ਰਾਜੋਮਾਜਰਾ
ਪਿੰਡ ਰਾਜੋਮਾਜਰਾ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦਾ ਪਿੰਡ ਹੈ। ਇਹ ਪਿੰੰਡ ਧੂਰੀ-ਬਠਿੰਡਾ ਰੇਲਵੇ ਲਾਈਨ ਉੱਤੇ ਧੂਰੀ ਤੋਂ 6 ਕਿਲੋਮੀਟਰ ਦੂਰੀ ਉੱਤੇ ਸਥਿਤ ਹੈ।
ਰਾਜੋਮਾਜਰਾ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 148024[1] |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਸੰਗਰੂਰ | ਧੂਰੀ | 148024[1] | ਧੂਰੀ-ਬਠਿੰਡਾ ਰੇਲਵੇ ਲਾਈਨ |
ਪਿੰਡ ਬਾਰੇ ਜਾਣਕਾਰੀ
ਸੋਧੋਇਸ ਪਿੰਡ ਦਾ ਨਾਮ ਰੱਜੋ ਰੰਗੜੀ ਦੇ ਨਾਮ ਉੱਤੇ ਪਿਆ ਜੋ ਨਵਾਬ ਮਾਲੇਰਕੋਟਲਾ ਦੀ ਰਾਜ ਦਾਈ ਸੀ। ਰੱਜੋ ਮਾਈ ਨੂੰ ਨਵਾਬ ਨੇ ਇਹ ਪਿੰਡ ਇਨਾਮ ਵਿੱਚ ਦਿੱਤਾ ਸੀ। ਇਸ ਤੋਂ ਬਾਅਦ ਬਾਬਾ ਆਲਾ ਸਿੰਘ ਨੇ ਇਸ ਪਿੰਡ ਨੂੰ ਜਿੱਤ ਕੇ ਪਟਿਆਲਾ ਰਿਆਸਤ ਵਿੱਚ ਸ਼ਾਮਿਲ ਕਰ ਲਿਆ। ਇਹ ਪਿੰਡ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦਾ ਸਹੁਰਾ ਪਿੰਡ ਹੈ। ਪਿੰਡ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਗੁਰੂ ਜੀ ਇੱਥੇ 1665 ’ਚ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਤੇ ਹੋਰ ਸੰਗਤ ਨਾਲ ਪੁੱਜੇ ਸਨ। ਪਿੰਡ ਵਿੱਚ ਗੁਰੂ ਤੇਗ ਬਹਾਦਰ ਕਲੱਬ ਦੀ ਅਗਵਾਈ ਹੇਠ ਖੇਡ ਮੈਦਾਨ ਬਣਾਇਆ ਗਿਆ ਹੈ। ਇੱਥੇ ਬੱਚੇ ਖੇਡਦੇ ਹਨ ਤੇ ਪਿੰਡ ਵਾਸੀ ਸਵੇਰੇ-ਸ਼ਾਮ ਸੈਰ ਵੀ ਕਰਦੇ ਹਨ। ਇੱਥੋਂ ਦਾ ਭਗਤ ਰਵਿਦਾਸ ਸਮਾਜ ਭਲਾਈ ਕਲੱਬ ਲੋਕ ਭਲਾਈ ਕੰਮਾਂ ਲਈ ਯਤਨਸ਼ੀਲ ਹੈ।
ਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[2] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 535 | ||
ਆਬਾਦੀ | 2,556 | 1341 | 1215 |
ਬੱਚੇ (0-6) | 263 | 141 | 122 |
ਅਨੁਸੂਚਿਤ ਜਾਤੀ | 905 | 472 | 433 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 68.38 % | 73.83 % | 62.40 % |
ਕੁਲ ਕਾਮੇ | 752 | 698 | 54 |
ਮੁੱਖ ਕਾਮੇ | 693 | 0 | 0 |
ਦਰਮਿਆਨੇ ਕਮਕਾਜੀ ਲੋਕ | 59 | 41 | 18 |
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਪਿੰਡ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਡੇਰਾ, ਬਾਬਾ ਗੁਲਾਬ ਸਿੰਘ ਜੀ ਦਾ ਅਸਥਾਨ ਅਤੇ ਸ਼ਿਵ ਮੰਦਰ ਹੈ।
ਇਤਿਹਾਸਿਕ ਥਾਵਾਂ
ਸੋਧੋਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਚਰਨ-ਛੋਹ ਸਥਾਨ ਉੱਤੇ ਗੁਰਦੁਆਰਾ ਸਾਹਿਬ ਬਣਿਆ ਸਸ਼ੋਵਿਤ ਕੀਤਾ ਗਿਆ ਹੈ।
ਸਹਿਕਾਰੀ ਥਾਵਾਂ
ਸੋਧੋਪਿੰਡ ਵਿੱਚ ਸਰਕਾਰੀ ਹਾਈ ਸਕੂਲ ਹੈ ਅਤੇ ਸਹਿਕਾਰੀ ਸੁਸਾਇਟੀ, ਡਾਕਘਰ, ਸਿਹਤ ਕੇਂਦਰ, ਅਨਾਜ ਮੰਡੀ, ਵਾਟਰ ਵਰਕਸ ਤੇ ਤਿੰਨ ਆਂਗਨਵਾੜੀ ਕੇਂਦਰ ਵੀ ਹਨ।
ਪਿੰਡ ਵਿੱਚ ਖੇਡ ਗਤੀਵਿਧੀਆਂ
ਸੋਧੋਪਿੰਡ ਵਿੱਚ ਗੁਰੂ ਤੇਗ ਬਹਾਦਰ ਕਲੱਬ ਦੀ ਅਗਵਾਈ ਹੇਠ ਖੇਡ ਮੈਦਾਨ ਹੈ।
ਪਿੰਡ ਵਿੱਚ ਸਮਾਰੋਹ
ਸੋਧੋਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਪਿੰਡ ਦੀਆਂ ਸ਼ਖ਼ਸੀਅਤਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵੀਸੀ ਡਾ. ਭਗਤ ਸਿੰਘ, ਇੰਜਨੀਅਰ ਕੁਲਬੀਰ ਸਿੰਘ ਸ਼ੇਰਗਿੱਲ, ਕੇਂਦਰੀ ਗ੍ਰਹਿ ਮੰਤਰਾਲੇ ’ਚ ਸੇਵਾਵਾਂ ਨਿਭਾਉਣ ਵਾਲੇ ਮਹਾਂ ਸਿੰਘ, ਗੁਰਦਿਆਲ ਸਿੰਘ (ਵੀਰ ਚੱਕਰ ਪ੍ਰਾਪਤ), ਮੇਜਰ ਬਲਵੰਤ ਸਿੰਘ, ਕਰਨਲ ਕੁਲਦੀਪ ਸਿੰਘ, ਮੇਜਰ ਰਵਿੰਦਰ ਸਿੰਘ, ਕੈਪਟਨ ਪਿਆਰਾ ਸਿੰਘ, ਕੈਪਟਨ ਕਰਮਜੀਤ ਸਿੰਘ, ਕੈਪਟਨ ਨਿਰਮਲ ਸਿੰਘ, ਈਟੀਓ ਕੁਲਦੀਪ ਸਿੰਘ ਧਾਲੀਵਾਲ, ਐਨਆਰਆਈ ਅਮਰੀਕ ਸਿੰਘ (ਅਮਰੀਕਾ), ਕੌਮਾਂਤਰੀ ਕਬੱਡੀ ਖਿਡਾਰੀ ਅਤੇ ਜ਼ਿਲ੍ਹਾ ਖੇਡ ਅਫ਼ਸਰ (ਸਿੱਖਿਆ ਵਿਭਾਗ) ਅਜੀਤਪਾਲ ਸਿੰਘ, ਐਡਵੋਕੇਟ ਬਲਜਿੰਦਰ ਸਿੰਘ, ਡੀਐਸਪੀ ਸੁਖਦੇਵ ਸਿੰਘ ਜੱਸਲ, ਚੌਧਰੀ ਕਿਰਪਾਲ ਸਿੰਘ ਸ਼ੇਰਗਿੱਲ, ਡਾਇਰੈਕਟਰ ਵੇਰਕਾ ਪਰਮਿੰਦਰ ਸਿੰਘ ਸਿੱਧੂ, ਡਾ. ਰੁਪਿੰਦਰਜੀਤ ਸਿੰਘ, ਕਿਸਾਨ ਮੁਕਤੀ ਮੋਰਚਾ ਲਹਿਰ ਦੇ ਆਗੂ ਮਾਸਟਰ ਕਿਰਪਾਲ ਸਿੰਘ, ਸੁਖਜਿੰਦਰ ਸਿੰਘ, ਗੋਪਾਲ ਸਿੰਘ ਤੇ ਮਾਸਟਰ ਸਰਬਜੀਤ ਸਿੰਘ ਹਨ।
ਫੋਟੋ ਗੈਲਰੀ
ਸੋਧੋਹਵਾਲੇ
ਸੋਧੋ- ↑ 1.0 1.1 "Pin Kode". Retrieved 31 ਜੁਲਾਈ 2016.[permanent dead link] ਹਵਾਲੇ ਵਿੱਚ ਗ਼ਲਤੀ:Invalid
<ref>
tag; name "Pin Code" defined multiple times with different content - ↑ "Rajomajara Census 2011". 2011. Retrieved 31 ਜੁਲਾਈ 2016.