ਰਾਮ ਪੁਨਿਆਨੀ (ਜਨਮ 25 ਅਗਸਤ 1945) ਇੰਡੀਅਨ ਇੰਸਟੀਚਿਊਟ ਆਫ਼ ਟਕਨਾਲੋਜੀ, ਬੰਬਈ ਦੇ ਨਾਲ ਸਬੰਧਤ ਬਾਇਓਮੈਡ ਇੰਜੀਨੀਅਰਿੰਗ ਦਾ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਹੈ। ਉਸ ਨੇ 1973 ਵਿੱਚ ਆਪਣਾ ਮੈਡੀਕਲ ਕੈਰੀਅਰ ਸ਼ੁਰੂ ਕੀਤਾ ਅਤੇ 1977 ਤੋਂ ਸ਼ੁਰੂ ਕਰ ਕੇ 27 ਸਾਲ ਦੇ ਲਈ ਵੱਖ-ਵੱਖ ਸਮਰੱਥਾ ਵਿੱਚ ਆਈਆਈਟੀ ਦੀ ਸੇਵਾ ਕੀਤੀ। ਦਸੰਬਰ 2004 ਵਿੱਚ ਉਸ ਨੇ ਭਾਰਤ ਵਿੱਚ ਫਿਰਕੂ ਸਦਭਾਵਨਾ ਲਈ ਕੁੱਲ-ਵਕਤੀ ਕੰਮ ਕਰਨ ਦੀ ਇੱਛਾ ਨਾਲ ਸੇਵਾ ਮੁਕਤੀ ਲੈ ਲਈ।[1][2] ਉਹ ਮਨੁੱਖੀ ਅਧਿਕਾਰਾਂ ਲਈ ਸਰਗਰਮੀਆਂ, ਫਿਰਕੂ ਸਦਭਾਵਨਾ ਅਤੇ ਭਾਰਤ ਵਿੱਚ ਵਧ ਰਹੇ ਕੱਟੜਵਾਦ ਦਾ ਵਿਰੋਧ ਕਰਨ ਲਈ ਪਹਿਲਕਦਮੀਆਂ ਵਿੱਚ ਜੁਟਿਆ ਹੋਇਆ ਹੈ।[3][4]

ਰਾਮ ਪੁਨਿਆਨੀ
ਰਾਮ ਪੁਨਿਆਨੀ
ਜਨਮ (1945-08-25) 25 ਅਗਸਤ 1945 (ਉਮਰ 79)
ਰਾਸ਼ਟਰੀਅਤਾਹਿੰਦੁਸਤਾਨੀ
ਪੇਸ਼ਾਲੇਖਕ, ਫਿਰਕੂ ਇਕਸੁਰਤਾ ਵਲੰਟੀਅਰ, ਜਨਤਕ ਸਪੀਕਰ, ਡਾਕਟਰ, ਅਧਿਆਪਕ, ਮੈਡੀਕਲ ਖੋਜਕਾਰ

ਜੀਵਨੀ

ਸੋਧੋ

ਪੁਨਿਆਨੀ ਦਾ ਜਨਮ ਬ੍ਰਿਟਿਸ਼ ਇੰਡੀਆ ਵਿੱਚ ਹੋਇਆ ਸੀ। ਉਹ ਮੱਧ ਭਾਰਤੀ ਸ਼ਹਿਰ ਨਾਗਪੁਰ ਵਿੱਚ ਵੱਡਾ ਹੋਇਆ। ਉਸਨੇ ਹਿੰਦੀ ਸਾਹਿਤ ਵਿਚ "ਵਿਸ਼ਾਰਦ" (ਮਾਸਟਰ ਦੀ ਡਿਗਰੀ) ਪਾਸ ਕੀਤੀ ਅਤੇ ਫਿਰ ਨਾਗਪੁਰ ਮੈਡੀਕਲ ਕਾਲਜ ਵਿਚ ਐਮਬੀਬੀਐਸ ਅਤੇ ਐਮਡੀ ਦੋਨੋਂ ਡਿਗਰੀਆਂ ਹਾਸਲ ਕੀਤੀਆਂ। ਗ੍ਰੈਜੂਏਸ਼ਨ ਤੋਂ ਬਾਅਦ ਉਹ ਮੁੰਬਈ ਚਲੇ ਗਿਆ ਜਿੱਥੇ ਉਸਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਇਕ ਵੱਡੇ ਮੈਡੀਕਲ ਅਫਸਰ ਵਜੋਂ ਕੰਮ ਕੀਤਾ। ਡਾਕਟਰ ਦੇ ਤੌਰ ਤੇ ਤਕਰੀਬਨ ਦਸ ਸਾਲ ਸੇਵਾ ਤੋਂ ਬਾਅਦ, ਉਸ ਨੇ ਆਈ.ਆਈ.ਟੀ. ਦੀ ਮਕੈਨੀਕਲ ਇੰਜੀਨੀਅਰਿੰਗ ਦੇ ਫੈਕਲਟੀ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਉਸ ਸਮੇਂ ਨਵੀਂ ਨਵੀਂ ਖੂਨ ਰਾਇਓਲੋਜੀ ਪ੍ਰਯੋਗਸ਼ਾਲਾ ਵਿਚ ਕੰਮ ਕੀਤਾ। ਕੁਝ ਅਰਸਾ ਕੰਮ ਕਰਨ ਤੋਂ ਬਾਅਦ, ਅਤੇ ਡਾਕਟਰੀ ਅਤੇ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਸੇਧ ਦੇਣ ਦੇ ਬਾਅਦ, 'ਬਾਬਰੀ ਮਸਜਿਦ ਦੇ ਢਾਹੇ ਜਾਣ ਅਤੇ ਮੁੰਬਈ ਦੰਗਿਆਂ ਤੋਂ ਬਾਅਦ ਪੁਨਿਆਨੀ ਨੇ ਆਪਣੇ ਆਪ ਨੂੰ ਭਾਰਤ ਵਿਚ ਧਰਮਨਿਰਪੱਖ ਸਿਧਾਂਤਾਂ ਨੂੰ ਮੁੜ ਬਹਾਲ ਕਰਨ ਲਈ ਅਰਪਿਤ ਕਰਨ ਦਾ ਫੈਸਲਾ ਕੀਤਾ।

ਉਹ ਪਵਾਈ ਵਿਚ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸਦੀ ਪਤਨੀ ਡਾਕਟਰ ਹੈ ਜਿਸ ਨਾਲ ਪੁਨਿਆਨੀ ਦਾ ਨਾਗਪੁਰ ਮੈਡੀਕਲ ਕਾਲਜ ਵਿਚ ਮੈਡੀਸਨ ਦੇ ਪ੍ਰੋਫੈਸਰ ਵਜੋਂ ਸੰਬੰਧ ਬਣਿਆ ਸੀ। ਉਨ੍ਹਾਂ ਦੇ ਦੋ ਬੇਟੇ ਹਨ ਜੋ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰਦੇ ਹਨ।[5]

ਪ੍ਰਕਾਸ਼ਨ

ਸੋਧੋ
  • Indian Democracy, Pluralism and Minorities[6]
  • Communalism: India’s Nemesis?
  • Communalism: What is False: What is True [1] Archived 2013-01-29 at the Wayback Machine.
  • Communalism: Illustrated Primer [2][permanent dead link]
  • Communal Politics: Facts Versus Myths [3]
  • Terrorism: Facts versus Myths [4]
  • Second Assassination of Gandhi [5]
  • Religion Power and Violence: Expression Of Politics In Contemporary Times [6]
  • Contours of Hindu Rashtra: Hindutva, Sangh Parivar And Contemporary Politics [7] Archived 2009-04-16 at the Wayback Machine.
  • Contemporary India: Overcoming Sectarianism: Terrorism [8] Archived 2010-01-17 at the Wayback Machine.
  • Hindutva Strategies And Dalit Movement [9]
  • Hindu Extreme Right-Wing Groups: Ideology and Consequences [10][permanent dead link]
  • Mumbai Post 26/11(Edited along with Shabnam Hashmi)[11] Archived 2012-02-29 at the Wayback Machine.

ਹਵਾਲੇ

ਸੋਧੋ
  1. "Book listing "Communalism: India's Nemesis", IdeaIndia.com". Archived from the original on 2016-03-04. Retrieved 2014-12-31. {{cite web}}: Unknown parameter |dead-url= ignored (|url-status= suggested) (help)
  2. "Abu Saleh, Communalism and Terrorism, UoH Herald, University of Hyderabad, 18 September 2013". Archived from the original on 15 June 2017. Retrieved 31 December 2014. {{cite web}}: Unknown parameter |dead-url= ignored (|url-status= suggested) (help)
  3. National Seminar on Socio-Economic and Educational Status of Muslims in Maharashtra, Tata Institute of Social Sciences, 2009
  4. "Ram Puniyani at World People's Blog". Archived from the original on 2018-04-14. Retrieved 2014-12-31. {{cite web}}: Unknown parameter |dead-url= ignored (|url-status= suggested) (help)
  5. Announcement of lecture series by Ram Puniyani, Gujarat National Law University, Gandhi Nagar, 2014.
  6. "ਪੁਰਾਲੇਖ ਕੀਤੀ ਕਾਪੀ". Archived from the original on 2011-08-17. Retrieved 2015-05-24.