ਰਾਮ ਸਿੰਘ (ਆਰਕੀਟੈਕਟ)


ਭਾਈ ਰਾਮ ਸਿੰਘ ਐਮਵੀਓ (ਮੈਂਬਰ ਆਫ਼ ਵਿਕਟੋਰੀਅਨ ਆਰਡਰ) (1 ਅਗਸਤ 1858 - 1916[1]) ਪ੍ਰੀ-ਪਾਰਟੀਸ਼ਨ ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ, ਜਿਸਦਾ ਕਰੀਬ 2 ਦਹਾਕੇ ਲਈ ਦਬਦਬਾ ਰਿਹਾ।[2] ਉਸ ਦੇ ਕੰਮ ਵਿੱਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।

ਰਾਮ ਸਿੰਘ

ਮੇਓ ਸਕੂਲ ਆਫ਼ ਆਰਟਸ ਸੋਧੋ

ਰਾਮ ਸਿੰਘ ਉਸ ਸਮੇਂ ਦੇ ਲਾਹੌਰ ਦੇ ਮੇਓ ਸਕੂਲ ਆਫ਼ ਆਰਟਸ (ਹੁਣ ਨੈਸ਼ਨਲ ਕਾਲਜ ਆਫ਼ ਆਰਟਸ [3] ਦਾ ਵਿਦਿਆਰਥੀ ਸੀ। ਬਾਅਦ ਨੂੰ 1903 ਤੋਂ 1913, ਤੱਕ ਇਸੇ ਕਾਲਜ ਦਾ ਪ੍ਰਿੰਸੀਪਲ ਵੀ ਰਿਹਾ ਅਤੇ ਕਾਲਜ ਦੀ ਇਮਾਰਤ ਦਾ ਡਿਜ਼ਾਈਨਕਾਰ ਵੀ।[4]

ਜ਼ਿੰਦਗੀ ਸੋਧੋ

ਰਾਮ ਸਿੰਘ ਦਾ ਜਨਮ ਬਟਾਲਾ ਨੇੜੇ ਪਿੰਡ ਰਸੂਲਪੁਰ, (ਜ਼ਿਲ੍ਹਾ ਗੁਰਦਾਸਪੁਰ, ਭਾਰਤ) ਦੇ ਰਾਮਗੜ੍ਹੀਆ ਸੋਹਲ ਪਰਿਵਾਰ ਵਿਚ 1 ਅਗਸਤ 1858 ਨੂੰ ਹੋਇਆ ਸੀ।

ਰਚਨਾਵਾਂ ਸੋਧੋ

ਭਾਈ ਰਾਮ ਸਿੰਘ ਦੇ ਸਭ ਤੋਂ ਪ੍ਰਸਿੱਧ ਕੰਮ ਹਨ:  ਲਾਹੌਰ ਮਿਊਜ਼ੀਅਮ , ਮੇਓ ਸਕੂਲ ਆਫ਼ ਆਰਟਸ, Aitchison College ਅਤੇ Punjab University, ਸਭ ਲਹੌਰ ਵਿਚ।[2] ਸਿਮਲਾ ਵਿੱਚ ਗਵਰਨਰ ਹਾਊਸ ਅਤੇ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ, ਖੇਤੀਬਾੜੀ ਕਾਲਜ।[2]ਉਸਨੇ ਦਰਬਾਰ ਹਾਲ, ਓਸਬੋਰਨ ਹਾਊ ਨੂੰ ਡਿਜ਼ਾਈਨ ਕਰਨ ਵਿਚ Lockwood Kipling ਨਾਲ ਵੀ ਕੰਮ ਕੀਤਾ। [5],ਅਲਾਹਬਾਦ ਦਾ ਜ਼ਿਲ੍ਹਾ ਕਚਹਿਰਆਂ ਹਾਲ, ਮਿਊਨਸਪਲ ਹਾਲ ਫ਼ਿਰੋਜ਼ਪੁਰ ਇਤਿਆਦ ਤੇ ਸਭ ਤੋਂ ਮਹੱਤਵਪੂਰਨ ਖਾਲਸਾ ਕਾਲਜ ਅੰਮ੍ਰਿਤਸਰ [6]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2015-11-21. Retrieved 2015-12-22. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 The Sunday Tribune - Books
  3. The Tribune, Chandigarh, India - Jalandhar Plus
  4. Ali, S. Amjad Painters of Pakistan Islamabad: National book Foundation 1995 pg 34
  5. Bhai Ram Singh working in Durbar Room Archived 2009-09-09 at the Wayback Machine. English Heritage Prints.
  6. ਸਿੱਖ ਐਨਸਾਈਕਲੋਪੀਡੀਆ ਤੇ ਰਾਮ ਸਿੰਘ ਸਰਦਾਰ ਬਹਾਦਰ

ਅੱਗੇ ਪੜ੍ਹੋ ਸੋਧੋ

  • The Raj, Lahore and Bhai Ram Singh, by Pervaiz Vandal and Sajida Vandal, Lahore: National College of Arts, 2006.

ਬਾਹਰੀ ਲਿੰਕ  ਸੋਧੋ