ਰਾਮ ਪ੍ਰਸਾਦ ਬਿਸਮਿਲ

ਰਾਮ ਪ੍ਰਸਾਦ ਬਿਸਮਿਲ (11 ਜੂਨ 1897[1] - 19 ਦਸੰਬਰ 1927[2]) ਭਾਰਤ ਦੇ ਮਹਾਨ ਇਨਕਲਾਬੀ ਅਤੇ ਮੋਹਰੀ ਆਜ਼ਾਦੀ ਸੰਗਰਾਮੀਏ ਅਤੇ ਸ਼ਾਇਰ, ਅਨੁਵਾਦਕ, ਬਹੁਭਾਸ਼ਾਈ ਅਤੇ ਇਤਹਾਸਕਾਰ ਸਨ ਜਿਹਨਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ।[3] ਸ਼ੁੱਕਰਵਾਰ ਜੇਠ ਸ਼ੁਕਲ ਇਕਾਦਸ਼ੀ (ਨਿਰਜਲਾ ਇਕਾਦਸ਼ੀ) ਵਿਕਰਮੀ ਸੰਵਤ 1954 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਜੰਮੇ ਰਾਮ ਪ੍ਰਸਾਦ ਜੀ ਨੂੰ 30 ਸਾਲ ਦੀ ਉਮਰ ਵਿੱਚ ਸੋਮਵਾਰ ਪੋਹ ਕ੍ਰਿਸ਼ਣ ਇਕਾਦਸ਼ੀ (ਸਫਲਾ ਇਕਾਦਸ਼ੀ) ਵਿਕਰਮੀ ਸੰਵਤ 1984 ਨੂੰ ਬਰਤਾਨਵੀ ਸਰਕਾਰ ਨੇ ਗੋਰਖਪੁਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ। ਬਿਸਮਿਲ ਉਨ੍ਹਾਂ ਦਾ ਉਰਦੂ ਤਖੱਲੁਸ ਸੀ ਜਿਸਦਾ ਹਿੰਦੀ ਵਿੱਚ ਅਰਥ ਹੁੰਦਾ ਹੈ ਆਤਮਕ ਤੌਰ ’ਤੇ ਆਹਤ। ਬਿਸਮਿਲ ਦੇ ਇਲਾਵਾ ਉਹ ਰਾਮ ਅਤੇ ਅਗਿਆਤ ਦੇ ਨਾਮ ਨਾਲ ਵੀ ਲੇਖ ਅਤੇ ਕਵਿਤਾਵਾਂ ਲਿਖਦੇ ਸਨ। ਉਨ੍ਹਾਂ ਨੇ ਸੰਨ 1916 ਵਿੱਚ 19 ਸਾਲ ਦੀ ਉਮਰ ਵਿੱਚ ਇਨਕਲਾਬੀ ਰਸਤੇ ’ਤੇ ਕਦਮ ਰੱਖਿਆ ਅਤੇ 30 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹ ਗਏ। ਗਿਆਰਾਂ ਸਾਲ ਦੇ ਇਨਕਲਾਬੀ ਜੀਵਨ ਵਿੱਚ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਜਿਹਨਾਂ ਵਿਚੋਂ ਗਿਆਰਾਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਪ੍ਰਕਾਸ਼ਿਤ ਵੀ ਹੋਈਆਂ। ਬਰਤਾਨਵੀ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਨੂੰ ਜ਼ਬਤ ਕਰ ਲਿਆ।

ਰਾਮ ਪਰਸ਼ਾਦ ਬਿਸਮਿਲ
ਜਨਮ(1897-06-11)11 ਜੂਨ 1897
ਮੌਤ19 ਦਸੰਬਰ 1927(1927-12-19) (ਉਮਰ 30)
ਸੰਗਠਨਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ
ਲਹਿਰਭਾਰਤ ਦਾ ਆਜ਼ਾਦੀ ਸੰਗਰਾਮ

ਭਗਤ ਸਿੰਘ ਕਿਰਤੀ ਵਿੱਚ ਉਨ੍ਹਾਂ ਬਾਰੇ ਇੱਕ ਲੇਖ ਲਿਖਿਆ ਸੀ।[4] ਜਿਸ ਵਿੱਚ ਉਹ ਲਿਖਦੇ ਹਨ: “ਸ਼੍ਰੀ ਰਾਮਪ੍ਰਸਾਦ ਬਿਸਮਿਲ ਵੱਡੇ ਹੋਣਹਾਰ ਨੌਜਵਾਨ ਸਨ। ਗਜਬ ਦੇ ਸ਼ਾਇਰ ਸਨ। ਦੇਖਣ ਵਿੱਚ ਵੀ ਬਹੁਤ ਸੁੰਦਰ ਸਨ। ਲਾਇਕ ਬਹੁਤ ਸਨ। ਜਾਣਨ ਵਾਲੇ ਕਹਿੰਦੇ ਹਨ ਕਿ ਜੇਕਰ ਕਿਸੇ ਹੋਰ ਜਗ੍ਹਾ ਜਾਂ ਕਿਸੇ ਹੋਰ ਦੇਸ਼ ਜਾਂ ਕਿਸੇ ਹੋਰ ਸਮੇਂ ਪੈਦਾ ਹੋਏ ਹੁੰਦੇ ਤਾਂ ਸੈਨਾਪਤੀ ਬਣਦੇ। ਉਨ੍ਹਾਂ ਨੂੰ ਪੂਰੇ ਛੜਯੰਤਰ ਦਾ ਨੇਤਾ ਮੰਨਿਆ ਗਿਆ। ਚਾਹੇ ਬਹੁਤ ਜ਼ਿਆਦਾ ਪੜ੍ਹੇ ਹੋਏ ਨਹੀਂ ਸਨ ਲੇਕਿਨ ਫਿਰ ਵੀ ਪੰਡਤ ਜਗਤ ਨਾਰਾਇਣ ਵਰਗੇ ਸਰਕਾਰੀ ਵਕੀਲ ਦੀ ਸੁੱਧ-ਬੁੱਧ ਭੁਲਾ ਦਿੰਦੇ ਸਨ। ਚੀਫ਼ ਕੋਰਟ ਵਿੱਚ ਆਪਣੀ ਅਪੀਲ ਆਪਣੇ ਆਪ ਹੀ ਲਿਖੀ ਸੀ, ਜਿਸਦੇ ਨਾਲ ਕਿ ਮੁਨਸਫ਼ੀਆਂ ਨੂੰ ਕਹਿਣਾ ਪਿਆ ਕਿ ਇਸਨੂੰ ਲਿਖਣ ਵਿੱਚ ਜ਼ਰੂਰ ਹੀ ਕਿਸੇ ਸੂਝਵਾਨ ਅਤੇ ਲਾਇਕ ਵਿਅਕਤੀ ਦਾ ਹੱਥ ਹੈ।”[5]

ਹਵਾਲੇ

ਸੋਧੋ
  1. आशारानी व्होरा, स्वाधीनता सेनानी लेखक-पत्रकार पृष्ठ-१८१
  2. आशारानी व्होरा, स्वाधीनता सेनानी लेखक-पत्रकार पृष्ठ-१८३
  3. आशारानी व्होरा, स्वाधीनता सेनानी लेखक-पत्रकार (प्रस्तावना)
  4. "About the valiants of Kakori And the scenes of their hanging (From the pen of Revolutionary Martyr Bhagat Singh". Archived from the original on 3 ਫ਼ਰਵਰੀ 2014. Retrieved 10 March 2014. Shri Ram Prasad Bismal was a very promising young man. He was a great poet. He was very handsome. His capability was of very high order. Those who knew him would say confidently that if he had been born in some other country or at some other time, he would have become the Commander-in-Chief of the Army. He was regarded the leader of the entire conspiracy. Though he was not very highly educated, he could make the govt. counsels like Pt. Jagat Narayan Mulla lose his wits. He had written his own appeal to the Chief Court, for which the Judges had to say that behind this was the hand of some very enlightened intellectual. {{cite web}}: Unknown parameter |dead-url= ignored (|url-status= suggested) (help)
  5. भगतसिंह और उनके साथियों के दस्तावेज़, जगमोहन सिंह और चमनलाल, गूगल बुक पृष्ठ ८६

Further reading

ਸੋਧੋ