ਰਾਗ ਪੰਜਾਬੀ ਭਾਸ਼ਾ ਦਾ ਇੱਕ ਚੌ-ਮਾਸਿਕ ਸਾਹਿਤਕ ਰਸਾਲਾ ਹੈ ਜਿਸ ਵਿੱਚ ਪਂਜਾਬੀ ਕਵਿਤਾ, ਕਹਾਣੀ, ਵਾਰਤਕ, ਆਲੋਚਨਾ, ਰੰਗ-ਮੰਚ, ਸਿਨੇਮਾ, ਅਨੁਵਾਦ ਅਤੇ ਸੰਗੀਤ ਤੇ ਚਿੱਤਰਕਲਾ ਨਾਲ ਸੰਬੰਧਿਤ ਰਚਨਾਵਾਂ ਨੂੰ ਛਾਪਿਆ ਜਾਂਦਾ ਹੈ। ਨਿਊਯਾਰਕ (ਅਮਰੀਕਾ) ਰਹਿੰਦੇ ਇੰਦਰਜੀਤ ਪੁਰੇਵਾਲ ਇਸ ਰਸਾਲੇ ਦੇ ਮੁੱਖ ਸੰਪਾਦਕ ਹਨ ਅਤੇ ਪੰਜਾਬੀ ਕਹਾਣੀਕਾਰ ਜਸਵੀਰ ਰਾਣਾ ਇਸਦੇ ਆਨਰੇਰੀ ਸੰਪਾਦਕ ਹਨ। ਧਰਵਿੰਦਰ ਸਿੰਘ ਔਲਖ ਇਸ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਹਨ। ਰਾਗ ਦਾ ਪਹਿਲਾ ਅੰਕ ਜਨਵਰੀ 2017 ਵਿਚ ਰਲੀਜ਼ ਕੀਤਾ ਗਿਆ ਸੀ।[1] ਜਨਵਰੀ 2023 ਤੱਕ ਇਸਦੇ 13 ਅੰਕ ਛਪ ਚੁੱਕੇ ਹਨ।

ਰਾਗ
ਰਾਗ ਮੈਗਜ਼ੀਨ
ਜਨਵਰੀ-ਅਪ੍ਰੈਲ 2023 ਦੇ ਅੰਕ ਦਾ ਟਾਈਟਲ
ਮੁੱਖ ਸੰਪਾਦਕਇੰਦਰਜੀਤ ਪੁਰੇਵਾਲ
ਸੰਪਾਦਕਜਸਵੀਰ ਰਾਣਾ
ਪ੍ਰਬੰਧਕੀ ਸੰਪਾਦਕਧਰਵਿੰਦਰ ਸਿੰਘ ਔਲਖ
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕ2017
ਦੇਸ਼ਭਾਰਤ
ਭਾਸ਼ਾਪੰਜਾਬੀ

ਰਾਗ ਕਾਫ਼ਲਾ

ਸੋਧੋ

ਰਾਗ ਰਸਾਲੇ ਦੀ ਸਮੁੱਚੀ ਟੀਮ ਅਤੇ ਸ਼ਾਮਲ ਲੇਖਕਾਂ ਦੇ ਸਮੂਹ ਨੂੰ ਰਾਗ ਕਾਫ਼ਲਾ ਦਾ ਨਾਮ ਦਿੱਤਾ ਗਿਆ ਹੈ ਜੋ ਰਾਗ ਰਸਾਲੇ ਦੇ ਪ੍ਰਸੰਗ ਵਿਚ ਸਾਹਿਤਕ ਸਮਾਗ਼ਮ ਕਰਵਾਉਂਦੇ ਹਨ। ਇਸੇ ਲੜੀ ਵਿੱਚ ਮਿਤੀ 20 ਜਨਵਰੀ 2023 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ 'ਰਾਗ ਕਾਫ਼ਲਾ' ਵੱਲੋਂ ਪੰਜਾਬੀ ਵਾਰਤਕਕਾਰ ਹਰਪਾਲ ਪੰਨੂ ਨੂੰ 'ਰਾਗ ਵਾਰਤਕ ਪੁਰਸਕਾਰ' ਅਤੇ ਪੰਜਾਬੀ ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਨੂੰ 'ਰਾਗ ਕਥਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ

ਸੋਧੋ
  1. http://punjabpost.in/welcome/85130