ਰਿੱਕੀ ਕੇਜ
ਰਿੱਕੀ ਕੇਜ (Ricky Kej)[1] ਨੂੰ ਸੰਗੀਤ ਦੀ ਦੁਨੀਆਂ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਗ੍ਰੈਮੀ ਐਵਾਰਡਜ਼-2015[2] ਮਿਲਿਆ ਹੈ। ਭਾਰਤ ਦੇ ਬੰਗਲੌਰ ਸ਼ਹਿਰ ਨਾਲ ਸਬੰਧਿਤ ਸੰਗੀਤਕਾਰ ਰਿੱਕੀ ਕੇਜ ਨੂੰ ਨਵੇਂ ਯੁਗ ਦੀ ਐਲਬਮ ਸ਼੍ਰੇਣੀ ਵਿੱਚ ਵਿੰਡਜ਼ ਆਫ਼ ਸਮਸਾਰਾ ਲਈ ਗ੍ਰੈਮੀ ਐਵਾਰਡ ਦਿੱਤਾ ਗਿਆ ਹੈ। ਰਿੱਕੀ ਨੇ ਦੱਖਣੀ ਅਫ਼ਰੀਕਾ ਦੇ ਬੰਸਰੀ ਵਾਦਕ ਵੌਟਰ ਕੈਲਰਮੈਨ ਨਾਲ ਰਲ ਕੇ ਐਲਬਮ ਤਿਆਰ ਕੀਤੀ ਸੀ। ਇਸ ਤੋਂ ਪਹਿਲਾਂ ਰਿੱਕੀ ਕੇਜ ਕੰਨੜ ਫ਼ਿਲਮਾਂ ਲਈ ਸੰਗੀਤ ਤਿਆਰ ਕਰਦਾ ਸੀ ਅਤੇ 'ਵਿੰਡਜ਼ ਆਫ਼ ਸਮਸਾਰਾ' ਉਸ ਦੀ 14ਵੀਂ ਸਟੂਡੀਓ ਐਲਬਮ ਹੈ।
ਰਿੱਕੀ ਕੇਜ | |
---|---|
ਜਨਮ ਦਾ ਨਾਮ | ਰਿੱਕੀ ਕੇਜ |
ਜਨਮ | North Carolina, US | 5 ਅਗਸਤ 1981
ਸਾਲ ਸਰਗਰਮ | 2000–present |
ਵੈਂਬਸਾਈਟ | rickykej |