ਰਾਹੀ ਸਰਨੋਬਤ (ਮਰਾਠੀ:राही सरनोबत) ਇੱਕ ਔਰਤ ਅਥਲੀਟ ਹੈ ਜੋ 25 ਮੀਟਰ ਪਿਸਤੌਲ ਨਿਸ਼ਾਨੇਬਾਜ਼ੀ ਵਿੱਚ ਮੁਕਾਬਲਾ ਕਰਦੀ ਹੈ। ਉਸ ਨੇ ਉਸ ਦਾ ਪਹਿਲਾ ਸੋਨ ਤਮਗਾ 2008 ਰਾਸ਼ਟਰਮੰਡਲ ਯੂਥ ਖੇਡਾਂ ਵਿੱਚ ਪੁਣੇ,ਭਾਰਤ ਵਿਖੇ ਮਿਲਿਆ।[1] ਉਹ ਆਈ.ਐੱਸ.ਐੱਸ.ਐੱਫ਼. ਵਿਸ਼ਵ ਕੱਪ 'ਚ 2013 ਅਤੇ 2019 ਵਿੱਚ ਦੋ ਵਾਰ ਚੈਂਪੀਅਨ ਰਹਿ ਚੁੱਕੀ ਹੈ। 2019 ਦੀ ਮਿਉਨਿਖ ਵਿੱਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਸ ਨੂੰ 2021 ਟੋਕੀਓ ਸਮਰ ਓਲੰਪਿਕਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਉਸ ਨੇ ਏਸ਼ੀਆਈ ਖੇਡਾਂ ਅਤੇ ਕਾਮਨਵੈਲਥ ਖੇਡਾਂ ਵਿੱਚ ਸੋਨ ਤਗਮੇ ਹਾਸਲ ਕੀਤੇ।

ਰਾਹੀ ਸਰਨੋਬਤ
ਨਿੱਜੀ ਜਾਣਕਾਰੀ
ਜਨਮ (1990-10-30) ਅਕਤੂਬਰ 30, 1990 (ਉਮਰ 33)
Kolhapur, India
ਕੱਦ5.2 ft (1.6 m) (2010)
ਭਾਰ67 kg (148 lb) (2010)
ਖੇਡ
ਦੇਸ਼India
ਖੇਡ25 metre pistol
ਕਲੱਬShiva Chattrapati Sports Complex, Pune
ਟੀਮIndia
Coached byAnatolii Piddubnyi
Now coachingBalewadi Shooting Range, Pune
ਪ੍ਰਾਪਤੀਆਂ ਅਤੇ ਖ਼ਿਤਾਬ
Olympic finalsfirst Indian shooter who qualified for 25 miters sports pistol event in olympics.
ਮੈਡਲ ਰਿਕਾਰਡ

{{ One bronze medal in world cup 2011 and got quota for London Olympics 2012]]}}

Women's shooting
ISSF World Cup
ਸੋਨੇ ਦਾ ਤਮਗਾ – ਪਹਿਲਾ ਸਥਾਨ 2013 South Korea 25 metre pistol
ਕਾਮਨਵੈਲਥ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Delhi 25 m pistol pairs
ਸੋਨੇ ਦਾ ਤਮਗਾ – ਪਹਿਲਾ ਸਥਾਨ 2014 Glasgow 25 metre pistol
ਚਾਂਦੀ ਦਾ ਤਗਮਾ – ਦੂਜਾ ਸਥਾਨ 2010 Delhi 25 metre pistol
Asian Games
ਕਾਂਸੀ ਦਾ ਤਗਮਾ – ਤੀਜਾ ਸਥਾਨ 2014 Incheon Women's 25 m pistol team

ਨਿੱਜੀ ਜੀਵਨ ਅਤੇ ਪਿਛੋਕੜ ਸੋਧੋ

ਸਰਨੋਬਤ ਦਾ ਜਨਮ 30 ਅਕਤੂਬਰ, 1990 ਨੂੰ ਕੋਲਹਾਪੁਰ, ਮਹਾਂਰਾਸ਼ਟਰ ਵਿੱਚ ਹੋਇਆ। ਸਕੂਲ ਦੇ ਦਿਨਾਂ ਵਿੱਚ ਐੱਨ.ਸੀ.ਸੀ. ਦੀ ਸਿਖਲਾਈ ਦੌਰਾਨ ਉਸ ਦੀ ਜਾਣ-ਪਛਾਣ ਹਥਿਆਰਾਂ ਨਾਲ ਹੋਈ। ਛੋਟੀ ਉਮਰ ਵਿੱਚ ਹੀ ਉਸ ਅੰਦਰ ਹਥਿਆਰ ਚਲਾਉਣ ਵਿੱਚ ਦਿਲਚਸਪੀ ਸੀ।[2]

ਨਿਸ਼ਾਨੇਬਾਜ਼ੀ ਨੂੰ ਜਾਰੀ ਰੱਖਣ ਦੀ ਪ੍ਰੇਰਨਾ ਉਸ ਨੂੰ ਯਸ਼ਸਵਿਨੀ ਸਾਵੰਤ ਤੋਂ ਮਿਲੀ, ਜੋ ਕਿ ਸਰਨੋਬਤ ਦੇ ਸਕੂਲ ਦੀ ਹੀ ਵਿੱਦਿਆਰਥਨ ਸੀ। ਸਾਵੰਤ ਦੇ 2006 ਦੀਆਂ ਆਸਟਰੇਲੀਆ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਸੋਨ ਤਗਮੇ ਦੀ ਜਿੱਤ ਨੇ ਸਰਨੋਬਤ ਅੰਦਰ ਨਿਸ਼ਾਨੇਬਾਜ਼ੀ ਪ੍ਰਤੀ ਹੋਰ ਪ੍ਰਭਾਵਿਤ ਕੀਤਾ। ਸਰਨੋਬਤ ਨੇ ਕਿਹਾ ਕਿ ਜਦ ਉਸ ਨੇ ਪਹਿਲੀ ਵਾਰ ਪਿਸਤੌਲ ਹੱਥ ਵਿੱਚ ਫੜੀ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ ਅਤੇ ਮਹਿਸੂਸ ਹੋਇਆ ਕਿ ਇਹੀ ਉਸ ਦੇ ਜੀਵਨ ਦਾ ਮਕਸਦ ਹੈ।[3]

ਖੇਡ ਦੇ ਸ਼ੁਰੂਆਤੀ ਦਿਨਾਂ ਵਿੱਚ ਸਰਨੋਬਤ ਨੂੰ ਕੋਲਹਾਪੁਰ ਵਿੱਚ ਸਹੂਲਤਾਂ ਦੀ ਘਾਟ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਸ ਦੇ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ। ਫਿਰ ਉਸ ਨੇ ਬੰਬਈ ਵਿੱਚ ਸਿਖਲਾਈ ਲੈਣ ਦਾ ਫੈਸਲਾ ਕੀਤਾ, ਜਿੱਥੇ ਨਿਸ਼ਾਨੇਬਾਜ਼ੀ ਲਈ ਸਾਰੀਆਂ ਸਹੂਲਤਾਂ ਮੌਜੂਦ ਸਨ।

ਪੇਸ਼ਾਵਰ ਪ੍ਰਾਪਤੀਆਂ ਸੋਧੋ

ਪੂਨੇ ਵਿੱਚ ਹੋਈਆਂ 2008 ਯੁਵਾ ਕਾਮਨਵੈਲਥ ਖੇਡਾਂ ਦੀ 25 ਮੀਟਰ ਪਿਸਤੌਲ ਨਿਸ਼ਾਨੇਬਾਜ਼ੀ ਵਿੱਚ ਸੋਨ ਤਗਮੇ ਦੀ ਪ੍ਰਾਪਤੀ ਨਾਲ ਸਰਨੋਬਤ ਦੇ ਜੀਵਨ ਵਿੱਚ ਕੁਝ ਤਬਦੀਲੀਆਂ ਵਾਪਰੀਆਂ।

ਉਸ ਦੇ ਖੇਡ ਜੀਵਨ ਵਿੱਚ ਦੂਸਰਾ ਪੜਾਅ 2011 ਵਿੱਚ ਆਇਆ ਜਦ ਉਸ ਨੇ ਫੋਰਟ ਬੇਨਿਨ ਦੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[4] ਫਿਰ ਉਸ ਨੇ ਭਾਰਤ ਵੱਲੋਂ 2012 ਲੰਡਨ ਓਲੰਪਿਕਸ ਖੇਡਿਆ ਅਤੇ 19ਵਾਂ ਸਥਾਨ ਪ੍ਰਾਪਤ ਕੀਤਾ। ਪਰ ਉਸ ਨੇ ਆਪਣੀ ਨਿਰਾਸ਼ਾ ਨੂੰ ਭੁਲਾ ਕੇ ਹੋਰ ਜ਼ਿਆਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਮਿਹਨਤ ਸਫ਼ਲ ਹੋਈ ਅਤੇ ਉਸ ਨੇ 2013 ਦੇ ਚੈੰਗਵਨ, ਸਾਊਥ ਕੋਰੀਆ ਵਿੱਚ ਹੋਏ ਆਈ.ਐੱਸ.ਐੱਸ.ਐੱਫ਼. ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਿਆ। [5]

2015 ਵਿੱਚ ਸਰਨੋਬਤ ਦੇ ਖੇਡ ਜੀਵਨ ਵਿੱਚ ਰੁਕਾਵਟ ਆਈ ਜਦ ਇੱਕ ਦੁਰਘਟਨਾ ਦੌਰਾਨ ਉਸ ਦੀ ਕੂਹਣੀ ਨੂੰ ਡੂੰਘੀ ਸੱਟ ਲਗ ਗਈ ਜਿਸ ਨੂੰ ਠੀਕ ਹੋਣ ਵਿੱਚ ਲਗਭਗ ਦੋ ਸਾਲ ਲਗ ਗਏ।[6] ਫਿਰ ਉਹ ਦੋਬਾਰਾ ਭਾਰਤੀ ਰਾਸ਼ਟਰੀ ਟੀਮ ਦਾ ਹਿੱਸਾ ਬਣੀ ਅਤੇ ਜਰਮਨ ਕੋਚ ਮਨਖਬਇਆਰ ਦੋਰਜਸੁਰਿਨ ਨਾਲ ਕੰਮ ਕਰਨਾ ਸ਼ੁਰੂ ਕੀਤਾ, ਜਿਸ ਨੇ ਮੁੜ ਤੋਂ ਸਰਨੋਬਤ ਨੂੰ ਸ਼ਰੀਰਕ ਤੌਰ 'ਤੇ ਤੰਦਰੁਸਤ ਬਣਨ ਅਤੇ ਮਾਨਸਿਕ ਸ਼ਕਤੀ ਹਾਸਲ ਕਰਨ ਵਿੱਚ ਮਦਦ ਕੀਤੀ।[7] ਦੋਰਜਸੁਰਿਨ 2012 ਦੇ ਓਲੰਪਿਕਸ ਵਿੱਚ ਸਰਨੋਬਤ ਦਾ ਵਿਰੋਧੀ ਪ੍ਰਤੀਯੋਗੀ ਸੀ। [8]

ਬਾਅਦ ਵਿੱਚ ਸਰਨੋਬਤ ਨੇ 2018 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਉਹ ਪਹਿਲੀ ਏਸ਼ੀਆਈ ਮਹਿਲਾ ਖਿਡਾਰਨ ਬਣੀ ਜਿਸ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ। ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਅਤੇ ਕਾਫ਼ੀ ਤਗਮੇ ਹਾਸਲ ਕਰਨ ਕਰਕੇ 2018 ਵਿੱਚ ਸਰਨੋਬਤ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[9]

ਅਗਲੇ ਸਾਲ ਜਰਮਨੀ ਵਿੱਚ ਮਿਊਨਿਖ ਵਿਖੇ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਉਸ ਨੇ ਸੋਨ ਤਗਮਾ ਹਾਸਲ ਕੀਤਾ ਅਤੇ ਦੂਸਰੀ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ।[10] ਇਸ ਜਿੱਤ ਨਾਲ ਉਸ ਨੇ ਟੋਕੀਓ ਚੈਂਪੀਅਨਸ਼ਿਪ ਵਿੱਚ ਆਪਣਾ ਸਥਾਨ ਬਣਾ ਲਿਆ।[11]

ਤਗਮੇ ਸੋਧੋ

  • ਭਾਰਤੀ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਬਹੁ ਸੋਨ ਤਗਮੇ
  • ਸੋਨ ਤਗਮਾ ਯੁਵਾ ਕਾਮਨਵੈਲਥ ਖੇਡਾਂ, ਪੂਨੇ 2008
  • ਸੋਨ ਤਗਮਾ ਏਸ਼ੀਅਨ ਖੇਡਾਂ 2018
  • ਸੋਨ ਤਗਮਾ ਆਈ.ਐੱਸ.ਐੱਸ.ਐੱਫ਼. ਵਿਸ਼ਵ ਕੱਪ 2013, ਸਾਊਥ ਕੋਰੀਆ
  • ਸੋਨ ਤਗਮਾ ਆਈ.ਐੱਸ.ਐੱਸ.ਐੱਫ਼. ਵਿਸ਼ਵ ਕੱਪ 2019, ਜਰਮਨੀ

ਹਵਾਲੇ ਸੋਧੋ

  1. "Golden Girl - Rahi Sarnobat". TheSportsCampus.com. 26 October 2008.
  2. https://www.olympicchannel.com/en/athletes/detail/rahi-sarnobat/
  3. https://www.dnaindia.com/sports/interview-this-shooting-star-rahi-sarnobat-has-an-olympic-dream-2791291
  4. "[4]".
  5. "[2]".
  6. "[2]".
  7. "[2]".
  8. "[3]".
  9. "[5]".
  10. https://indianexpress.com/article/sports/sport-others/munich-world-cup-rahi-sarnobats-journey-takes-her-to-tokyo-olympic-games-5751386/
  11. https://www.republicworld.com/sports-news/other-sports/never-ever-dreamt-of-this-award-rahi-sarnobat-silences-her-critics-with-an-arjuna.html