ਰੀਡਿੰਗ ਲੋਲਿਤਾ ਇਨ ਤਹਿਰਾਨ

ਰੀਡਿੰਗ ਲੋਲਿਤਾ ਇਨ ਤਹਿਰਾਨ:ਏ ਮੇਮੋਇਰ ਇਨ ਬੁਕਸ ਈਰਾਨੀ ਲੇਖਕ ਅਤੇ ਪ੍ਰੋਫੈਸਰ ਅਜ਼ਰ ਨਫੀਸੀ ਦੀ 2003 ਵਿੱਚ ਪ੍ਰਕਾਸ਼ਿਤ ਕਿਤਾਬ ਹੈ। ਇਹ ਸੌ ਤੋਂ ਵੱਧ ਹਫ਼ਤਿਆਂ ਦੇ ਲਈ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਦੀ ਸੂਚੀ ਵਿੱਚ ਰਹੀ ਅਤੇ ਇਸਨੂੰ ਬੱਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।[1]

ਤਸਵੀਰ:ReadingLolitainTehran.jpg
ਰੀਡਿੰਗ ਲੋਲਿਤਾ ਇਨ ਤਹਿਰਾਨ

ਪਲਾਟ

ਸੋਧੋ

ਕਿਤਾਬ ਦੀ ਲੇਖਕ, ਜੋ ਇਨਕਲਾਬ (1978-1981) ਦੇ ਦੌਰਾਨ ਇਰਾਨ ਪਰਤੀ ਅਤੇ ਰਹਿਣ ਲੱਗੀ ਅਤੇ 1997 ਤੱਕ ਇਰਾਨ ਦੇ ਇਸਲਾਮੀ ਗਣਰਾਜ ਵਿੱਚ ਪੜ੍ਹਾਉਂਦੀ ਰਹੀ ਉਸਦੇ ਅਨੁਭਵਾਂ ਦੀਆਂ ਯਾਦਾਂ ਦਾ ਬਿਰਤਾਂਤ ਹੈ। ਇਹ 1979 ਦੇ ਬਾਅਦ ਤੇਹਰਾਨ ਯੂਨੀਵਰਸਿਟੀ ਵਿੱਚ ਉਸ ਦੇ ਅਧਿਆਪਨ, ਪਰਦਾ ਪਹਿਨਣ ਦੇ ਨਿਯਮ ਤੋਂ ਉਸ ਦੇ ਇਨਕਾਰ ਅਤੇ ਯੂਨੀਵਰਸਿਟੀ ਤੋਂ ਉਸਨੂੰ ਕੱਢੇ ਜਾਣ, ਈਰਾਨ-ਇਰਾਕ ਜੰਗ ਦੌਰਾਨ ਉਸਦੇ ਜੀਵਨ, ਅੱਲਾਮਾ ਤਾਬਾਤੇਬੀ ਯੂਨੀਵਰਸਿਟੀ (1981) ਵਿੱਚ ਅਧਿਆਪਨ ਲਈ ਉਸ ਦੀ ਵਾਪਸੀ, ਉਸ ਦੇ ਅਸਤੀਫ਼ੇ (1987), ਆਪਣੀ ਬੁੱਕ ਕਲੱਬ ਦੇ ਗਠਨ (1995-97), ਅਤੇ ਪਰਵਾਸ ਉਸ ਦੇ ਫੈਸਲੇ ਦੀ ਗਾਥਾ ਹੈ।

ਹਵਾਲੇ

ਸੋਧੋ
  1. "Steven Barclay Agency: Azar Nafisi". Archived from the original on 2015-03-29. Retrieved 2008-09-01. {{cite web}}: Unknown parameter |dead-url= ignored (|url-status= suggested) (help)