ਰਾਜਨੀਤਕ ਮਨੋਵਿਗਿਆਨ
ਰਾਜਨੀਤਕ ਮਨੋਵਿਗਿਆਨ ਮਨੋਵਿਗਿਆਨਕ ਨਜ਼ਰੀਏ ਤੋਂ ਰਾਜਨੀਤੀ, ਸਿਆਸਤਦਾਨ ਅਤੇ ਸਿਆਸੀ ਵਿਵਹਾਰ ਨੂੰ ਸਮਝਣ ਲਈ ਸਮਰਪਿਤ ਮਨੋਵਿਗਿਆਨ, ਰਾਜਨੀਤੀ ਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਇੰਟਰਫੇਸ ਤੇ ਵਿਚਰ ਰਿਹਾ ਅੰਤਰ-ਵਿਸ਼ਾਗਤ ਅਕਾਦਮਿਕ ਖੇਤਰ ਹੈ। ਰਾਜਨੀਤੀ ਅਤੇ ਮਨੋਵਿਗਿਆਨ ਦੇ ਰਿਸ਼ਤੇ ਨੂੰ ਦੋ-ਦਿਸ਼ਾਵੀ ਮੰਨਿਆ ਜਾਂਦਾ ਹੈ, ਮਨੋਵਿਗਿਆਨ ਦੀ ਵਰਤੋਂ ਰਾਜਨੀਤੀ ਨੂੰ ਸਮਝਣ ਲਈ ਇੱਕ ਸ਼ੀਸ਼ੇ ਦੇ ਤੌਰ ਤੇ ਅਤੇ ਰਾਜਨੀਤੀ ਦੀ ਵਰਤੋਂ ਮਨੋਵਿਗਿਆਨ ਨੂੰ ਸਮਝਣ ਲਈ ਇੱਕ ਸ਼ੀਸ਼ੇ ਦੇ ਤੌਰ ਤੇ ਕੀਤੀ ਜਾਂਦੀ ਹੈ। ਅੰਤਰ-ਵਿਸ਼ਾਗਤ ਅਕਾਦਮਿਕ ਖੇਤਰ ਵਜੋਂ ਰਾਜਨੀਤਕ ਮਨੋਵਿਗਿਆਨ, ਮਾਨਵ ਸ਼ਾਸਤਰ, ਸਮਾਜ ਵਿਗਿਆਨ, ਅੰਤਰਰਾਸ਼ਟਰੀ ਸੰਬੰਧ, ਅਰਥਸ਼ਾਸਤਰ, ਫ਼ਲਸਫ਼ੇ, ਮੀਡੀਆ, ਪੱਤਰਕਾਰੀ ਅਤੇ ਇਤਿਹਾਸ ਸਮੇਤ ਹੋਰ ਅਨੇਕ ਵਿਸ਼ਿਆਂ ਦੀ ਸਹਾਇਤਾ ਲੈਂਦਾ ਹੈ। ਰਾਜਨੀਤਕ ਮਨੋਵਿਗਿਆਨ ਦਾ ਮੁੱਖ ਕਾਰਜ - ਰਾਜਨੀਤਕ ਵਿਵਹਾਰ ਅਤੇ ਚੇਤਨਾ ਦੇ ਪੈਟਰਨ ਦਾ ਅਧਿਅਨ ਕਰਨਾ ਹੈ। ਰਾਜਨੀਤਕ ਮਨੋਵਿਗਿਆਨ ਦੇ ਅਧਿਅਨ ਦੀ ਵਸਤੂ, ਵਿਦੇਸ਼ ਨੀਤੀ (ਜੰਗ, ਆਤੰਕਵਾਦ, ਰਾਜਨੀਤਕ ਨਿਰਣੇ, ਜ਼ਾਤੀ ਸੰਘਰਸ਼, ਗੱਲਬਾਤ ਵਿੱਚ ਸ਼ਾਮਿਲ ਭਾਗੀਦਾਰਾਂ ਦੀ ਧਾਰਨਾ) ਅਤੇ ਘਰੇਲੂ ਨਿਤਿ (ਰਾਜਨੀਤਕ ਭਾਗੀਦਾਰੀ, ਘੱਟਗਿਣਤੀਆਂ ਦੇ ਖਿਲਾਫ ਭੇਦਭਾਵ, ਰਾਜਨੀਤਕ ਰੁਝਾਨਾਂ ਦੇ ਗਠਨ) ਵਰਗੇ ਮੁੱਦਿਆਂ ਸੰਬੰਧੀ ਵਿਅਕਤੀ ਦੇ ਰਾਜਨੀਤਕ ਵਿਵਹਾਰ ਦਾ ਮਨੋਵਿਗਿਆਨਕ ਹਿੱਸਾ ਹੈ। ਇਹ ਅਧਿਅਨ ਮਨੋਵਿਗਿਆਨਕ ਗਿਆਨ ਨੂੰ ਨੀਤੀ ਦੀ ਵਿਆਖਿਆ ਕਰਨ ਲਈ ਲਾਗੂ ਕਰਨਾ ਸੰਭਵ ਬਣਾਉਂਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |