ਰਿਉਮ ਨੋਬਲ
ਰਿਉਮ ਨੋਬਲ (Rheum nobile) ਪੌਦਾ ਅਫਗਾਨਿਸਤਾਨ ਤੋਂ ਲੈ ਕੇ ਬਰ੍ਹਮਾਂ ਤੱਕ ਹਿਮਾਲਿਆ ਦੀਆਂ ਗਗਨਚੁੰਬੀ ਚੋਟੀਆਂ 'ਤੇ ਇੱਕ ਅਦਭੁਤ 4,800 ਮੀਟਰ ਤੋਂ ਵੱਧ ਉੱਚਾਈਆਂ ਤੇ ਚਰਾਂਦਾਂ ਵਿੱਚ ਪੌਦਾ ਉੱਗਦਾ ਹੈ। ਉਹ ਵਿਸ਼ਾਲ ਜੜੀ ਬੂਟੀ ਆਪਣੇ ਕੋਮਲ ਤਣੇ ਦੁਆਲ਼ੇ ਵਿਸ਼ਾਲ, ਪਾਰਦਰਸ਼ੀ ਪੱਤੇ ਉਗਾਉਂਦੀ ਹੈ ਜੋ ਇਸ ਲਈ ਇੱਕ ਕੁਦਰਤੀ ਗ੍ਰੀਨਹਾਉਸ ਵਾਂਗੂੰ ਕੰਮ ਕਰਦੇ ਹਨ ਜੋ ਇਸ ਨੂੰ ਸੀਤ ਬਰਫ਼ੀਲੀਆਂ ਹਵਾਵਾਂ ਅਤੇ ਖ਼ਤਰਨਾਕ ਪਾਰ ਵੈਗਣੀ ਕਿਰਨਾਂ ਤੋਂ ਬਚਾਉਂਦੇ ਹਨ। ਇਸ ਕਿਸੇ ਓਪਰੀ ਦੁਨਿਆਂ ਦੇ ਵਾਸੀ ਅੰਦਰ, ਪੌਦੇ ਦੀਆਂ ਖੁਸ਼ਬੂਆਂ ਦੁਆਰਾ ਲੁਭਾਉਣ ਵਾਲੇ, ਛੋਟੀਆਂ ਉੱਲੀਮਾਰ ਗੰਨਾ ਉੱਡਦੇ ਹਨ। ਉਹ ਆਪਣੇ ਆਂਡੇ ਦੇਣ ਲਈ ਜਗ੍ਹਾ ਦੇ ਬਦਲੇ ਫੁੱਲਾਂ ਨੂੰ ਪਰਾਗਿਤ ਕਰਦੇ ਹਨ। ਇਹ ਦੁਰਲੱਭ ਅਤੇ ਸੁੰਦਰ ਬੂਟੀ ਇਨ੍ਹਾਂ ਪਹਾੜ ਵਾਸੀਆਂ ਦੀਆਂ ਅਨੇਕਾਂ ਦਵਾ-ਦਾਰੂਆਂ ਲਈ ਵਰਤੋਂ ਵਿੱਚ ਆਉਂਦੀ ਹੈ। ਸਥਾਨਕ ਲੋਕ ਇਸਨੂੰ ਨਾਬਾਰੀਸ ਪੱਤੀ ਜਾਂ ਬ੍ਰਹਮ ਕੰਵਲ ਵੀ ਕਹਿੰਦੇ ਹਨ। [1]
ਹਵਾਲੇ
ਸੋਧੋ- ↑ ਗੁਰਮੇਲ ਬੇਗਾ