ਰਾਜੀਆ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਧਨੌਲਾ ਬਲਾਕ ਦਾ ਇੱਕ ਪਿੰਡ ਹੈ ।ਇਹ ਪਿੰਡ ਪੰਧੇਰ, ਢੱਡਰੀਆਂ ਅਤੇ ਕੋਟਦੁੱਨਾ ਤੋਂ ਪੰਜ ਕਿੱਲੋ ਮੀਟਰ ਦੀ ਦੂਰੀ ਤੇ ਹੈ । ਇਹ ਪਿੰਡ, ਪਿੰਡ ਪੰਧੇਰ ਤੋਂ ਬੱਝਿਆ ਹੈ, ਰਾਜੀਆ ਅਤੇ ਪੰਧੇਰ ਦੋਵੇਂ ਭਾਈ ਹਨ, ਰਾਜੀਆ ਛੋਟਾ ਭਰਾ ਹੈ । ਇਸ ਪਿੰਡ ਨੂੰ ਕਣਕ ਦੀ ਪੈਦਾਵਾਰ ਵਿੱਚ ਕਾਫੀ ਸਰਵੋਤਮ ਮੰਨਿਆ ਗਿਆ ਹੈ । ਹਰੀ ਕ੍ਰਾਂਤੀ ਆਉਣ ਤੋਂ ਬਾਅਦ ਜਦੋਂ ਸੰਗਰੂਰ ਪੰਜਾਬ ਦਾ ਸਭ ਤੋਂ ਵੱਧ ਕਣਕ ਪੈਦਾ ਕਰਨ ਵਾਲਾ ਏਰੀਆ ਬਣ ਗਿਆ ਤਾਂ ਇਹ ਪਿੰਡ ਸਭ ਤੋਂ ਵੱਧ ਕਣਕ ਪੈਦਾਵਾਰ ਪਿੰਡਾਂ ਵਿੱਚੋਂ ਸੀ ਇਸ ਪਿੰਡਾਂ ਤੇ ਕਹਾਵਤ ਕਾਫੀ ਲੋਕ ਪ੍ਰਚੱਲਤ ਹੈ ਕਿ '' ਰਾਜੀਆ ਪੰਧੇਰ ਜਿੱਥੇ ਕਾਕੜਾ ਨਾਂ ਬੇਰ ਜਿੱਥੇ ਕਣਕਾਂ ਦੇ ਢੇਰ '' । ਇਸ ਪਿੰਡ ਦੀ ਖਾਸੀਅਤ ਇਹ ਹੈ, ਕਿ ਇਹ ਪਿੰਡ ਸੰਗਰੂਰ, ਮਾਨਸਾ ਅਤੇ ਬਰਨਾਲਾ ਦੀ ਦੀ ਹੱਦ ਭਾਵ ਬਾਰਡਰ ਤੇ ਪੈਂਦਾ ਹੈ । ਤਿੰਨੇ ਸ਼ਹਿਰ ਇਸ ਪਿੰਡ ਤੋਂ ਇੱਕੋ ਦੂਰੀ ਤੇ ਪੈਂਦੇ ਹਨ । ਸਾਲ 2007 ਤੱਕ ਬਰਨਾਲਾ ਜਿਲ੍ਹਾ ਬਣਨ ਤੋਂ ਪਹਿਲਾਂ ਇਹ ਸੰਗਰੂਰ ਵਿੱਚ ਪੈਂਦਾ ਸੀ। ਇਸ ਪਿੰਡ ਦੇ ਲੋਕ ਕਾਫੀ ਪੜੇ ਲਿਖੇ ਹਨ। ਪਿੰਡ ਦੇ ਮੌਜੂਦਾ ਸਰਪੰਚ ਜਿੰਦਰ ਸਿੰਘ ਚਹਿਲ ਹਨ । ਪਿੰਡ ਵਿੱਚ ਮੁਢਲੀਆਂ ਸਹੂਲਤਾਂ ਤੋਂ ਇਲਾਵਾ ਚਾਰ ਪਾਰਕ, ਇੱਕ ਸਟੇਡੀਅਮ ਆਦਿ ਵੀ ਹਨ। ਇਸ ਪਿੰਡ ਵਿੱਚ ਪੰਜ ਸੌ ਦੇ ਲਗਭਗ ਘਰ ਹਨ ਤੇ 2500 ਦੇ ਲਗਭਗ ਵੋਟ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਹੈ, ਲੋਕ ਕਾਫੀ ਮਿਲ ਜੁਲ ਕੇ ਰਹਿੰਦੇ ਹਨ । ਧਨੌਲਾ, ਭੀਖੀ ਅਤੇ ਲੌਂਗੋਵਾਲ ਇਸਦੇ ਨਾਲ ਲਗਦੇ ਛੋਟੇ ਸਹਿਰ ਹਨ। ਪਿੰਡ ਰਾਜੀਆ ਆਪਣੇ ਇਲਾਕੇ ਦੇ ਪਿੰਡਾਂ ਨਾਲ਼ੋਂ ਸਭ ਤੋਂ ਵੱਧ ਤੇਜੀ ਨਾਲ ਤਰੱਕੀ ਕਰ ਰਿਹਾ ਹੈ । ਇਸ ਪਿੰਡ ਦੇ ਜ਼ਿਆਦਾਤਰ ਨੌਜਵਾਨ ਸਰਕਾਰੀ ਨੌਕਰੀਆਂ ਤੇ ਹਨ। ਸੱਤਰ ਅੱਸੀ ਪਰਿਵਾਰ ਵਿਦੇਸ਼ ਵਿੱਚ ਵਸੇ ਹੋਏ ਹਨ। ਪਿੰਡ ਵਿੱਚ ਵਾਲੀਬਾਲ, ਫੁਟਬਾਲ ਅਤੇ ਕ੍ਰਿਕਟ ਦੀਆਂ ਖੇਡਾਂ ਕਾਫੀ ਉੱਚ ਪੱਧਰ ਤੇ ਹਨ । ਇਸ ਪਿੰਡ ਦੇ ਗਵਾਂਢੀ ਪਿੰਡ ਖੀਵਾ ਦਿਆਲੂ ਵਾਲਾ, ਜੱਸੜਵਾਲ, ਪੰਧੇਰ, ਕੋਟਦੁੱਨਾ ਅਤੇ ਸਮਾਂ(ਸੁੱਚਾ ਸੂਰਮਾ ਦਾ ਪਿੰਡ)ਵਰਗੇ ਪਿੰਡ ਨਾਲ ਲਗਦੇ ਹਨ।

ਰਾਜੀਆ
ਰਾਜੀਆ ਪੰਧੇਰ ਜਿੱਥੇ ਕਣਕਾਂ ਦੇ ਢੇਰ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ-ਬਰਨਾਲਾ
ਰਾਜੀਆਂ ਅਤੇ ਪੰਧੇਰ ਦੋਵੇਂ ਭਾਈ ਪਿੰਡ ਹਨ । ਪੰਧੇਰ ਵੱਡਾ ਭਰਾ ਹੈ ਅਤੇ ਅਕਾਰ ਵਿੱਚ ਵੀ ਵੱਡਾ ਹੈ ।1700 ਈਂਸਵੀ ਤੋਂ ਬਾਅਦ
ਸਰਕਾਰ
 • ਕਿਸਮਪੰਚਾਇਤ
ਆਬਾਦੀ
 • ਕੁੱਲ2,567
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
148105
ਵੈੱਬਸਾਈਟbarnala.gov.in

ਸਿੱਖਿਆ

ਸੋਧੋ

ਇਸ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ। ਇਸ ਦੀ ਸਥਾਪਨਾ ਸੰਨ 1965 ਦੇ ਕਰੀਬ ਹੋਈ । ਇਹ ਸਕੂਲ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਹੈ । ਨਾਲ ਦੇ ਪਿੰਡਾਂ ਜਿਵੇਂ ਪੰਧੇਰ, ਖੀਵਾ ਦਿਆਲੂ ਵਾਲਾ, ਜੱਸੜਵਾਲ, ਕੋਟਦੁੱਨਾ, ਕੋਠੇ ਪੰਧੇਰ ਅਤੇ ਵਾਹਿਗੁਰੂਪੁਰਾ ਆਦਿ ਪਿੰਡਾਂ ਤੋਂ ਵਿੱਦਿਆਰਥੀ ਪੜਣ ਆਉਂਦੇ ਹਨ । ਇਸ ਸਕੂਲ ਦੇ ਮਾਸਟਰ ਤਰਸੇਮ ਸਿੰਘ, ਮੈਂਡਮ ਸਨੇਹ ਲਤਾ, ਮਾਸਟਰ ਕੌਰ ਸਿੰਘ ਅਤੇ ਮਾਸਟਰ ਗੁਰਬਖਸ ਸਿੰਘ ਹਨ । ਗੁਰਬਖਸ ਸਿੰਘ ਅਤੇ ਤਰਸੇਮ ਸਿੰਘ ਪਿਛਲੇ 35-40 ਸਾਲ ਤੋਂ ਸੇਵਾ ਕਰ ਰਹੇ ਹਨ ਦੂਜੇ ਸਬਦਾਂ ਵਿੱਚ ਉਹਨਾਂ ਨੇਂ ਤਿੰਨ ਤਿੰਨ ਪੀੜੀਆਂ ਨੂੰ ਪੜ੍ਹਾ ਚੁੱਕੇ ਹਨ ।