ਰੀਤੂ ਮੈਨਨ ਇੱਕ ਭਾਰਤੀ ਨਾਰੀਵਾਦੀ, ਲੇਖਕ ਅਤੇ ਪ੍ਰਕਾਸ਼ਕ ਹੈ। [1] [2]

ਰਿਤੂ ਮੈਨਨ
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰਕਾਸ਼ਕ, ਲੇਖਕ

ਕਰੀਅਰ ਸੋਧੋ

1984 ਵਿੱਚ ਮੈਨਨ ਨੇ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਉਰਵਸ਼ੀ ਬੁਟਾਲੀਆ ਦੇ ਨਾਲ, ਭਾਰਤ ਦਾ ਸਭ ਤੋਂ ਪਹਿਲਾਂ ਨਾਰੀਵਾਦੀ ਪਬਲੀਕੇਸ਼ਨ ਹਾਊਸ, ਕਾਲੀ ਫਾਰ ਵਿਮਨ ਦੀ ਸਹਿ-ਸਥਾਪਨਾ ਕੀਤੀ। 2003 ਵਿੱਚ ਕਾਲੀ ਫਾਰ ਵਿਮਨ ਦੇ ਵਪਾਰਕ ਵਿਵਹਾਰਕਤਾ ਦੀ ਘਾਟ ਕਾਰਨ ਦੁਕਾਨ ਨੂੰ ਬੰਦ ਕਰਨਾ ਪਿਆ ਅਤੇ ਮੈਨਨ ਅਤੇ ਬੁਟਾਲੀਆ ਦਰਮਿਆਨ ਅਪ੍ਰਤੱਖ ਵਿਅਕਤੀਗਤ ਮਤ-ਭੇਦ ਆਏ। ਇਸ ਤੋਂ ਬਾਅਦ ਮੈਨਨ ਨੇ ਸੁਤੰਤਰ ਤੌਰ 'ਤੇ ਇਕ ਹੋਰ ਨਾਰੀਵਾਦੀ ਪਬਲੀਕੇਸ਼ਨ ਹਾਊਸ ਵਿਮਨ ਅਨਲਿਮਟੇਡ ਨੂੰ ਸਥਾਪਤ ਕੀਤਾ।[3]

ਉਸਨੇ ਅਖ਼ਬਾਰਾਂ ਦੇ ਕਈ ਲੇਖ ਅਤੇ ਓਪ-ਏਡ ਵੀ ਲਿਖੇ ਹਨ। ਉਸਦੀ ਲਿਖਤ ਔਰਤ ਵਿਰੁੱਧ ਹਿੰਸਾ, ਔਰਤਾਂ ਪ੍ਰਤੀ ਧਰਮ ਦੀ ਵਰਤੋਂ ਅਤੇ ਸਮਾਜ ਵਿੱਚ ਲਿੰਗ ਵੰਡ ਨੂੰ ਜ਼ੋਰਦਾਰ ਨਾਰੀਵਾਦੀ ਅਤੇ ਖੱਬੇਪੱਖੀ ਨਜ਼ਰੀਏ ਤੋਂ ਕੇਂਦਰਤ ਕਰਦੀ ਹੈ।[4]

ਪ੍ਰਕਾਸ਼ਨ ਸੋਧੋ

  • ਦ ਅਨਫਨਿਸ਼ਡ ਬਿਜਨਸ਼, ਆਉਟਲੁੱਕ, ਮਈ 2001 [5]
  • ਐਂਟੀ-ਸੀਏਏ ਪ੍ਰੋਟੈਸਟ ਬਾਏ ਮੁਸਲਿਮ ਵਿਮਨ ਆਰ ਅਬਾਉਟ ਹਾਓ, ਵੇਅਰ ਐਂਡ ਵਾਏ ਯੂ ਬੀਲੋਂਗ. ਇੰਡੀਅਨ ਐਕਸਪ੍ਰੈਸ, ਫਰਵਰੀ 2020 [6]
  • ਬੋਰਡਰਜ ਐਂਡ ਬਾਊਂਡਰੀਜ਼: ਵਿਮਨ ਇਨ ਇੰਡੀਆ'ਜ ਪਾਰਟੀਸ਼ਨ [7]
  • ਅਨਇਕੁਅਲ ਸਟੀਜ਼ਨ: ਅ ਸਟੱਡੀ ਆਫ ਮੁਸਲਿਮ ਵਿਮਨ ਇਨ ਇੰਡੀਆ[8]
  • ਫਰੋਮ ਮਥੁਰਾ ਟੂ ਮਨੋਰਮਾ: ਰੀਜਿਸਟਿੰਗ ਵਾਏਓਲੈਂਸ ਅਗੇਨਸਟ ਵਿਮਨ ਇਨ ਇੰਡੀਆ[9]

ਸਨਮਾਨ ਸੋਧੋ

2000-2001 ਵਿਚ ਉਸਨੇ ਸਾਹਿਤ ਦੇ ਰਾਜਾ ਰਾਓ ਅਵਾਰਡ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਵਿਚ ਕੰਮ ਕੀਤਾ।[10] ਸਾਲ 2011 ਵਿੱਚ ਮੈਨਨ ਅਤੇ ਬੁਟਾਲੀਆ ਨੂੰ ਭਾਰਤ ਸਰਕਾਰ ਦੁਆਰਾ ਸੰਯੁਕਤ ਰੂਪ ਵਿੱਚ ਪਦਮ ਸ਼੍ਰੀ, ਭਾਰਤ ਦਾ ਚੌਥਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ ਸੋਧੋ

  1. "Unlock Diaries: About being normal by Ritu Menon". Hindustan Times (in ਅੰਗਰੇਜ਼ੀ). 2020-06-03. Retrieved 2021-01-16.
  2. "Menon, Ritu". SAGE Publications Inc (in ਅੰਗਰੇਜ਼ੀ). 2021-01-16. Retrieved 2021-01-16.
  3. Menon, Ritu. "A publishing diary written during the pandemic: Ritu Menon's literary memories and encounters". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-01-16.
  4. "Ritu Menon". The Kennedy Center. Archived from the original on 14 July 2014. Retrieved 13 July 2013.
  5. "The Unfinished Business | Outlook India Magazine". https://magazine.outlookindia.com/. Retrieved 2021-01-16. {{cite web}}: External link in |website= (help)
  6. "Anti-CAA protests by Muslim women are about where, how and why you belong". The Indian Express (in ਅੰਗਰੇਜ਼ੀ). 2020-02-04. Retrieved 2021-01-16.
  7. Menon, Ritu; Bhasin, Kamla (1998). Borders & Boundaries: Women in India's Partition (in ਅੰਗਰੇਜ਼ੀ). Rutgers University Press. ISBN 978-0-8135-2552-5.
  8. Hasan, Zoya; Menon, Ritu (2006-09-14). Unequal Citizens: A Study of Muslim Women in India (in ਅੰਗਰੇਜ਼ੀ). OUP India. ISBN 978-0-19-568459-9.
  9. Kannabirān, Kalpana; Menon, Ritu (2007). From Mathura to Manorama: Resisting Violence Against Women in India (in ਅੰਗਰੇਜ਼ੀ). Women Unlimited. ISBN 978-81-88965-35-9.
  10. "Professional Notes" Archived 2019-11-27 at the Wayback Machine., World Englishes, Vol. 20, No. 1 (Wiley-Blackwell 2001), pp. 117-118.

ਬਾਹਰੀ ਲਿੰਕ ਸੋਧੋ