ਰਾਜੂ ਵਰਮਾ
ਰਾਜੂ ਵਰਮਾ (ਅੰਗ੍ਰੇਜ਼ੀ: Raju Verma) ਇਕ ਪੰਜਾਬੀ ਫ਼ਿਲਮ ਲੇਖਕ ਹੈ, ਜੋ ਆਪਣੀਆਂ ਪੰਜਾਬੀ ਫਿਲਮਾਂ ਆਟੇ ਦੀ ਚਿੜੀ, ਮੁਕਲਾਵਾ, ਲੁਕਣ ਮੀਚੀ, ਲੱਡੂ ਬਰਫੀ, ਛੱਲੇ ਮੁੰਦਰੀਆਂ ਲਈ ਜਾਣਿਆ ਜਾਂਦਾ ਹੈ। ਉਹ ਪਿੰਡ ਚੀਮਾ ਮੰਡੀ, ਸੰਗਰੂਰ ਦਾ ਰਹਿਣ ਵਾਲਾ ਹੈ। ਉਸ ਦੀਆਂ ਫ਼ਿਲਮਾਂ 'ਲਾਊਡ ਸਪੀਕਰ', 'ਚਿੜੀ ਉੱਡ ਕਾਂ ਉੱਡ', 'ਬੂ ਮੈਂ ਡਰ ਗਈ', 'ਨੀ ਮੈਂ ਸੱਸ ਕੁੱਟਣੀ', 'ਕੈਂਚੀ ਕਪੜਾ ਅਤੇ ਮਸ਼ੀਨ' ਅਜੇ ਵੀ ਨਿਰਮਾਣ ਦੇ ਵੱਖ ਵੱਖ ਪੜਾਵਾਂ ਵਿੱਚ ਹਨ।[1] ਬਤੌਰ ਲੇਖਕ, ਉਹ ਫ਼ਿਲਮ ਵਿਚਲੇ ਕਲਮ ਸੰਵਾਦਾਂ, ਸਕ੍ਰੀਨਪਲੇਅ ਅਤੇ ਫਿਲਮਾਂ ਦੇ ਸਾਰੇ ਗੀਤਾਂ ਨੂੰ ਯਕੀਨੀ ਬਣਾਉਂਦਾ ਹੈ।
ਰਾਜੂ ਵਰਮਾ | |
---|---|
ਜਨਮ | ਖੁਸ਼ਵਿੰਦਰ ਸਿੰਘ ਮਈ 5, 1983 |
ਪੇਸ਼ਾ | ਕਹਾਣੀਕਾਰ, ਲੇਖਕ |
ਫ਼ਿਲਮੋਗ੍ਰਾਫੀ[2] ਸੋਧੋ
ਫ਼ਿਲਮ | ਭੂਮਿਕਾ |
---|---|
ਮੁਕਲਾਵਾ | ਸੰਵਾਦ ਲੇਖਕ |
ਲੁਕਣ ਮੀਚੀ | ਸਕਰੀਨ ਲੇਖਕ |
ਲੱਡੂ ਬਰਫੀ | ਕਹਾਣੀਕਾਰ |
ਆਟੇ ਦੀ ਚਿੜੀ | ਕਹਾਣੀਕਾਰ |
ਕੁੜਮਾਈਆਂ | ਸਕਰੀਨ ਲੇਖਕ |
ਔਸਮ ਮੌਸਮ | ਸਟੰਟ |
ਹਵਾਲੇ ਸੋਧੋ
- ↑ "Tribune India".
- ↑ "Raju Verma movies and filmography - Cinestaan.com". Cinestaan. Archived from the original on 2019-12-04. Retrieved 2019-12-04.