ਰਾਸ਼ਟਰੀਆ ਸਵੈਮ ਸੇਵਕ ਸੰਘ
ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) (ਉੱਚਾਰਨ: /rɑːʂʈriːj(ə) swəjəmseːvək səŋgʱ/, ਸ਼ਬਦੀ ਅਰਥ: ਰਾਸ਼ਟਰੀ ਸਵੈਮ ਸੇਵਕ [1] ਸੰਗਠਨ[2] ਇੱਕ ਹਿੰਦੂ ਰਾਸ਼ਟਰਵਾਦੀ, ਅਰਧਸੈਨਿਕ, ਸੱਜ-ਪਿਛਾਖੜੀ[3] ਸੰਗਠਨ ਹੈ ਜਿਸਦੇ ਸਿਧਾਂਤ ਅਵੈੜ ਹਿੰਦੂਤਵ ਵਿੱਚ ਨਿਹਤ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਨਾਲੋਂ ਆਰ.ਐਸ.ਐਸ. ਵਜੋਂ ਜਿਆਦਾ ਪ੍ਰਸਿੱਧ ਹੈ। ਇਸ ਦੀ ਸ਼ੁਰੁਆਤ ਡਾ. ਕੇਸ਼ਵ ਹੇਡਗੇਵਾਰ ਨੇ 1925 ਵਿੱਚ ਬਰਤਾਨਵੀ ਬਸਤੀਵਾਦ ਦਾ ਟਾਕਰਾ ਕਰਨ ਅਤੇ ਮੁਸਲਮਾਨ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਲਈ ਹਿੰਦੂ ਲੋਕਾਂ ਨੂੰ ਫਿਰਕੂ ਲੀਹਾਂ ਤੇ ਇੱਕ ਕਰਨ ਲਈ ਇੱਕ ਸਭਿਆਚਾਰਕ ਸੰਗਠਨ ਵਜੋਂ ਕੀਤੀ ਗਈ ਸੀ।[4][5] ਸ਼ੁਰੂ ਤੋਂ ਹੀ ਇਸਨੇ ਮੁਸਲਿਮ-ਵਿਰੋਧੀ ਏਜੰਡਾ ਮੁੱਖ ਰੱਖਿਆ ਹੈ ਅਤੇ ਬਹੁਤ ਦੰਗਿਆਂ ਵਿੱਚ ਸਰਗਰਮ ਭਾਗ ਲਿਆ ਹੈ। [6] ਸੰਘੀਆਂ ਨੇ ਦੂਜੀ ਵੱਡੀ ਜੰਗ ਦੌਰਾਨ ਬਣੇ ਸੱਜੇਪੱਖੀ ਨਸਲੀ ਸੰਗਠਨਾਂ ਤੋਂ ਵੀ ਪ੍ਰੇਰਨਾ ਲਈ।[5]
ਵਿਚਾਰਧਾਰਾ
ਸੋਧੋਸਵਾਮੀ ਅਗਨਿਵੇਸ਼ ਆਰਐੱਸਐੱਸ ਬਾਰੇ ਕਹਿੰਦਾ ਹੈ ਕਿ " ਇਸ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਹੈ, ਉੱਪਰ ਤੋਂ ਲੈ ਕੇ ਹੇਠ ਤੱਕ ਮੁਕੰਮਲ ਕੰਟਰੋਲ। ਇਹ ਸਮਾਜਿਕ ਨਿਆਂ ਅਤੇ ਸੰਵਿਧਾਨ ਦੀਆਂ ਮੂਲ ਕਦਰਾਂ-ਕੀਮਤਾਂ ਲਈ ਖ਼ਤਰਾ ਹੈ। ਇਹ ਵੇਦਾਂ ਦੇ ਸਰਵਵਿਆਪੀ ਨਜ਼ਰੀਏ ਨੂੰ ਤ੍ਰਿਸਕਾਰਦਾ ਹੈ ਅਤੇ ਭਾਰਤ ਵਿਚ ਜਾਤ-ਪਾਤ ਅਤੇ ਕੱਟੜ ਦੇਸ਼ਭਗਤੀ ਦੀ ਵਿਚਾਰਧਾਰਾ ਫੈਲਾਉਂਦਾ ਹੈ ਜੋ ਅਸਹਿਣਸ਼ੀਲ ਅਤੇ ਤੰਗ ਸੋਚ ਹੈ। ਇਹ ਸੱਚਾਈ ਦੀ ਥਾਂ ਹਿੰਸਾ, ਖਾਸ ਕਰਕੇ ਅੰਧ ਵਿਸ਼ਵਾਸ ਦੀ ਹਿੰਸਾ ਵਿੱਚ ਤਬਦੀਲ ਕਰਦਾ ਹੈ। ਇਹ ਦਰਜਾਬੰਦੀ ਤੋਂ ਪ੍ਰਭਾਵਿਤ ਹੈ ਜਿਸ ਤਹਿਤ ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਨਾਲ ਵਿਤਕਰਾ ਹੁੰਦਾ ਹੈ। "[7] ਪਿਛਲੇ ਸਮੇਂ ਦੌਰਾਨ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਬੇਰੋਕ ਵਾਧਾ ਅਤੇ ਮੋਦੀ ਸਰਕਾਰ ਦੀਆਂ ਅਸਫ਼ਲਤਾਵਾਂ ਤੋਂ ਵੋਟਰਾਂ ਦੇ ਅਕੇਵੇਂ ਨੇ ਸੰਘ ਨੂੰ ਆਪਣੇ ਨਜ਼ਰੀਏ ਵਿਚ ਕੂਟਨੀਤਕ ਤਬਦੀਲੀ ਕਰਨ ਲਈ ਪ੍ਰੇਰਿਆ ਹੈ.[8] ਆਰਐੱਸਐੱਸ ਚਾਹੁੰਦੀ ਹੈ ਕਿ ਭਾਰਤ ਆਪਣੀ ਸੱਭਿਅਤਾ ਦੀਆਂ ਜੜ੍ਹਾਂ ਵੱਲ ਪਰਤੇ; ਪਿਛਲੇ 1000 ਸਾਲਾਂ ਵਿੱਚ ਮੁਸਲਮਾਨ ਸ਼ਾਸਕਾਂ ਅਤੇ ਅੰਗਰੇਜ਼ ਬਸਤਾਨਾਂ ਦੇ ਰਾਜ ਦੌਰਾਨ ਜੋ ਕੁੱਝ ਹੋਇਆ-ਬੀਤਿਆ ਹੈ, ਉਸ ਦਾ ਕਿਤੇ ਨਾਂ-ਥੇਹ ਨਾ ਹੋਵੇ। ਵੱਖ ਵੱਖ ਸੱਭਿਆਚਾਰਾਂ ਦੇ ਸੁਮੇਲ ਦਾ ਵੀ ਜੋ ਸਿੱਟਾ ਨਿੱਕਲਿਆ ਜਿਸ ਨੇ ਨਵੇਂ ਸਮਾਜਿਕ ਪ੍ਰਬੰਧ, ਰੀਤਾਂ, ਰਿਵਾਜਾਂ ਅਤੇ ਦੁਨਿਆਵੀ ਲੋੜਾਂ ਨੂੰ ਖਾਸ ਰੂਪ ਅੰਦਰ ਢਾਲਿਆ ਹੈ, ਉਸ ਬਾਰੇ ਵੀ ਜਥੇਬੰਦੀ ਉਲਟੇ ਦਾਅ ਸੋਚਦੀ ਹੈ।[9]
ਹਵਾਲੇ
ਸੋਧੋ- ↑ Andersen, Walter K. (1987). The Brotherhood in Saffron: The Rashtriya Swayamsevak Sangh and Hindu Revivalism. Boulder: Westview Press. p. 111. ISBN 0-8133-7358-1.
{{cite book}}
: More than one of|author=
and|last=
specified (help) - ↑ "Rashtriya Swayamsevak Sangh (RSS)".
(Hindi: "National Volunteer Organization") also called Rashtriya Seva Sang
- ↑ McLeod, John (2002). The history of India. Greenwood Publishing Group. pp. 209–. ISBN 978-0-313-31459-9.
- ↑ Walter K. Andersen, Shridhar D. Damle (1987). "The brotherhood in saffron: the Rashtriya Swayamsevak Sangh and Hindu revivalism". Westview Press. p. 2.
{{cite web}}
: Missing or empty|url=
(help) - ↑ 5.0 5.1 Atkins, Stephen E. (2004). Encyclopedia of modern worldwide extremists and extremist groups. Greenwood Publishing Group. p. 264. ISBN 978-0-313-32485-7.
- ↑ Horowitz, Donald L. (2001). The Deadly Ethnic Riot. University of California Press. p. 244. ISBN 978-0520224476.
- ↑ ਸਵਾਮੀ ਅਗਨੀਵੇਸ਼ (2018-08-24). "ਖ਼ਤਰੇ ਵਿਚ ਹੈ ਅਸਹਿਮਤੀ ਰੱਖਣ ਦੀ ਆਜ਼ਾਦੀ". ਪੰਜਾਬੀ ਟ੍ਰਿਬਿਊਨ. Retrieved 2018-08-25.
{{cite news}}
: Cite has empty unknown parameter:|dead-url=
(help)[permanent dead link] - ↑ "ਮੋਹਨ ਭਾਗਵਤ ਦੇ ਭਾਸ਼ਨ ਦੇ ਸੰਕੇਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-18. Retrieved 2018-09-19.[permanent dead link]
- ↑ "'ਖੁੱਲ੍ਹੇਪਨ' ਦੇ ਦੌਰ ਵਿੱਚ ਕਸ਼ਮੀਰ ਨੂੰ ਹਰਾਉਂਦਿਆਂ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-28. Retrieved 2018-09-29.[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |