ਰਿਚਰਡ ਡੌਰਸਨ ਦਾ ਲੋਕਧਾਰਾ ਚਿੰਤਨ

              ਰਿਚਰਡ ਡੌਰਸਨ ਦਾ ਲੋਕਧਾਰਾ ਚਿੰਤਨ

ਜਨਮ ਅਤੇ ਜੀਵਨ ਬਾਰੇ:-

                           ਰਿਚਰਡ ਡੌਰਸਨ  ਦਾ ਜਨਮ ਨਿਊਯਾਰਕ ਸਿਟੀ ਵਿੱਚ ਇੱਕ ਅਮੀਰ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸਨੇ 1929 ਤੋਂ 1933 ਤੱਕ ਆਪਣੀ ਸਕੂਲੀ ਪੜ੍ਹਾਈ ਫਿਲਿਪਜ਼ ਐਕਸੀਟਰ ਅਕੈਡਮੀ ਵਿੱਚ ਕੀਤੀ। ਫਿਰ ਉਸਨੇ ਹਾਰਵਰਡ ਯੂਨੀਵਰਸਿਟੀ ਵਿੱਚ  ਬੀ. ਏ ਡਿਗਰੀ ਕੋਰਸ  ਅਤੇ ਐਮ. ਏ ਕੀਤੀ ਇਸ ਉਪਰੰਤ ਉਸ ਨੇ  ਇਥੇ ਹੀ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ । ਉਸਨੇ 1943 ਵਿੱਚ ਹਾਰਵਰਡ ਵਿੱਖੇ ਇਤਿਹਾਸ ਦੇ ਇੰਸਟ੍ਰਕਟਰ ਵਜੋਂ ਪੜਾਉਣ ਦੀ ਸ਼ੁਰੂਆਤ ਕੀਤੀ।1944 ਵਿੱਚ ਉਹ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਚਲਾ ਗਿਆ ਅਤੇ 1957 ਤੱਕ ਉਹ ਇਥੇ ਹੀ ਰਿਹਾ।

ਮਿਹਨਤੀ ਚਿੰਤਕ: ਰਿਚਰਡ ਡੌਰਸਨ ਇੱਕ ਬਹੁਤ ਵੱਡਾ ਮਿਹਨਤੀ ਚਿੰਤਕ ਸੀ ਭਮਡੌਰਸਨ ਇੱਕ ਵਿਦਵਾਨ ਦੇ ਨਾਲ ਨਾਲ ਟੈਨਿਸ ਅਤੇ ਸਕੁਐਸ਼ ਦਾ ਰਾਸ਼ਟਰੀ ਖਿਡਾਰੀ ਵੀ ਸੀ ।ਡੌਰਸਨ ਦੇ ਮਿਹਨਤੀ ਸੁਭਾਅ ਦਾ ਪਤਾ ਇਸ ਰੌਚਕ ਗੱਲ ਤੋਂ ਲੱਗਾ ਕਿ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸ਼ੁਰੂ  ਵਿੱਚ ਉਹ ਕੋਈ ਵਧੀਆ ਵਿਦਿਆਰਥੀ ਨਹੀਂ ਸੀ । ਪਰ ਜਦੋਂ ਉਸ ਨੇ ਇੱਕ ਵਾਰ ਮਨ ਬਣਾ ਲਿਆ ਅਤੇ ਪੜ੍ਹਾਈ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿਤਾ ਤਾਂ ਉਸ ਨੂੰ ਯੂਨੀਵਰਸਿਟੀ ਵਿੱਚ ਸਭ ਤੋਂ ਵੱਧ ਪ੍ਰਗਤੀ ਕਰਨ ਵਾਲੇ ਵਿਦਿਆਰਥੀ ਦੇ ਤੌਰ ਤੇ ਸਨਮਾਨਿਆ ਗਿਆ । ਡਿਗਰੀ ਕੋਰਸ ਕਰਦਿਆ ਉਸ ਦੇ ਗਰੇਡ ਵਿੱਚ ਐੱਫ ਤੋ ਲੈ ਕੇ ਬੀ ਪਲੱਸ ਤੱਕ ਦਾ ਵਾਧਾ ਦਰਜ ਕੀਤਾ ਇਸ ਗੱਲ ਤੋਂ ਬਿਨਾ ਡੌਰਸਵ ਦੀਆਂ ਹੋਰ ਗੱਲਾਂ ਤੋਂ ਵੀ ਪਤਾ ਲੱਗਦਾ ਹੈ ਕਿ ਉਹ ਇੱਕ ਮਿਹਨਤੀ ਚਿੰਤਕ ਹੈ।[1]

ਉੱਤਰੀ ਅਮਰੀਕਾ ਵਿੱਚ ਲੋਕਧਾਰਾ ਖੋਜ ਦੀ ਸ਼ੁਰੂਆਤ:-

                                                        ਰਿਚਰਡ ਡੌਰਸਨ ਵਿਸ਼ਵ ਪੱਧਰ ਉੱਤੇ ਉਨਾਂ ਲੋਕਧਾਰਾ ਚਿੰਤਕਾਂ ਵਿੱਚੋ ਇੱਕ ਹੈ ਜਿਨ੍ਹਾ ਨੇ ਲੋਕਧਾਰਾ ਨੂੰ ਬਕਾਇਦਾ ਅਧਿਐਨ ਖੇਤਰ ਬਨਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਸਦੇ ਯਤਨਾਂ ਨਾਲ ਲੋਕਧਾਰਾ ਦੇ ਵਰਤਾਰੇ ਬਾਰੇ ਖੋਜ ਅਤੇ ਅਧਿਐਨ ਨੂੰ ਉੱਤਰੀ ਅਮਰੀਕਾ ਵਿੱਚ ਮਾਨਤਾ ਮਿਲਣੀ ਸ਼ੁਰੂ ਹੋਈ। ਡੇਰਿਆਂ ਨੂੰ ਅਮਰੀਕੀ ਲੋਕਧਾਰਾ ਅਧਿਐਨ ਦਾ ਪਿਤਾਮਾ ਕਿਹਾ ਜਾਂਦਾ ਹੈ । ਰਿਚਰਡ ਡੌਰਸਨ ਦੇ ਇੱਕ ਹੋਣਹਾਰ ਵਿਦਿਆਰਥੀ ਬਰੂਨਵੈਂਡ ਹਾਰੋਲਡ ਦੀ ਮੰਨੀਏ ਤਾਂ ਡੌਰਸਨ ਨੇ ਲੋਕਧਾਰਾ ਦੀ ਖੋਜ ਨੂੰ ਅਮਰੀਕਾ ਵਿੱਚ ਵਿਦਵਤਾ ਦੇ ਵਿਲੱਖਣ ਤੇ ਸੁਤੰਤਰ ਖੇਤਰ ਵਜੋਂ ਸਥਾਪਤ ਕਰਨ ਲਈ ਸਭ ਤੋਂ ਵੱਡਮੁੱਲਾ ਯੋਗਦਾਨ ਪਾਇਆ । ਰੌਚਕ ਤੱਥ ਇਹ ਹੈ ਕਿ ਜਦੋਂ ਡੌਰਸਨ ਨੇ ਐਮ.ਏ ਕਰਨ ਤੋਂ ਬਾਅਦ ਖੁਦ ਲੋਕਧਾਰਾ ਦੇ ਖੇਤਰ ਵਿੱਚ ਖੋਜ ਕਰਨੀ ਸ਼ੁਰੂ ਕੀਤੀ ਤਾਂ ਉਦੋਂ ਤੱਕ ਅਮਰੀਕੀ ਯੂਨੀਵਰਸਿਟੀਆਂ ਵਿੱਚ ਲੋਕਧਾਰਾ ਦਾ ਅਧਿਐਨ ਜਾਂ ਖੋਜ ਦਾ ਕੋਈ ਸੁਤੰਤਰ ਵਿਭਾਗ ਤਾਂ ਕੀ ਹੋਣਾ ਸੀ ਕਿਸੇ ਵਿਭਾਗ ਵਿੱਚ ਕੋਈ ਨਿਗਰਾਨ ਵੀ ਮੌਜੂਦ ਨਹੀਂ ਸੀ ਜਿਹੜਾ ਡੌਰਸਨ ਦੇ ਖੋਜ ਵਿਸ਼ੇ ਉੱਤੇ ਉਸ ਦੀ ਨਿਗਰਾਨੀ ਕਰ ਸਕਦਾ।ਉਸ ਨੇ ਹਾਰਵਰਡ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਲੋਕਧਾਰਾ ਅਤੇ ਇਤਿਹਾਸ ਦੇ ਸੰਬੰਧਾਂ ਦੇ ਅਧਿਐਨ ਨੂੰ ਕੇਂਦਰ ਵਿੱਚ ਰੱਖ ਕੇ " ਅਮਰੀਕੀ ਸੱਭਿਅਤਾ ਦੇ ਇਤਿਹਾਸ " ਉੱਤੇ ਪੀ. ਐਚ .ਡੀ  ਦਾ ਖੋਜ ਪ੍ਰਬੰਧ ਲਿਖਣਾ ਸੀ ਪਰ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਿੱਚ ਕੋਈ ਵੀ ਅਜਿਹਾ ਅਧਿਆਪਕ ਨਹੀਂ ਸੀ ਜਿਹੜਾ ਇਸ ਵਿਸ਼ੇ ਉੱਤੇ ਉਸ ਦੀ ਨਿਗਰਾਨੀ ਕਰ ਸਕਦਾ । ਲੋਕਧਾਰਾ ਅਧਿਐਨ ਨਾਮ ਦੇ ਜਿਸ ਵਿਸ਼ੇ ਦਾ ਯੂਨੀਵਰਸਿਟੀਆਂ ਵਿੱਚ ਨਾਮ ਨਿਸ਼ਾਨ ਨਹੀਂ ਸੀ, ਉਸ ਨੇ ਉਸਦਾ ਵੱਖਰਾ ਵਿਭਾਗ ਸਥਾਪਿਤ ਕਰਵਾਇਆ ਅਤੇ ਇਸ ਲਈ ਵਿੱਤੀ ਗਰਾਂਟਾਂ ਜਟਾਉਣ ਲਈ ਸਰਕਾਰੀ ਵਿਭਾਗਾਂ,ਸੰਸਥਾਵਾਂ,ਵਿਆਕਤੀਆਂ ਅਤੇਆਪਣੇ ਸੰਪਰਕਾਂ ਨੂੰ ਵਰਤਿਆ। ਉਸ ਨੇ ਅਮਰੀਕੀ ਲੋਕਧਾਰਾ ਸੁਸਾਇਟੀ ਦੇ ਕੰਮ ਨੂੰ ਅੱਗੇ ਵਧਾਇਆ, ਅਮਰੀਕਨ ਜਨਰਲ ਆਫ ਫੋਕਲੋਰ ਕੱਢਿਆ ਅਤੇ ਸਧਾਰਣ ਡਿਗਰੀ ਕੋਰਸਾਂ ਤੋਂ ਲੈ ਕੇ ਪੀਐਚ.ਡੀ ਤੱਕ ਲੋਕਧਾਰਾ ਨੂੰ ਥਾਂ ਦਵਾਈ।[2]

ਅਧਿਆਪਕ ਅਤੇ ਸੰਪਾਦਕ:-

                                    ਉਸਨੇ 1943 ਵਿਚ ਹਾਰਵਰਡ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਇੰਸਟ੍ਰਕਟਰ ਵਜੋਂ ਪੜ੍ਹਾਉਣ ਦੀ ਸ਼ੁਰੂਆਤ ਕੀਤੀ। 1957 ਵਿਚ ਉਹ ਇੰਡੀਆਨਾ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਵਿੱਚ ਇਤਿਹਾਸ ਅਤੇ ਲੋਕਧਾਰਾ ਦੇ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ ।1957 ਤੋਂ1981 ਤੱਕ ਉਸ ਨੇ ਇੰਡਿਆਨਾ ਯੂਨੀਵਰਸਿਟੀ ਵਿੱਚ ਰਹਿੰਦਿਆਂ ਫ਼ੋਕਲੋਰ ਦੇ ਖੇਤਰ ਵਿੱਚ 86 ਵਿਦਿਆਰਥੀਆਂ ਦੇ ਪੀਐਚ. ਡੀ ਦੇ ਖੋਜ ਕਾਰਜਾਂ ਦਾ ਨਿਰਦੇਸ਼ਨ ਕੀਤਾ। ਲੋਕਧਾਰਾ ਦੇ ਖੇਤਰ ਵਿੱਚ ਆਪਣੀ ਖੇਤਰੀ ਖੋਜ ਨੂੰ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਸ਼ਿਕਾਗੋ ਪ੍ਰੈਸ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਬਹੁਖੰਡੀ ਲੜੀ "ਫੋਕਟੈਲਜ਼ ਆਫ਼ ਦੀ ਵਰਲਡ" ਦਾ ਜਨਰਲ ਸੰਪਾਦਕ ਸੀ  ਉਸਨੇ ਲੜੀਵਾਰ ਅੰਤਰਾਸ਼ਟਰੀ ਲੋਕਧਾਰਾ ਦੇ ਸਲਾਹਕਾਰ ਸੰਪਾਦਕ ਅਤੇ ਨਾਲ ਹੀ ਵਿਸ਼ਵ ਲੋਕਧਾਰਾ ਦੇ ਲੜੀ ਸੰਪਾਦਕ ਦੀ ਸੇਵਾ ਕੀਤੀ।

            ਰਿਚਰਡ ਡੌਰਸਨ ਦਾ ਲੋਕਧਾਰਾ ਚਿੰਤਨ

ਲੋਕਧਾਰਾ ਖੋਜ  ਅਤੇ ਅਧਿਐਨ ਦੇ ਖੇਤਰ ਵਿੱਚ ਰਿਚਰਡ ਡੌਰਸਨ ਦੀਆਂ ਲਿਖਤਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲੇ ਹਿੱਸੇ ਵਿੱਚ ਉਸ ਦੁਆਰਾ ਕੀਤੇ ਅਮਰੀਕਾ ਦੇ ਸਥਾਨਕ ਲੋਕਧਰਾਈ ਵਰਤਾਰਿਆਂ ਤੇ ਵੰਨਗੀਆਂ ਦੇ ਅਧਿਐਨ ਨਾਲ ਸੰਬੰਧਿਤ ਲਿਖਤਾਂ ਹਨ ਜਿੰਨਾਂ ਦੀ ਗਿਣਤੀ ਕਾਫੀ ਜਿਆਦਾ ਹੈ। ਦੂਜੇ ਹਿੱਸੇ ਵਿੱਚ ਉਸ ਦੁਆਰਾ ਲੋਕਧਾਰਾ ਦੀ ਸਿਧਾਂਤਕਾਰੀ, ਲੋਕਧਾਰਾ ਸ਼ਾਸ਼ਤਰ ਦੇ ਮਸਲੇ, ਲੋਕਧਾਰਾ ਦੀ ਅਧਿਐਨ ਵਿਧੀਆਂ ਅਤੇ ਅੰਤਰ ਰਾਸ਼ਟਰੀ ਪੱਧਰ ਉਤੇ ਲੋਕਧਾਰਾ ਦੇ ਅਧਿਐਨ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਲਿਖਤਾਂ ਹਨ।[3]

ਲੋਕਧਾਰਾ ਦਾ ਵਿਲੱਖਣ ਸਰੂਪ ਪੇਸ਼:-                                       

    ਡੌਰਸਨ ਨੇ ਕਿਉਕਿ ਅਮਰੀਕਾ ਵਿੱਚ ਲੋਕਧਾਰਾ ਅਧਿਐਨ ਨੂੰ ਬਕਾਇਦਾ ਤੇ ਵਿਲੱਖਣ ਅਧਿਐਨ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਦੇ ਨਿਰੰਤਰ ਯਤਨ ਕੀਤੇ, ਇਸ ਲਈ ਉਸ ਨੇ ਲੋਕਧਾਰਾਈ ਵਰਤਾਰਿਆਂ ਨੂੰ ਹੋਰ ਸਮੂਹ ਲੋਕਪ੍ਰਿਯ ਵਰਤਾਰਿਆਂ ਤੋਂ  ਨਿਖੇੜਨ ਦਾ ਠੋਸ ਆਧਾਰ ਮੁਹੱਈਆ ਕੀਤਾ ਅਤੇ ਲੋਕਧਾਰਾ ਸ਼ਾਸਤਰ ਦੇ ਸਰੂਪ, ਪ੍ਰਕਾਰ ਅਤੇ ਖੋਜ ਵਿਧੀ ਬਾਰੇ ਵਿਸਤ੍ਰਿਤ ਤੇ ਗਹਿਰਾ ਚਿੰਤਨ ਕੀਤਾ।  

ਰਿਚਰਡ ਡੌਰਸਨ ਨੇ ਲੋਕਧਾਰਾ ਨੂੰ ਸਿਰਫ਼ ਪਰੰਪਰਕ/ ਪੁਰਾਤਨ ਵਰਤਾਰਾ ਮੰਨਣ ਦੀ ਥਾਂ ਨਿਰੰਤਰ ਸਿਰਜਣਸ਼ੀਲ ਵਰਤਾਰੇ ਦੇ ਤੌਰ ਤੇ  ਸਵਿਕਾਰ ਕਰਨ ਦੀ ਸ਼ੁਰੂਆਤ ਕੀਤੀ। ਡੌਰਸਨ ਨੇ ਵਿਦਵਾਨਾਂ ਅੱਗੇ ਸਵਾਲ ਉਠਾਏ ਕਿ ਲੋਕਧਾਰਾ, ਲੋਕਧਾਰਾਵਾਦ, ਲੋਕਪ੍ਰਿਯ ਸੱਭਿਆਚਾਰ  ਵਿੱਚਕਾਰ ਨਿਖੇੜਿਆ ਦੇ ਮਸਲੇ ਨਾਲ ਨਿਜੱਠਣ ਲਈ ਯਤਨ ਕਰਨ।

ਡੌਰਸਨ ਨੇ ਲੋਕਧਾਰਾ ਦੇ ਸਰੂਪ ਬਾਰੇ ਸੰਸਾਰ ਵਿੱਚ ਇੱਕ ਵੱਖਰੀ ਸ਼ੁਰੂਆਤ ਕੀਤੀ ਹੈ। ਉਸ ਨੇ ਲੋਕਧਾਰਾ ਨੂੰ ਮਹਿਜ ਪੁਰਾਤਨਤਾ ਨਾਲੋ ਤੋੜਿਆ ਹੀ ਨਹੀਂ ਸਗੋਂ  ਨਿਰੰਤਰਤਾ ਅਤੇ ਆਧੁਨਿਕਤਾ ਨਾਲ ਜੋੜਨ ਲਈ ਮੁਢਲੀਆਂ ਧਾਰਾਵਾਂ ਪੇਸ਼ ਕੀਤੀਆਂ ।ਉਸ ਦਾ ਕੰਮ ਸਥਾਨਕਤਾ ਅਤੇ ਅੰਤਰਰਾਸ਼ਟਰੀਕਰਨ ਦਾ ਸੁਮੇਲ ਹੈ। ਰਿਚਰਡ ਡੌਰਸਨ ਨੇ ਆਪਣੇ ਖੋਜ ਕਾਰਜ ਦੇ ਆਰੰਭ ਤੋਂ ਹੀ ਲੋਕਧਾਰਾ ਦੇ ਵਰਤਾਰੇ ਅਤੇ ਅਧਿਐਨ ਨੂੰ ਪੁਰਾਤਤਵ ਵਸਤਾਂ ਦੇ ਸੰਗ੍ਰਿਹ, ਪੁਰਾਤਵਵਾਦ ਅਤੇ ਅਦਾਲਤਾਂ ਦੇ ਅਧਿਐਨ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਡੌਰਸਨ ਨੇ ਸ਼ੁਰੂ ਤੋਂ ਹੀ ਲੋਕਧਾਰਾ ਨੂੰ ਇਤਿਹਾਸਕ  ਮਾਨਵ ਸ਼ਾਸਤਰੀ ,ਸੱਭਿਆਚਾਰਕ  ਅਤੇ ਸਮਕਾਲ ਵਿੱਚ ਸਿਰਜਣਸ਼ੀਲ ,ਕਾਰਜਸ਼ੀਲ,ਅਤੇ ਪ੍ਰਭਾਵਸ਼ਾਲੀ ਵਰਤਾਰੇ ਦੇ ਤੌਰ ਤੇ ਦੇਖਦਾ ਹੈ

  ਡੌਰਸਨ ਮੁਤਾਬਿਕ ਜਦੋਂ ਹੋਰ ਵਿਦਵਾਨਾਂ ਰਾਹੀ ਲੋਕਧਾਰਾ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ ਤਾਂ ਇਸਨੂੰ ਆਧੁਨਿਕ ਗਿਆਨ, ਜੀਵਨ ਸ਼ੈਲੀ, ਸੋਚ ਵਿਧੀ ਆਦਿ ਤੋਂ ਮੂਲੋਂ ਨਿਖੇੜ ਕੇ ਗੱਲ ਕੀਤੀ ਜਾਂਦੀ ਹੈ।  ਲੋਕ ਨੂੰ ਇਲੀਟ ਨਾਲੋਂ, ਪੇਂਡੂ ਨੂੰ ਸ਼ਹਿਰੀ ਨਾਲੋਂ, ਖੇਤੀਬਾੜੀ ਨੂੰ ਉਦਯੋਗਿਕ ਨਾਲੋਂ, ਅਨਪੜ੍ਹ ਨੂੰ ਪੜ੍ਹੇ ਲਿੱਖੇ ਨਾਲੋਂ ਹਸਤਕਲਾ ਨੂੰ ਮਸ਼ੀਨੀ ਉਤਪਾਦਨ ਨਾਲੋਂ, ਮੂੰਹ ਜੁਬਾਨੀ ਸੰਚਾਰ ਨੂੰ  ਜਨਤਕ ਸੰਚਾਰ ਨਾਲੋਂ, ਪੱਛੜੇ ਹੋਏ ਨੂੰ ਆਧੁਨਿਕ ਨਾਲੋਂ , ਅੰਧਵਿਸ਼ਵਾਸ਼ੀ ਨੂੰ ਤਰਕਸ਼ੀਲ ਨਾਲੋਂ, ਜਾਦੂ ਨੂੰ ਵਿਗਿਆਨ  ਨਾਲੋਂ  ਅਤੇ ਅੰਤਿਮ ਰੂਪ  ਵਿੱਚ ਹਾਸ਼ਿਆਗਤ ਨੂੰ ਕੇਂਦਰੀ ਅਸਤਿਤਵ ਨਾਲੋਂ ਨਿਖੇੜ ਲਿਆ ਜਾਂਦਾ ਹੈ ਇਹਨਾਂ ਜੁੱਟਾਂ ਦੇ ਪਹਿਲੇ ਲੱਛਣ ਵਿਦਵਾਨਾਂ  ਵਲੋਂ ਲੋਕਧਾਰਾ ਨਾਲ ਜੋੜੇ ਜਾਂਦੇ ਹਨ। ਅਤੇ ਦੂਜੇ ਲੱਛਣ ਗ਼ੈਰ ਲੋਕਧਰਾਈ ਵਰਤਾਰਿਆਂ, ਸੋਚਾਂ ਅਤੇ ਲੋਕਾਂ ਦੇ ਮੰਨ ਲਏ ਜਾਂਦੇ ਹਨ। ਡੇਰਿਆਂ ਇਹਨਾਂ ਸਾਰੀਆਂ ਅਤੀਤਮੁੱਖੀ ਗੱਲਾਂ ਨੂੰ ਜੋ ਲੋਕਧਾਰਾ ਨਾਲ ਜੋੜੀਆਂ ਜਾਂਦੀਆ ਹਨ। ਉਹਨਾਂ ਨੂੰ ਰੱਦ ਕਰਦਾ ਹੈ ਉਹ ਲੋਕਧਾਰਾ ਨੂੰ ਕੁਦਰਤ ਦੇ ਨਜ਼ਦੀਕ ਰਹਿਣ ਵਾਲੇ ਸਿੱਧੇ ਸਾਧੇ ਪੇਂਡੂ ਲੋਕਾਂ ਦੀਆਂ ਸਿਰਜਣਾਵਾਂ ਅਤੇ ਗਿਆਨ ਦੇ ਤੌਰ ਤੇ ਦੇਖਣ ਦੀ ਬਜਾਏ  ਆਧੁਨਿਕ ਉਦਯੋਗਿਕ ਸਮਾਜਾਂ ਅਤੇ ਸ਼ਹਿਰਾਂ ਨਾਲ ਜੋੜਦਾ ਹੈ। ਉਸਦੇ ਅਨੁਸਾਰ ਜਿਹੜੇ ਲੋਕ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਆ ਰਹੇ ਹਨ ਅਤੇ ਆਪਣੀਆਂ ਲੋਕਧਰਾਈ ਸਿਰਜਣਾਂ ਨੂੰ ਨਾਲ ਲੈ ਆਏ ਸ਼ਹਿਰਾਂ ਵਿੱਚ ਗਲੀ ਮੁਹੱਲਿਆਂ  ਦੀ ਆਪਸੀ ਸਾਂਝ ਇਹਨਾਂ ਸਿਰਜਣਾਵਾਂ ਦੇ ਆਧਾਰ ਉੱਤੇ ਬਣ ਜਾਂਦੀ ਹੈ ਇਹ ਆਪਸੀ ਸਾਂਝ  ਅਤੇ ਹੋਰ ਸਮੂਹ ਨਾਲੋਂ ਵੱਖਰਾ ਦੀ ਭਾਵਨਾ ਹੋਂਦ ਵਿੱਚ ਆਉਂਦੀ ਹੈ ਤਾਂ ਅਜਿਹੇ ਸਮੂਹ ਦਾ ਨਿਰਮਾਣ ਹੁੰਦਾ ਹੈ,  ਜਿਸ ਅੰਦਰ ਲੋਕਧਰਾਈ ਸਿਰਜਣਾਵਾਂ ਹੋਂਦ ਵਿੱਚ ਆਉਣ ਲੱਗਦੀਆਂ ਹਨ।[4]

ਲੋਕਧਾਰਾ ਅਤੇ ਲੋਕਜੀਵਨ ਬਾਰੇ:-

                                          ਡੌਰਸਨ ਨੇ ਸਭ ਤੋਂ ਪਹਿਲਾਂ ਲੋਕਧਾਰਾ ਅਤੇ ਲੋਕਜੀਵਨ ਅਧਿਐਨ ਵਿੱਚ ਨਿਖੇੜ ਕਰਨ ਉੱਤੇ ਜ਼ੋਰ ਦਿੱਤਾ। ਉਸ ਅਨੁਸਾਰ ਲੋਕਧਰਾਈ ਵਰਤਾਰੇ ਅਤੇ ਲੋਕਧਾਰਾ ਵਰਤਾਰੇ ਦੇ ਅਧਿਐਨ ਲਈ ਵੱਖ ਸ਼ਬਦਾਂ ਦੀ ਜਰੂਰਤ ਹੈ।  ਉਦੋਂ ਹਾਲੇ ਲੋਕਧਾਰਾ ਵਿਗਿਆਨ ਜਾਂ ਲੋਕਧਾਰਾ ਸ਼ਾਸਤਰ ਸੰਕਲਪ ਦੀ ਵਰਤੋ ਸ਼ੁਰੂ ਨਹੀ ਹੋਈ ਅਤੇ ਵਰਤਾਰੇ ਅਤੇ ਵਰਤਾਰੇ ਦੇ ਅਧਿਐਨ ਦੋਵਾਂ ਲਈ ਲੋਕਧਾਰਾ ਸ਼ਬਦ ਦੀ ਵਰਤੋਂ ਹੀ ਹੁੰਦੀ ਸੀ। ਇਸ ਪੱਖੋ ਡੌਰਸਨ ਨੂੰ ਜਾਪਦਾ ਹੈ ਕਿ ਲੋਕਧਾਰਾ ਦਾ ਮਸਲਾ ਇਤਿਹਾਸ ਦੇ ਵਿਸ਼ੇ  ਨਾਲ ਮੇਲ ਖਾਂਦਾ ਹੈ  ਜਿਸ ਵਿੱਚ ਵਰਤਾਰੇ ਅਤੇ ਅਧਿਐਨ ਅਨੁਸ਼ਾਸਨ  ਦੋਵਾਂ  ਲਈ ਇਕੋ ਸ਼ਬਦ ਦੀ ਵਰਤੋਂ ਹੁੰਦੀ ਹੈ ਪਰ ਡੌਰਸਨ ਅਨੁਸਾਰ ਵਰਤਾਰੇ ਅਤੇ ਅਧਿਐਨ ਅਨੁਸ਼ਾਸਨ ਵਾਸਤੇ ਇਤਿਹਾਸ ਸ਼ਬਦ ਦੀ ਵਰਤੋਂ ਕੋਈ ਭੁਲੇਖਾ ਪੈਦਾ ਨਹੀਂ ਕਰਦੀ ਕਿ ਇਹ ਵਰਤਾਰੇ ਦੇ ਅਰਥਾਂ ਵਿੱਚ ਵਰਤਿਆ ਹੈ ਗਿਆਨ ਅਨੁਸ਼ਾਸਨ ਦੇ ਅਰਥਾਂ  ਵਿੱਚ। ਇਸ ਤੋਂ ਉਲਟ ਅਧਿਐਨ ਵਸਤੂ ਅਤੇ ਅਧਿਐਨ ਅਨੁਸ਼ਾਸਨ ਲਈ ਇੱਕੋ ਸ਼ਬਦ ਫੋਕਲੋਰ ਜਾਂ ਲੋਕਧਾਰਾ ਵਰਤਣ ਨਾਲ ਇਸ ਤਰਾਂ ਦਾ ਭੁਲੇਖਾ ਪੈਦਾ ਹੋ ਸਕਦਾ ਹੈ।

ਲੋਕਜੀਵਨ:- ਡੌਰਸਨ ਅਨੁਸਾਰ ਕੁਝ ਸਾਲਾਂ ਤੋਂ  ਇਕ ਨਵਾ ਸ਼ਬਦ ਲੋਕਜੀਵਨ ਜਾਂ ਫਫ਼ੋਕਲਾਇਫ਼ ਸਾਹਮਣੇ ਆਇਆ ਹੈ ਇਸ ਨੇ ਲੋਕਧਾਰਾ ਸ਼ਬਦ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ ਡੌਰਸਨ ਅਨੁਸਾਰ folklore ਸ਼ਬਦ  ਲੋਕਧਰਾਈ ਵਰਤਾਰਿਆਂ ਅਤੇ ਉਨ੍ਹਾਂ ਦੇ ਅਧਿਐਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੇ ਅਰਥ ਖੇਤਰ ਵਿੱਚ ਮਹਿਜ ਭਾਸ਼ਾਈ ਕਲਾਤਮਕ ਸਿਰਜਣਾਵਾਂ ਹੀ ਆਉਦੀਆਂ ਹਨ  ਜਦਕਿ folklife ਦੁਆਰਾ ਲੋਕ ਦੁਆਰਾ ਸਿਰਜਿਆ ਵੱਖ ਵੱਖ ਤਰ੍ਹਾਂ ਦੇ ਭਾਸ਼ਾਈ, ਗੈਰ ਭਾਸ਼ਾਈ, ਪ੍ਰਦਰਸ਼ਿਤ ਅਤੇ  ਪਦਾਰਥਕ ਵਰਤਾਰਿਆਂ ਨੂੰ ਸਮੁੱਚਾ ਵਿੱਚ ਪ੍ਰਗਟ ਕਰਦਾ ਹੈ ਇਸ ਤਰਾਂ ਡੈਰੇਨ ਲੋਕਧਾਰਾ ਦੀ ਥਾਂ ਲੋਕਜੀਵਨ ਸ਼ਬਦ ਵਰਤਣ ਦੀ ਗੱਲ ਕਰਦਾ ਹੈ ਅਤੇ ਇਸ ਵਰਤਾਰੇ ਦੇ ਅਧਿਐਨ ਲਈ ਫ਼ਰਕ ਲਾਈਫ਼ ਸਟੱਡੀਜ਼ ( ਲੋਕ ਜੀਵਨ ਅਧਿਐਨ)  ਦੇ ਸੰਕਲਪ ਦੀ ਵਰਤੋਂ ਕਰਨ ਦਾ ਸੁਝਾਅ ਦਿੰਦਾ ਹੈ ਬਾਅਦ ਵਿੱਚ ਡੌਰਸਨ ਦੇ ਵਿਦਿਆਰਥੀਆਂ ਵਲੋਂ ਇਸ ਦੀ ਥਾਂ  ਲੋਕਧਾਰਾ ਦੇ ਵਿਗਿਆਨ ਅਧਿਐਨ ਲਈ folkloristics ਸ਼ਬਦ ਵਰਤਿਆ ਜਾਣ ਲੱਗਾ ਇਹੀ ਸ਼ਬਦ ਸੰਸਾਰ ਪੱਧਰ ਤੇ ਪ੍ਰਚਲਿਤ ਹੋ ਗਿਆ।[5]

ਲੋਕਜੀਵਨ ਅਤੇ ਲੋਕਧਾਰਾ ਸਮੱਗਰੀ ਦੀ ਵੰਡ:-                                              'ਡੌਰਸਨ ਲੋਕ ਜੀਵਨ ਅਤੇ ਲੋਕਧਾਰਾ ਨਾਲ ਜੁੜੀ ਸਮੱਗਰੀ ਨੂੰ ਮੁੱਖ ਤੌਰ ਉਤੇ ਚਾਰ ਭਾਗਾਂ ਵਿੱਚ ਵੰਡਦਾ ਹੈ'

1.ਮੌਖਿਕ ਸਾਹਿਤ ਵਰਗ:- ਉਸੇ ਅਨੁਸਾਰ ਪਹਿਲਾਂ ਵਰਗ ਮੌਖਿਕ ਸਾਹਿਤ ਦਾ ਹੈ ਜਿਸਨੂੰ ਸ਼ਾਬਦਿਕ ਕਲਾ ਅਤੇ ਅਭਿਵਿਅਕਤੀਮੂਲਕ ਸਾਹਿਤ ਕਿਹਾ ਜਾਂਦਾ ਹੈ ਇਸਨੂੰ ਅੱਗੇ ਵੰਡਿਆਂ ਜਾਂਦਾ ਹੈ

1.ਲੋਕ ਬਿਰਤਾਂਤ

2.ਲੋਕ ਗੀਤ ਜਾਂ ਲੋਕ ਕਾਵਿ

3.ਮੁਹਾਵਰੇ

4.ਬੁਝਾਰਤਾਂ

ਉਸ ਅਨੁਸਾਰ ਲੋਕ ਸਾਹਿਤ ਦਾ ਸੰਚਾਰ ਮੌਖਿਕ ਹੁੰਦਾ ਹੈ  ਜਿਸਦੇ ਲੇਖਕ ਦੀ ਕੋਈ ਜਾਣਕਾਰੀ  ਨਹੀ ਹੁੰਦੀ ਸਾਰੇ ਲੋਕ ਪ੍ਰਗਟਾਵੇ ਸ਼ਾਬਦਿਕ ਨਹੀ ਹੁੰਦੇ ਹੇਕਾਂ, ਕੂਕਾਂ, ਚੀਕਾਂ, ਪਿੱਟ ਸਿਆਪਾ ਅਤੇ ਧੁਨਾਂ ਵੀ ਮੌਖਿਕ ਲੋਕ ਪ੍ਰਗਟਾਵੇ ਦੇ ਸਾਧਨ ਹਨ।

2.ਭੌਤਿਕ ਲੋਕ ਸੱਭਿਆਚਾਰ ਵਰਗ:-ਇਸ ਵਰਤਾਰੇ ਵਿੱਚ ਲੋਕ ਜੀਵਨ ਦੇ ਪ੍ਰਤੱਖ ਵਰਤਾਰੇ ਸ਼ਾਮਿਲ ਹੁੰਦੇ ਹਨ।

ਭੌਤਿਕ ਸੱਭਿਆਚਾਰ ਵਿੱਚ ਸ਼ਾਮਲ ਹਨ:

1.ਹੁਨਰ

2.ਪਾਕ ਕਲਾ(ਪਕਵਾਨ ਬਣਾਉਣ ਦੀ ਕਲਾ)

3.ਸੂਤਰ

ਬੰਦੇ ਅਤੇ ਔਰਤਾਂ ਕਿਵੇ ਆਪਣੇ ਕੱਪੜੇ ਬਣਾਉਂਦੇ ਹਨ, ਕਿਵੇ ਖਾਣਾ ਤਿਆਰ ਕਰਦੇ ਹਨ, ਕਿਵੇ ਖੇਤੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਕਰਦੇ ਹਨ,  ਸੰਦ ਹਥਿਆਰ ਕਿਵੇ ਤਿਆਰ ਕਰਦੇ ਹਨ,  ਭਾਂਡੇ ਅਤੇ ਫ਼ਰਨੀਚਰ ਕਿਵੇ ਤਿਆਰ ਕਰਦੇ ਹਨ,

3.ਸਮਾਜਿਕ ਲੋਕ ਰਿਵਾਜ਼ ਵਰਗ:- ਇਹਨਾਂ ਦਾ ਸੰਬੰਧ ਵਿਅਕਤੀਗਤ ਹੁਣ ਦੀ ਥਾਂ ਸਮੂਹਕ ਅੰਤਰਕਿਰਿਆ ਦੇ ਨਾਲ ਹੁੰਦਾ ਹੈ ਇਹਨਾਂ ਵਿੱਚ ਪਿੰਡ ,ਜਾਗੀਰ,  ਹੱਦਾਬੰਦੀਆਂ, ਘਰਾਂ ਅਤੇ ਧਾਰਮਿਕ ਸਥਾਨਾਂ ਉਤੇ ਨਿਭਾਏ ਜਾਂਦੇ ਰਿਵਾਜ਼ ਦੇ ਨਾਲ ਨਾਲ ਜਨਮ, ਧਰਮ ਵਿੱਚ ਦਾਖ਼ਲੇ,ਵਿਆਹ ਅਤੇ ਮੌਤ ਨਾਲ ਸੰਬੰਧਿਤ ਰੀਤਾਂ ਵੀ ਆ ਜਾਂਦੀਆਂ ਹਨ। ਡੌਰਸਨ ਅਨੁਸਾਰ ਇਨ੍ਹਾਂ ਰਵਾਇਤਾਂ ਦਾ ਬੜਾ ਗੂੜ੍ਹਾ ਸੰਬੰਧ ਲੋਕ ਵਿਸ਼ਵਾਸਾਂ ਨਾਲ ਹੁੰਦਾ ਹੈ ਜੋ ਆਪਣੇ ਆਪ ਵਿੱਚ ਵੱਖਰਾ ਲੋਕਧਰਾਈ ਰੂਪ ਹਨ।

4.ਚੌਥਾ ਵਰਗ:-ਇਸ ਵਰਗ ਵਿੱਚ ਡੌਰਸਨ ਪ੍ਰਦਰਸ਼ਨੀ ਲੋਕ ਕਲਾਵਾਂ ਨੂੰ ਸ਼ਾਮਲ ਕਰਦਾ ਹੈ। ਇਹਨਾਂ  ਵ3ੱਚ ਉਹ ਪ੍ਰੰਪਰਾਗਤ ਸੰਗੀਤ,  ਨਾਚ ਅਤੇ ਨਾਟਕ ਨੂੰ ਸ਼ਾਮਲ ਕਰਦਾ ਹੈ। ਡੇਰਿਆਂ ਅਨੁਸਾਰ ਲੋਕ ਕਹਾਣੀਆਂ ਅਤੇ ਲੋਕ ਗੀਤ ਵੀ  ਪੇਸ਼ਕਾਰੀ ਕਲਾਵਾਂ ਹਨ ਅਤੇ ਜਦੋਂ ਵਿਆਕਤੀਆਂ ਜਾਂ ਸਮੂਹਾਂ ਵੱਲੋਂ ਲੋਕ ਸਾਜ਼ਾਂ ਦੀ ਮੱਦਦ ਨਾਲ, ਲੋਕ ਪਹਿਰਾਵੇ ਅਤੇ ਮੰਚ ਸੱਜਾ ਸਮੇਤ ਪੇਸ਼ ਕੀਤਾ ਜਾਂਦਾ ਹੈ ਉਹੀ ਪ੍ਰਦਰਸ਼ਨੀ ਕਲਾਵਾਂ ਦਾ ਭਾਗ ਬਣ ਜਾਂਦੇ ਹਨ

ਇਹ 4 ਵਰਗਾਂ ਵਿੱਚ ਡੌਰਸਨ ਨੇ ਲੋਕਜੀਵਨ ਅਤੇ ਲੋਕਧਾਰਾ ਸਮੱਗਰੀ ਨੂੰ ਵੰਡਿਆ ਹੈ।

ਡੌਰਸਨ ਨੂੰ ਅਮਰੀਕੀ ਲੋਕਧਾਰਾ ਦਾ ਪਿਤਾਮਾ ਕਿਹਾ ਜਾਂਦਾ ਹੈ ਉਸਨੇ ਇਸ ਅਧਿਐਨ ਖੇਤਰ ਨੂੰ ਵੱਖਰੇ ਗਿਆਨ ਅਨੁਸ਼ਾਸਨ ਦੇ ਤੌਰ ਤੇ ਵਿਕਸਿਤ ਅਤੇ ਸਥਾਪਤ ਕਰਨ ਲਈ ਬਹੁਤ ਮਿਹਨਤ ਕੀਤੀ[6]

ਰਿਚਰਡ ਡੌਰਸਨ ਨੇ "ਲੋਕਧਾਰਾ ਅਧਿਐਨ " ਨੂੰ ਸਥਾਪਿਤ ਕਰਨ ਲਈ ਦੋ ਆਧਾਰ ਲੋੜੀਂਦੇ ਹਨ। ਇਹ ਆਧਾਰ ਹੇਠ ਅਨੁਸਾਰ ਹਨ:

1.ਲੋਕਧਾਰਾ ਦੇ ਅਨੁਸ਼ਾਸਨ ਦਾ ਸ਼ਕਤੀ ਆਧਾਰ

2 '.ਲੋਕਧਾਰਾ ਦੇ ਅਨੁਸ਼ਾਸਨ ਦਾ ਬੌਧਿਕ ਆਧਾਰ'

ਲੋਕਧਾਰਾ ਦੇ ਅਨੁਸ਼ਾਸਨ ਦਾ ਸ਼ਕਤੀ ਆਧਾਰ:-ਡੌਰਸਨ ਅਨੁਸਾਰ ਲੋਕਧਾਰਾ ਅਨੁਸ਼ਾਸਨ ਸ਼ਕਤੀ ਅਧਾਰ  ਉਹ ਮਿੱਟੀ ਹੈ ਜਿਸ ਵਿੱਚ ਲੋਕਧਾਰਾ ਅਧਿਐਨ ਦਾ ਰੁੱਖ ਪ੍ਰਫੁੱਲਿਤ ਹੋ ਸਕਦਾ ਹੈ ਉਸ ਅਨੁਸਾਰ ਯੂਨੀਵਰਸਿਟੀ ਵਿੱਚ ਲੋਕਧਾਰਾ ਦੇ ਅਧਿਐਨ ਲਈ ਸੁਤੰਤਰ ਵਿਭਾਗ ਦਾ ਹੋਣਾ ਪ੍ਰਮੁੱਖ 'ਸ਼ਕਤੀ ਆਧਾਰ' ਹੈ।  ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਵਿਚ ਵੀ ਲੋਕਧਾਰਾ ਦਾ ਵਿਸ਼ਾ ਵੱਖ ਵੱਖ ਕੋਰਸਾਂ ਵਿੱਚ  ਪੜ੍ਹਾਇਆ ਜਾਣਾ , ਲੋਕਧਾਰਾ ਖੋਜ ਸੰਸਥਾਨ ਦੀ ਸੰਥਾਪਨਾ ,ਯੂਨੀਵਰਸਿਟੀ ਅਤੇ ਖੋਜ ਸੰਸਥਾਨਾਂ  ਵਿੱਚ ਲੋਕਧਾਰਾ ਦੀ ਖੋਜ ਕਰਵਾਈ ਜਾਣਾ,ਲੋਕਧਾਰਾ ਮਿਊਜ਼ੀਅਮ ,ਲੋਕਧਾਰਾ ਅਜਾਇਬਘਰ,ਸੰਗ੍ਰਿਹ- ਆਲਿਆ ਦਾ ਹੋਣਾ, ਲੋਕਧਾਰਾ ਦੀਆਂ ਲਾਇਬ੍ਰੇਰੀਆਂ  ਸਥਾਪਿਤ ਕਰਨਾ ਆਦਿ ਸਭ ਮਿਲ ਕੇ ਸ਼ਕਤੀ ਆਧਾਰ ਹਨ ।

ਲੋਕਧਾਰਾ ਅਨੁਸ਼ਾਸਨ ਦੇ ਬੌਧਿਕ ਆਧਾਰ:-

                                                      ਡੌਰਸਨ ਅਨੁਸਾਰ ਬੌਧਿਕ ਆਧਾਰ ਹੀ ਉਹ ਮੂਲ ਤੇ ਠੋਸ ਕਾਰਣ ਹੈ ਜਿਸ ਨਾਲ ਅਨੁਸ਼ਾਸਨ ਦੀ ਵਿਲੱਖਣ ਹੋਂਦ ਸਵਿਕਾਰ ਕੀਤੀ ਜਾਂਦੀ ਹੈ ਬੌਧਿਕ ਆਧਾਰ ਵਿੱਚ ਇਹ ਵੀ ਹੈ ਕਿ ਲੋਕਧਾਰਾ ਅਧਿਐਨ ਦਾ ਮਕਸਦ ਜਾਂ ਮਨਸ਼ਾ ਕੀ ਹੈ? ਬੌਧਿਕ ਆਧਾਰਾਂ ਨੂੰ ਪੇਸ਼ ਕਰਨ ਲਈ ਡੌਰਸਨ ਟਾਇਲਰ ਅਤੇ ਗਰਿੱਮ ਭਰਾਵਾਂ ਦੀਆਂ ਧਾਰਣਾਵਾਂ ਪੇਸ਼ ਕਰਦਾ ਹੈ।

ਡੌਰਸਨ ਅਨੁਸਾਰ ਲੋਕਧਾਰਾ ਦੇ ਅਧਿਐਨ ਦਾ ਮਤਲਬ ਅਤੀਤ ਦੀਆਂ ਸਿਰਜਣਾਵਾਂ ਦਾ ਅਧਿਐਨ ਨਹੀ ।ਲੋਕਧਰਾਈ ਵਰਤਾਰੇ ਜੀਵੰਤ ਰੂਪ ਵਿੱਚ ਲੋਕਾਂ ਦੀਆਂ ਜਿੰਦਗੀਆਂ। ਵਿੱਚ ਕਾਰਜਸ਼ੀਲ ਹੁੰਦੇ ਹਨ ਇਸ ਲਈ ਲੋਕਧਾਰਾ ਦਾ ਅਧਿਐਨ ਬੀਤੇ ਦੇ ਜੀਵਨ ਦਾ ਅਧਿਐਨ ਨਹੀ ਹੈ ਸਗੋਂ ਵਰਤਮਾਨ ਵਿੱਚ ਜਿਉਂਈ ਜਾ ਰਹੀ ਜਿੰਦਗੀ ਦਾ ਅਧਿਐਨ ਹੈ। ਲੋਕਧਾਰਾ ਦੇ ਅਧਿਐਨ ਦੀਆਂ ਬੌਧਿਕ ਸਮੱਸਿਆਵਾਂ ਵੱਖ ਵੱਖ ਭਾਂਤ ਦੀਆਂ ਹੋ ਸਕਦੀਆਂ ਹਨ ਲੋਕਧਾਰਾ ਅਧਿਐਨ ਦਾ ਕਰਤਾ ਲੋਕਧਰਾਈ ਸਿਰਜਣਾਵਾਂਦੇ ਪ੍ਰਕਾਰਜ ,ਸੁਹਜ ਸੰਗਠਨ ,ਉਤਪੱਤੀ,ਲੋਕਧਰਾਈ ਸਿਰਜਣਕਾਰੀ ਦੀ ਪੀੜ੍ਹੀ ਦਰ ਪੀੜ੍ਹੀ ਸੌਂਪਣਾ, ਸੰਚਾਰ ਸਰੰਚਨਾ ,ਸਥਿਰਤਾ ,ਤਬਦੀਲੀ ,ਸਮਾਜਕ ਕਦਰ ,ਇਤਿਹਾਸਕ ਸਾਰਤੱਤ ਆਦਿ ਨਾਲ ਸੰਬੰਧਿਤ ਕਿੰਨੇ ਹੀ ਸਵਾਲਾਂ ਨਾਲ ਜੂਝਣਾ ਪੈਂਦਾ ਹੈ  ਅਨੁਸ਼ਾਸਨ ਦੇ ਹੋਂਦ ਵਿੱਚ ਆਉਣ ਤੋਂ  ਲੈ ਕੇ ਵਰਤਮਾਨ ਸਮੇ ਤੱਕ ਇਸਦਾ ਮੁਕੰਮਲ ਇਤਿਹਾਸ ਲਿਖਣਾ ਅਤੇ ਇਸ ਵਿੱਚ ਯੋਗਦਾਨ ਪਾਉਣ ਵਾਲੇ  ਖੋਜੀਆਂ ਵਿਦਵਾਨਾਂ ਦੀਆਂ ਦੀਆਂ ਜੀਵਨੀਆਂ ਲਿਖਣੀਆਂ ਵੀ ਬੌਧਿਕ ਆਧਾਰ ਵਿੱਚ ਸ਼ਾਮਲ ਹੈ।

ਇਸ ਤਰ੍ਹਾ ਰਿਚਰਡ ਡੌਰਸਨ ਅਮਰੀਕਾ  ਵਿੱਚ ਲੋਕਧਾਰਾ ਦੇ ਅਧਿਐਨ ਦਾ ਪਿਤਾਮਾ ਹੈ। ਉਸ ਨੇ ਲੋਕਧਾਰਾ ਦੀ ਪਰਿਭਾਸ਼ਾ ਤੋਂ ਲੈ ਕੇ ਲੋਕਧਾਰਾ ਅਧਿਐਨ ਨੂੰ ਸੁਤੰਤਰ ਅਨੁਸ਼ਾਸਨ ਦੇ ਤੋਂਰ ਉੱਤੇ ਸਥਾਪਿਤ ਕਰਨ ਵਿੱਚ ਵੱੱਡੀ ਭੂਮਿਕਾ ਨਿਭਾਈ ਹੈ। ਡੌਰਸਨ ਨੇ ਮੁੱਖ ਤੋਰ ਉੱਤੇ ਸਥਾਨਕ ਅਮਰੀਕੀ ਲੋਕਧਰਾਈ ਵਰਤਾਰਿਆਂ ਦਾ ਅਧਿਐਨ ਕੀਤਾ ਪਰ ਲੋਕਧਾਰਾ ਅਧਿਐਨ ਨੂੰ ਅੰਤਰ ਰਾਸ਼ਟਰੀ ਪਰਿਪੇਖ ਵੀ ਪ੍ਰਦਾਨ ਕੀਤਾ। ਉਸ ਨੇ ਲੋਕਧਾਰਾ ਅਤੇ ਇਤਿਹਾਸ ਦੇ ਅੰਤਰ ਸੰਬੰਧਾਂ ਨੂੰ ਸਮਝਣ ਲਈ ਸਿਧਾਂਤਕ ਚੋਖਟਾ ਪ੍ਰਦਾਨ ਕੀਤਾ ਇਸ ਤਰਾਂ ਰਿਚਰਡ ਡੌਰਸਨ ਵਿਸ਼ਵ ਪੱਧਰ ਉਤੇ ਲੋਕਧਾਰਾ ਦਾ ਬਹੁਤ ਵੱਡਾ ਅਤੇ ਮਹੱਤਵਪੂਰਨ ਚਿੰਤਕ ਹੈ।[7]

ਰਚਨਾਵਾਂ:-

1.ਪਹਿਲੀ ਪ੍ਰਕਾਸ਼ਿਤ ਲਿਖਤ MaineMaster-Narrator (1944) ਵਿੱਚ ਸਾਊਦਰਨ ਫ਼ੋਕਲੋਰ ਵਿੱਚ ਛਪੀ।

2.Blood stoppers and Bear Walkers:Folk Tradition of upper peninsula ਹਾਰਵਰਡ ਯੂਨੀਵਰਸਿਟੀ ਪ੍ਰੈਸ ਨੇ 1952 ਵਿੱਚ ਛਾਪੀ।

ਅਮਰੀਕਾ ਲੋਕਧਾਰਾ ਦੀਆਂ ਵੰਨਗੀਆਂ ਬਾਰੇ ਮੁੱਖ ਲਿਖਤਾਂ

1.America Begins(1950)

2.America Rebels(1953)

3.American Folklore (1959)

4.American Negro Folktales (1967)

5.America in Legend (1973)

6.TheHandbook of American Folklore (1983)

ਇਸ ਤੋਂ ਇਲਾਵਾ ਲੋਕਧਾਰਾ ਦੇ ਸਿਧਾਂਤਕ ਮਸਲਿਆਂ ,ਲੋਕਧਾਰਾ ਸ਼ਾਸਤਰ ਦੇ ਸਰੂਪ ਅਤੇ ਵਿਧੀਆਂ ਦੇ ਨਾਲ ਨਾਲ ਲੋਕਧਾਰਾ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਡੌਰਸਨ ਦੀਆਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ :-

1.British Folklore Stidies:A History (1969)

2.Folklore and Folklife:An Introduction(1972)

3.Folklore:Selected Essay (1972)

4. Folklore and Traditional History(1973)

5.Folklore in the Modern World(1974)

6.Folklore and Fakelore :Essays Towards a Discipline of Folk Studies(1976)[8]

                         

  1. ਡਾ.ਗੁਰਮੀਤ ਸਿੰਘ, ਡਾ.ਸਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 148, 149. ISBN 978-93-89997-73-6.
  2. ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 148, 149, . ISBN 978-93-89997-73-6.{{cite book}}: CS1 maint: extra punctuation (link)
  3. ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. p. 151. ISBN 978-93-89997-73-6.
  4. ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 153, 154. ISBN 978-93-89997-73-6.
  5. ਡਾ.ਸੁਰਜੀਤ ਸਿੰਘ, ਡਾ.ਗੁਰਮੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 155, 156. ISBN 978-93-89997-73-6.
  6. ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 156, 157, 158. ISBN 978-93-89997-73-6.
  7. ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 159, 160, 161, 162. ISBN 978-93-89997-73-6.
  8. ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ. pp. 151, 152. ISBN 978-93-89997-73-6.