ਰਿਸਰਚ ਐਂਡ ਐਨਾਲੀਸਿਸ ਵਿੰਗ
ਰਿਸਰਚ ਐਂਡ ਐਨਾਲੀਸਿਸ ਵਿੰਗ (ਸੰਖੇਪ ਰਾਅ) ਭਾਰਤ ਦੀ ਅੰਤਰਰਾਸ਼ਟਰੀ ਗੁਪਤਚਰ ਸੰਸਥਾ ਹੈ। ਇਸਦਾ ਗਠਨ ਸਤੰਬਰ ੧੯੬੮ ਵਿੱਚ ਕੀਤਾ ਗਿਆ ਸੀ ਜਦੋਂ ਇੰਟੈਲੀਜੈਂਸ ਬਿਊਰੋ (ਜੋ ਪਹਿਲਾਂ ਘਰੇਲੂ ਅਤੇ ਅੰਤਰਰਾਸ਼ਟਰੀ ਮਾਮਲੇ ਸਾਂਭਦੀ ਸੀ) ੧੯੬੨ ਦੀ ਭਾਰਤ-ਚੀਨ ਜੰਗ ਅਤੇ ੧੯੬੫ ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਚੰਗੀ ਤਰ੍ਹਾਂ ਕਾਰਜ ਨਹੀਂ ਕਰ ਪਾਈ ਸੀ ਜਿਸਦੇ ਚਲਦੇ ਭਾਰਤ ਸਰਕਾਰ ਨੂੰ ਇੱਕ ਅਜਿਹੀ ਸੰਸਥਾ ਦੀ ਲੋੜ ਮਹਿਸੂਸ ਹੋਈ ਜੋ ਸੁਤੰਤਰ ਅਤੇ ਸਮਰੱਥਾਵਾਨ ਤਰੀਕੇ ਨਾਲ ਬਾਹਰੀ ਜਾਣਕਾਰੀਆਂ ਜਮਾਂ ਕਰ ਸਕੇ।[1][2]
ਉਦੇਸ਼
ਸੋਧੋਵਰਤਮਾਨ ਵਿੱਚ ਰਾਅ ਦਾ ਉਦੇਸ਼ ਹੇਠਾਂ ਦਿੱਤਾ ਗਿਆ ਹੈ[3] ਪਰ ਇਸ ਤੱਕ ਸਿਮਿਤ ਨਹੀਂ ਹੈ:
- ਵਿਦੇਸ਼ੀ ਸਰਕਾਰਾਂ ਅਤੇ ਫੌਜ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣਾ ਜਿਨ੍ਹਾਂ ਤੋਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
- ਅੰਤਰਰਾਸ਼ਟਰੀ ਜਨਤਾ ਦੇ ਮਨ ਵਿੱਚ ਭਾਰਤ ਪ੍ਰਤੀ ਜਾਗਰੂਕਤਾ ਉਸਾਰੀ ਕਰਨਾ।
- ਸੋਵੀਅਤ ਸੰਘ ਅਤੇ ਚੀਨ ਵਿਚਾਲੇ ਘਟ ਰਹੀਆਂ ਘਟਨਾਵਾਂ ਉੱਤੇ ਧਿਆਨ ਰੱਖਣਾ ਕਿਉਂਕਿ ਦੋਵੇਂ ਹੀ ਭਾਰਤ ਦੀ ਕਮਿਊਨਿਸਟ ਪਾਰਟੀਆਂ ਨੂੰ ਪ੍ਰਭਾਵਿਤ ਕਰਨ ਵਿੱਚ ਸਮਰੱਥਾਵਾਨ ਹਨ।
- ਪਾਕਿਸਤਾਨ ਨੂੰ ਜ਼ਿਆਦਾਤਰ ਯੂਰਪੀ ਦੇਸ਼ਾਂ, ਅਮਰੀਕਾ ਅਤੇ ਚੀਨ ਵਲੋਂ ਮਿਲ ਰਹੀ ਫੌਜੀ ਮਦਦ ਨੂੰ ਕਾਬੂ ਕਰਨਾ।
ਹਵਾਲੇ
ਸੋਧੋ- ↑ Raman, B. (7 ਮਾਰਚ 2000). "South Asia Analysis Group: Papers: The Kargil Review Committee Report". South Asia Analysis Group. Archived from the original on 13 June 2010. Retrieved 28 September 2009.
{{cite web}}
: Unknown parameter|deadurl=
ignored (|url-status=
suggested) (help) - ↑
{{cite news}}
: Empty citation (help) - ↑
{{cite book}}
: Empty citation (help)