ਰੀਟਾ ਬੈਨਰਜੀ
ਰੀਟਾ ਬੈਨਰਜੀ ਇੱਕ ਭਾਰਤ ਵਿੱਚ ਇੱਕ ਲੇਖਕ, ਫੋਟੋਗ੍ਰਾਫਰ ਅਤੇ ਲਿੰਗ ਕਾਰਕੁਨ ਹੈ। ਉਸਦੀ ਗੈਰ-ਗਲਪ ਕਿਤਾਬ ਸੈਕਸ ਐਂਡ ਪਾਵਰ: ਡਿਫਾਨਇੰਗ ਹਿਸਟਰੀ, ਸ਼ੇਪਿੰਗ ਸੋਸਾਇਟੀਜ਼ 2008 ਵਿਚ ਪ੍ਰਕਾਸ਼ਿਤ ਹੋਈ। ਉਹ 50 ਮਿਲੀਅਨ ਮਿਸਿੰਗ ਆਨਲਾਈਨ ਮੁਹਿੰਮ ਦੀ ਬਾਨੀ ਹੈ ਜਿਸਨੇ ਉਸਨੇ ਆਨਲਾਈਨ ਮੁੰਹਿਮ ਨਾਲ ਭਾਰਤ ਵਿਚ ਔਰਤ ਜੈਂਡਰਸੀਡ ਪ੍ਰਤੀ ਜਾਗਰੂਕਤਾ ਫੈਲਾਈ।
ਰੀਟਾ ਬੈਨਰਜੀ | |
---|---|
ਜਨਮ | ਭਾਰਤ |
ਕਿੱਤਾ | ਲੇਖਿਕਾ, ਨਾਰੀਵਾਦੀ, ਕਾਰਕੁੰਨ |
ਨਾਗਰਿਕਤਾ | ਭਾਰਤੀ |
ਸਾਹਿਤਕ ਲਹਿਰ | ਔਰਤਾਂ ਦੇ ਹੱਕ, ਮਾਨਵ ਅਧਿਕਾਰ, |
ਵੈੱਬਸਾਈਟ | |
www |
ਸ਼ੁਰੂਆਤੀ ਜੀਵਨ
ਸੋਧੋਬੈਨਰਜੀ ਦਾ ਜਨਮ ਅਤੇ ਪਾਲਣ-ਪੋਸ਼ਣ ਭਾਰਤ ਵਿਚ ਹੋਇਆ।ਉਸਦਾ ਪਰਿਵਾਰ ਅਕਸਰ ਜਗ੍ਹਾਂ ਬਦਲਦਾ ਰਹਿੰਦਾ ਸੀ ਅਤੇ ਉਹ ਦੇਸ਼ ਦੀਆਂ 17 ਵੱਖ-ਵੱਖ ਕਸਬਿਆਂ ਵਿਚ ਵੱਡੀ ਹੋਈ। 18 ਸਾਲ ਦੀ ਉਮਰ ਵਿਚ, ਉਹ ਯੂਐਸ ਚਲੀ ਗਈ, ਜਿੱਥੇ ਉਸਨੇ ਮੈਸੇਚਿਉਸੇਟਸ ਵਿਚ ਮਾਉਂਟ ਹੋਲਯੋਕ ਕਾਲਜ ਵਿੱਚ ਦਾਖਿਲਾ ਲਿਆ, ਅਤੇ ਬਾਅਦ ਵਿਚ, ਉਸਨੇ ਵਾਸ਼ਿੰਗਟਨ ਡੀ.ਸੀ. ਵਿਚ ਦ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਦਾਖਿਲਾ ਲਿਆ।
ਸ਼ੁਰੂਆਤੀ ਕੈਰੀਅਰ
ਸੋਧੋਬੈਨਰਜੀ ਆਪਣੇ ਕੈਰੀਅਰ ਦੀ ਸ਼ੁਰੁਆਤ ਬਤੌਰ ਕਨਜ਼ਰਵੇਸ਼ਨ ਬਾਇਓਲੋਜੀ ਵਿਚ ਇੱਕ ਮਾਹਿਰ ਵਾਤਾਵਰਨਵਾਦੀ ਵਜੋਂ ਕੀਤੀ। 1995 ਵਿੱਚ ਉਸਨੇ ਆਰਮੀ ਲੁਟਜ਼ ਅਵਾਰਡ ਐਸੋਸੀਏਸ਼ਨ ਫਾਰ ਵੁਮੈਨ ਇਨ ਸਾਇੰਸਸ (AWIS) ਵਲੋਂ ਉਸਦੇ ਪੀਐਚ.ਡੀ ਦੇ ਕੰਮ ਮੱਕੀ ਦੇ ਉੱਪਰ ਤੇਜ਼ਾਬੀ ਵਰਖਾ ਕਰਕੇ ਮਿਲਿਆ।[1] ਹੋਰ ਅਵਾਰਡ ਅਤੇ ਸਨਮਾਨ ਉਸਨੇ ਪ੍ਰਾਪਤ ਕੀਤੇ: ਜਿਨ੍ਹਾਂ ਵਿਚ ਬਾਓਲੋਜੀ ਵਿੱਚ ਪੀਐਚਡੀ ਖੋਜ ਲਈ ਮੋਰਗਨ ਐਡਮਸ ਅਵਾਰਡ, ਸਿਗਮਾ Xi ਵਿਗਿਆਨਿਕ ਖੋਜ ਸੋਸਾਇਟੀ, ਐਸੋਸੀਏਟ ਮੈਂਬਰ; ਬੋਟਾਨੀਕਲ ਸੋਸਾਇਟੀ ਆਫ਼ ਅਮਰੀਕਾ ਦੀ ਯੰਗ ਬੋਟਾਨਿਸਟ ਰਿਕੋਗਨਾਇਜ਼ ਅਵਾਰਡ; ਚਾਰਲਸ ਏ. ਡਾਨਾ ਫੈਲੋਸ਼ਿਪ ਫਾਰ ਰਿਸਰਚ ਇਨ ਇਕੋਲੋਜੀ; ਹੋਵਰਡ ਹੁਗਸ ਗ੍ਰਾਂਟ ਫਾਰ ਰਿਸਰਚ ਇਨ ਜੈਨੇਟਿਕਸ ਵਰਗੇ ਸਨਮਾਨ ਵੀ ਇਸ ਵਿੱਚ ਸ਼ਾਮਲ ਹਨ। ਬਹੁਤ ਸਾਰੇ ਦੇ ਬੈਨਰਜੀ ਪ੍ਰਾਜੈਕਟ ਕੋਲ ਲਿੰਗ ਨਜ਼ਰੀਆ ਸੀ।
ਲਿਖਾਈ ਵਿਚ ਤਬਦੀਲੀ ਅਤੇ ਲਿੰਗ ਸਰਗਰਮਵਾਦ
ਸੋਧੋਤੀਹ ਸਾਲ ਦੀ ਉਮਰ ਵਿਚ ਬੈਨਰਜੀ ਭਾਰਤ ਵਾਪਿਸ ਆ ਗਈ ਅਤੇ ਲਿੰਗ ਅਸਮਾਨਤਾ ਅਤੇ ਔਰਤ ਹੱਕਾਂ ਉੱਪਰ ਲਿਖਣਾ ਸ਼ੁਰੂ ਕੀਤਾ।[2] ਉਸਦੀਆਂ ਲਿਖਤਾਂ ਅਤੇ ਚਿੱਤਰਾਂ ਨੂੰ ਜਰਨਲਾਂ ਅਤੇ ਕਈ ਦੇਸ਼ਾਂ ਦੀਆਂ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਕਰਵਾਇਆ। 2009 ਵਿਚ, ਉਸਨੇ ਮੈਗਜ਼ੀਨ ਅਤੇ ਜਰਨਲ ਲਿੱਖਤਾਂ ਲਈ ਉੱਤਮਤਾ ਲਈ ਐਪਿਕਸ ਅਵਾਰਡ ਪ੍ਰਾਪਤ ਕੀਤਾ।
ਹਵਾਲੇ
ਸੋਧੋ- ↑ Tooney, Nancy M. (July 1995). "AWIS Educational Foundation Awards". AWIS Magazine. 24 (4). Alexandria, Virginia, USA: Association for Women in Science: 16. Archived from the original on 18 May 2015. Retrieved 7 May 2015.
{{cite journal}}
: Unknown parameter|dead-url=
ignored (|url-status=
suggested) (help) - ↑ "Published works". Rita Banerji. Retrieved 8 May 2015.