ਰਾਣੀ ਕੀ ਵਾਵ
ਰਾਣੀ ਕੀ ਵਾਵ ਭਾਰਤ ਦੇ ਗੁਜਰਾਤ ਰਾਜ ਦੇ ਪਾਟਣ ਵਿੱਚ ਸਥਿਤ ਪ੍ਰਸਿੱਧ ਸੀੜੀਦਾਰ ਖੂਹ ਹੈ। 22 ਜੂਨ 2014 ਨੂੰ ਇਸਨੂੰ ਯੂਨੇਸਕੋ ਦੇ ਸੰਸਾਰ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਲ ਕੀਤਾ ਗਿਆ।
UNESCO World Heritage Site | |
---|---|
Criteria | ਸਭਿਆਚਾਰਕ: (i)(iv) |
Reference | 920 |
Inscription | 2014 (38th session Session) |
ਪਾਟਣ ਨੂੰ ਪਹਿਲਾਂ ਅੰਹਿਲਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਗੁਜਰਾਤ ਦੀ ਪੂਰਵ ਰਾਜਧਾਨੀ ਸੀ। ਕਹਿੰਦੇ ਹਨ ਕਿ ਰਾਣੀ ਕੀ ਵਾਵ ਸਾਲ 1063 ਵਿੱਚ ਸੋਲੰਕੀ ਸ਼ਾਸਨ ਦੇ ਰਾਜੇ ਭੀਮਦੇਵ ਪਹਿਲਾ ਦੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਰਾਣੀ ਉਦਿਆਮਤੀ ਨੇ ਬਣਵਾਇਆ ਸੀ। ਇਹ ਵਾਵ 64 ਮੀਟਰ ਲੰਮਾ, 20 ਮੀਟਰ ਚੌੜਾ ਅਤੇ 27 ਮੀਟਰ ਗਹਿਰਾ ਹੈ। ਇਹ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਅੱਲਗ ਵਾਵ ਹੈ।