ਰਾਜਕੁਮਾਰ ਹਿਰਾਨੀ
ਰਾਜਕੁਮਾਰ ਹਿਰਾਨੀ (ਜਨਮ 20 ਨਵੰਬਰ 1962) ਹਿੰਦੀ ਫ਼ਿਲਮਾਂ ਦਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ। ਇਸਨੇ ਮੁੰਨਾ ਭਾਈ ਐਮਬੀਬੀਐੱਸ, ਲਗੇ ਰਹੋ ਮੁੰਨਾ ਭਾਈ, 3 ਈਡੀਅਟਸ ਅਤੇ ਪੀਕੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਦੁਆਰਾ ਨਿਰਦੇਸ਼ਤ ਸਾਰੀਆਂ ਹੀ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਬਹੁਤ ਕਾਮਯਾਬ ਹੋਈਆਂ।
ਰਾਜਕੁਮਾਰ ਹਿਰਾਨੀ | |
---|---|
ਜਨਮ | ਨਾਗਪੁਰ, ਮਹਾਰਾਸ਼ਟਰ, ਭਾਰਤ | 20 ਨਵੰਬਰ 1962
ਹੋਰ ਨਾਮ | ਰਾਜੂ ਹਿਰਾਨੀ |
ਪੇਸ਼ਾ | ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਫ਼ਿਲਮ ਸੰਪਾਦਕ |
ਸਰਗਰਮੀ ਦੇ ਸਾਲ | 1993–ਵਰਤਮਾਨ |
ਜੀਵਨ ਸਾਥੀ | ਮਨਜੀਤ ਹਿਰਾਨੀ |
ਬੱਚੇ | ਵੀਰ ਹਿਰਾਨੀ |
ਮੁੱਢਲਾ ਜੀਵਨ
ਸੋਧੋਇਸਦਾ ਜਨਮ 20 ਨਵੰਬਰ 1962 ਨੂੰ ਨਾਗਪੁਰ ਵਿੱਚ ਇੱਕ ਸਿੰਧੀ ਪਰਿਵਾਰ ਵਿੱਚ ਹੋਇਆ। ਇਸਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਮਹਿਰਾਬਪੁਰ, ਸਿੰਧ (ਹੁਣ ਪਾਕਿਸਤਾਨ) ਤੋਂ ਭਾਰਤ ਵਿੱਚ ਆਕੇ ਵਸਿਆ, ਉਸ ਵੇਲੇ ਇਸਦਾ ਪਿਤਾ ਸੁਰੇਸ਼ ਹਿਰਾਨੀ 14 ਸਾਲਾਂ ਦਾ ਸੀ। ਰਾਜਕੁਮਾਰ ਹਿਰਾਨੀ ਸੇਂਟ ਫਰਾਂਸਿਸ ਦੇ'ਸਾਲੇਸ ਹਾਈ ਸਕੂਲ, ਨਾਗਪੁਰ ਵਿੱਚ ਪੜ੍ਹਾਈ ਕੀਤੀ। ਇਸਨੇ ਕਮਰਸ ਵਿੱਚ ਬੀਏ ਕੀਤੀ। ਇਸਦੇ ਮਾਪੇ ਚਾਹੁੰਦੇ ਸਨ ਕਿ ਇਹ ਚਾਰਟਡ ਅਕਾਊਂਟੇਟ ਬਣੇ ਪਰ ਇਸਦੀ ਦਿਲਚਸਪੀ ਥੀਏਟਰ ਅਤੇ ਫ਼ਿਲਮਾਂ ਵਿੱਚ ਸੀ।[1]
ਫ਼ਿਲਮੋਗਰਾਫ਼ੀ
ਸੋਧੋYear | Film | Job(s) |
---|---|---|
1994 | 1942: ਅ ਲਵ ਸਟੋਰੀ | ਪਰੋਮੋਜ |
1998 | ਕਰੀਬ | ਪਰੋਮੋਜ |
2000 | ਮਿਸ਼ਨ ਕਸ਼ਮੀਰ | ਐਡੀਟਰ |
2001 | ਤੇਰੇ ਲਿਏ | ਐਡੀਟਰ |
2003 | ਮੁੰਨਾ ਭਾਈ ਐਮਬੀਬੀਐੱਸ | ਨਿਰਦੇਸ਼ਕ, ਐਡੀਟਰ, ਲੇਖਕ |
2006 | ਲਗੇ ਰਹੋ ਮੁੰਨਾ ਭਾਈ | ਨਿਰਦੇਸ਼ਕ, ਐਡੀਟਰ, ਲੇਖਕ |
2009 | 3 ਈਡੀਅਟਸ | ਨਿਰਦੇਸ਼ਕ, ਐਡੀਟਰ, ਲੇਖਕ |
2014 | ਪੀਕੇ | ਨਿਰਦੇਸ਼ਕ, ਐਡੀਟਰ, ਲੇਖਕ, ਨਿਰਮਾਤਾ |
2015 | ਵਜ਼ੀਰ | ਨਿਰਮਾਤਾ |
ਹਵਾਲੇ
ਸੋਧੋ- ↑ "Aiming to Please". Hindustan Times. Archived from the original on 15 ਜੁਲਾਈ 2011. Retrieved 22 December 2010.
{{cite web}}
: Unknown parameter|dead-url=
ignored (|url-status=
suggested) (help)