ਰਾਜਲਕਸ਼ਮੀ ਪਾਰਥਸਾਰਥੀ

ਰਾਜਲਕਸ਼ਮੀ ਪਾਰਥਸਾਰਥੀ(ਜਨਮ 27 ਨਵੰਬਰ 1925), ਵਧੇਰੇ ਕਰਕੇ ਸ੍ਰੀਮਤੀ ਵਾਈ. ਜੀ. ਪੀ. ਵਜੋਂ ਪ੍ਰਸਿੱਧ ਹੈ, ਇੱਕ ਭਾਰਤੀ ਪੱਤਰਕਾਰ, ਸਿੱਖਿਆਰਥੀ ਅਤੇ ਸੋਸ਼ਲ ਵਰਕਰ ਹੈ। ਉਹ ਪੀ.ਐਸ.ਬੀ.ਬੀ. ਗਰੁੱਪ ਆਫ਼ ਇੰਸਟੀਚਿਊਸਨਸ ਦੀ  ਬਾਨੀ ਅਤੇ ਡੀਨ ਹੈ। 

ਰਾਜਲਕਸ਼ਮੀ ਪਾਰਥਸਾਰਥੀ
ਜਨਮ
(1925-11-27) 27 ਨਵੰਬਰ 1925 (ਉਮਰ 98)
ਪੇਸ਼ਾਸਿੱਖਿਆਰਥੀ
ਜੀਵਨ ਸਾਥੀਵਾਈ.ਜੀ.ਪਾਰਥਸਾਰਥੀ
ਬੱਚੇਵਾਈ.ਜੀ.ਮਹੇਂਦਰ
ਮਾਤਾ-ਪਿਤਾਪਾਰਥਸਾਰਥੀ, ਅਲਾਮੇਲੂ

ਮੁੱਢਲਾ ਜੀਵਨ ਸੋਧੋ

ਰਾਜਲਕਸ਼ਮੀ ਦਾ ਜਨਮ 8 ਨਵੰਬਰ 1925 ਨੂੰ ਮਦ੍ਰਾਸ ਵਿੱਚ ਇੱਕ ਅਮੀਰ ਅਤੇ ਪੜ੍ਹੇ ਅਇੰਗਰ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਹ ਆਰ. ਪਾਰਥਸਾਰਥੀ, ਇੱਕ ਬ੍ਰਮਹਾ ਸ਼ੈੱਲ ਲਿਮਿਟਿਡ ਦਾ ਇੱਕ ਮਜ਼ਦੂਰ, ਅਤੇ ਉਸਦੀ ਪਤਨੀ ਅਲਾਮੇਲੂ ਅੰਮਾ ਦੀ ਧੀ ਹੈ। ਉਸਦੇ ਪਿਤਾ, ਆਰ ਪਾਰਥਸਾਰਥੀ, ਇੱਕ ਭਾਰਤੀ ਆਜ਼ਾਦੀ ਕਾਰਕੁਨ, ਕਸਲ ਬਹਾਦਰ ਟੀ ਰੰਗਾਚਾਰੀ ਦੇ ਪੁੱਤਰ ਸਨ, ਅਤੇ ਉਸਦੀ ਮਾਤਾ, ਅਲਾਮੇਲੂ ਅੰਮਾ ਇੱਕ ਹੋਮਮੇਕਰ ਸੀ। ਉਸਦੇ ਭਰਾ ਕੇ ਬਾਲਾਜੀ ਇੱਕ ਪ੍ਰਸਿੱਧ ਅਦਾਕਾਰ ਸੀ ਅਤੇ ਤਾਮਿਲ ਫ਼ਿਲਮ ਉਦਯੋਗ ਵਿੱਚ ਡਾਇਰੈਕਟਰ ਸੀ। 

ਰਾਜਲਕਸ਼ਮੀ ਨੇ ਨਾਟਕ ਰਚਨਾਕਾਰ ਅਤੇ ਨਾਟਕਕਾਰ ਵਾਈ.ਜੀ.ਪਾਰਥਸਾਰਥੀ ਨਾਲ ਵਿਆਹ ਕਰਵਾਇਆ। ਇਸ ਜੋੜੇ ਦਾ ਪੁੱਤਰ ਵਾਈ.ਜੀ.ਮਹੇਂਦਰ ਤਮਿਲ ਫ਼ਿਲਮ ਅਤੇ ਸਟੇਜ ਐਕਟਰ ਹੈ। 

ਰਾਜਲਕਸ਼ਮੀ ਨੇ ਸੇਂਟ ਜੋਨਸ ਸਕੂਲ ਅਤੇ ਹੋਲੀ ਕਰਾਸ ਕਾਲਜ, ਮਦਰਾਸ ਤੋਂ ਪੜ੍ਹਾਈ ਕੀਤੀ ਅਤੇ 1947 ਵਿੱਚ ਮਦਰਾਸ ਯੂਨੀਵਰਸਿਟੀ ਤੋਂ ਪੱਤਰਕਾਰੀ 'ਚ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ, ਉਸ ਸਮੇਂ ਭਾਰਤ ਵਿੱਚ ਕੁਝ ਔਰਤਾਂ ਨੇ ਉੱਚ ਪੱਧਰੀ ਪੜ੍ਹਾਈ ਕੀਤੀ। ਉਹ ਆਪਣੀ ਕਲਾਸ ਦੀ ਇਕਲੌਤਾ ਔਰਤ ਸੀ ਅਤੇ ਗ੍ਰੈਜੂਏਟ ਹੋਣ ਵਾਲੀ ਉਸਦੇ ਪਰਿਵਾਰ ਵਿਚ ਪਹਿਲੀ ਔਰਤ ਸੀ। ਬਾਅਦ ਵਿੱਚ, ਉਸਨੇ ਆਪਣੀ ਐਮ ਐਡ ਪੂਰੀ ਕੀਤੀ ਅਤੇ ਮਦਰਾਸ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਉਸ ਦਾ ਵਿਆਹ ਨਾਟਕਕਾਰ ਵਾਈ.ਜੀ. ਪਾਰਥਾਸਰਥੀ ਨਾਲ ਹੋਇਆ ਸੀ, ਅਤੇ ਉਨ੍ਹਾਂ ਦੇ ਦੋ ਬੇਟੇ, ਵਾਈ ਜੀ. ਰਾਜਿੰਦਰ ਅਤੇ ਵਾਈ.ਜੀ. ਮਹਿੰਦਰਨ, ਇੱਕ ਤਾਮਿਲ ਫ਼ਿਲਲਮ ਅਤੇ ਸਟੇਜ ਅਦਾਕਾਰ ਸਨ। ਰਾਜਲਕਸ਼ਮੀ ਦੀ 6 ਅਗਸਤ 2019 ਨੂੰ 93 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਚੇਨਈ ਵਿੱਚ ਮੌਤ ਹੋ ਗਈ ਸੀ। ਉਸ ਦੀ ਜਗ੍ਹਾ ਸ੍ਰੀਮਤੀ ਸ਼ੀਲਾ ਰਾਜੇਂਦਰਨ ਨੇ ਲੈ ਲਈ ਸੀ।[1]

ਕੈਰੀਅਰ ਸੋਧੋ

ਆਪਣੇ ਗ੍ਰੈਜੂਏਸ਼ਨ ਦੇ ਪੂਰੇ ਹੋਣ 'ਤੇ, ਰਾਜਲਕਸ਼ਮੀ ਨੇ' ਦਿ ਹਿੰਦੂ ਅਤੇ ਤਾਮਿਲ-ਸਪਤਾਹਿਕ ਕੁਮੂਦਮ ਨਾਲ ਇੱਕ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਹਾਲਾਂਕਿ, ਉਹ ਵਿਆਹ ਤੋਂ ਬਾਅਦ ਆਪਣੀ ਨੌਕਰੀ ਛੱਡ ਦਿੱਤੀ ਅਤੇ 1958 ਵਿਚ ਸਕੂਲ ਪਦਮਾ ਸੇਸ਼ਾਦਰੀ ਬਾਲ ਭਵਨ ਸ਼ੁਰੂ ਕੀਤਾ।

ਪਦਮ ਸੇਸ਼ਾਦਰੀ ਬਾਲ ਭਵਨ ਸੋਧੋ

1958 ਵਿੱਚ, ਰਾਜਲਕਸ਼ਮੀ ਨੇ ਨੁੰਮਬੱਕਮਕ ਲੇਡੀਜ਼ ਰੀਕ੍ਰੀਏਸ਼ਨ ਕਲੱਬ ਦੇ ਮੈਂਬਰਾਂ ਦੇ ਨਾਲ ਮਿਲੇ ਕੇ 13 ਵਿਦਿਆਰਥੀਆਂ ਨਾਲ ਨੁੰਮਬੱਕਮ ਵਿਖੇ ਉਸ ਦੇ ਘਰ ਦੀ ਛੱਤ 'ਤੇ ਸ਼ੈੱਡ ਥੱਲੇ ਇੱਕ ਸਕੂਲ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਇੱਕ ਲਾਭਪਾਤਰੀ ਆਰ.ਐਮ. ਸ਼ੇਸ਼ਾਦਰੀ ਦੀ ਇੱਛਾ ਦੇ ਸਤਿਕਾਰ 'ਚ ਇਸ ਨੂੰ ਪਦਮ ਸੇਸ਼ਾਦਰੀ ਬਾਲਾ ਭਵਨ ਨਾਮ ਦਿੱਤਾ।[2] ਸਕੂਲ ਲਈ ਆਪਣੀ ਪਤਨੀ ਦੇ ਨਾਮ 'ਤੇ ਰੱਖੇ ਜਾਣ ਦੀ ਇੱਛਾ ਜ਼ਾਹਰ ਕੀਤੀ। ਅਗਲੇ ਸਾਲ, ਸਕੂਲ ਨੇ ਆਪਣੀ ਇਮਾਰਤ ਹਾਸਲ ਕੀਤੀ। 1971 ਵਿੱਚ, ਸਕੂਲ ਨੇ ਨੁੰਮਬੱਕਮ (ਜਿਸ ਨੂੰ ਮੁੱਖ ਸਕੂਲ ਵੀ ਕਿਹਾ ਜਾਂਦਾ ਹੈ) ਵਿੱਚ ਆਪਣੀ ਪਹਿਲੀ ਸ਼ਾਖਾ ਸਥਾਪਤ ਕੀਤੀ। ਉਸ ਸਮੇਂ ਤੋਂ, ਸਕੂਲ ਵਿੱਚ ਕਈ ਗੁਣਾ ਵਾਧਾ ਹੋਇਆ ਅਤੇ 2009 ਵਿੱਚ, 8,000 ਵਿਦਿਆਰਥੀਆਂ ਅਤੇ 500 ਸਟਾਫ ਮੈਂਬਰਾਂ ਵਾਲੀਆਂ ਪੰਜ ਸ਼ਾਖਾਵਾਂ ਸ਼ਾਮਲ ਹਨ। ਰਾਜਲਕਸ਼ਮੀ 1958 ਤੋਂ ਸ਼ੁਰੂ ਤੋਂ ਸਕੂਲ ਦੇ ਡੀਨ ਅਤੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਸਾਲ 2010 ਵਿੱਚ ਇਸ ਦੇ 10,000 ਤੋਂ ਵੱਧ ਵਿਦਿਆਰਥੀ ਹੋਣ ਦੀ ਖ਼ਬਰ ਮਿਲੀ ਸੀ।

ਡੀਨ ਅਤੇ ਪਦਮ ਸੇਸ਼ਾਦਰੀ ਬਾਲਾ ਭਵਨ ਦੇ ਨਿਰਦੇਸ਼ਕ ਹੋਣ ਦੇ ਨਾਤੇ, ਰਾਜਲਕਸ਼ਮੀ ਨੂੰ ਭਾਰਤ ਵਿਖੇ ਸਿੱਖਿਆ ਵਿੱਚ ਯੋਗਦਾਨ ਪਾਉਣ ਅਤੇ ਗੁਣਵੱਤਾ ਦੇ ਮਿਆਰ ਨਿਰਧਾਰਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹ ਸੀ.ਬੀ.ਐਸ.ਈ. ਸਿਸਟਮ ਵਿੱਚ ਪਾਏ ਯੋਗਦਾਨ ਲਈ ਵੀ ਪ੍ਰਸੰਸਾ ਪ੍ਰਾਪਤ ਹੈ।[3]

As Dean and Director of Padma Seshadri Bala Bhavan, Rajalakshmi is credited with having contributed to the education in India and setting quality standards.[2] She is also acclaimed for her contributions to the CBSE system.[2]

ਸਨਮਾਨ ਸੋਧੋ

26 ਜਨਵਰੀ 2010 ਵਿੱਚ, ਰਾਜਲਕਸ਼ਮੀ ਨੂੰ ਪਦਮ ਸ਼੍ਰੀ, ਭਾਰਤ ਦਾ ਚੌਥਾ ਸਭ ਤੋਂ ਵੱਡਾ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਸੀ।[4]

ਕੰਮ  ਸੋਧੋ

  • Mrs. Y. G. Parthasarathy (2004). Excellence beyond the classroom: a memoir of YGP.

ਹਵਾਲੇ ਸੋਧੋ

  1. "Educationist Mrs. YGP passes away". 6 August 2019 – via thehindu.com.
  2. 2.0 2.1 2.2 "PSBB schools' achievements lauded". The Hindu. 22 August 2008. Archived from the original on 25 ਫ਼ਰਵਰੀ 2008. Retrieved 7 ਮਾਰਚ 2021. {{cite news}}: Unknown parameter |dead-url= ignored (|url-status= suggested) (help)
  3. "Educationist, PSBB founder mrs. YGP dies". The New Indian Express. Archived from the original on 7 ਅਗਸਤ 2019. Retrieved 7 August 2019.
  4. "130 persons chosen for Padma awards 2010". The Hindu. 26 January 2010. Archived from the original on 30 ਜਨਵਰੀ 2010. Retrieved 30 ਜੂਨ 2018. {{cite news}}: Unknown parameter |dead-url= ignored (|url-status= suggested) (help)

ਸਰੋਤ ਸੋਧੋ

ਪੁਸਤਕ ਸੋਧੋ

  • Lakshmi Devnath (2005). Mrs. Y.G.P., a class apart.