ਰੀਟਾ ਦੀਕਸ਼ਿਤ ਇਕ ਭਾਰਤੀ ਉਦਯੋਗਪਤੀ ਅਤੇ ਜੇਸੀ ਵਰਲਡ ਹੋਸਪਟੈਲਿਟੀ ਪੀਵੀਟੀ. ਲਿਮਟਿਡ (JC World Hospitality Pvt. Ltd) ਦੀ ਬਾਨੀ ਹੈ,[1] ਜੋ ਨੋਇਡਾ ਵਿੱਚ ਇਕ ਵਪਾਰਕ ਪ੍ਰੋਜੈਕਟ ਦਾ ਨਿਰਮਾਣ ਕਰ ਰਹੀ ਹੈ। ਇਹ ਭਾਰਤੀ ਉਦਯੋਗਪਤੀ ਜੈਪ੍ਰਕਾਸ਼ ਗੌਰ ਦੀ ਧੀ ਹੈ, ਜਿਸਨੇ ਜੈਪੀ ਗਰੁੱਪ ਸਥਾਪਤ ਕੀਤਾ।

ਮੁੱਢਲਾ ਜੀਵਨ ਅਤੇ ਸਿੱਖਿਆ ਸੋਧੋ

ਇਸਨੇ ਬੀ.ਏ. (ਆਨਰਸ) ਇਕਨਾਮਿਕਸ - ਜਿਸਸ ਅਤੇ ਮੈਰੀ ਕਾਲਜ, ਦਿੱਲੀ ਯੂਨੀਵਰਸਿਟੀ ਤੋਂ 1985 ਵਿੱਚ ਕੀਤੀ ਅਤੇ ਭਾਰਤ ਦੇ ਚਾਰਟਰਡ ਅਕਾਊਂਟੈਂਟ ਇੰਸਟੀਚਿਊਟ, ਨਵੀਂ ਦਿੱਲੀ ਵਿੱਚ ਇਹ ਮਈ 1990 ਨੂੰ ਚਾਰਟਰਡ ਅਕਾਊਂਟੈਂਟ ਬਣੀ।[2]

ਕੈਰੀਅਰ ਸੋਧੋ

ਇਸਨੇ ਆਪਣਾ ਕੈਰੀਅਰ ਇੱਕ ਪ੍ਰਬੰਧਨ ਟ੍ਰੇੰਨੀ ਦੇ ਰੂਪ ਵਿੱਚ[3] ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਵਿੱਚ ਸ਼ੁਰੂ ਕੀਤਾ, ਜੋ ਇਸਦੇ ਪਿਤਾ ਦੁਆਰਾ ਸਥਾਪਿਤ ਕੀਤੀ ਕੰਪਨੀ ਹੈ। 1992-1996 ਤੋਂ, ਉਸਨੇ ਕੰਪਨੀ ਵਿਚ ਕਾਰਪੋਰੇਟ ਕੋਆਰਡੀਨੇਟਰ ਵਜੋਂ ਕੰਮ ਕੀਤਾ। ਬਾਅਦ ਵਿਚ ਇਸਨੂੰ ਜੈਪੀ ਹੋਟਲਜ਼ ਵਿਚ ਡਾਇਰੈਕਟਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ, ਜੋ ਦਿੱਲੀ, ਮਸੂਰੀ ਅਤੇ ਆਗਰਾ ਵਿੱਚ 5-ਸਿਤਾਰਾ ਸੰਪਤੀਆਂ ਹਨ।

ਅਵਾਰਡ ਅਤੇ ਸਨਮਾਨ ਸੋਧੋ

ਰੀਟਾ ਨੂੰ 2007 ਵਿੱਚ ਹੋਸਪਟੈਲਿਟੀ ਇੰਡਸਟਰੀ ਮਾਰਕੀਟਿੰਗ ਉੱਤਮਤਾ ਵਿੱਚ ਐਮਿਟੀ ਲੀਡਰਸ਼ਿਪ ਅਵਾਰਡ ਮਿਲਿਆ ਇਸੇ ਦੇ ਨਾਲ ਰਿਐਲਟੀ ਪਲਸ ਵਲੋਂ ਸਲਾਨਾ ਮਹਿਲਾ ਪੇਸ਼ਾਵਰ (2011) ਪੁਰਸਕਾਰ ਦਿੱਤਾ ਗਿਆ।

ਹਵਾਲੇ ਸੋਧੋ

  1. "JC World". http://www.jcworld.com/. Archived from the original on 2015-06-27. Retrieved 2017-10-31. {{cite web}}: External link in |website= (help)External link in |website= (help)
  2. http://www.zoominfo.com/p/Rita-Dixit/505607935. {{cite web}}: Missing or empty |title= (help)Missing or empty |title= (help)
  3. "The Financial Express". http://www.financialexpress.com/. {{cite web}}: External link in |website= (help)External link in |website= (help)

https://www.linkedin.com/pub/rita-dixit/48/358/464

http://archive.financialexpress.com/news/family-isnt-everything-work-matters/111551 Archived 2015-05-14 at the Wayback Machine.