ਰਾਜ ਲਾਲੀ ਦਾ ਜਨਮ ਮਲਕਵਾਲ ਬਟਾਲੇ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਤੇ ਪਿੰਡ ਵਿੱਚ ਹੀ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਪੀ ਏ ਯੂ ਤੋਂ ਇੰਜੀਨੀਰਿੰਗ ਕਰਕੇ ਸ਼ਿਕਾਗੋ ਆ ਕੇ ਮਕੈਨੀਕਲ ਇੰਜਿਨਰਿੰਗ ਦੀ ਪੜ੍ਹਾਈ ਕੀਤੀ। ਪੀ ਏ ਯੂ ਤੋਂ ਹੀ ਉਹਨਾਂ ਨੂੰ ਕਵਿਤਾ ਨਾਲ ਲਗਾਉ ਸੀ ਤੇ ਓਥੇ ਹੀ ਉਹ ਪਾਤਰ ਸਾਹਿਬ ਤੇ ਗਿੱਲ ਸਾਹਿਬ ਦੇ ਨੇੜੇ ਆਏ। ਅੱਜ ਕੱਲ ਉਹ ਸ਼ਿਕਾਗੋ (ਅਮਰੀਕਾ) ਵਿੱਚ ਰਹਿੰਦੇ ਹਨ। ਉਹ ਇੱਕ ਗ਼ਜ਼ਲ ਸੰਗ੍ਰਿਹ "ਲਾਲੀ" ਅਤੇ ਇੱਕ ਕਾਵਿ ਸੰਗ੍ਰਿਹ "ਸੂਰਜਾ ਵੇ ਸੂਰਜਾ " ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ ।

ਉਹ ਹਫ੍ਤਾਰਵਾਰੀ ਪ੍ਰੋਗਰਾਮ  " ਕਲਮਾਂ ਦੇ ਅੰਗ ਸੰਗ " ਬ੍ਰਿਟਿਸ਼ ਪੰਜਾਬੀ ਟੀ ਵੀ ਤੇ ਹਰ ਸ਼ਨੀਵਾਰ ਹੋਸਟ ਵੀ ਕਰਦੇ ਹਨ।  


https://www.facebook.com/rajlallybatala

https://www.punjabi-kavita.com/Raj-Lally-Batala.php


Lally (Ghazals)-Raj Lally Batala

ਸੋਧੋ

ਲਾਲੀ (ਗ਼ਜ਼ਲ ਸੰਗ੍ਰਹਿ) ਰਾਜ ਲਾਲੀ ਬਟਾਲਾ

ਸੋਧੋ

ਇਸ ਚਿਹਰੇ ਤੋਂ ਮੁਨਕਰ ਹੋਣਾ ਚਾਹੁੰਦਾ ਹੈ

ਸੋਧੋ

ਵਕਤ ਦੇ ਪੰਨੇ ਤੇ ਤੇਰਾ ਨਾਮ ਲਿਖ ਕੇ ਰੋ ਪਿਆ

ਸੋਧੋ

ਫੁੱਲਾਂ ਨੂੰ ਕੁਝ ਹੋਇਆ ਲਗਦਾ

ਸੋਧੋ

ਹਨੇਰਾ ਹੈ ਛਾਇਆ ਤੇਰੇ ਜਾਣ ਮਗਰੋਂ

ਸੋਧੋ

ਕਬਰਾਂ ਵਿਚ ਆਰਾਮ ਜਿਹਾ ਏ

ਸੋਧੋ

ਬੰਸੁਰੀ ਬਣਕੇ ਵੀ ਕਿੰਨਾ ਤੜਪਿਆ ਹਾਂ ਹਰ ਘੜੀ

ਸੋਧੋ

ਤੁਹਾਡੇ ਰੂਪ ਦੇ ਵਾਂਗਰ ਦਿਲਾਂ ਵਿਚ ਲਹਿਣ ਦੀ ਹਸਰਤ

ਸੋਧੋ

ਕੁਝ ਪਲਾਂ ਵਿਚ ਉਹ ਮਿਲ ਕੇ ਜੁਦਾ ਹੋ ਗਿਆ

ਸੋਧੋ

ਫੁੱਲਾਂ ਤੋਂ ਰੰਗ ਲੈ ਕੇ, ਪਤਝੜ 'ਚ ਭਰ ਰਿਹਾ ਹਾਂ

ਸੋਧੋ

ਤੇਰੀ ਹਉਮੈ ਨੂੰ ਕਿੰਨਾ ਹੋ ਗਿਆ ਹੈ ਪਰਖਣਾ ਮੁਸ਼ਕਿਲ

ਸੋਧੋ


ਇਸ ਚਿਹਰੇ ਤੋਂ ਮੁਨਕਰ ਹੋਣਾ ਚਾਹੁੰਦਾ ਹੈ

ਸੋਧੋ

ਇਸ ਚਿਹਰੇ ਤੋਂ ਮੁਨਕਰ ਹੋਣਾ ਚਾਹੁੰਦਾ ਹੈ ।

ਬੁੱਤ ਦੁਬਾਰਾ ਪੱਥਰ ਹੋਣਾ ਚਾਹੁੰਦਾ ਹੈ ।

ਬੋਲਣ ਲਗਿਆਂ ਜਿਸਦੀ ਹੋਂਦ ਗਵਾਚੇ ਨਾ,

ਮਾਤਰ ਤੋਂ ਉਹ ਅੱਖਰ ਹੋਣਾ ਚਾਹੁੰਦਾ ਹੈ ।

ਤੇਰਾ ਰੂਪ ਦਿਖਾਈ ਦੇਵੇ ਜਿਸ ਅੰਦਰ,

ਉਹ ਇਕ ਐਸਾ ਚਿੱਤਰ ਹੋਣਾ ਚਾਹੁੰਦਾ ਹੈ ।

ਮੇਟ ਮਿਟਾ ਕੇ ਅਪਣੀ ਹਸਤੀ ਰੂਪ ਅਕਾਰ,

ਕਿਉਂ ਇਕ ਤਾਰਾ ਅੰਬਰ ਹੋਣਾ ਚਾਹੁੰਦਾ ਹੈ ।

ਚੌਵੀ ਘੰਟੇ ਸ਼ੋਰ ਸ਼ਰਾਬਾ ਸ਼ੋਰੋ ਗੁਲ,

ਪੂਜਾ ਘਰ ਹੁਣ ਖੰਡਰ ਹੋਣਾ ਚਾਹੁੰਦਾ ਹੈ ।

ਜਾਤਾਂ ਰੰਗ ਨਸਲ ਵਿਚ ਫਸਿਆ ਇਹ ਬੰਦਾ,

ਇਕ ਦੂਜੇ ਤੋਂ ਬਿਹਤਰ ਹੋਣਾ ਚਾਹੁੰਦਾ ਹੈ ।

'ਲਾਲੀ' ਨੂੰ ਹੁਣ ਤਾਂਘ ਨਹੀਂ ਕੁਝ ਬਣਨੇ ਦੀ,

ਸਰਵਣ ਵਰਗਾ ਪੁੱਤਰ ਹੋਣਾ ਚਾਹੁੰਦਾ ਹੈ ।


ਫੁੱਲਾਂ ਨੂੰ ਕੁਝ ਹੋਇਆ ਲਗਦਾ

ਸੋਧੋ

ਫੁੱਲਾਂ ਨੂੰ ਕੁਝ ਹੋਇਆ ਲਗਦਾ ।

ਪੱਤਾ ਪੱਤਾ ਰੋਇਆ ਲਗਦਾ ।

ਚਿਹਰੇ ਉੱਤੇ ਚੀਸ ਦਿਸੀ ਹੈ,

ਅੱਖੋਂ ਹੰਝੂ ਚੋਇਆ ਲਗਦਾ ।

ਦਿਲ ਦੀ ਪੀੜ ਲੁਕੋ ਨਾ ਸਕਿਆ,

ਬੇਸ਼ਕ ਮੁਖੜਾ ਧੋਇਆ ਲਗਦਾ ।

ਲਗਦਾ ਆਸ ਮੁਕਾ ਦਿੱਤੀ ਹੈ,

ਉਸਨੇ ਬੂਹਾ ਢੋਇਆ ਲਗਦਾ ।

ਸਾਹ ਰੁਕਿਆ ਹੈ ਨਬਜ਼ ਰੁਕੀ ਹੈ,

ਮੋਇਆ, ਤਾਂ ਹੀ ਮੋਇਆ ਲਗਦਾ ।

ਚਿਹਰੇ 'ਤੇ ਮੁਸਕਾਨ ਬਖੇਰੇ,

ਅੰਦਰ ਦਰਦ ਲੁਕੋਇਆ ਲਗਦਾ ।

ਨੈਣਾ ਦੇ ਵਿਚ "ਲਾਲੀ" ਰੜਕੇ,

ਸੂਰਜ ਕੋਲ ਖਲੋਇਆ ਲਗਦਾ ।


ਕਬਰਾਂ ਵਿਚ ਆਰਾਮ ਜਿਹਾ ਏ

ਸੋਧੋ

ਕਬਰਾਂ ਵਿਚ ਆਰਾਮ ਜਿਹਾ ਏ,

ਜੀਵਨ ਵਿਚ ਜੋ ਨਾਮ ਜਿਹਾ ਏ।

ਕਬਰਾਂ ਅੰਦਰ ਚੁੱਪ ਬਥੇਰੀ,

ਲਾਸ਼ਾਂ ਵਿਚ ਕੋਹਰਾਮ ਜਿਹਾ ਏ ।

ਮੈਨੂੰ ਤਾਂ ਹੁਣ ਮਾਰ ਮੁਕਾਓ,

ਸਾਹਾਂ ਦਾ ਬਸ ਨਾਮ ਜਿਹਾ ਏ।

ਪਾਗਲ ਕਰਦੇ ਤਾਂ ਇਹ ਮੰਨਾਂ

ਸਾਥ ਤੇਰਾ ਬਦਨਾਮ ਜਿਹਾ ਏ।

ਤੇਰਾ ਗਮ ਮਹਿਸੂਸ ਕਰਾਂ ਜੇ

ਮੇਰਾ ਗਮ ਤਾਂ ਆਮ ਜਿਹਾ ਏ।

ਸੂਰਜ ਤੇ 'ਲਾਲੀ' ਦਾ ਰਿਸ਼ਤਾ

ਮੀਰਾ ਲਈ ਬਸ ਸ਼ਾਮ ਜਿਹਾ ਏ !