ਰੁਕਮਣੀ ਭਈਆ ਨਾਇਰ ਇੱਕ ਭਾਰਤੀ ਭਾਸ਼ਾ ਵਿਗਿਆਨੀ, ਕਵੀ, ਲੇਖਕ ਅਤੇ ਆਲੋਚਕ ਹੈ। ਬ੍ਰਿਟਿਸ਼ ਕੌਂਸਲ ਦੇ ਸਹਿਯੋਗ ਨਾਲ ਦ ਪੋਇਟਰੀ ਸੁਸਾਇਟੀ (ਇੰਡੀਆ) ਦੁਆਰਾ 1990 ਵਿੱਚ "ਆਲ ਇੰਡੀਆ ਪੋਇਟਰੀ ਮੁਕਾਬਲੇ" ਵਿੱਚ ਉਸਨੇ ਆਪਣੀ ਕਵਿਤਾ ਲਈ ਪਹਿਲਾ ਇਨਾਮ ਜਿੱਤਿਆ। [1] ਉਹ ਵਰਤਮਾਨ ਵਿੱਚ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਦਿੱਲੀ (ਆਈਆਈਟੀ ਦਿੱਲੀ) ਦੇ ਹਿਊਮੈਨਟੀਜ਼ ਤੇ ਸਮਾਜਿਕ ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਹੈ।[2] ਨਾਇਰ ਨੂੰ ਹਿੰਦੂਤਵ ਦੀ ਵਿਚਾਰਧਾਰਾ ਅਤੇ ਇਸ ਵਲੋਂ ਧਾਰਮਿਕ ਅਤੇ ਜਾਤਪਾਤ ਦੇ ਵਿਤਕਰੇ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਤਿੱਖੀ ਆਲੋਚਕ ਦੇ ਤੌਰ ਤੇ ਜਾਣੀ ਜਾਂਦੀ ਹੈ।  

ਜੀਵਨੀ ਸੋਧੋ

ਰੁਕਮਣੀ ਭਯਾ ਨਾਇਰ ਆਈਆਈਟੀ, ਦਿੱਲੀ ਦੇ ਮਾਨਵਤਾ ਅਤੇ ਸਮਾਜਿਕ ਵਿਗਿਆਨ ਵਿਭਾਗ ਵਿੱਚ ਭਾਸ਼ਾ ਵਿਗਿਆਨ ਅਤੇ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਸਨੇ ਆਪਣੀ ਪੀ.ਐਚ.ਡੀ. 1982 ਵਿੱਚ ਕੈਮਬ੍ਰਿਜ ਯੂਨੀਵਰਸਿਟੀ ਤੋਂ ਅਤੇ ਭਾਸ਼ਾ ਵਿਗਿਆਨ, ਬੋਧ ਅਤੇ ਸਾਹਿਤਕ ਸਿਧਾਂਤ ਦੇ ਖੇਤਰਾਂ ਵਿੱਚ ਉਸਦੇ ਕੰਮ ਲਈ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਹੈ।

ਸੂਚਨਾ ਸੋਧੋ

  1. "Second National Poetry Competition – Prize winning poems". Archived from the original on 2017-08-16. Retrieved 2018-11-28. {{cite web}}: Unknown parameter |dead-url= ignored (|url-status= suggested) (help)
  2. http://hss.iitd.ac.in/faculty/r-b-nair