਲ ਬਹੁਤ ਘੱਟ ਤੇ ਵਕ੍ਰ ਰੂਪ 'ਚ ਹੁੰਦਾ ਹੈ,ਇਸ ਲਈ ਕੁੱਝ ਸੰਗੀਤਕਾਰ ਇਸ ਦੀ ਜਾਤੀ ਔਡਵ,ਕੁੱਝ ਸ਼ਾਡਵ ਤੇ ਕੁੱਝ ਸਮਪੂਰਣ ਮੰਨ ਕੇ ਚਲਦੇ ਹਨ।

ਰਾਗ ਬਿਲਾਸਖਾਨੀ ਤੋੜੀ ਦੇ ਬਾਰੇ ਖਾਸ ਜਾਣਕਾਰੀ :-

  • ਰਾਗ ਬਿਲਾਸਖਾਨੀ ਤੋੜੀ ਦੇ ਨਾਂ ਤੋ ਸਪਸ਼ਟ ਹੈ ਕਿ ਇਹ ਰਾਗ ਤੋੜੀ ਦੀ ਇਕ ਕਿਸਮ ਹੈ।
  • ਰਾਗ ਬਿਲਾਸਖਾਨੀ ਤੋੜੀ ਬਹੁਤ ਹੀ ਪੁਰਾਣਾ ਰਾਗ ਹੈ।
  • ਇਹ ਰਾਗ ਆਸਾਵਰੀ ਤੇ ਤੋੜੀ ਰਾਗਾਂ ਦਾ ਮਿਸ਼ਰਣ ਹੈ।
  • ਇਸ ਰਾਗ ਦਾ ਸੰਬੰਧ ਕੋਮਲ ਰਿਸ਼ਭ ਆਸਾਵਰੀ ਨਾਲ ਹੈ।
  • ਇਸ ਰਾਗ ਦਾ ਥਾਟ ਭੈਰਵੀ ਹੈ ਨਾ ਕਿ ਤੋੜੀ।
  • ਇਸ ਰਾਗ ਦਾ ਸੁਭਾ ਸ਼ਾਂਤ ਅਤੇ ਗੰਭੀਰ ਹੈ।
  • ਇਸ ਰਾਗ 'ਚ ਮੀੰਡ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਤੋੜੀ ਰਾਗ ਦੀ ਇਕ ਖਾਸ ਵਿਸ਼ੇਸ਼ਤਾ ਹੁੰਦੀ ਹੈ।
  • ਇਸ ਰਾਗ 'ਚ ਮ ਅਤੇ ਰੇ ਨੀ ਦੀ ਸੰਗਤੀ ਵਾਰ ਵਾਰ ਸੁਣਨ ਨੂੰ ਮਿਲਦੀ ਹੈ।
  • ਇਸ ਰਾਗ 'ਚ ਵਿਲੰਬਿਤ ਖਿਆਲ ਤੇ ਆਲਾਪ ਜ਼ਿਆਦਾ ਮਧੁਰ ਲਗਦੇ ਹਨ।
  • ਇਸ ਦਾ ਗੰਧਾਰ ਬਹੁਤ ਹਿ ਕੋਮਲ ਹੈ ਅਤੇ "ਰੇ ਰੇ ਰੇ ਸ" ਸੁਰ ਸੰਗਤ ਵਾਰ ਵਾਰ ਲੱਗਣ ਨਾਲ ਗੰਧਾਰ ਹੋਰ ਵੀ ਕੋਮਲ ਹੋ ਜਾਂਦਾ ਹੈ।
  • ਇਹ ਰਾਗ ਮੀੰਡ ਪ੍ਰਧਾਨ ਰਾਗ ਹੈ।
  • ਇਸ ਰਾਗ ਨੂੰ ਮੰਦਰ,ਮੱਧ ਅਤੇ ਤਾਰ, ਤਿੰਨਾਂ ਸਪਤਕਾਂ 'ਚ ਗਾਇਆ ਜਾਂਦਾ ਹੈ।
  • ਇਸ ਰਾਗ ਦੇ ਸੁਰ ਹੈਗੇ ਤਾਂ ਭੈਰਵੀ ਵਰਗੇ ਪਰ ਇਸ ਦਾ ਚਲਣ ਤੋੜੀ ਵਰਗਾ ਹੋਣ ਕਰਕੇ ਇਸ ਨੂੰ ਰਾਗ ਬਿਲਾਸਖਾਨੀ ਤੋੜੀ ਕਿਹਾ ਜਾਂਦਾ ਹੈ ਨਾ ਕਿ ਰਾਗ ਬਿਲਾਸਖਾਨੀ ਭੈਰਵੀ।
  • ਪੰਡਿਤ ਭਾਤਖੰਡੇ ਜੀ ਨੇ ਆਪਣੀ ਕਿਤਾਬ "ਮੱਲਿਕਾ' ਵਿਚ ਇਸ ਰਾਗ 'ਚ ਇਕ ਬੰਦਿਸ਼ " ਜਬਤੇ ਮਨ ਮੋਹਨ" ਲਿਖੀ ਹੈ।
  • ਇਹ ਰਾਗ ਸੁਣਨ 'ਚ ਬਹੁਤ ਮਧੁਰ ਹੈ ਪਰ ਗਾਉਣ 'ਚ ਬਹੁਤ ਹੀ ਔਖਾ ਹੈ।

ਇਤਿਹਾਸ

ਸੋਧੋ

ਇਸ ਰਾਗ ਦੇ ਇਤਿਹਾਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਰਾਗ ਦੀ ਰਚਨਾ ਮੀਆਂ ਤਾਨਸੇਨ ਦੇ ਪੁੱਤਰ ਬਿਲਾਸ ਖਾਨ ਨੇ ਕੀਤੀ ਸੀ। ਮੀਆਂ ਤਾਨਸੇਨ ਦੀ ਮੌਤ ਹੋ ਜਾਣ ਤੇ ਉਸਦਾ ਪੁੱਤਰ ਬਿਲਾਸ ਖਾਨ ਬਹੁਤ ਜਿਆਦਾ ਉਦਾਸ ਤੇ ਗਮਗੀਨ ਹੋ ਗਿਆ ਤੇ ਉਸਨੇ ਕਈ ਸਾਰੇ ਸੁਰ ਮਿਲਾ ਕੇ ਗਾਣਾ ਸ਼ੁਰੂ ਕਰ ਦਿੱਤਾ ਜਿਸ ਦਾ ਅਸਰ ਇਹ ਹੋਇਆ ਕਿ ਤਾਨਸੇਨ ਦੇ ਮੁਰਦਾ ਸ਼ਰੀਰ 'ਚ ਜਾਣ ਆ ਗਈ ਤੇ ਉਸ ਮੁਰਦਾ ਸ਼ਰੀਰ ਨੇ ਹਥ ਹਿਲਾ ਕੇ ਇਸ ਨਵੇਂ ਰਾਗ ਦੀ ਮਨਜੂਰੀ ਦਿੱਤੀ। ਓਸ ਸਮੇਂ ਤੋਂ ਇਸ ਰਾਗ ਪ੍ਰਚਾਰ ਵਿਚ ਆ ਗਿਆ। ਤੇ ਬਿਲਾਸ ਖਾਨ ਦੇ ਨਾਂ ਤੇ ਇਸ ਰਾਗ ਦਾ ਨਾਂ ਬਿਲਾਸਖਾਨੀ ਪੈ ਗਿਆ। ਇਸ ਰਾਗ ਦੇ ਸੁਰ ਬੇਸ਼ਕ ਭੈਰਵੀ ਵਰਗੇ ਹਨ ਪਰ ਇਸ ਦਾ ਚਲਣ ਤੋੜੀ ਵਰਗਾ ਹੋਣ ਕਰਕੇ ਇਸ ਨੂੰ ਰਾਗ ਬਿਲਾਸਖਾਨੀ ਤੋੜੀ ਕਿਹਾ ਜਾਂਦਾ ਹੈ।

ਆਲਾਪ

ਸੋਧੋ

ਸ, ਰੇ ਨੀ(ਮੰਦਰ) ਸ ਰੇ, ਰੇ ਨੀ(ਮੰਦਰ) ਸ -- -- -- ਸ, ਰੇ ਨੀ(ਮੰਦਰ) -- ਸ ਰੇ -- ਸ ਰੇ-- ਸ ਰੇ --ਸ ਰੇ -- ਸ ਰੇ ਰੇ ਸ, ਰੇ ਨੀ(ਮੰਦਰ) ਸ ਰੇ ਰੇ ਸ, ਰੇ ਰੇ ਸ,ਨੀ(ਮੰਦਰ) ਸ,ਰੇ ਨੀ(ਮੰਦਰ) (ਮੰਦਰ) -- ਰੇ ਸ,ਰੇ ਗ ਰੇ ਸ ਰੇ ਗ -- ਰੇ ਨੀ(ਮੰਦਰ) ਧ(ਮੰਦਰ) ਸ

ਮਹੱਤਵਪੂਰਨ ਰਿਕਾਰਡਿੰਗ

ਸੋਧੋ