ਰਾਸ਼ਟਰੀ ਪ੍ਰਤਿੱਗਿਆ (ਭਾਰਤ)

ਭਾਰਤ ਦੀ ਰਾਸ਼ਟਰੀ ਸਹੁੰ ਭਾਰਤ ਗਣਰਾਜ ਪ੍ਰਤੀ ਨਿਸ਼ਠਾ ਦੀ ਸਹੁੰ ਹੈ। ਵਿਸ਼ੇਸ਼ ਰੂਪ ਵੱਜੋਂ ਗਣਤੰਤਰਤਾ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਵਿਦਿਆਲਿਆਂ ਵਿੱਚ ਅਤੇ ਹੋਰ ਥਾਵਾਂ ਉੱਤੇ ਅਯੋਜਿਤ ਸਾਰਬਜਨਿਕ ਸਮਾਰੋਹਾਂ ਉੱਤੇ ਭਾਗੀਦਾਰੀਆਂ ਵੱਲੋਂ ਇੱਕ ਸੁਰ ਵਿੱਚ ਇਸ ਦਾ ਉੱਚਾਰ ਕੀਤਾ ਜਾਂਦਾ ਹੈ। ਆਮ ਤੌਰ ਤੇ ਇਸ ਨੂੰ ਵਿਦਿਆਲਿਆਂ ਦੀਆਂ ਪਾਠ-ਪੁਸਤਕਾਂ ਦੇ ਸ਼ੁਰੁਆਤੀ ਪੰਣੇ ਉੱਤੇ ਛਪਿਆ ਵੇਖਿਆ ਜਾ ਸਕਦਾ ਹੈ। ਪ੍ਰਤਿੱਗਿਆ ਨੂੰ ਅਸਲ ਰੂਪ ਵਿੱਚ ਸੰਨ 1962 ਵਿੱਚ, ਲੇਖਕ ਪਿਅਦੀਮੱਰੀ ਵੇਂਕਟ ਸੁੱਬਾ ਰਾਓ ਵੱਲੋਂ, ਤੇਲੁਗੂ ਭਾਸ਼ਾ ਵਿੱਚ ਰਚਿਆ ਗਿਆ ਸੀ। ਇਸ ਦਾ ਪਹਿਲਾ ਸਰੇਆਮ ਅਧਿਐਨ ਸੰਨ 1963 ਵਿੱਚ ਵਿਸ਼ਾਖਾਪੱਟਣਮ ਦੇ ਇੱਕ ਵਿਦਿਆਲੇ ਦੇ ਵਿੱਚ ਹੋਇਆ ਸੀ, ਬਾਅਦ ਵਿੱਚ ਇਸ ਦਾ ਅਨੁਵਾਦ ਕਰਕੇ ਭਾਰਤ ਦੀਆਂ ਸਾਰੀਆਂ ਹੋਰ ਖੇਤਰੀ ਭਾਸ਼ਾਵਾਂ ਵਿੱਚ ਇਸ ਦਾ ਪ੍ਰਸਾਰ ਕੀਤਾ ਗਿਆ।

ਸਹੁੰ

ਸੋਧੋ

ਭਾਰਤ ਮੇਰਾ ਦੇਸ਼ ਹੈ। ਸਾਰੇ ਭਾਰਤਵਾਸੀ ਮੇਰੇ ਭਰਾ-ਭੈਣ ਹਨ। ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਇਸ ਦੀ ਬਖਤਾਵਰ ਅਤੇ ਨਿਆਰੀ ਸੰਸਕ੍ਰਿਤੀ ਤੇ ਮੈਨੂੰ ਫਖਰ ਹੈ। ਮੈਂ ਹਮੇਸ਼ਾ ਇਸ ਦਾ ਕਾਬਲ ਅਧਿਕਾਰੀ ਬਣਨ ਦਾ ਜਤਨ ਕਰਦਾ ਰਹਾਂਗਾ। ਮੈਂ ਆਪਣੇ ਮਾਤਾ-ਪਿਤਾ, ਸਿਖਿਅਕਾਂ ਅਤੇ ਗੁਰੂਆਂ ਦਾ ਸਨਮਾਨ ਕਰਾਂਗਾ ਅਤੇ ਹਰ ਇੱਕ ਦੇ ਨਾਲ ਮੇਰਾ ਵਰਤਾਉ ਚੰਗਾ ਰਹਾਂਗਾ। ਮੈਂ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਪ੍ਰਤੀ ਸੱਚੀ ਨਿਸ਼ਠਾ ਦੀ ਪ੍ਰਤਿੱਗਿਆ ਕਰਦਾ ਹਾਂ। ਇਹਨਾਂ ਦੇ ਕਲਿਆਣ ਅਤੇ ਖੁਸ਼ਹਾਲੀ ਵਿੱਚ ਹੀ ਮੇਰਾ ਸੁੱਖ ਰਖਿਆ ਹੋਇਆ ਹੈ।

ਅਸਲ ਤੇਲੁਗੂ

ਸੋਧੋ

భారతదేశము నా మాతృభూమి. భారతీయులందరు నా సహోదరులు. నేను నా దేశమును ప్రేమించుచున్నాను. సుసంపన్నమైన, బహువిధమైన నాదేశ వారసత్వసంపద నాకు గర్వకారణము. దీనికి అర్హుడనగుటకై సర్వదా నేను కృషి చేయుదును. నా తల్లిదండ్రులను, ఉపాధ్యాయులను, పెద్దలందరిని గౌరవింతును. ప్రతివారితోను మర్యాదగా నడచుకొందును. నా దేశముపట్లను, నా ప్రజలపట్లను సేవానిరతి కలిగియుందునని ప్రతిజ్ఞ చేయుచున్నాను. వారి శ్రేయోభివృద్ధులే నా ఆనందమునకు మూలము.

ਸੰਦਰਭ

ਸੋਧੋ